ਕੋਰੋਨਾਵਾਇਰਸ ਅਫ਼ਵਾਹਾਂ : ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਇਹ 7 ਗੱਲਾਂ ਬਾਰੇ ਸੋਚਿਓ

ਕੋਰਨਾਵਾਇਰਸ ਤੇ ਝੂਠੀਆਂ ਖ਼ਬਰਾਂ
ਤਸਵੀਰ ਕੈਪਸ਼ਨ, ਮਾਹਰਾਂ ਅਨੁਸਾਰ ਲੋਕਾਂ ਨੂੰ ਇੰਟਰਨੈਟ 'ਤੇ ਆਉਣ ਵਾਲੀ ਹਰ ਜਾਣਕਾਰੀ ਉੱਤੇ ਧਿਆਨ ਦਿੰਦਿਆਂ, ਝੂਠੀਆਂ ਖ਼ਬਰਾਂ ਨੂੰ ਨਕਾਰਨਾ ਚਾਹੀਦਾ ਹੈ
    • ਲੇਖਕ, ਫਲੋਰਾ ਕਾਰਮਿਕਲ, ਮਾਰਿਆਨਾ ਸਪਰਿੰਗ
    • ਰੋਲ, ਬੀਬੀਸੀ ਟ੍ਰੈਂਡਿੰਗ

ਜਿੱਥੇ ਕੋਰੋਨਾਵਾਇਰਸ ਦੇ ਦੌਰ 'ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ, ਉਨੀ ਹੀ ਰਫ਼ਤਾਰ ਨਾਲ ਇੰਟਰਨੈਟ 'ਤੇ ਝੂਠੀਆਂ ਖ਼ਬਰਾਂ ਵੀ ਤੇਜ਼ੀ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ।

ਲੌਕਡਾਊਨ ਕਰਕੇ ਘਰਾਂ ਵਿੱਚ ਬੈਠੇ ਹੋਣ ਕਾਰਨ ਲੋਕਾਂ ਦੇ ਫ਼ੋਨਾਂ 'ਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਆ ਰਹੀਆਂ ਹਨ। ਪਰ ਹਰ ਆਉਣ ਵਾਲੀ ਖ਼ਬਰ ਜਾਂ ਜਾਣਕਾਰੀ ਸਹੀ ਹੈ ਵੀ ਜਾਂ ਨਹੀਂ, ਇਸ ਦਾ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ।

ਮਾਹਰਾਂ ਅਨੁਸਾਰ ਲੋਕਾਂ ਨੂੰ ਇੰਟਰਨੈਟ 'ਤੇ ਆਉਣ ਵਾਲੀ ਹਰ ਜਾਣਕਾਰੀ ਉੱਤੇ ਧਿਆਨ ਦਿੰਦਿਆਂ, ਝੂਠੀਆਂ ਖ਼ਬਰਾਂ ਨੂੰ ਨਕਾਰਨਾ ਚਾਹੀਦਾ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਤੁਸੀਂ ਝੂਠੀਆਂ ਖ਼ਬਰਾਂ ਫੈਲਣ ਤੋਂ ਕਿਵੇਂ ਰੋਕ ਸਕਦੇ ਹੋ?

1. ਰੁੱਕੋ ਅਤੇ ਸੋਚੋ

ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੂੰ ਹੋ ਰਹੀਆਂ ਘਟਨਾਵਾਂ ਬਾਰੇ ਜਾਗਰੂਕ ਰੱਖਣਾ ਚਾਹੁੰਦੇ ਹੋ। ਜਦੋਂ ਵੀ ਈ-ਮੇਲ, ਵਾਟਸਐੱਪ, ਫੇਸਬੁੱਕ ਜਾਂ ਫਿਰ ਟਵੀਟਰ ਰਾਹੀਂ ਕੋਈ ਵੀ ਜਾਣਕਾਰੀ ਤੁਹਾਡੇ ਕੋਲ ਪਹੁੰਚਦੀ ਹੈ ਤਾਂ ਤੁਸੀਂ ਉਸ ਨੂੰ ਜਲਦੀ ਨਾਲ ਅੱਗੇ ਸ਼ੇਅਰ ਕਰਦੇ ਹੋ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਰ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣਾ ਹੋਵੇ, ਤਾਂ ਸਭ ਤੋਂ ਜ਼ਰੂਰੀ ਹੈ- ਨਵੀਂ ਜਾਣਕਾਰੀ ਦੇ ਆਉਂਦਿਆਂ ਹੀ ਪਹਿਲਾਂ ਉਸ ਨੂੰ ਆਰਾਮ ਨਾਲ ਪੜ੍ਹੋ ਤੇ ਫਿਰ ਸੋਚੋ।

ਜੇ ਤੁਹਾਨੂੰ ਕਿਸੇ ਵੀ ਗੱਲ 'ਤੇ ਸ਼ੱਕ ਹੋਵੇ ਤਾਂ ਉਸ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕਰੋ।

ਕੋਰੋਨਾਵਾਇਰਸ ਤੇ ਝੂਠੀਆਂ ਖ਼ਬਰਾਂ
ਤਸਵੀਰ ਕੈਪਸ਼ਨ, ਜੇਕਰ ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣਾ ਹੋਵੇ, ਤਾਂ ਸਭ ਤੋਂ ਜ਼ਰੂਰੀ ਹੈ- ਨਵੀਂ ਜਾਣਕਾਰੀ ਦੇ ਆਉਂਦਿਆਂ ਹੀ ਪਹਿਲਾਂ ਉਸ ਨੂੰ ਆਰਾਮ ਨਾਲ ਪੜ੍ਹੋ ਤੇ ਫਿਰ ਸੋਚੋ

2. ਆਪਣੇ ਸਰੋਤ ਤੋਂ ਚੈੱਕ ਕਰੋ

ਕੋਈ ਵੀ ਜਾਣਕਾਰੀ ਅੱਗੇ ਫਾਰਵਡ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਤੁਸੀਂ ਕੁਝ ਆਮ ਸਵਾਲਾਂ ਦੇ ਉੱਤਰ ਲੱਭੋ, ਜਿਵੇਂ ਕਿ ਇਹ ਜਾਣਕਾਰੀ ਕਿੱਥੋਂ ਆਈ ਹੈ।

ਜੇ ਤੁਹਾਡੇ ਦੋਸਤ ਦੇ ਦੋਸਤ ਜਾਂ ਫਿਰ ਕਿਸੇ ਦੂਰ ਦੇ ਰਿਸ਼ਤੇਦਾਰ ਤੋਂ ਇਹ ਜਾਣਕਾਰੀ ਆਈ ਹੋਵੇ ਤਾਂ ਤੁਹਾਨੂੰ ਰੁਕਣ ਦੀ ਜ਼ਰੂਰਤ ਹੈ।

ਯੂਕੇ ਦੇ ਫੈੱਕਟ ਚੈੱਕ ਦੀ ਇੱਕ ਸੰਸਥਾ ਫੁੱਲ ਫੈੱਕਟ ਦੀ ਡਿਪਟੀ ਸੰਪਾਦਕ ਕਲੈਰੀ ਮਿਲਨੇ ਅਨੁਸਾਰ, "ਜਾਣਕਾਰੀ ਦੇ ਸਭ ਤੋਂ ਭਰੋਸੇ ਲਾਇਕ ਸਰੋਤਾਂ ਵਿੱਚ ਸਿਹਤ ਮੰਤਰਾਲੇ, ਵਿਸ਼ਵ ਸਿਹਤ ਸੰਗਠਨ ਤੇ ਹੋਰ ਸਰਕਾਰੀ ਮਹਿਕਮੇ ਸ਼ਾਮਲ ਹਨ।"

3. ਖ਼ਬਰ ਝੂਠੀ ਵੀ ਹੋ ਸਕਦੀ ਹੈ

ਤੁਸੀਂ ਕਿਸੇ ਵੀ ਚੀਜ਼ ਨੂੰ ਦੇਖ ਕੇ ਧੋਖਾ ਖਾ ਸਕਦੇ ਹੋ।

ਕਿਸੇ ਵੀ ਸਰਕਾਰੀ ਜਾਂ ਨਿਊਜ਼ ਪੋਰਟਲ ਵਲੋਂ ਦਿੱਤੀ ਜਾਣਕਾਰੀ ਨਾਲ ਛੇੜ-ਛਾੜ ਕੀਤੀ ਜਾ ਸਕਦੀ ਹੈ ਅਤੇ ਸਰਕਾਰੀ ਵਿਭਾਗਾਂ ਵਲੋਂ ਜਾਰੀ ਕੀਤੀ ਜਾਣਕਾਰੀ ਵਜੋਂ ਦਰਸ਼ਾਇਆ ਜਾ ਸਕਦਾ ਹੈ।

ਕੋਰੋਨਾਵਾਇਰਸ

ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਸਰਕਾਰੀ ਵੈਬਸਾਇਟ 'ਤੇ ਜਾ ਕੇ ਹੀ ਚੈੱਕ ਕਰੋ।

ਅਕਸਰ ਵੱਡੇ ਅਖਬਾਰਾਂ ਜਾਂ ਮੀਡੀਆ ਗਰੁੱਪਾਂ ਦੇ ਨਾਂ 'ਤੇ ਵੀ ਫੈਕ ਨਿਊਜ਼ ਫੈਲਾਈ ਜਾਂਦੀ ਹੈ ਜਿਵੇ ਕਿ ਫਲਾਣੇ ਅਖਬਾਰ, ਟੀਵੀ ਜਾਂ ਡਿਜੀਟਲ ਪਲੇਟਫਾਰਮ ਨੇ ਫਲਾਣੀ ਖ਼ਬਰ ਦਿੱਤੀ ਹੈ।

ਅਕਸਰ ਤੁਸੀਂ ਧਿਆਨ ਦਿਓਗੇ ਤਾਂ ਸਮਝ ਆਵੇਗਾ ਕਿ ਇਨ੍ਹਾਂ ਮੀਡੀਆ ਅਦਾਰਿਆਂ ਵੱਲੋਂ ਵਰਤੇ ਜਾਂਦੇ ਫੌਂਟ ਇਨ੍ਹਾਂ ਦੇ ਨਾਂ 'ਤੇ ਫੈਲਾਈ ਜਾਂਦੀ ਫੇਕ ਨਿਊਜ਼ ਦੇ ਫੌਂਟ ਨਾਲ ਮੇਲ ਨਹੀਂ ਖਾਂਦੇ।

ਕੋਰੋਨਾਵਾਇਰਸ
ਕੋਰੋਨਾਵਾਇਰਸ

4. ਜੇਕਰ ਖ਼ਬਰ ਬਾਰੇ ਸ਼ੱਕ ਹੋਵੇ ਤਾਂ ਸ਼ੇਅਰ ਨਾ ਕਰੋ

ਕਿਸੇ ਵੀ ਖ਼ਬਰ ਨੂੰ ਇਹ ਸੋਚ ਕੇ ਸ਼ੇਅਰ ਨਾ ਕਰੋ ਕਿ 'ਜੇ ਇਹ ਸੱਚ ਹੋਈ'। ਇਸ ਤਰ੍ਹਾਂ ਤੁਸੀਂ ਭਲਾਈ ਨਾਲੋਂ ਵਧ ਨੁਕਸਾਨ ਕਰ ਸਕਦੇ ਹੋ।

ਜ਼ਰੂਰੀ ਇਹ ਹੈ ਕਿ ਜੋ ਤੁਸੀਂ ਸ਼ੇਅਰ ਕਰ ਰਹੇ ਹੋ ਉਸ ਬਾਰੇ ਤੁਹਾਨੂੰ ਪੱਕਾ ਯਕੀਨ ਹੋਵੇ।

ਯਾਦ ਰਹੇ ਤੁਹਾਡੇ ਦੁਆਰਾ ਸ਼ੇਅਰ ਕੀਤੀਆਂ ਫੋਟੋਆਂ ਤੇ ਟੈਕਸਟ ਨਾਲ ਬਾਅਦ ਵਿੱਚ ਵੀ ਕੋਈ ਛੇੜਛਾੜ ਕਰ ਸਕਦਾ ਹੈ।

5. ਹਰ ਤੱਥ ਨੂੰ ਚੈੱਕ ਕਰੋ

ਅੱਜ ਕੱਲ੍ਹ ਅਕਸਰ ਲੋਕ ਵੁਆਇਸ ਨੋਟ ਸ਼ੇਅਰ ਕਰਦੇ ਹਨ। ਬਹੁਤੀ ਵਾਰ ਤਾਂ ਇਹ ਕਿਸੇ ਦੂਜੇ ਬੰਦੇ ਦੁਆਰਾ ਦਿੱਤੀ ਜਾਣਕਾਰੀ ਦੀ ਕਿਸੇ ਹੋਰ ਦੁਆਰਾ ਰਿਕਾਡਿੰਗ ਕੀਤੀ ਜਾਂਦੀ ਹੈ।

ਅਜਿਹੇ ਮਾਮਲਿਆਂ ਵਿੱਚ ਦੋਵੇਂ ਸਹੀ ਤੇ ਗਲਤ ਤੱਥ ਜੂੜੇ ਹੁੰਦੇ ਹਨ।

ਅਕਸਰ ਅਜਿਹੀਆਂ ਸਲਾਹਾਂ ਵਾਲੇ ਮੈਸੇਜ ਅਸੀਂ ਅੱਗੇ ਵਧਾ ਦਿੰਦੇ ਹਾਂ। ਪਰ ਇਹ ਜ਼ਰੂਰੀ ਨਹੀਂ ਉਸ ਵਿੱਚ ਦਿੱਤਾ ਹਰ ਤੱਥ ਠੀਕ ਹੋਵੇ।

6. ਭਾਵਨਾਤਮਕ ਪੋਸਟਾਂ ਤੋਂ ਬਚੋ

ਜ਼ਿਆਦਾਤਰ ਵਾਇਰਲ ਹੋਣ ਵਾਲੀਆਂ ਚੀਜ਼ਾਂ ਭਾਵਨਾਤਮਕ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਵਿੱਚ ਗੁੱਸਾ, ਡਰ, ਖ਼ੁਸ਼ੀ ਆਦਿ ਪੈਦਾ ਹੋਣ।

ਗਲਤ ਜਾਣਕਾਰੀ ਬਾਰੇ ਜਾਗਰੂਕਤਾ ਫੈਲਾਉਣ ਵਾਲੀ ਇੱਕ ਸੰਸਥਾ ਫਸਟ ਡਰਾਫ਼ਟ ਵਿੱਚ ਕਲੈਰੀ ਵਾਰਡਲ ਕੰਮ ਕਰਦੇ ਹਨ।

ਉਨ੍ਹਾਂ ਅਨੁਸਾਰ, "ਡਰ ਅਜਿਹੀ ਚੀਜ਼ ਹੈ ਜਿਸ ਕਰਕੇ ਗਲਤ ਜਾਣਕਾਰੀ ਬਹੁਤ ਫੈਲਦੀ ਹੈ।"

ਅਕਸਰ ਲੋਕ ਆਪਣੇ ਪਰਿਵਾਰ ਵਾਲਿਆਂ ਨੂੰ ਸੁਰੱਖਿਅਤ ਰੱਖਣ ਲਈ 'ਬਿਮਾਰੀ ਤੋਂ ਬੱਚਣ' ਵਰਗੀਆਂ ਜਾਣਕਾਰੀਆਂ ਤੇਜ਼ੀ ਨਾਲ ਸ਼ੇਅਰ ਕਰਦੇ ਹਨ।

ਕੋਰੋਨਾਵਾਇਰਸ

7. ਕਿਸੇ ਦਾ ਪੱਖ ਨਾ ਲਵੋ

ਕੀ ਤੁਸੀਂ ਕੁਝ ਵੀ ਇਸ ਕਰਕੇ ਸ਼ੇਅਰ ਕਰਦੇ ਹੋ ਕਿਉਂਕਿ ਉਹ ਸੱਚ ਹੈ ਜਾਂ ਫਿਰ ਇਸ ਕਰਕੇ ਕਿਉਂਕਿ ਤੁਹਾਨੂੰ ਉਹ ਠੀਕ ਲੱਗਦਾ ਹੈ?

ਡੈਮੋਸ ਵਿੱਚ ਸੈਂਟਰ ਫ਼ਾਰ ਅਨੇਲਿਸਿਸ ਆਫ਼ ਸੋਸ਼ਲ ਮੀਡੀਆ ਦੇ ਰਿਸਰਚ ਡਾਇਰੈਕਟਰ, ਕਾਰਲ ਮਿਲਰ ਦਾ ਕਹਿਣਾ ਹੈ ਕਿ ਬਹੁਤੀ ਵਾਰ ਤਾਂ ਅਸੀਂ ਉਹ ਪੋਸਟ ਸ਼ੇਅਰ ਕਰਦੇ ਹਾਂ ਜੋ ਸਾਡੇ ਮੌਜੂਦਾ ਵਿਚਾਰਾਂ ਨਾਲ ਮੇਲ ਖਾਂਦੇ ਹੋਣ।

ਕਾਰਲ ਮਿਲਰ ਨੇ ਕਿਹਾ, "ਅਸੀਂ ਓਦੋਂ ਸ਼ੇਅਰ ਕਰਦੇ ਹਾਂ ਜਦੋਂ ਸਾਨੂੰ ਲੱਗੇ ਕਿ ਅਸੀਂ ਸਭ ਤੋਂ ਜ਼ਿਆਦਾ ਖ਼ਤਰੇ ਜਾਂ ਮੁਸੀਬਤ ਵਿੱਚ ਹਾਂ।"

"ਇਸ ਘੜੀ ਦੌਰਾਨ ਇਹ ਜ਼ਰੂਰੀ ਹੈ ਕਿ ਅਸੀਂ ਆਨਲਾਈਨ ਜੋ ਵੀ ਕਰਦੇ ਹੋਈਏ, ਰੁੱਕ ਕੇ ਜ਼ਰਾ ਸੋਚੀਏ।"

ਕੋਰੋਨਾਵਾਇਰਸ
ਕੋਰੋਨਾਵਾਇਰਸ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)