'ਪ੍ਰਧਾਨ ਮੰਤਰੀ ਦੀ ਅਪੀਲ ਪੱਖੇ, ਏਸੀ ਬੰਦ ਕਰਨ ਲਈ ਨਹੀਂ ਹੈ'
ਕੋਰੋਨਾਵਾਇਰਸ ਦੇ ਪੂਰੀ ਦੁਨੀਆਂ 'ਚ ਤਕਰੀਬਨ 11 ਲੱਖ ਕੇਸ, ਮੌਤਾਂ ਦਾ ਅੰਕੜਾ 62 ਹਜ਼ਾਰ ਤੋਂ ਪਾਰ।
ਲਾਈਵ ਕਵਰੇਜ
'ਮੇਰੇ ਪੋਲਟਰੀ ਫਾਰਮ ਤੋਂ ਇੱਕ ਲੱਖ ਅੰਡੇ ਰੋਜ਼ਾਨਾ ਸਪਲਾਈ ਹੁੰਦੇ ਸਨ, ਹੁਣ ਸਭ ਬੰਦ ਹੈ'
ਕੋਰੋਨਾਵਾਇਰਸ: ਯੂਕੇ 'ਚ ਇਹ ਪੰਜਾਬੀ ਇੰਝ ਕਰ ਰਿਹਾ ਹੈ ਸਿਹਤ ਕਰਮੀਆਂ ਦੀ ਮਦਦ
ਅਸੀਂ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਤਾਜ਼ਾ ਅਪਡੇਟ ਲੈ ਕੇ ਤੁਹਾਡੇ ਨਾਲ ਕਲ੍ਹ ਜੁੜਾਂਗੇ।
ਜੇ ਤੁਹਾਨੂੰ ਲੱਗੇ ਕੋਰੋਨਾਵਾਇਰਸ ਹੈ ਤਾਂ ਕੀ ਕਰਨਾ ਚਾਹੀਦਾ ਹੈ?
ਜੇਕਰ ਤੁਸੀਂ ਹਾਲ ਹੀ ਵਿੱਚ ਕੋਰੋਨਾਵਾਇਰਸ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕੀਤੀ ਹੈ ਜਾਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜੋ ਹਾਲ ਹੀ ਵਿੱਚ ਅਜਿਹੇ ਥਾਵਾਂ 'ਤੇ ਗਿਆ ਹੋਵੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਵਿਸ਼ੇਸ਼ ਤੌਰ 'ਤੇ ਉਦੋਂ ਜਦੋਂ ਤੁਸੀਂ ਠੀਕ ਮਹਿਸੂਸ ਨਹੀਂ ਕਰ ਰਹੇ ਹੋ ਤਾਂ ਕੀ ਕਰਨਾ ਚਾਹੀਦਾ ਹੈ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਤਸਵੀਰ ਕੈਪਸ਼ਨ, ਵਾਇਰਸ ਦੇ ਲੱਛਣ ਕੋਰੋਨਾਵਾਇਰਸ: ਇੰਦੌਰ ਦੇ ਵਾਇਰਲ ਵੀਡੀਓ ਦਾ ਸੱਚ ਕੀ - ਫੈਕਟ ਚੈੱਕ
ਕੋਰੋਨਾਵਾਇਰਸ: ਕੀ ਵੀਡੀਓ ’ਚ ਦਿਖਣ ਵਾਲੇ ਲੋਕ ਤਬਲੀਗ਼ੀ ਜਮਾਤ ਦੇ ਹਨ? ਫੈਕਟ ਚੈੱਕ
ਫਰੀਦਕੋਟ ਤੇ ਪਠਾਨਕੋਟ ਦੇ ਪਹਿਲੇ ਕੇਸ
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਤੋਂ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੁਜਾਨਪੁਰ ਦੀ 75 ਸਲ ਦੀ ਔਰਤ ਦੀ ਟੈਸਟ ਰਿਪੋਰਟ ਪੌਜ਼ੀਟਿਵ ਆਈ ਹੈ।
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ ਦੱਸਿਆ ਕਿ ਫਰੀਦਕੋਟ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰਿੰਦਰ ਨਗਰ ਤੇ ਉਸ ਦੇ ਆਸ ਪਾਸ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਯੂਕੇ ਵਿੱਚ 4000 ਕੈਦੀ ਰਿਹਾਅ ਕੀਤੇ ਜਾਣਗੇ
- ਜੇਲ੍ਹ ਸੇਵਾ ਮੁਤਾਬਕ ਇੰਗਲੈਂਡ ਅਤੇ ਵੇਲਜ਼ ਦੀਆਂ ਜੇਲ੍ਹਾਂ ਵਿੱਚੋਂ 4,000 ਕੈਦੀਆਂ ਦੀ ਰਿਹਾਈ ਛੇਤੀ ਹੋ ਸਕਦੀ ਹੈ।
- ਇਹ ਫੈਸਲਾ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਿਆ ਗਿਆ ਹੈ।
- ਹਿੰਸਕ ਅਪਰਾਧਾਂ ਅਤੇ ਜਿਨਸੀ ਅਪਰਾਧਾਂ ਦੇ ਦੋਸ਼ੀ ਠਹਿਰਾਏ ਗਏ ਕੈਦੀਆਂ ਦੀ ਰਿਹਾਈ ਨਹੀਂ ਹੋਵੇਗੀ।
- ਦੋ ਮਹੀਨੇ ਜਾਂ ਇਸ ਤੋਂ ਘੱਟ ਸਮੇਂ ਜੇਲ੍ਹ ਕੱਟਣ ਵਾਲੇ ਕੈਦੀ ਅਸਥਾਈ ਤੌਰ 'ਤੇ ਰਿਹਾ ਕੀਤੇ ਜਾਣਗੇ।
- ਹੁਣ ਤੱਕ 29 ਜੇਲ੍ਹਾਂ ਵਿੱਚ 88 ਕੈਦੀ ਕੋਰੋਨਾਵਾਇਰਸ ਪੌਜ਼ੀਟਿਵ ਪਾਏ ਗਏ ਹਨ।
ਦਿੱਲੀ ਵਿੱਚ ਪੀਪੀਈ ਕਿਟ ਦੀ ਕਮੀ- ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿਹਤ ਵਰਕਰਾਂ ਲਈ ਪੀਪੀਈ ਕਿਟ ਦੀ ਕਮੀ ਹੋ ਗਈ ਹੈ ।
- 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 59 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਕੁੱਲ 445 ਕੇਸ ਹੋ ਗਏ ਹਨ। ਇਨ੍ਹਾਂ ਵਿੱਚੋਂ 40 ਕੇਸ ਇੱਕ-ਦੂਜੇ ਨੂੰ ਛੂਹਣ ਨਾਲ ਹੋਏ ਹਨ।
- ਬਾਕੀ ਪੌਜ਼ੀਟਿਵ ਮਾਮਲੇ ਮਰਕਜ਼ ਅਤੇ ਵਿਦੇਸ਼ ਤੋਂ ਆਏ ਲੋਕਾਂ ਦੇ ਹਨ।
- ਦਿੱਲੀ ਵਿੱਚ 6 ਲੋਕਾਂ ਦੀ ਮੌਤ, 3 ਮਰਕਜ਼ ਨਾਲ ਸਬੰਧਤ ਸਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਕੋਰੋਨਾਵਾਇਰਸ ਦੇ ਹਰ ਮਾਮਲੇ ਤੇ ਨਜ਼ਰ ਰੱਖ ਰਹੇ ਹਨ ਭਿਵਾਨੀ ਵਿੱਚ ਤਬਲੀਗੀ ਜਮਾਤ ਦੇ ਦੋ ਵਿਅਕਤੀ ਕੋਰੋਨਾਵਾਇਰਸ ਪੌਜ਼ੀਟਿਵ ਪਾਏ ਗਏ
ਬੀਬੀਸੀ ਪੰਜਾਬੀ ਲਈ ਸਤ ਸਿੰਘ ਦੀ ਰਿਪੋਰਟ: ਦਿੱਲੀ ਦੇ ਨਿਜਾਮੁਦੀਨ ਤੋਂ ਹਰਿਆਣਾ ਦੇ ਭਿਵਾਨੀ ਪਰਤੇ 2 ਵਿਅਕਤੀ ਕੋਰੋਨਾਵਾਇਰਸ ਪੌਜ਼ੀਟਿਵ ਪਾਏ ਗਏ ਹਨ।
ਭਿਵਾਨੀ ਨੇ ਮੁੱਖ ਮੈਡੀਕਲ ਅਫ਼ਸਰ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ 8 ਲੋਕਾਂ ਦੇ ਟੈਸਟ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਦੋ ਪੌਜੀਟਿਵ ਪਾਏ ਗਏ ਹਨ।
ਇੱਕ ਸ਼ਖਸ ਭਿਵਾਨੀ ਦੇ ਪਿੰਡ ਮਨਹੇੜੂ ਅਤੇ ਦੂਜਾ ਸੰਧਵਾ ਦਾ ਰਹਿਣ ਵਾਲਾ ਹੈ।
ਦੋਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ ਤੇ ਨਾਲ ਹੀ ਦੋਹਾਂ ਦੇ ਪਰਿਵਾਰ ਵੀ ਕੁਆਰੰਟੀਨ ਕੀਤੇ ਗਏ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਕੋਰੋਨਾਵਾਇਰਸ ਕਾਰਨ 62000 ਲੋਕਾਂ ਦੀ ਮੌਤ
ਦੁਨੀਆਂ ਭਰ ਵਿੱਚ ਇਸ ਸਮੇਂ ਕੋਰੋਨਾਵਾਇਰਸ ਦੇ 11 ਲੱਖ ਮਰੀਜ਼ ਹਨ ਅਤੇ 62000 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਪੇਨ ਵਿੱਚ ਹਾਲਾਂਕਿ 809 ਮੌਤਾਂ ਦਰਜ ਕੀਤੀਆਂ ਗਈਆਂ ਪਰ ਲਾਗ਼ ਦੀ ਦਰ ਘੱਟ ਰਹੀ ਹੈ।
ਚੀਨ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਨੂੰ ਯਾਦ ਕੀਤਾ ਗਿਆ।
ਕੋਰੋਨਾਵਾਇਰਸ: ਭਾਰਤ ਵਿੱਚ ਤਿੰਨ ਹਜ਼ਾਰ ਤੋਂ ਵਧੇਰੇ ਮਾਮਲੇ, 75 ਮੌਤਾਂ
ਭਾਰਤ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਮਾਮਲੇ ਵੱਧ ਕੇ ਤਿੰਨ ਹਜ਼ਾਰ ਤੋਂ ਪਾਰ ਪਹੁੰਚ ਗਏ ਹਨ। ਸਿਹਤ ਮੰਤਰਾਲੇ ਦੀ ਵੈਬਸਾਈਟ ਮੁਤਾਬਕ ਭਾਰਤ ਵਿੱਚ ਲਾਗ਼ ਦੇ ਮਾਮਲੇ ਵਧ ਕੇ 3072 ਹੋ ਗਏ ਹਨ।
ਇਨ੍ਹਾਂ ਵਿੱਚੋਂ ਸਭ ਤੋਂ ਵਧੇਰੇ ਮਾਮਲੇ ਮਹਾਂਰਾਸ਼ਟਰ ਵਿੱਚ ਹਨ।
ਭਾਰਤ ਵਿੱਚ ਪੰਜ ਸਭ ਤੋਂ ਪ੍ਰਭਾਵਿਤ ਸੂਬੇ
- ਮਹਾਂਰਾਸ਼ਟਰ- 490 ਮਰੀਜ਼, 24 ਮੌਤਾਂ
- ਦਿੱਲੀ- 445 ਮਰੀਜ਼, 6 ਮੌਤਾਂ
- ਤਾਮਿਲਨਾਡੂ- 411 ਮਰੀਜ਼, 2 ਮੌਤਾਂ
- ਕੇਰਲ-200 ਮਰੀਜ਼, 0 ਮੌਤਾਂ
- ਰਾਜਸਥਾਨ- 200 ਮਰੀਜ਼,0 ਮੌਤਾਂ
ਭਾਰਤ ਵਿੱਚ ਫ਼ੈਲ ਰਹੀ ਲਾਗ਼ ਦੇ ਇੱਕ ਤਿਹਾਈ ਮਾਮਲੇ ਮਾਰਚ ਮਹੀਨੇ ਵਿੱਚ ਦਿੱਲੀ ਦੇ ਨਿਜ਼ਾਮੂਦੀਨ ਵਿੱਚ ਤਬਲੀਗ਼ੀ ਜਮਾਤ ਦੇ ਪ੍ਰੋਗਰਾਮ ਕਾਰਨ ਹੋਏ ਹਨ। ਇਸ ਕਾਰਨ ਦੇਸ਼ ਵਿੱਚ 17 ਸੂਬੇ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਪ੍ਰਭਾਵਿਤ ਹੋਏ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਲੜਾਈ ਵਿੱਚ ਜ਼ਰੂਰੀ ਉਪਕਰਣਾਂ ਦੀ ਕਮੀ ਮਹਿਸੂਸ ਹੋ ਰਹੀ ਹੈ। ਸਿਹਤ ਕਰਮੀਆਂ ਵਿੱਚ ਲਾਗ਼ ਦੇ ਮਾਮਲੇ ਲਗਤਾਰ ਵਧ ਰਹੇ ਹਨ ਕੋਵਿਡ-19 ਤੋਂ ਠੀਕ ਹੋ ਕੇ ਜਾਣ ਵਾਲੇ ਮਰੀਜ਼ ਨੂੰ ਇੰਝ ਮਿਲੀ ਵਿਦਾਈ
ਕੇਰਲ ਦੇ ਕਸਾਰਗੌਡ ਜ਼ਿਲ੍ਹੇ ਵਿੱਚ ਕੋਵਿਡ-19 ਮਹਾਂਮਾਰੀ ਨੂੰ ਹਰਾ ਕੇ ਤੰਦਰੁਸ ਹੋਣ ਵਾਲੇ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜਦੋਂ ਵਿਦਾਈ ਦੇਣ ਦਾ ਸਮਾਂ ਆਇਆ ਤਾਂ ਹਸਪਤਾਲ ਦੇ ਸਟਾਫ਼ ਅਤੇ ਹਾਜ਼ਰ ਮਰੀਜ਼ਾਂ ਨੇ ਉਸ ਲਈ ਤਾੜੀਆਂ ਮਾਰੀਆਂ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਬਟਾਲਾ 'ਚ ਡਰੋਨ ਰਾਹੀਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਨਜਰ
ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਚਾਵਲਾ ਦੀ ਰਿਪੋਰਟ: ਮੋਗਾ ਵਾਂਗ ਬਟਾਲਾ ਵਿੱਚ ਵੀ
ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ’ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ।
ਡੀਐੱਸਪੀ ਬੀਕੇ ਸਿੰਗਲਾ ਨੇ ਦੱਸਿਆ ਕਿ ਜੋ ਲੋਕ ਘਰੋਂ ਬਾਹਰ ਨਿਕਲ ਕੇ ਤਾਸ਼ ਖੇਡ ਰਹੇ ਹਨ ਜਾਂ ਬਿਨਾ ਵਜ੍ਹਾ ਇਕੱਠੇ ਹੋ ਰਹੇ ਹਨ, ਉਹਨਾਂ ਦੀ ਪਛਾਣ ਕਰਨ ਲਈ ਇਹ ਵੱਖਰਾ ਤਰੀਕਾ ਅਪਣਾਇਆ ਜਾ ਰਿਹਾ ਹੈ।

ਤਸਵੀਰ ਸਰੋਤ, Gurpreet Chawla
ਤਸਵੀਰ ਕੈਪਸ਼ਨ, ਡਰੋਨ ਰਾਹੀਂ ਬਟਾਲਾ ਵਿੱਚ ਰੱਖੀ ਜਾ ਰਹੀ ਹੈ ਨਜ਼ਰ ਕੋਰੋਨਾਵਾਇਰਸ ਖਿਲਾਫ਼ ਦੱਖਣੀ ਕੋਰੀਆ ਵਿੱਚ ਪਾਬੰਦੀਆਂ 2 ਹਫ਼ਤੇ ਹੋਰ ਵਧੀਆਂ
ਦੱਖਣੀ ਕੋਰੀਆ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਅਗਲੇ ਦੋ ਹਫ਼ਤਿਆਂ ਤੱਕ ਵਧਾ ਰਿਹਾ ਹੈ।
ਦੇਸ ਦੇ ਸਿਹਤ ਮੰਤਰੀ ਪਾਰਕ ਨਿਊਂਗ-ਹੂ ਨੇ ਕਿਹਾ ਕਿ ਇਹ ਪਾਬੰਦੀਆਂ ਉਦੋਂ ਤੱਕ ਨਹੀਂ ਹਟਣਗੀਆਂ ਜਦੋਂ ਤੱਕ ਇਹ ਮਾਮਲੇ ਰੋਜ਼ਾਨਾ ਘੱਟ ਕੇ 50 ਜਾਂ ਇਸ ਤੋਂ ਘੱਟ ਨਹੀਂ ਹੋ ਜਾਂਦੇ।
ਸ਼ਨੀਵਾਰ ਨੂੰ ਦੱਖਣੀ –ਕੋਰੀਆ ਵਿੱਚ 94 ਹੋਰ ਮਾਮਲੇ ਦਰਜ ਕੀਤੇ ਗਏ ਹਨ।
ਇਸ ਤਰ੍ਹਾਂ ਇੱਥੇ ਕੋਰੋਨਾਵਾਇਰਸ ਪੌਜ਼ੀਟਿਵ ਮਾਮਲਿਆਂ ਦਾ ਅੰਕੜਾ 10,156 ਹੋ ਗਿਆ ਹੈ ਜਦੋਂਕਿ 177 ਮੌਤਾਂ ਹੋਈਆਂ ਹਨ।
ਦੱਖਣੀ ਕੋਰੀਆ ਵਿੱਚ ਲੋਕਾਂ ਨੂੰ 19 ਅਪ੍ਰੈਲ ਤੱਕ 2 ਮੀਟਰ ਦੀ ਦੂਰੀ ਰੱਖਣ ਲਈ ਕਿਹਾ ਗਿਆ ਹੈ।

ਤਸਵੀਰ ਸਰੋਤ, EPA
ਤਸਵੀਰ ਕੈਪਸ਼ਨ, ਦੱਖਣੀ ਕੋਰੀਆ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਿਯਮ 2 ਹਫ਼ਤਿਆਂ ਲਈ ਵਧੇ 'ਪ੍ਰਧਾਨ ਮੰਤਰੀ ਦੀ ਅਪੀਲ ਪੱਖੇ, ਏਸੀ ਬੰਦ ਨਹੀਂ ਕਰਨ ਲਈ ਨਹੀਂ'
ਪ੍ਰਧਾਨ ਮੰਤਰੀ ਵੱਲੋਂ 5 ਅਪ੍ਰੈਲ ਨੂੰ ਘਰਾਂ ਦੀਆਂ ਲਾਈਟਾਂ ਬੰਦ ਕਰ ਕੇ ਦੀਵੇ ਜਗਾਉਣ ਦੇ ਸੱਦੇ ਬਾਰੇ ਫ਼ੈਲ ਰਹੀਆਂ ਅਫ਼ਵਾਹਾਂ ਬਾਰੇ ਭਾਰਤ ਸਰਕਾਰ ਦੇ ਊਰਜਾ ਮੰਤਰਾਲਾ ਨੇ ਕੁਝ ਤੱਥ ਸਪਸ਼ਟ ਕੀਤੇ ਹਨ। ਜਿਵੇਂ:
- ਇਸ ਪ੍ਰਸੰਗ ਵਿੱਚ ਕੁਝ ਅੰਦੇਸ਼ੇ ਜ਼ਾਹਰ ਕੀਤੇ ਜਾ ਰਹੇ ਹਨ। ਮਿਸਾਲ ਵਜੋਂ ਗਰਿੱਡ ਖ਼ਰਾਬ ਹੋ ਜਾਣਗੇ ਜਾਂ ਫਿਰ ਵੋਲਟੇਜ ਦੇ ਉਤਰਾਅ-ਚੜਾਅ ਕਾਰਨ ਬਿਜਲੀ ਦੇ ਉਪਕਰਣਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਹ ਸਾਰੇ ਅੰਦੇਸ਼ੇ ਗ਼ਲਤ ਹਨ।
- ਭਾਰਤੀ ਗਰਿੱਡ ਕਾਫ਼ੀ ਮਜ਼ਬੂਤ ਹਨ। ਇਹ ਸਥਿਰ ਹਨ ਅਤੇ ਚੰਗੀ ਤਰ੍ਹਾਂ ਸੰਭਾਲੇ ਹੋਏ ਹਨ। ਇਹ ਮੰਗ ਵਿੱਚ ਆਉਣ ਵਾਲੇ ਬਦਲਾਅ ਨੂੰ ਝੱਲ ਸਕਦੇ ਹਨ।
- ਪ੍ਰਧਾਨ ਮੰਤਰੀ ਨੇ ਘਰ ਦੀਆਂ ਲਾਈਟਾਂ ਬੰਦ ਕਰਨ ਨੂੰ ਕਿਹਾ ਹੈ। ਇਸ ਵਿੱਚ ਕਿਤੇ ਵੀ ਸਟਰੀਟ ਲਾਈਟਾਂ ਜਾ ਘਰਾਂ ਵਿੱਚ ਮੌਜੂਦ ਹੋਰ ਉਪਕਰਣ ਸ਼ਾਮਲ ਨਹੀਂ ਹਨ। ਜਿਵੇਂ- ਕੰਪਿਊਟਰ, ਟੀਵੀ, ਪੱਖੇ, ਫਰਿੱਜ ਤੇ ਏਸੀ। ਬੰਦ ਕਰਨ ਨੂੰ ਨਹੀਂ ਕਿਹਾ ਗਿਆ ਹੈ।
- ਹਸਪਤਾਲਾਂ ਵਿੱਚ ਚੱਲਣ ਵਾਲੀਆਂ ਲਾਈਟਾਂ ਅਤੇ ਜਨਤਕ ਪਖਾਨਿਆਂ, ਨਗਰ ਪਾਲਿਕਾ ਸੇਵਾਵਾਂ, ਦਫ਼ਤਰ, ਪੁਲਿਸ ਸਟੇਸ਼ਨ ਅਤੇ ਨਿਰਮਾਣ ਨਾਲ ਜੁੜੀਆਂ ਥਾਵਾਂ ਆਦਿ ਤੇ ਚੱਲਣ ਵਾਲੀਆਂ ਲਾਈਟਾਂ ਬੰਦ ਨਹੀਂ ਹੋਣਗੀਆਂ।
Skip X post, 1X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
Skip X post, 2X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਪੰਜਾਬ 'ਚ ਫਰੰਟਲਾਈਨ ਪੁਲਿਸ ਮੁਲਾਜ਼ਮਾਂ ਤੇ ਸੈਨੀਟੇਸ਼ਨ ਵਰਕਰਾਂ ਨੂੰ ਮਿਲੇਗਾ 50 ਲੱਖ ਦਾ ਬੀਮਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਰੰਟਲਾਈਨ ਵਰਕਰਾਂ ਲਈ 50 ਲੱਖ ਦੇ ਇੰਸ਼ੋਰੈਂਸ ਦਾ ਐਲਾਨ ਕੀਤਾ ਹੈ।
ਇਸ ਵਿੱਚ ਪੁਲਿਸ ਅਧਿਕਾਰੀਆਂ ਅਤੇ ਸੈਨੀਟੇਸ਼ਨ ਵਰਕਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਪੰਜਾਬ ਵਿੱਚ ਅੱਜ 8 ਮਾਮਲੇ ਕੋਰੋਨਾਵਾਇਰਸ ਪੌਜ਼ੀਟਿਵ ਆਏ ਹਨ। ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 65 ਹੋ ਗਈ ਹੈ।
ਇੰਨ੍ਹਾਂ ਵਿੱਚੋਂ 4 ਮਾਮਲੇ ਮਰਹੂਮ ਰਾਗੀ ਨਿਰਮਲ ਸਿੰਘ ਦੇ ਸੰਪਰਕ ਵਿੱਚ ਆਏ ਸਨ। ਇੱਕ ਮਾਮਲਾ ਜਲੰਧਰ ਦਾ ਹੈ ਅਤੇ ਤਿੰਨ ਅੰਮ੍ਰਿਤਸਰ ਦੇ ਹਨ।

ਤਸਵੀਰ ਸਰੋਤ, Gurpreet Chawla
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਸਪੇਨ ਵਿੱਚ ਕੋਰੋਨਾਵਾਇਰਸ ਕਾਰਨ ਇਟਲੀ ਤੋਂ ਵੱਧ ਮੌਤਾਂ
ਸਪੇਨ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਕਾਰਨ 809 ਲੋਕਾਂ ਦੀ ਮੌਤ ਹੋਈ ਹੈ ਅਤੇ 7,029 ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।
ਸਪੇਨ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ 11, 744 ਹੋ ਗਈ ਹੈ।
ਸਪੇਨ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਇਟਲੀ ਤੋਂ ਵੱਧ ਹੋ ਗਈ ਹੈ।
ਇੱਥੇ ਕੋਰੋਨਾਵਾਇਰਸ ਦੇ 1,24,736 ਕੋਰੋਨਾਵਇਰਸ ਦੇ ਪੌਜ਼ੀਟਿਵ ਮਾਮਲੇ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸਪੇਨ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਕਾਰਨ 809 ਮੌਤਾਂ ਗੋਲਕ ਦੇ ਪੈਸੇ ਦੇਣ ਵਾਲੇ ਸਮਾਨਾ ਦੇ ਬੱਚਿਆਂ ਦਾ ਧੰਨਵਾਦੀ: ਕੈਪਟਨ ਅਮਰਿੰਦਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਨਾ ਦੇ ਅਜਿਹੇ ਬੱਚਿਆਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਆਪਣੀ ਗੋਲਕ ਦੇ ਪੈਸੇ ਪੰਜਾਬ ਸੀਐੱਮ ਫੰਡ ਵਿੱਚ ਦਿੱਤੇ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
