ਕੋਰੋਨਾਵਾਇਰਸ: ਤਬਲੀਗ਼ੀ ਜਮਾਤ ਮਾਮਲੇ 'ਤੇ ਕਿਵੇਂ ਹੋ ਰਹੀ ਹੈ ਸਿਆਸੀ ਬਿਆਨਬਾਜ਼ੀ

ਕੋਰੋਨਾਵਾਇਰਸ

ਤਸਵੀਰ ਸਰੋਤ, REUTERS/DANISH SIDDIQUI

ਤਸਵੀਰ ਕੈਪਸ਼ਨ, ਇਸ ਸੰਮੇਲਨ ਵਿੱਚ 2000 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿੱਚ 250 ਦੇ ਕਰੀਬ ਵਿਦੇਸ਼ੀ ਵੀ ਸਨ।
    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ, ਦਿੱਲੀ

''ਇਹ ਮਾਨਵਤਾ ਖਿਲਾਫ਼ ਇੱਕ ਵੱਡਾ ਅਪਰਾਧ ਹੈ।''

ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿਨਹਾ ਦੀ ਇਹ ਤਿੱਖੀ ਪ੍ਰਤੀਕਿਰਿਆ ਇਸਲਾਮੀ ਧਾਰਮਿਕ ਸੰਸਥਾ ਤਬਲੀਗ਼ੀ ਜਮਾਤ 'ਤੇ ਸੀ ਜਿਸ 'ਤੇ ਦੋਸ਼ ਹੈ ਕਿ ਇਸਨੇ ਲੌਕਡਾਊਨ ਦੌਰਾਨ ਦਿੱਲੀ ਦੇ ਆਪਣੇ ਮੁੱਖ ਦਫ਼ਤਰ ਵਿੱਚ ਇੱਕ ਵੱਡਾ ਸੰਮੇਲਨ ਕਰਾਇਆ ਸੀ।

ਇਸ ਸੰਮੇਲਨ ਵਿੱਚ 2000 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿੱਚ 250 ਦੇ ਕਰੀਬ ਵਿਦੇਸ਼ੀ ਵੀ ਸਨ।

ਇਸ ਸੰਮੇਲਨ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚੋਂ ਕਈਆਂ ਦੇ ਕੋਰੋਨਾਵਾਇਰਸ ਤੋਂ ਪੀੜਤ ਹੋਣ ਦੀ ਰਿਪੋਰਟ ਹੈ। ਇਸ ਸੰਮੇਲਨ ਵਿੱਚ ਸ਼ਾਮਲ ਹੋਏ ਸੱਤ ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ।

ਰਾਕੇਸ਼ ਸਿਨਹਾ ਕਹਿੰਦੇ ਹਨ, ''ਕੋਰੋਨਾਵਾਇਰਸ ਵਿਚਕਾਰ ਇਹ ਸੰਮੇਲਨ ਕਰਾਉਣਾ ਇੱਕ ਵੱਡੀ ਗਲਤੀ ਸੀ। ਇਸ ਨਾਲ ਪੂਰੇ ਸਮਾਜ ਨੂੰ ਖਤਰਾ ਪੈਦਾ ਹੋ ਗਿਆ ਹੈ।''

ਕੋਰੋਨਾਵਾਇਰਸ
ਕੋਰੋਨਾਵਾਇਰਸ
ਕੋਰੋਨਾਵਾਇਰਸ
ਵੀਡੀਓ ਕੈਪਸ਼ਨ, ਤਬਲੀਗ-ਏ-ਜਮਾਤ

ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆਵਾਂ

ਸੋਸ਼ਲ ਮੀਡੀਆ 'ਤੇ #CoronaJihad, #NizamuddinMarkaz ਅਤੇ #TablighiJamat ਵਰਗੇ ਹੈਸ਼ਟੈਗ ਟਰੈਂਡ ਕਰ ਰਹੇ ਹਨ।

ਪਰ ਤਬਲੀਗ਼ੀ ਜਮਾਤ ਦੇ ਵਸੀਮ ਅਹਿਮਦ ਅਨੁਸਾਰ ਸਹੀ ਜਾਣਕਾਰੀ ਦੀ ਅਣਹੋਂਦ ਵਿੱਚ ਦਿੱਤੇ ਜਾ ਰਹੇ ਬਿਆਨਾਂ ਦਾ ਮਕਸਦ ਉਨ੍ਹਾਂ ਨੂੰ ਬਦਨਾਮ ਕਰਨਾ ਹੈ।

ਇੱਕ ਟਵੀਟ ਵਿੱਚ ਕਿਹਾ ਗਿਆ, ''ਤਬਲੀਗ਼ੀ ਜਮਾਤ ਰਾਹੀਂ ਉਨ੍ਹਾਂ ਨੇ ਦੇਸ਼ ਦੇ ਹਰ ਕੋਨੇ ਵਿੱਚ ਕੋਰੋਨਾ ਬੰਬ ਲਗਾਏ ਹਨ। ਜੇਕਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਇਹ ਦੇਸ਼ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਜਿਹਾਦੀ ਹਮਲਾ ਸਾਬਤ ਹੋਵੇਗਾ, #CoronaJihad "

ਇੱਕ ਹੋਰ ਟਵੀਟ ਵਿੱਚ ਇਹ ਦਾਅਵਾ ਕੀਤਾ ਗਿਆ, ''ਨਿਜ਼ਾਮੂਦੀਨ ਵਿੱਚ ਜਮਾਤ ਦੇ ਹਜ਼ਾਰਾਂ ਲੋਕਾਂ ਦਾ ਜਮਾਂ ਹੋਣਾ, ਜਿਨ੍ਹਾਂ ਵਿੱਚ ਕਈ ਵਿਦੇਸ਼ੀ ਮੁੱਲਾ ਸ਼ਾਮਲ ਸਨ ਅਤੇ ਜੋ ਭਾਰਤ ਭਰ ਤੋਂ ਮਸਜਿਦਾਂ ਤੋਂ ਆ ਰਹੇ ਹਨ ਅਤੇ ਜਿਨ੍ਹਾਂ ਵਿੱਚ ਕੋਰੋਨਾਵਾਇਰਸ ਦੇ ਕਈ ਮਾਮਲੇ ਹਨ। ਇਹ ਕੁਝ ਹੋਰ ਨਹੀਂ ਬਲਕਿ ਕੋਰੋਨਾ ਜਿਹਾਦ ਰਾਹੀਂ ਭਾਰਤ ਨੂੰ ਬਰਬਾਦ ਕਰਨ ਦੀ ਇੱਕ ਕੋਸ਼ਿਸ਼ ਹੈ।''

ਕੋਰੋਨਾਵਾਇਰਸ

ਤਸਵੀਰ ਸਰੋਤ, REUTERS/DANISH SIDDIQUI

ਤਸਵੀਰ ਕੈਪਸ਼ਨ, ਕੁਝ ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਟਵੀਟ ਅਤੇ ਬਿਆਨ ਇਸ ਗੱਲ ਦਾ ਸੰਕੇਤ ਹਨ ਕਿ ਇਸ ਮੁੱਦੇ ਦਾ ਸਿਆਸੀਕਰਨ ਹੋ ਰਿਹਾ ਹੈ।

ਰਾਜਨੀਤਕ ਦੂਸ਼ਣਬਾਜ਼ੀ

ਭਾਜਪਾ ਅਤੇ ਜਮਾਤ ਦੋਵਾਂ ਦੇ ਕਰੀਬ ਹਨ ਮੁੰਬਈ ਵਿੱਚ ਰਹਿਣ ਵਾਲੇ ਜ਼ਫ਼ਰ ਸਰੇਸ਼ਵਾਲਾ ਜਿਨ੍ਹਾਂ ਮੁਤਾਬਕ ਜ਼ਿਆਦਾਤਰ ਟਵੀਟ ਅਤੇ ਬਿਆਨ ਇਸ ਗੱਲ ਦਾ ਸੰਕੇਤ ਹਨ ਕਿ ਇਸ ਮੁੱਦੇ ਦਾ ਸਿਆਸੀਕਰਨ ਹੋ ਰਿਹਾ ਹੈ।

ਉਹ ਕਹਿੰਦੇ ਹਨ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐੱਫਆਈਆਰ ਦੀ ਜੋ ਗੱਲ ਕਹੀ ਹੈ, ਉਹ ਸਿਰਫ਼ ਇਸਤੋਂ ਸਿਆਸੀ ਫਾਇਦਾ ਲੈਣ ਦੀ ਉਨ੍ਹਾਂ ਦੀ ਇੱਕ ਕੋਸ਼ਿਸ਼ ਹੈ, ''ਉਨ੍ਹਾਂ ਨੂੰ ਤਬਲੀਗ਼ੀ ਜਮਾਤ ਬਾਰੇ ਕੋਈ ਜਾਣਕਾਰੀ ਹੈ ਹੀ ਨਹੀਂ।''

ਮਕਸੂਦ ਆਲਮ ਨਿਜ਼ਾਮੂਦੀਨ ਵੈਸਟ ਵਿੱਚ ਜਮਾਤ ਦੇ ਮਰਕਜ ਤੋਂ 10 ਮਿੰਟ ਦੀ ਦੂਰੀ 'ਤੇ ਰਹਿੰਦੇ ਹਨ। ਉਹ ਕਹਿੰਦੇ ਹਨ, ''ਮੇਰੇ ਸਮੁਦਾਏ ਦੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਸ ਮਸਲੇ ਨੂੰ ਇੱਕ ਧਾਰਮਿਕ ਐਂਗਲ ਨਾਲ ਦੇਖਿਆ ਜਾ ਰਿਹਾ ਹੈ।''

ਉਹ ਕਹਿੰਦੇ ਹਨ ਕਿ ਉਹ ਇੱਕ ਹਫ਼ਤੇ ਤੋਂ ਮਰਕਜ ਨਹੀਂ ਗਏ ਹਨ, ਪਰ ਉਹ ਠੀਕ ਹਨ, ''ਕੱਲ੍ਹ ਜਿਨ੍ਹਾਂ 200-300 ਵਿਅਕਤੀਆਂ ਦੇ ਟੈਸਟ ਕਰਾਏ ਗਏ ਹਨ, ਉਨ੍ਹਾਂ ਦੇ ਨਤੀਜੇ ਨੈਗੇਟਿਵ ਆਏ ਹਨ, ਕਿਸੇ ਵੀ ਇੱਕ ਸਮੇਂ ਵਿੱਚ ਉੱਥੇ 2000 ਤੋਂ 3000 ਲੋਕ ਹਮੇਸ਼ਾ ਰਹਿੰਦੇ ਹਨ।''

ਕੋਰੋਨਾਵਾਇਰਸ
ਤਸਵੀਰ ਕੈਪਸ਼ਨ, ਨਿਜ਼ਾਮੂਦੀਨ ਦਰਗਾਹ ਦੀ ਫਾਈਲ ਫੋਟੋ

ਜਮਾਤ ਦਾ ਪੱਖ

ਪਰ ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿਨਹਾ ਕਹਿੰਦੇ ਹਨ ਕਿ ਇਹ ਮਾਨਵਤਾ ਦੀ ਗੱਲ ਹੈ, ਇਸ ਨਾਲ ਧਰਮ ਅਤੇ ਜਾਤ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਉਨ੍ਹਾਂ ਨੇ ਕਿਹਾ, ''ਜਦੋਂ ਦੇਸ਼ ਭਰ ਵਿੱਚ ਵਿਆਹ ਮੁਲਤਵੀ ਹੋ ਗਏ ਹਨ ਤਾਂ ਇਸ ਸੰਮੇਲਨ ਨੂੰ ਕਿਉਂ ਰੱਦ ਨਹੀਂ ਕੀਤਾ ਗਿਆ?"

"ਇਸ ਨਾਲ ਪੂਰੇ ਸਮਾਜ ਨੂੰ ਖਤਰੇ ਵਿੱਚ ਪਾਉਣਾ ਸਹੀ ਹੈ? ਇਹ ਪੜ੍ਹੇ ਲਿਖੇ ਲੋਕ ਸਨ, ਇਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਮਤਲਬ ਪਤਾ ਹੈ, ਇਨ੍ਹਾਂ ਨੇ ਬਹੁਤ ਵੱਡਾ ਬਲੰਡਰ ਕੀਤਾ ਹੈ, ਇਹ ਜੁਰਮ ਹੈ।''

ਰਾਕੇਸ਼ ਸਿਨਹਾ ਨੇ ਆਰਐੱਸਐੱਸ ਦੇ ਇੱਕ ਮੁਲਤਵੀ ਕੀਤੇ ਸੰਮੇਲਨ ਦਾ ਉਦਾਹਰਨ ਦਿੰਦਿਆਂ ਕਿਹਾ, ''ਬੰਗਲੁਰੂ ਵਿੱਚ 14 ਤੋਂ 17 ਮਾਰਚ ਤੱਕ ਆਰਐੱਸਐੱਸ ਦੀ ਇੱਕ ਸਭਾ ਹੋਣੀ ਸੀ ਜੋ ਕੋਰੋਨਾਵਾਇਰਸ ਕਾਰਨ ਮੁਲਤਵੀ ਕਰ ਦਿੱਤੀ ਗਈ, ਜਮਾਤ ਵੀ ਅਜਿਹਾ ਕਰ ਸਕਦਾ ਸੀ।''

ਪਰ ਜਮਾਤ ਦੇ ਇੱਕ ਬੁਲਾਰੇ ਮੌਲਾਨਾ ਮਤੀਉਰ ਰਹਿਮਾਨ ਹੈਦਰਾਬਾਦੀ ਨੇ ਆਪਣੇ ਇੱਕ ਬਿਆਨ ਵਿੱਚ ਆਪਣੀ ਜਮਾਤ ਦਾ ਪੱਖ ਰੱਖਦੇ ਹੋਏ ਕਿਹਾ ਕਿ ਸੰਮੇਲਨ ਸੱਤ ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ 22 ਮਾਰਚ ਨੂੰ ਜਨਤਾ ਕਰਫਿਊ ਦੌਰਾਨ ਕਈ ਲੋਕਾਂ ਨੂੰ ਮਸਜਿਦ ਤੋਂ ਬਾਹਰ ਭੇਜ ਦਿੱਤਾ ਗਿਆ।"

"ਇਸਦੇ ਬਾਅਦ ਅਚਾਨਕ ਆਵਾਜਾਈ ਦੇ ਸਾਰੇ ਸਾਧਨ ਬੰਦ ਹੋ ਗਏ ਜਿਸ ਕਾਰਨ ਮਸਜਿਦ ਵਿੱਚ ਮੌਜੂਦ ਲੋਕ ਬਾਹਰ ਨਹੀਂ ਜਾ ਸਕੇ। ਪੁਲਿਸ ਨੇ ਵੀ ਸਲਾਹ ਦਿੱਤੀ ਕਿ ਹੁਣ ਨਾ ਮਸਜਿਦ ਤੋਂ ਕੋਈ ਬਾਹਰ ਜਾਵੇਗਾ ਅਤੇ ਨਾ ਹੀ ਕੋਈ ਅੰਦਰ ਆਵੇਗਾ।"

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਨਿਕਾ ਕਪੂਰ ਅਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਨਵੀਂ ਸਰਕਾਰ ਬਣਾਉਣ ਦਾ ਉਦਾਹਰਨ ਦਿੰਦੇ ਹੋਏ ਮਕਸੂਦ ਆਲਮ ਕਹਿੰਦੇ ਹਨ, ''ਇਨ੍ਹਾਂ ਮੁੱਦਿਆਂ ਨੂੰ ਮਜ਼ਹਬੀ ਜਾਂ ਸਿਆਸੀ ਰੰਗ ਨਹੀਂ ਦਿੱਤਾ ਗਿਆ ਜੋ ਸਹੀ ਸੀ।”

ਕਨਿਕਾ ਕਪੂਰ ਵਾਲੀ ਘਟਨਾ

ਕਨਿਕਾ ਕਪੂਰ ਅਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਨਵੀਂ ਸਰਕਾਰ ਬਣਾਉਣ ਦਾ ਉਦਾਹਰਨ ਦਿੰਦੇ ਹੋਏ ਮਕਸੂਦ ਆਲਮ ਕਹਿੰਦੇ ਹਨ, ''ਇਨ੍ਹਾਂ ਮੁੱਦਿਆਂ ਨੂੰ ਮਜ਼ਹਬੀ ਜਾਂ ਸਿਆਸੀ ਰੰਗ ਨਹੀਂ ਦਿੱਤਾ ਗਿਆ ਜੋ ਸਹੀ ਸੀ।"

"ਇਸੀ ਤਰ੍ਹਾਂ ਜੇਕਰ ਜਮਾਤ ਨੇ ਗਲਤੀ ਵੀ ਕੀਤੀ ਹੈ ਤਾਂ ਇਸ ਮਾਮਲੇ ਨੂੰ ਜਿਹਾਦੀ ਵਾਇਰਸ ਕਿਉਂ ਕਿਹਾ ਜਾ ਰਿਹਾ ਹੈ। ਕਨਿਕਾ ਕਪੂਰ ਨੇ ਗਲਤੀ ਕੀਤੀ, ਲੋਕਾਂ ਨੇ ਉਨ੍ਹਾਂ ਦੀ ਲਾਪਰਵਾਹੀ ਲਈ ਉਨ੍ਹਾਂ ਦੀ ਨਿੰਦਾ ਕੀਤੀ।"

"ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਧਾਇਕਾਂ ਦੀ ਬੈਠਕ ਹੋਈ, ਉਦੋਂ ਤਾਂ ਕਿਸੇ ਨੇ ਇਨ੍ਹਾਂ ਪ੍ਰੋਗਰਾਮਾਂ ਨੂੰ ਸਿਆਸੀ ਜਾਂ ਮਜ਼ਹਬੀ ਰੰਗ ਨਹੀਂ ਦਿੱਤਾ? ਹੁਣ ਅਜਿਹਾ ਕਿਉਂ।''

ਤਬਲੀਗ਼ੀ ਜਮਾਤ ਦੇ ਵਸੀਮ ਅਹਿਮਦ ਦਾ ਮੰਨਣਾ ਹੈ ਕਿ ਉਨ੍ਹਾਂ ਖਿਲਾਫ਼ ਜੋ ਬਿਆਨ ਆ ਰਹੇ ਹਨ, ਉਹ ਸਹੀ ਜਾਣਕਾਰੀ ਸਾਹਮਣੇ ਨਾ ਆਉਣ ਕਾਰਨ ਆ ਰਹੇ ਹਨ। ''ਸਹੀ ਜਾਣਕਾਰੀ ਗ੍ਰਹਿ ਮੰਤਰਾਲੇ ਕੋਲ ਹੈ, ਉਨ੍ਹਾਂ ਵੱਲੋਂ ਸਾਨੂੰ ਦੋਸ਼ੀ ਨਹੀਂ ਮੰਨਿਆ ਜਾ ਰਿਹਾ ਹੈ।''

ਪਰ ਵਸੀਮ ਅਹਿਮਦ ਕਹਿੰਦੇ ਹਨ, ''ਇਸ ਮੁੱਦੇ ਨੂੰ ਤੂਲ ਦੇਣ ਵਾਲੇ, ਇਸਨੂੰ ਸਿਆਸੀ ਅਤੇ ਧਾਰਮਿਕ ਰੰਗ ਦੇਣ ਵਾਲਿਆਂ ਵਿੱਚ ਮੁਸਲਿਮ ਸਮੁਦਾਏ ਦੇ ਉਹ ਲੋਕ ਵੀ ਸ਼ਾਮਲ ਹਨ, ਜੋ ਉਨ੍ਹਾਂ ਦੀ ਜਮਾਤ ਦੇ ਖਿਲਾਫ਼ ਹਨ, ਸਾਡੇ ਆਪਣੇ ਸਮੁਦਾਏ ਵਿੱਚ ਸਾਰੇ ਵਿਰੋਧੀ ਲੋਕ ਸਾਨੂੰ ਬਦਨਾਮ ਕਰਨ ਵਿੱਚ ਲੱਗੇ ਹਨ।''

ਕੋਰੋਨਾਵਾਇਰਸ
ਤਸਵੀਰ ਕੈਪਸ਼ਨ, ਨਿਜ਼ਾਮੂਦੀਨ ਦਰਗਾਹ ਦੀ ਫਾਈਲ ਫੋਟੋ

ਸਿਆਸੀ ਅਤੇ ਮਜ਼ਹਬੀ ਰੰਗ ਦੇਣ ਦੀ ਕੋਸ਼ਿਸ਼

ਜ਼ਫ਼ਰ ਸਰੇਸ਼ਵਾਲਾ ਇਹ ਮੰਨਦੇ ਹਨ ਕਿ ਜਮਾਤ ਦੀ ਵੀ ਇਸ ਵਿੱਚ ਗਲਤੀ ਹੈ। ਇਸਨੂੰ ਸੰਮੇਲਨ ਮਾਰਚ ਵਿੱਚ ਨਹੀਂ ਕਰਾਉਣਾ ਚਾਹੀਦਾ ਸੀ।

ਉਹ ਦਾਅਵਾ ਕਰਦੇ ਹਨ ਕਿ ਇਸਨੂੰ ਮਜ਼ਹਬੀ ਰੰਗ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਰਿਹਾ ਹੈ, ਉਹ ਖ਼ਾਸ ਤੌਰ 'ਤੇ ਟੀਵੀ ਨਿਊਜ਼ ਚੈਨਲ ਤੋਂ ਮਾਯੂਸ ਨਜ਼ਰ ਆਏ।

ਉਨ੍ਹਾਂ ਅਨੁਸਾਰ ਹੁਣ ਤੱਕ ਦੀਆਂ ਜ਼ਿਆਦਾਤਰ ਪ੍ਰਤੀਕਿਰਿਆਵਾਂ ਤੋਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਇਸਨੂੰ ਸਿਆਸੀ ਅਤੇ ਮਜ਼ਹਬੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,''ਜੇਕਰ ਤਬਲੀਗ਼ੀ ਜਮਾਤ ਨੂੰ ਕੋਈ ਸਰਕਾਰ ਸਹੀ ਢੰਗ ਨਾਲ ਜਾਣਦੀ ਹੈ ਤਾਂ ਉਹ ਮੋਦੀ ਸਰਕਾਰ ਹੈ, ਪੀਐੱਮ ਮੋਦੀ ਨੂੰ ਜਮਾਤ ਦੇ ਕਈ ਲੀਡਰ ਗੁਜਰਾਤ ਦੇ ਮੁੱਖ ਮੰਤਰੀ ਦੀ ਹੈਸੀਅਤ ਨਾਲ ਮਿਲਦੇ ਰਹੇ ਹਨ।

ਦਿੱਲੀ ਵਿੱਚ ਇਸਲਾਮੀ ਤਬਲੀਗ਼ੀ ਜਮਾਤ ਦਾ ਮੁੱਖ ਦਫ਼ਤਰ ਹੈ, ਇਸਦੀ ਸਥਾਪਨਾ 1926 ਵਿੱਚ ਮੌਲਾਨਾ ਇਲਿਆਸੀ ਨਾਂ ਦੇ ਇੱਕ ਧਰਮ ਗੁਰੂ ਨੇ ਕੀਤੀ ਸੀ।

ਇਸ ਦੀਆਂ ਸ਼ਾਖਾਵਾਂ ਮਲੇਸ਼ੀਆ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਕਈ ਦੇਸ਼ਾਂ ਵਿੱਚ ਹਨ।

ਇਸ ਵਿੱਚ 5000 ਲੋਕਾਂ ਦੇ ਰਹਿਣ ਦੀ ਜਗ੍ਹਾ ਹੈ। ਇਸ ਵਿੱਚ ਇੱਕ ਮਸਜਿਦ ਵੀ ਹੈ, ਮਰਕਜ ਨਿਜ਼ਾਮੂਦੀਨ ਦਰਗਾਹ ਤੋਂ ਕੁਝ ਮਿੰਟ ਦੀ ਦੂਰੀ 'ਤੇ ਹੈ, ਇੱਥੇ ਇੱਕ ਸਮੇਂ ਵਿੱਚ ਸਾਲ ਦੇ ਕਿਸੇ ਮਹੀਨੇ ਵਿੱਚ ਘੱਟ ਤੋਂ ਘੱਟ 2000 ਲੋਕ ਠਹਿਰਦੇ ਹਨ।

ਡਰ ਇਹ ਹੈ ਕਿ ਇਸ ਸੰਮੇਲਨ ਵਿੱਚ ਸ਼ਾਮਲ ਹੋਏ ਉਹ ਦਰਜਨਾਂ ਲੋਕ ਜੋ ਤਮਿਲਨਾਡੂ, ਕੇਰਲ ਅਤੇ ਤੇਲੰਗਾਨਾ ਵਰਗੇ ਰਾਜਾਂ ਤੋਂ ਆਏ ਸਨ, ਉਹ ਆਪਣੇ ਘਰਾਂ ਨੂੰ ਵਾਪਸ ਗਏ ਹਨ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕ ਵੀ ਇਸ ਖਤਰਨਾਕ ਬਿਮਾਰੀ ਦੀ ਲਪੇਟ ਵਿੱਚ ਆ ਸਕਦੇ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਕੋਰੋਨਾਵਾਇਰਸ ਹੈਲਪਲਾਈਨ

ਤਸਵੀਰ ਸਰੋਤ, MoHFW_INDIA

ਕੋਰੋਨਾਵਾਇਰਸ

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)