You’re viewing a text-only version of this website that uses less data. View the main version of the website including all images and videos.
Mia Khalifa ਨੂੰ ਕਿਉਂ ਮਾਰਨਾ ਚਾਹੁੰਦਾ ਸੀ ਆਈਐੱਸ
ਅਮਰੀਕੀ ਲੇਖਕ ਮੇਗਨ ਅਬੋਟ ਨੂੰ ਦਿੱਤੇ ਇੰਟਰਵਿਊ ਵਿੱਚ ਮੀਆਂ ਖ਼ਲੀਫ਼ਾ ਨੇ ਪੋਰਨ ਬਣਾਉਣ ਵਾਲੀਆਂ ਕੰਪਨੀਆਂ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਹੈ ਕਿ ਇਹ ਕੰਪਨੀਆਂ ਨਾਸਮਝ ਜਵਾਨ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ।
26 ਸਾਲਾ ਮੀਆ ਖ਼ਲੀਫ਼ਾ ਨੇ ਪੋਰਨ ਸਨਅਤ ਵਿੱਚ ਸਿਰਫ਼ ਤਿੰਨ ਮਹੀਨੇ ਕੰਮ ਕੀਤਾ। ਸਾਲ 2014 ਦੇ ਅਕਤੂਬਰ ਵਿੱਚ ਉਹ ਇਸ ਇੰਡਸਟਰੀ ਵਿੱਚ ਆਈ ਅਤੇ 2015 ਦੀ ਸ਼ੁਰੂਆਤ ਵਿੱਚ ਉਸ ਨੇ ਕੰਮ ਕਰਨਾ ਛੱਡ ਦਿੱਤਾ।
ਜਿਸ ਸਮੇਂ ਉਹ ਪੋਰਨ ਦੀ ਦੁਨੀਆਂ ਤੋਂ ਨਿਕਲੀ ਉਸ ਸਮੇਂ ਉਹ ਪੋਰਨਹਬ ਨਾਮ ਦੀ ਵੈਬਸਾਈਟ ’ਤੇ ਇੱਕ ਮਸ਼ਹੂਰ ਚਿਹਰਾ ਬਣ ਚੁੱਕੀ ਸੀ।
ਮੀਆ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਉਹ ਹਾਲੇ ਤੱਕ ਆਪਣੇ ਅਤੀਤ ਨੂੰ ਸਵੀਕਾਰ ਨਹੀਂ ਕਰ ਸਕੀ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, "ਲੋਕਾਂ ਨੂੰ ਲਗਦਾ ਹੈ ਕਿ ਮੈਂ ਪੋਰਨ ਇੰਡਸਟਰੀ ਵਿੱਚ ਕਰੋੜਾਂ ਰੁਪਏ ਕਮਾਉਂਦੀ ਹਾਂ। ਜਦਕਿ ਮੈਂ ਇਸ ਕੰਮ ਵਿੱਚੋਂ ਸਿਰਫ਼ 12,000 ਹਜ਼ਾਰ ਡਾਲਰ ਕਮਾਏ ਹਨ। ਇਸ ਤੋਂ ਬਾਅਦ ਮੈਂ ਇਸ ਕੰਮ ਵਿੱਚੋਂ ਧੇਲਾ ਨਹੀਂ ਕਮਾਇਆ। ਪੋਰਨ ਦੀ ਦੁਨੀਆਂ ਛੱਡਣ ਤੋਂ ਬਾਅਦ ਆਮ ਨੌਕਰੀ ਭਾਲਣ ਵਿੱਚ ਮੈਨੂੰ ਬਹੁਤ ਪ੍ਰੇਸ਼ਾਨੀ ਹੋਈ। ਪੋਰਨ ਮੇਰੇ ਲਈ ਬਹੁਤ ਡਰਾਉਣਾ ਸੀ।"
ਅਕਸਰ ਮੀਆ ਖ਼ਲੀਫ਼ਾ ਆਪਣੇ ਅਤੀਤ ਬਾਰੇ ਗੱਲ ਕਰਨ ਤੋਂ ਬਚਦੀ ਹੈ ਪਰ ਹੁਣ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਅਤੀਤ ਦੇ ਹਰ ਉਸ ਪਲ 'ਤੇ ਰੌਸ਼ਨੀ ਪਾਉਣ ਲਈ ਤਿਆਰ ਹੈ ਜੋ ਉਸ ਦੇ ਕੈਰੀਅਰ ਉੱਪਰ ਸਵਾਲ ਖੜ੍ਹੇ ਕਰਦਾ ਹੈ। ਉਸ ਨੇ ਕਿਹਾ ਕਿ ਉਹ ਬਿਜ਼ਨਸ ਮੇਰੇ ਨਾਮ ’ਤੇ ਚਲਦਾ ਹੈ ਤਾਂ ਕੋਈ ਵੀ ਉਸ ਨੂੰ ਮੇਰੇ ਖ਼ਿਲਾਫ ਨਹੀਂ ਵਰਤ ਸਕਦਾ।
ਮੀਆ ਖ਼ਲੀਫ਼ਾ ਸਭ ਤੋਂ ਵਧੇਰੇ ਦੇਖੇ ਜਾਣ ਵਾਲੇ ਪੋਰਨ ਸਟਾਰ ਵਿੱਚੋਂ ਇੱਕ ਹੈ ਪਰ ਉਸ ਦਾ ਮੰਨਣਾ ਹੈ ਕਿ ਇਸ ਕੰਮ ਨਾਲ ਜਿੰਨੀ ਪ੍ਰਸਿੱਧੀ ਹਾਸਲ ਹੋਈ ਉਸ ਦੇ ਬਰਾਬਰ ਪੈਸਾ ਨਹੀਂ ਮਿਲਿਆ।
ਹੁਣ ਵੀ ਉਸ ਦੇ ਨਾਮ ਤੇ ਇੱਕ ਵੈਬਸਾਈਟ ਚੱਲ ਰਹੀ ਹੈ ਜਿਸ ਉੱਪਰ ਲਿਖਿਆ ਹੈ ਕਿ ਮੀਆ ਉਸ ਦੀ ਮਾਲਕ ਨਹੀਂ ਹੈ ਅਤੇ ਨਾ ਹੀ ਮੀਆ ਨੂੰ ਉਸ ਤੋਂ ਕੋਈ ਮੁਨਾਫ਼ਾ ਮਿਲਦਾ ਹੈ।
ਮੀਆ ਦਾ ਕਹਿਣਾ ਹੈ, "ਇਨ੍ਹਾਂ ਸਾਲਾਂ ਵਿੱਚ ਮੈਂ ਬਸ ਚਾਹੁੰਦੀ ਸੀ ਕਿ ਉਸ ਵੈਬਸਾਈਟ ਤੋ ਕਿਸੇ ਤਰ੍ਹਾਂ ਮੇਰਾ ਨਾਮ ਹਟ ਜਾਵੇ।"
ਮੀਆ ਖ਼ਲੀਫ਼ਾ ਦਾਂ ਜਨਮ ਅਰਬ ਦੇ ਲਿਬਨਾਨ ਵਿੱਚ ਹੋਇਆ। ਉਸ ਨੇ ਆਪਣੇ ਕੈਰੀਅਰ ਬਾਰੇ ਗੱਲ ਕਰਦਿਆਂ ਖੁੱਲ੍ਹ ਕੇ ਕਿਹਾ ਕਿ ਪੋਰਨ ਦੀ ਦੁਨੀਆਂ ਵਿੱਚੋਂ ਨਿਕਲਣ ਤੋਂ ਬਾਅਦ ਕੰਮ ਤਲਾਸ਼ਣ ਵਿੱਚ ਪਰੇਸ਼ਾਨੀ ਹੋਈ।
ਇਹ ਵੀ ਪੜ੍ਹੋ:
ਉਸ ਨੇ ਕਿਹਾ, "ਮੈਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਸੀ, ਜਦੋਂ ਮੈਨੂੰ ਮੇਰੇ ਪੁਰਾਣੇ ਕੰਮ ਦੇ ਕਾਰਨ ਕੰਮ ਨਹੀਂ ਮਿਲਦਾ। ਲੇਕਿਨ ਮੇਰਾ ਮੰਗੇਤਰ ਚੰਗਾ ਹੈ। ਮੈਨੂੰ ਲਗਦਾ ਹੈ ਕਿ ਮੈਂ ਕਦੇ ਵੀ ਉਸ ਵਰਗਾ ਮੁੰਡਾ ਨਹੀਂ ਸੀ ਲੱਭ ਸਕਦੀ ਸੀ।''
ਇਸ ਸਾਲ ਦੀ ਸ਼ੁਰੂਆਤ ਵਿੱਚ ਮੀਆ ਖ਼ਲੀਫ਼ਾ ਦੀ ਮੰਗਣੀ ਰੌਬਰਟ ਸੈਂਡਬਰਗ ਨਾਲ ਹੋਈ ਸੀ।
ਪੋਰਨ ਦੀ ਦੁਨੀਆਂ ਵਿੱਚ ਮੀਆ ਖ਼ਲੀਫ਼ਾ ਦਾ ਕੈਰੀਅਰ ਭਾਵੇਂ ਹੀ ਛੋਟਾ ਰਿਹਾ ਹੋਵੇ ਪਰ ਵਿਵਾਦਾਂ ਤੋਂ ਅਛੂਤਾ ਨਹੀਂ ਰਿਹਾ। ਹਿਜਾਬ ਪਾ ਕੇ ਫਿਲਮਾਇਆ ਗਿਆ ਇੱਕ ਵੀਡੀਓ ਬਹੁਤ ਵੱਡੇ ਵਿਵਾਦ ਦਾ ਕਾਰਣ ਬਣਿਆ ਸੀ।
ਇਸ ਵੀਡੀਓ ਤੋਂ ਬਾਅਦ ਇਸਲਾਮਿਕ ਸਟੇਟ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਉਸ ਦਾ ਕਹਿਣਾ ਹੈ, "ਜਿਵੇਂ ਹੀ ਉਹ ਵੀਡੀਓ ਪੋਸਟ ਹੋਇਆ, ਹੰਗਾਮਾ ਮੱਚ ਗਿਆ। ਆਈਐੱਸਐਆਈਐੱਸ ਨੇ ਮੈਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਲੋਕਾਂ ਨੇ ਗੂਗਲ ਮੈਪ ਤੋਂ ਲਈਆਂ ਮੇਰੇ ਘਰ ਦੀਆਂ ਤਸਵੀਰਾਂ ਮੈਨੂੰ ਭੇਜੀਆਂ ਸਨ।"
"ਮੈਂ ਐਨਾ ਡਰ ਗਈ ਸੀ ਕਿ ਦੋ ਹਫ਼ਤਿਆਂ ਤੱਕ ਹੋਟਲ ਵਿੱਚ ਰਹੀ ਸੀ।"
ਇੰਸਟਾਗਰਾਮ ਉੱਪਰ ਮੀਆਂ ਦੇ 17 ਲੱਖ ਫੌਲੋਅਰ ਹਨ। ਟਰੋਲ ਅਕਸਰ ਕਈ ਕਿਸਮ ਦੀਆਂ ਧਮਕੀਆਂ ਭੇਜਦੇ ਰਹਿੰਦੇ ਹਨ।
ਮੀਆ ਨੇ ਕਿਹਾ, " ਛੋਟੀਆਂ ਧਮਕੀਆਂ ਤੋਂ ਤਾਂ ਮੈਨੂੰ ਡਰ ਨਹੀਂ ਲਗਦਾ, ਜੋ ਗੱਲਾਂ ਲੋਕ ਕਰਦੇ ਹਨ ਉਨ੍ਹਾਂ ਤੋਂ ਮੈਂ ਬੇਇਜ਼ਤੀ ਮਹਿਸੂਸ ਨਹੀਂ ਕਰਦੀ। ਮੈਂ ਹਮੇਸ਼ਾ ਸੋਚਦੀ ਹਾਂ ਕੀ ਇਹ ਆਈਐੱਸਆਈਐੱਸ ਹਨ? ਕੀ ਇਹ ਮੈਨੂੰ ਮਾਰ ਦੇਣਗੇ? ਨਹੀਂ ਨਾ, ਤਾਂ ਠੀਕ ਹੈ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: