ਕੋਰੋਨਾਵਾਇਰਸ ਲੌਕਡਾਊਨ ਢਿੱਲ : ਖਾਣੇ ਦੀ ਹੋਮ ਡਲਿਵਰੀ ਕਿੰਨੀ ਸੁਰੱਖਿਅਤ ਤੇ ਕਿਵੇਂ ਕਰੀਏ ਖ਼ਰੀਦਦਾਰੀ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

    • ਲੇਖਕ, ਵਿਕਟੋਰੀਆ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਦੁਨੀਆਂ ਭਰ ਵਿਚ ਭਾਵੇਂ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਪਰ ਹੁਣ ਸਰਕਾਰਾਂ ਲੌਕਡਾਊਨ ਦੀਆਂ ਪਾਬੰਦੀਆਂ ਵਿਚ ਛੋਟ ਦੇ ਰਹੀਆਂ ਹਨ।

ਭਾਰਤ ਵਿਚ 4.0 ਲੌਕਡਾਊਨ ਦੌਰਾਨ ਥਿਏਟਰ, ਟ੍ਰਾਂਸਪੋਰਟ ਅਤੇ ਵਿੱਦਿਅਕ ਸੰਸਥਾਨਾਂ ਨੂੰ ਛੱਡ ਕੇ ਕਾਰੋਬਾਰੀ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ।

ਲੌਕਡਾਊਨ ਪਾਬੰਦੀਆਂ ਵਿਚ ਢਿੱਲ ਮਿਲਣ ਤੋਂ ਬਾਅਦ ਜਨਤਕ ਥਾਵਾਂ ਉੱਤੇ ਚਹਿਲ-ਪਹਿਲ ਦਿਖਣੀ ਸ਼ੁਰੂ ਹੋ ਗਈ ਹੈ। ਲੋਕਾਂ ਦੇ ਜਨਤਕ ਥਾਵਾਂ ਉੱਤੇ ਆਉਣ ਤੋਂ ਬਾਅਦ ਕੇਸਾਂ ਦੀ ਗਿਣਤੀ ਵਿਚ ਵੀ ਇਜ਼ਾਫ਼ਾ ਦਰਜ ਕੀਤਾ ਗਿਆ ਹੈ।

ਕੰਮ-ਕਾਰ ਤਾਂ ਸ਼ੁਰੂ ਕਰਨੇ ਹੀ ਪੈਣੇ ਸਨ, ਪਰ ਸਵਾਲ ਇਹ ਕਿ ਜਨਤਕ ਥਾਵਾਂ ਜਾਂ ਖਰੀਦਾਰੀ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਪੰਜਾਬ ਵਿੱਚ ਸੂਬਾ ਪੁਲਿਸ ਨੇ ਘਰੋ-ਘਰੀ ਖਾਣਾ ਪਹੁੰਚਾਉਣ ਵਾਲੀਆਂ ਕੰਪਨੀਆਂ ਸਵੀਗੀ, ਜ਼ਮੈਟੋ ਤੋਂ ਇਲਵਾ ਵੇਰਕਾ ਤੇ ਅਮੂਲ ਨਾਲ ਹੱਥ ਮਿਲਾਇਆ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਨ।

ਅਜਿਹੇ ਵਿੱਚ ਇਹ ਸਵਾਲ ਮਨ ਵਿੱਚ ਆਉਂਦਾ ਹੈ ਕਿ ਖਾਣੇ ਦਾ ਸਮਾਨ ਖਰੀਦਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਕੀ ਹੈ।

ਕੀ ਬਾਹਰੋਂ ਭੋਜਨ ਮੰਗਾਉਣਾ ਸਹੀ ਜਾਂ ਲੈ ਕੇ ਆਉਣਾ ਕਿੰਨਾ ਕੁ ਸੁਰੱਖਿਅਤ ਹੈ?

ਦੁਕਾਨਾਂ ਤੋਂ ਕੀ ਖ਼ਤਰੇ ਹਨ?

ਕੋਰੋਨਾਵਾਇਰਸ ਫ਼ੈਲਦਾ ਹੈ, ਜਦੋਂ ਕੋਈ ਮਰੀਜ਼ ਖੰਘਦਾ ਹੈ ਅਤੇ ਵਾਇਰਸਾਂ ਨਾਲ ਭਰੇ ਹੋਏ ਛਿੱਟੇ ਖੁੱਲ੍ਹੀ ਹਵਾ ਵਿੱਚ ਮਾਰਦਾ ਹੈ।

ਉਸ ਤੋਂ ਬਾਅਦ ਲਾਗ ਉਸ ਸਮੇਂ ਲਗਦੀ ਹੈ। ਜਦੋਂ ਕੋਈ ਇਨ੍ਹਾਂ ਛਿੱਟਿਆਂ ਨੂੰ ਸਾਹ ਰਾਹੀਂ ਆਪਣੇ ਅੰਦਰ ਖਿੱਚ ਲੈਂਦਾ ਹੈ ਜਾਂ ਇਨ੍ਹਾਂ ਛਿੱਟਿਆਂ ਵਾਲੇ ਹੱਥਾਂ ਨਾਲ ਆਪਣੇ ਨੱਕ ਜਾਂ ਮੂੰਹ ਨੂੰ ਛੂਹ ਲੈਂਦਾ ਹੈ।

ਇਸ ਲਈ ਖ਼ਰੀਦਦਾਰੀ ਕਰਨ ਜਾਣ ਅਤੇ ਲੋਕਾਂ ਨਾਲ ਘੁਲਣ-ਮਿਲਣ ਕਾਰਨ ਤੁਹਾਨੂੰ ਖ਼ਤਰਾ ਹੋ ਸਕਦਾ ਹੈ। ਇਸੇ ਕਾਰਨ ਸੋਸ਼ਲ ਡਿਸਟੈਂਸਿੰਗ- ਦੂਜਿਆਂ ਤੋਂ ਲਗਭਗ ਦੋ ਮੀਟਰ ਦੂਰ ਰਹਿਣਾ ਮਹੱਤਵਪੂਰਣ ਹੈ।

ਲੰਡਨ ਸਕੂਲ ਆਫ਼ ਹਾਈਜੀਨ ਐਂਡ ਟਰੌਪੀਕਲ ਮੈਡੀਸਨ ਦੀ ਪ੍ਰੋਫ਼ੈਸਰ ਸੈਲੀ ਬਲੂਮਫ਼ੀਲਡ ਦਾ ਕਹਿਣਾ ਹੈ ਕਿ ਸੁਪਰਮਾਰਕਿਟਾਂ ਵਾਇਰਸ ਦੇ ਫ਼ੈਲਣ ਲਈ “ਆਦਰਸ਼ ਥਾਵਾਂ” ਹੋ ਸਕਦੀਆਂ ਹਨ।

“ਉੱਥੇ ਬਹੁਤ ਸਾਰੇ ਲੋਕ ਚੀਜ਼ਾਂ ਨੂੰ ਛੂਹ ਰਹੇ ਹਨ, ਬਦਲ ਰਹੇ ਹਨ, ਜਿਵੇਂ ਚੈਕਆਊਟ ਬੈਲਟਾਂ, ਕੈਸ਼ ਕਾਰਡ, ਏਟੀਐੱਮ ਭੁਗਤਾਨ ਵਾਲੇ ਬਟਨ, ਰਸੀਦਾਂ ਆਦਿ....ਇਸ ਤੋਂ ਇਲਵਾ ਉਹ ਬਹੁਤ ਸਾਰੇ ਲੋਕਾਂ ਦੇ ਨਜ਼ਦੀਕ ਆਉਂਦੇ ਹਨ।”

ਕੋਰੋਨਾਵਾਇਰਸ

ਇਨ੍ਹਾਂ ਖ਼ਤਰਿਆਂ ਨੂੰ ਘਟਾਉਣ ਦੇ ਕੁਝ ਤਰੀਕੇ ਹਨ-

  • ਖ਼ਰੀਦਦਾਰੀ ਕਰਨ ਤੋਂ ਪਹਿਲਾਂ ਤੇ ਮਗਰੋਂ ਆਪਣੇ ਹੱਥ ਸਾਬਣ ਜਾਂ ਐਲਕੋਹਲ ਅਧਾਰਿਤ ਹੈਂਡ ਸੈਨੇਟਾਈਜ਼ਰ ਨਾਲ ਘੱਟੋ-ਘੱਟ 20 ਸਕਿੰਟਾਂ ਤੱਕ ਧੋਵੋ।
  • ਚੀਜ਼ਾਂ ਨੂੰ ਇੰਝ ਦੇਖੋ ਜਿਵੇਂ ਉਨ੍ਹਾਂ 'ਤੇ ਵਾਇਰਸ ਹੋਵੇ। ਮਤਲਬ ਟਰਾਲੀਆਂ, ਟੋਕਰੀਆਂ ਤੇ ਪੈਕਟਾਂ ਨੂੰ ਛੂਹਣ ਤੋਂ ਬਾਅਦ ਉਨ੍ਹਾਂ ਹੱਥਾਂ ਨਾਲ ਹੀ ਆਪਣੇ ਚਿਹਰੇ ਨੂੰ ਛੂਹਣ ਤੋਂ ਬਚੋ।
  • ਭੁਗਤਾਨ ਦੇ ਅਜਿਹੇ ਤਰੀਕਿਆਂ ਦੀ ਵਰਤੋਂ ਕਰੋ ਜਿਨਾਂ ਵਿੱਚ ਛੂਹਣਾ ਨਾ ਪਵੇ।
ਕੋਰੋਨਾਵਾਇਰਸ

ਖ਼ਰੀਦਦਾਰੀ ਬਾਰੇ?

ਅਜਿਹੇ ਕੋਈ ਸਬੂਤ ਨਹੀਂ ਹਨ ਕਿ ਖਾਣੇ ਰਾਹੀਂ ਕੋਵਿਡ-19 ਫ਼ੈਲਦੀ ਹੋਵੇ। ਚੰਗੀ ਤਰ੍ਹਾਂ ਪਕਾਉਣ ਨਾਲ ਵਾਇਰਸ ਮਰ ਜਾਵੇਗਾ।

ਬ੍ਰਿਟੇਨ ਦੀ ਫੂਡ ਸਟੈਂਡਰਡ ਏਜੰਸੀ ਦੀ ਵੈਬਸਾਈਟ ’ਤੇ ਇਸ ਬਾਰੇ ਜਾਣਕਾਰੀ ਹੈ। ਉਹ ਇਸ ਸਮੇਂ ਬਹੁਤ ਉਪਯੋਗੀ ਹੈ।

ਪ੍ਰੋਫ਼ੈਸਰ ਬਲੂਮਫ਼ੀਲਡ ਦਾ ਇਹ ਵੀ ਕਹਿਣਾ ਹੈ ਕਿ ਇਸ ਸਮੇਂ “ਸਿਫ਼ਰ ਖ਼ਤਰੇ” ਵਾਲੀ ਕੋਈ ਚੀਜ਼ ਨਹੀਂ ਹੈ। ਪੈਕਿਜਿੰਗ ਨੂੰ ਬਹੁਤ ਸਾਰੇ ਲੋਕਾਂ ਨੇ ਛੂਹਿਆ ਹੋ ਸਕਦਾ ਹੈ। ਇਹ ਸਭ ਤੋਂ ਮੁੱਖ ਚਿੰਤਾ ਹੈ।

ਇਸ ਸੰਕਟ ਦੇ ਸਮੇਂ ਦੂਰ ਰਹਿਣਾ ਹੀ ਪਿਆਰ ਹੈ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਇਸ ਸੰਕਟ ਦੇ ਸਮੇਂ ਦੂਰ ਰਹਿਣਾ ਹੀ ਪਿਆਰ ਹੈ

ਭੋਜਨ ਕਾਰੋਬਾਰ ਨਾਲ ਇੰਟਰਨੈੱਟ ’ਤੇ ਉਪਲਬਧ ਸਲਾਹ ਮੁਤਾਬਕ, ਭੋਜਨ ਦੀ ਪੈਕਜਿੰਗ ਵਿੱਚ ਕੋਈ ਖ਼ਾਸ ਖਤਰਾ ਨਹੀਂ ਹੈ। ਹਾਲਾਂਕਿ ਕੁਝ ਸੁਤੰਤਰ ਮਾਹਰਾਂ ਦੀ ਰਾਇ ਇਸ ਤੋਂ ਜੁਦਾ ਵੀ ਹੈ।

ਡੱਬਾਬੰਦ ਵਸਤਾਂ ਲਈ ਪ੍ਰੋਫ਼ਸਰ ਬਲੂਮਫ਼ੀਲਡ ਦਾ ਕਹਿਣਾ ਹੈ ਕਿ ਜਾਂ ਤਾਂ “ਉਨ੍ਹਾਂ ਨੂੰ ਵਰਤਣ ਤੋਂ ਪਹਿਲਾਂ 72 ਘੰਟਿਆਂ ਤੱਕ ਪਈਆਂ ਰਹਿਣ ਦਿਓ। ਜਾਂ ਪਲਾਸਟਿਕ ਜਾਂ ਕੱਚ ਦੇ ਕੰਟੇਨਰਾਂ ਉੱਪਰ ਬਲੀਚ ਕਰੋ। (ਬਲੀਚ ਨੂੰ ਵਰਤਣ ਤੋਂ ਪਹਿਲਾਂ ਡੱਬੇ ’ਤੇ ਦਿੱਤੀਆਂ ਹਦਾਇਤਾਂ ਮੁਤਾਬਕ ਹਲਕਾ (ਡਿਲਿਊਟ) ਜ਼ਰੂਰ ਕਰ ਲਓ।”

ਵੀਡੀਓ: ਕਿਵੇਂ ਪਤਾ ਲੱਗੇ ਬੁਖ਼ਾਰ ਜਾਂ ਖੰਘ ਕੋਰੋਨਾਵਾਇਰਸ ਕਰਕੇ ਹੈ?

ਤਾਜ਼ੀਆਂ ਚੀਜ਼ਾਂ ਜੋ ਬੰਦ ਨਹੀਂ ਹਨ-ਜਿਵੇਂ ਤਾਜ਼ੇ ਫ਼ਲ-ਸਬਜ਼ੀਆਂ। ਉਨ੍ਹਾਂ ਬਾਰੇ ਪ੍ਰੋਫ਼ੈਸਰ ਬਲੂਮਫੀਲਡ ਦੀ ਸਲਾਹ ਹੈ, “ਉਨ੍ਹਾਂ ਨੂੰ ਕਿਸੇ ਨੇ ਵੀ ਛੂਹਿਆ ਹੋ ਸਕਦਾ ਹੈ। ਵਹਿੰਦੇ ਪਾਣੀ ਥੱਲੇ ਚੰਗੀ ਤਰ੍ਹਾਂ ਧੋਵੋ ਅਤੇ ਸੁੱਕਣ ਲਈ ਰੱਖ ਦੇਵੋ।”

ਹੋਮ ਡਲਿਵਰੀ ਕਿੰਨੀ ਸੁਰੱਖਿਅਤ ਹੈ?

ਘਰੇ ਮੰਗਾਉਣਾ ਦੁਕਾਨ ’ਤੇ ਜਾ ਕੇ ਖ਼ਰੀਦਣ ਤੋਂ ਘੱਟ ਖ਼ਤਰਨਾਕ ਹੈ। ਇਸ ਨਾਲ ਤੁਸੀਂ ਹੋਰ ਖ਼ਰੀਦਦਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਚ ਜਾਂਦੇ ਹੋ।

ਇੱਕ ਖ਼ਤਰਾ ਇਹ ਹੋ ਸਕਦਾ ਹੈ ਕਿ ਖੁਰਾਕੀ ਵਸਤੂ ਜਾਂ ਪੈਕੇਜ ਦੂਸ਼ਿਤ ਹੋਵੇ ਜਾਂ ਕਿਸੇ ਡਿਲਵਰੀ ਕਰਨ ਵਾਲੇ ਤੋਂ ਅਜਿਹੀ ਥਾਂ ’ਤੇ ਰੱਖੀ ਗਈ ਹੋਵੇ ਜੋ ਸਾਫ਼ ਨਾ ਹੋਵੇ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਭੋਜਨ ਸੁਰੱਖਿਆ ਮਾਹਰ ਤੇ ਬਲੌਗ ਲੇਖਕ ਡਾ. ਲੀਜ਼ਾ ਐਕਰਲੇ ਦੀ ਸਲਾਹ ਹੈ ਕਿ ਡਿਲਵਰੀ ਵਾਲੇ ਨੂੰ ਖਾਣਾ ਲਿਆ ਕੇ ਬੈੱਲ ਵਜਾਉਣ ਤੇ ਪਿੱਛੇ ਹਟ ਕੇ ਠਹਿਰਨ ਲਈ ਕਹੋ। ਇਸ ਤਰ੍ਹਾਂ ਤੁਸੀਂ ਇਕੱਲਿਆਂ ਆਪਣਾ ਭੋਜਨ ਚੁੱਕ ਕੇ ਅੰਦਰ ਲਿਆ ਸਕਦੇ ਹੋ।

ਜੋ ਬਜ਼ੁਰਗਾਂ ਤੇ ਹੋਰ ਮੁਥਾਜ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ, ਉਨ੍ਹਾਂ ਨੂੰ ਕਿੰਨਾ ਕੁ ਖ਼ਤਰਾ ਹੈ?

ਇਸ ਤੋਂ ਇੰਨਾ ਹੀ ਖ਼ਤਰਾ ਹੋ ਸਕਦਾ ਹੈ, ਜਿੰਨਾ ਆਪ ਖ਼ਰੀਦਦਾਰੀ ਨਾ ਕਰਨ ਜਾ ਕੇ ਆਪਣੇ ਕਿਸੇ ਜਾਣਕਾਰ ਤੋਂ ਸੌਦਾ ਲਿਆ ਕੇ ਦੇਣ ਵਿੱਚ ਹੋ ਸਕਦਾ ਹੈ।

ਵਾਰਵਿਕ ਮੈਡੀਕਲ ਸਕੂਲ ਦੇ ਜੇਮਜ਼ ਗਿੱਲ, ਕਿਸੇ ਵੀ ਸਤਿਹ ਤੋਂ ਵਾਇਰਸ ਹਟਾਉਣ ਬਾਰੇ ਸਲਾਹ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ, “ਘਰੇਲੂ ਬਲੀਚ ਵਾਇਰਸ ਨੂੰ ਇੱਕ ਮਿੰਟ ਵਿੱਚ ਹੀ ਮਾਰ ਦੇਵੇਗੀ।”

ਕੁਝ ਮਾਹਰ ਸਲਾਹ ਦੇ ਰਹੇ ਹਨ ਕਿ ਇਸ ਮਹਾਂਮਾਰੀ ਦੌਰਾਨ ਪਲਾਸਟਿਕ ਦੇ ਥੈਲਿਆਂ ਦੀ ਇੱਕੋ ਵਾਰ ਹੀ ਵਰਤੋਂ ਕਰੋ।

ਘਰੇ ਖਾਣਾ ਲੈ ਕੇ ਜਾਣ (ਟੇਕ ਅਵੇ) ਬਾਰੇ ਕੀ?

ਕਈ ਸਥਾਨਕ ਰੈਸਟੋਰੈਂਟਾਂ ਨੇ ਆਪਣੇ ਕਾਰੋਬਾਰ ਵਿੱਚ ਤਬਦੀਲੀ ਲਿਆਂਦੀ ਹੈ। ਹੁਣ ਉਹ ਸਿਰਫ਼ ਖਾਣਾ ਪੈਕ ਕਰ ਕੇ ਦੇ ਰਹੇ ਹਨ।

ਚੰਗੇ ਇੱਜ਼ਤਦਾਰ ਰੈਸਟੋਰੈਂਟਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉੱਥੇ ਪੇਸ਼ੇਵਰਾਨਾ ਤਰੀਕੇ ਨਾਲ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਂਦਾ ਹੋਵੇਗਾ। ਇਸ ਲਈ ਅਜਿਹੀ ਕਿਸੇ ਥਾਂ ਤੋਂ ਖਾਣਾ ਲਿਜਾਣ ਵਿੱਚ ਖ਼ਤਰਾ ਘੱਟ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਪ੍ਰੋਫ਼ੈਸਰ ਬਲੂਮਫ਼ੀਲਡ ਦਾ ਕਹਿਣਾ ਹੈ, “ਖਾਣੇ ਨੂੰ ਕਿਸੇ ਸਾਫ਼ ਭਾਂਡੇ ਵਿੱਚ ਪਲਟ ਕੇ, ਪੈਕਿਜਿੰਗ ਨੂੰ ਬੰਦ ਕੂੜੇਦਾਨ ਵਿੱਚ ਸੁੱਟ ਦੇਈਏ। ਖਾਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋ ਲਵੋ।”

“ਖਾਣਾ ਹੱਥ ਨਾਲ ਨਹੀਂ ਸਗੋਂ ਚਮਚ ਜਾਂ ਛੁਰੀ-ਕਾਂਟੇ ਨਾਲ ਖਾਓ।”

ਇਸ ਸਮੇਂ ਠੰਡੀਆਂ ਤੇ ਕੱਚੀਆਂ ਚੀਜ਼ਾਂ ਮੰਗਾ ਕੇ ਖਾਣ ਨਾਲੋਂ ਤਾਜ਼ਾ ਬਣਿਆ, ਖਾਣ ਲਈ ਤਿਆਰ ਭੋਜਨ ਮੰਗਾਉਣ ਵਿੱਚ ਖ਼ਤਰਾ ਘੱਟ ਹੈ।

ਫੂਡ ਸਟੈਂਡਰਡ ਏਜੰਸੀ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਭੋਜਨ ਤੋਂ “ਲਾਗ ਦਾ ਬਹੁਤ ਘੱਟ ਖ਼ਤਰਾ ਹੈ। ਚੰਗੀ ਤਰ੍ਹਾਂ ਪਕਾਇਆ ਤੇ ਪਹੁੰਚਾਇਆ ਖਾਣਾ ਖਾਣੋਂ ਟਲਣ ਦਾ ਕੋਈ ਕਾਰਨ ਨਹੀਂ ਹੈ”।

ਜਿਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੈ, ਉਨ੍ਹਾਂ ਬਾਰੇ ਪ੍ਰੋਫ਼ੈਸਰ ਬਲੂਮਫ਼ੀਲਡ ਦੀ ਸਲਾਹ ਹੈ ਕਿ ਜਿਵੇਂ, “ਪੀਜ਼ਾ ਹੈ ਉਸ ਨੂੰ ਦੋ ਮਿੰਟ ਓਵਨ ਵਿੱਚ ਰੱਖ ਕੇ ਗ਼ਰਮ ਕਰ ਲਓ।”

ਇਹ ਵੀ ਦੇਖੋ-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)