ਕੋਰੋਨਾਵਾਇਰਸ: ਯੂਕੇ 'ਚ ਇਹ ਪੰਜਾਬੀ ਇੰਝ ਕਰ ਰਿਹਾ ਹੈ ਸਿਹਤ ਕਰਮੀਆਂ ਦੀ ਮਦਦ

BS

ਤਸਵੀਰ ਸਰੋਤ, Submitted

ਤਸਵੀਰ ਕੈਪਸ਼ਨ, ਅਸਟੇਟ ਏਜੰਟ ਬੌਬੀ ਸਿੰਘ ਨੇ ਸਿਹਤ ਕਰਮੀਆਂ ਨੂੰ ਰਹਿਣ ਲਈ ਮੁਫ਼ਤ ਫਲੈਟ ਦੇਣ ਦੀ ਅਪੀਲ ਕੀਤੀ
    • ਲੇਖਕ, ਪੌਲ ਲਿੰਚ ਤੇ ਅਨਾ ਖੂ
    • ਰੋਲ, ਬੀਬੀਸੀ ਪੱਤਰਕਾਰ

ਬਰਮਿੰਘਮ ਤੋਂ ਲਵ ਯੌਰਸ ਪੋਸਟਕੋਡ ਦੇ ਅਸਟੇਟ ਏਜੰਟ ਬੌਬੀ ਸਿੰਘ ਆਪਣੇ ਸਥਾਨਕ ਗਾਹਕਾਂ ਨਾਲ ਐੱਨਐੱਚਐੱਸ ਦੇ ਕਰਮੀਆਂ ਨੂੰ ਆਪਣੇ ਖਾਲ੍ਹੀ ਪਏ ਮਕਾਨ ਦੇਣ ਲਈ ਆਖ ਰਹੇ ਹਨ।

39 ਸਾਲਾ ਬੌਬੀ ਸਿੰਘ ਦਾ ਕਹਿਣਾ ਹੈ, “ਪਿਛਲੇ 8 ਦਿਨਾਂ ਵਿੱਚ ਅਸੀਂ ਲਗਭਗ 50 ਲੋਕਾਂ ਨੂੰ ਸ਼ਿਫ਼ਟ ਕੀਤਾ ਹੈ।”

ਬੌਬੀ ਸਿੰਘ ਦਾ ਕਹਿਣਾ ਹੈ ਕਿ ਰਿਹਾਇਸ਼ ਬਦਲਣ ਦਾ ਮੁੱਖ ਕਾਰਨ ਇਹ ਹੈ ਕਿ ਸਟਾਫ ਆਪਣੇ ਕੰਮ ਵਾਲੀਆਂ ਥਾਵਾਂ ਦੇ ਨੇੜੇ ਆਉਣਾ ਚਾਹੁੰਦਾ ਹੈ ਤਾਂ ਜੋ ਆਪਣੇ ਘਰਦਿਆਂ ਨੂੰ ਇਸ ਵਾਇਰਸ ਤੋਂ ਬਚਾ ਸਕਣ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਈਆਂ ਨੂੰ ਆਪਣੇ ਘਰ ਤੋਂ ਕਈ ਮੀਲਾਂ ਦੀ ਦੂਰੀ 'ਤੇ ਹਸਪਤਾਲਾਂ ਵਿੱਚ ਤਾਇਨਾਤ ਕੀਤਾ ਗਿਆ ਹੈ।

ਪਰ ਕਈਆਂ ਨੇ ਵਾਇਰਸ ਫੈਲਣ ਦੇ ਡਰੋਂ ਉਨ੍ਹਾਂ ਨੂੰ ਘਰ ਖਾਲੀ ਕਰਨ ਲਈ ਕਹਿ ਦਿੱਤਾ ਸੀ।

ਹਜ਼ਾਰਾਂ ਲੋਕ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦੇ ਵਰਕਰਾਂ ਨੂੰ ਮੁਫ਼ਤ ਰਿਹਾਇਸ਼ ਦੀ ਪੇਸ਼ਕਸ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਘਰੋਂ ਬਾਹਰ ਕੱਢਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ।

ਬਰਤਾਨੀਆ ਵਿੱਚ ਵੱਖ-ਵੱਖ ਥਾਵਾਂ 'ਤੇ ਹਸਪਤਾਲ ਦੇ ਕਰਮਚਾਰੀਆਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਰਹਿਣ ਲਈ ਜਾਂ ਕਿਰਾਏ ’ਤੇ ਰਹਿਣ ਲਈ ਮਜਬੂਰ ਕੀਤਾ ਗਿਆ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਕਈਆਂ ਨੂੰ ਤਾਂ ਮਕਾਨ ਮਾਲਕਾਂ ਨੇ ਇਨਫੈਕਸ਼ਨ ਦੇ ਡਰੋਂ ਘਰ ਖਾਲ੍ਹੀ ਕਰਨ ਲਈ ਕਹਿ ਦਿੱਤਾ ਸੀ।

ਪਰ ਪਿਛਲੇ ਹਫ਼ਤੇ ਇਨ੍ਹਾਂ ਕਰਮੀਆਂ ਨੂੰ ਮੁਫ਼ਤ ਰਿਹਾਇਸ਼ ਦੀ ਪੇਸ਼ਕਸ਼ ਕਰਨ ਵਾਲੇ ਮਕਾਨ ਮਾਲਕਾਂ ਦੀ ਗਿਣਤੀ ਵਿੱਚ ਕਾਫੀ ਇਜ਼ਾਫ਼ਾ ਹੋਇਆ ਹੈ।

ਸ਼ੋਰਟ-ਟਰਮ ਏਕੋਮੋਡੇਸ਼ਨ ਐਸੋਸੀਏਸ਼ਨ ਦੀ ਸਹਿ-ਸੰਸਥਪਕ ਮਾਰੀਲੀ ਕਰਰ ਨੇ 15 ਦਿਨ ਪਹਿਲਾਂ ਐੱਨਐੱਚਐੱਸ ਹੋਮਸ ਦੀ ਸਥਾਪਨਾ ਕੀਤੀ ਸੀ।

ਇਸ ਦਾ ਉਦੇਸ਼ ਇਹ ਸੀ ਕਿ ਮੁਫ਼ਤ ਰਿਹਾਇਸ਼ ਦੀ ਪੇਸ਼ਕਸ਼ ਕਰਨ ਵਾਲੇ ਮਕਾਨ ਮਾਲਕ ਇਨ੍ਹਾਂ ਸਿਹਤ ਕਰਮੀਆਂ ਤੱਕ ਪਹੁੰਚ ਕਰ ਸਕਣ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਡੌਰਮੈਟ ਨਾਮ ਦੇ ਤਹਿਤ ਮਹਿੰਗੀਆਂ ਜਾਇਦਾਦਾਂ ਨੂੰ ਕਿਰਾਏ ’ਤੇ ਚੜਾਉਣ ਦਾ ਕੰਮ ਕਰਨ ਵਾਲੀ ਮਾਰੀਲੀ ਕਰਰ ਦਾ ਕਹਿਣਾ ਹੈ ਕਿ ਸ਼ਾਰਟ-ਟਰਮ 90 ਫੀਸਦ ਘਾਟੇ ’ਤੇ ਚੱਲ ਰਿਹਾ ਹੈ।

ਇਸ ਕਰਕੇ ਕਈ ਅਜਿਹੀਆਂ ਪ੍ਰੋਪਰਟੀਜ਼ ਖਾਲੀ ਪਈਆਂ ਹਨ ਤੇ ਮਦਦ ਵਿੱਚ ਆ ਸਕਦੀਆਂ ਹਨ।

ਐੱਨਐੱਚਐੱਸ ਹੋਮਸ ਦੇ ਤਹਿਤ ਕਰੀਬ 400 ਕਮਰਿਆਂ ਦੀ ਸੂਚੀ ਬਣਾਈ ਗਈ ਹੈ, ਜਿਸ ਦਾ ਕਿਰਾਇਆ ਕਰੀਬ 1.2 ਮਿਲੀਅਨ ਯੂਰੋ ਪ੍ਰਤੀ ਮਹੀਨਾ ਬਣਦਾ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਉਹ ਦੱਸਦੀ ਹੈ, “ਸਾਡਾ ਸੈਕਟਰ ਲੌਕਡਾਊਨ ਹੈ ਤੇ ਇਹ ਕਦੋਂ ਤੱਕ ਰਹੇਗਾ ਇਸ ਬਾਰੇ ਕੁਝ ਪਤਾ ਨਹੀਂ, ਇਸ ਲਈ ਸੋਚਿਆ ਕਿ ਕਿਉਂ ਨਾ ਉਦੋਂ ਤੱਕ ਇਹ ਕਿਸੇ ਚੰਗੇ ਕੰਮ ਆ ਸਕੇ।”

“ਲੋਕਾਂ ਦੀ ਮਦਦ ਲਈ ਇਸ ਤੋਂ ਵਧੀਆਂ ਕੋਈ ਹੋਰ ਤਰੀਕਾ ਨਹੀਂ ਹੈ, ਉਹ ਲੋਕ ਜਿਹੜੇ ਸੰਕਟ ਵਿੱਚ ਸਾਡੀ ਮਦਦ ਕਰ ਰਹੇ ਹਨ।”

ਆਇਰਸ਼ਾਇਰ ਦੇ ਰਹਿਣ ਵਾਲੇ ਮਕਾਨ ਮਾਲਕ ਕੇ ਮੌਰਗਨ ਨੇ ਪਰੈਸਟਵਿਕ ਵਿੱਚ ਆਪਣਾ ਫਲੈਟ ਡਾਕਟਰਾਂ ਨੂੰ 5 ਯੂਰੋ ਪ੍ਰਤੀ ਦਿਨ ਦੇ ਹਿਸਾਬ ਨਾਲ ਕਿਰਾਏ ’ਤੇ ਦੇਣ ਦੀ ਪੇਸ਼ਕਸ਼ ਕੀਤੀ ਹੈ।

ਕੇ ਮੌਰਗਨ

ਤਸਵੀਰ ਸਰੋਤ, Kay Morgan

ਤਸਵੀਰ ਕੈਪਸ਼ਨ, ਕੇ ਮੌਰਗਨ ਸਿਹਤ ਕਰਮੀਆਂ ਨੂੰ 5 ਯੂਰੋ ਪ੍ਰਤੀ ਮਹੀਨੇ ਉੱਤੇ ਕਮਰਾ ਦੇ ਰਹੀ ਹੈ

ਇਸ ਤੋਂ ਪਹਿਲਾਂ ਉਹ ਕਈ ਬੁਕਿੰਗ ਸਾਈਟਾਂ ਰਾਹੀਂ ਉਹ ਇੱਕ ਰਾਤ ਲਈ 50 ਯੂਰੋ ਤੋਂ 150 ਯੂਰੋ ਤੱਕ ਕਮਾ ਲੈਂਦੀ ਸੀ।

46 ਸਾਲਾਂ ਮੌਰਗਨ ਦਾ ਕਹਿਣਾ ਹੈ, “ਇੱਕ ਪਰਿਵਾਰ ਹੋਣ ਦੇ ਨਾਤੇ ਅਸੀਂ ਆਪਣੇ ਐੱਨਐੱਚਐੱਸ ਕੋਟੇ ਦੀ ਸਹੀ ਵਰਤੋਂ ਕਰ ਰਹੇ ਹਾਂ। ਜਿਵੇਂ ਹੀ ਵਾਇਰਸ ਫੈਲਿਆਂ, ਮੇਰੇ ਫੋਨ ਦੀਆਂ ਘੰਟੀਆਂ ਵੱਜੀਆਂ ਤੇ ਸਾਰੀਆਂ ਬੁਕਿੰਗ ਕੈਂਸਲ ਹੋ ਗਈਆਂ।”

“ਖਾਲ੍ਹੀ ਰਹਿਣ ਨਾਲੋਂ ਤਾਂ ਚੰਗਾ ਹੈ ਕਿਸੇ ਕੰਮ ਆ ਸਕੇ।”

ਕੋਰੋਨਾਵਾਇਰਸ
ਕੋਰੋਨਾਵਾਇਰਸ

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਟਾਫ ਕੋਲ ਆਪਣੇ ਪਰਿਵਾਰ ਕੋਲ ਦੂਰ ਸੁਰੱਖਿਅਤ ਰਹਿਣ ਦੀ ਥਾਂ ਹੋਵੇਗੀ ਤਾਂ ਉਹ ਵਾਧੂ ਸਮਾਂ ਕੰਮ ਕਰ ਸਕਣਗੇ।

51 ਸਾਲਾ ਸਾਇਮਨ ਬੈਲ ਨੇ ਆਪਣਾ ਦੱਖਣੀ ਲੰਡਨ ਵਿੱਚ ਬ੍ਰਿਕਸਟਨ ਵਾਲਾ ਘਰ ਉਸ ਐੱਨਐੱਚਐੱਸ ਕਰਮੀ ਨੂੰ ਦਿੱਤਾ ਹੈ, ਜਿਸ ਨੂੰ ਉਹ ਪਹਿਲਾਂ ਕਦੇ ਨਹੀਂ ਮਿਲੇ।

ਉਹ ਤੇ ਉਨ੍ਹਾਂ ਦੇ ਭਾਈਵਾਲ ਸ੍ਰੀਲੰਕਾ ਵਿੱਚ ਸੋਸ਼ਲ ਐਂਟਰਪ੍ਰਾਈਜ਼ਸ ਚਲਾਉਂਦੇ ਹਨ ਅਤੇ ਪਿਛਲੇ 8 ਸਾਲਾਂ ਤੋਂ ਬੈਲ ਜ਼ਿਆਦਾ ਸਮਾਂ ਉੱਥੇ ਹੀ ਬਿਤਾਉਂਦੇ ਹਨ ਤੇ ਜਦੋਂ ਉਹ ਉੱਥੇ ਹੁੰਦੇ ਤਾਂ ਆਪਣਾ ਲੰਡਨ ਵਾਲਾ ਘਰ ਕਿਰਾਏ ’ਤੇ ਦੇ ਦਿੰਦੇ ਹਨ।

ਉਨ੍ਹਾਂ ਭਾਈਵਾਲ ਜੌਹਨ ਨੇ ਅਮਰੀਕਾ ਵਿੱਚ ਡਾਕਟਰੀ ਕੀਤੀ ਹੈ ਅਤੇ ਹੁਣ ਸਿਆਟਲ ਵਿੱਚ ਮਦਦ ਕਰਨ ਲਈ ਗਏ ਹੋਏ ਹਨ।

ਸਾਈਮਨ ਬੈਲ ਤੇ ਉਨ੍ਹਾਂ ਦੇ ਭਾਈਵਾਲ ਜੌਨ

ਤਸਵੀਰ ਸਰੋਤ, Kendra Smith

ਤਸਵੀਰ ਕੈਪਸ਼ਨ, ਸਾਈਮਨ ਬੈਲ ਦੇ ਭਾਈਵਾਲ ਡਾਕਟਰ ਅਤੇ ਉਨ੍ਹਾਂ ਨੇ ਆਪਣਾ ਲੰਡਨ ਵਾਲਾ ਘਰ ਦਿੱਤਾ ਹੈ

ਉਹ ਕਹਿੰਦੇ ਹਨ, “ਅਜਿਹੇ ਮਾਹੌਲ ਵਿੱਚ ਜਦੋਂ ਸਭ ਕੁਝ ਠੀਕ ਨਹੀਂ ਹੋ ਰਿਹਾ ਤਾਂ ਅਸੀਂ ਇੱਥੇ ਰਹਿਣਾ ਆਪਣੀ ਖੁਸ਼ਕਿਸਮਤ ਸਮਝ ਰਹੇ ਹਾਂ। ਹਾਲਾਂਕਿ, ਸ੍ਰੀਲੰਕਾ ਵਿੱਚ ਵੀ ਲੌਕਡਾਊਨ ਹੈ ਤੇ ਸੁਰੱਖਿਆ ਹਦਾਇਤਾਂ ਹਨ ਪਰ ਅਜੇ ਤੱਕ ਹਾਲਾਤ ਬਹੁਤੇ ਮਾੜੇ ਨਹੀਂ ਹਨ।”

“ਮੈਂ ਦੂਰ ਹੁੰਦਿਆਂ ਹੋਇਆ ਵੀ ਕਿਸੇ ਤਰ੍ਹਾਂ ਨਾਲ ਲੋਕਾਂ ਦੀ ਮਦਦ ਕਰਨ ਬਾਰੇ ਸੋਚ ਰਿਹਾ ਸੀ ਅਤੇ ਕਈ ਲੋਕ ਮਾੜੇ ਹਾਲਾਤ ਵਿੱਚੋਂ ਲੰਘ ਰਹੇ ਹਨ। ਇਹ ਸਬ ਹੀ ਵਧੀਆ ਤਰੀਕਾ ਸੀ ਮਦਦ ਕਰਨ ਦਾ।”

ਕਿਰਾਏ ’ਤੇ ਮਕਾਨ ਬਾਰੇ ਮਕਾਨ ਮਾਲਕਾਂ ਨੂੰ ਸਹੀ ਮਾਰਗ ਦਰਸ਼ਨ ਨਾ ਦੇਣ ਦੀ ਆਲੋਚਨਾ ਸਹਿਣ ਵਾਲੀ ਏਅਰ ਬੀਐੱਨਬੀ ਨੇ ਪਿਛਲੇ ਹਫ਼ਤੇ ਐੱਨਐੱਚਐੱਸ ਦੀ ਮਦਦ ਕਰਨ ਮਕਾਨ ਮਾਲਕਾਂ ਨੂੰ ਅਪੀਲ ਕੀਤੀ ਹੈ।

ਕੋਰੋਨਾਵਾਇਰਸ

ਇਸ ਸਾਈਟ ਸ਼ੌਰਟ-ਟਰਮ ਦੀ ਮਦਦ ਨਾਲ ਇੱਕ ਲੱਖ ਸਿਹਤ ਕਰਮੀਆਂ ਨੂੰ ਘਰ ਦੇਣ ਦਾ ਟੀਚਾ ਹੈ। ਪਹਿਲੇ ਦੋ ਦਿਨਾਂ ਦੌਰਾਨ ਕਰੀਬ 1500 ਮਕਾਨ ਮਾਲਕਾਂ ਦੇ ਇਸ ਲਈ ਹਸਤਾਖ਼ਰ ਕਰ ਦਿੱਤੇ ਹਨ।

ਪਬਲਿਕ ਪੋਲਿਸੀ ਦੇ ਡਾਇਰੈਕਟ ਪੈਟਰਿਕ ਰੌਬਿਲਸਨ ਦਾ ਕਹਿਣਾ, “ਜੋ ਲੋਕ ਇਸ ਤਰ੍ਹਾਂ ਰਿਹਾਇਸ਼ ਦੀ ਪੇਸ਼ਕਸ਼ ਕਰ ਰਹੇ ਹਨ, ਉਹ ਇਨਸਾਨੀਅਤ ਦੀ ਮਿਸਾਲ ਪੇਸ਼ ਕਰ ਰਹੇ ਹਨ। ਉਹ ਦੇਖ ਸਕਦੇ ਹਨ ਕਿ ਉਨ੍ਹਾਂ ਦੇ ਦੋਸਤਾਂ, ਗੁਆਂਢੀਆਂ ਤੇ ਭਾਈਚਾਰੇ ’ਚ ਕੀ ਹੋ ਰਿਹਾ ਹੈ ਅਤੇ ਹਰ ਸੰਬਵ ਮਦਦ ਕਰਨਾ ਚਾਹੁੰਦੇ ਹਨ।”

ਬਰਤਾਨੀਆ ਵਿੱਚ ਨਿੱਜੀ ਮਕਾਨ ਮਾਲਕ ਅਤੇ ਸਥਾਨਕ ਅਸਟੇਟ ਏਜੰਟ ਵੀ ਇਸ ਕੋਸ਼ਿਸ਼ ਵਿੱਚ ਅੱਗੇ ਆ ਰਹੇ ਹਨ।

PR

ਤਸਵੀਰ ਸਰੋਤ, AirBnB

ਤਸਵੀਰ ਕੈਪਸ਼ਨ, ਪੈਟਰਿਕ ਦਾ ਕਹਿਣਾ ਹੈ ਕਿ ਲੋਕ ਸੰਕਟ ਦੀ ਘੜੀ ਵਿੱਚ ਮਦਦ ਕਰ ਰਹੇ ਹਨ

ਲੰਡਨ ਵਿੱਚ ਕੁਝ ਐੱਨਐੱਚਐੱਸ ਸਟਾਫ ਕਿਰਾਏ 'ਤੇ ਰਹਿੰਦਾ ਹੈ, ਤਾਂ ਜੋਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਤੋਂ ਬਚਿਆ ਜਾ ਸਕੇ।

48 ਸਾਲਾ ਐਨੇਸਥੀਟਿਸਟ ਜੋਨ ਥੋਰਨਟਨ ਐੱਨਐੱਚਐੱਸ ਹੋਮਸ ਸਕੀਮ ਵੱਲੋਂ ਦਿੱਤੇ ਗਏ ਫਲੈਟ ਵਿੱਚ ਰਹਿ ਰਹੇ ਹਨ।

ਉਹ ਚੈਲਸੀ ਅਤੇ ਵੈਸਟਮਿਨਸਟਰ ਹਸਪਤਾਲ ਵਿੱਚ ਕੰਮ ਕਰਦੇ ਹਨ ਅਤੇ ਉਹ ਉਸ ਦੇ ਅਪਾਰਟਮੈਂਟ ਤੋਂ 6 ਮਿੰਟ ਦੀ ਦੂਰੀ 'ਤੇ ਹੈ। ਇਸ ਤਰ੍ਹਾਂ ਉਹ ਆਵਾਜਾਈ ਸਾਧਨ ਲੈਣ ਤੋਂ ਅਤੇ ਥਕਾਵਟ ਤੋਂ ਬਚ ਜਾਂਦੇ ਹਨ।

ਉਹ ਕਹਿੰਦੇ ਹਨ, "ਇਹ ਬੇਹੱਦ ਵਧੀਆ ਤੇ ਮਦਦਗਾਰ ਹੁੰਗਾਰਾ ਹੈ। ਜੇ ਤੁਹਾਡੇ ਪਰਿਵਾਰ ਦਾ ਕੋਈ ਬੰਦਾ ਬਿਮਾਰ ਹੁੰਦਾ ਹੈ ਤਾਂ ਤੁਸੀਂ ਉਸ ਕੋਲੋਂ ਬਚ ਸਕਦੇ ਹੋ ਤੇ ਇੱਕ-ਦੋ ਹਫ਼ਤੇ ਲਈ ਆਈਸੋਲੇਟ ਵੀ ਨਹੀਂ ਹੋਣਾ ਪਵੇਗਾ।"

ਕੋਰੋਨਾਵਾਇਰਸ ਹੈਲਪਲਾਈਨ

ਤਸਵੀਰ ਸਰੋਤ, MoHFW_INDIA

ਕੋਰੋਨਾਵਾਇਰਸ
Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)