You’re viewing a text-only version of this website that uses less data. View the main version of the website including all images and videos.
100 ਬਲਾਤਕਾਰੀਆਂ ਦਾ ਇੰਟਰਵਿਊ ਕਰਨ ਵਾਲੀ ਮਧੂਮਿਤਾ
ਵਿਦੇਸ਼ੀ ਮੀਡੀਆ 'ਚ ਭਾਰਤ ਦੀ ਮਧੂਮਿਤਾ ਪਾਂਡੇ ਦੀ ਅੱਜ ਕੱਲ ਖੂਬ ਚਰਚਾ ਹੈ। 26 ਸਾਲ ਦੀ ਮਧੂਮਿਤਾ ਇੰਗਲੈਂਡ ਦੀ ਐਂਗਲਿਆ ਰਸਿਕਨ ਯੂਨੀਵਰਸਟੀ ਦੇ ਕਰੀਮਿਨੋਲੌਜੀ ਵਿਭਾਗ 'ਚ ਪੀਐਚਡੀ ਕਰ ਰਹੀ ਹੈ।
ਪੀਐਚਡੀ 'ਚ ਆਪਣੇ ਥੀਸਿਸ ਦੇ ਲਈ ਮਧੂਮਿਤਾ ਭਾਰਤ ਵਿੱਚ 100 ਬਲਾਤਕਾਰੀਆਂ ਨੂੰ ਮਿਲੀ ਤੇ ਉਨ੍ਹਾਂ ਦਾ ਇੰਟਰਵਿਊ ਕੀਤਾ। ਆਪਣੇ ਇਸ ਕੰਮ ਲਈ ਮਧੂਮਿਤਾ ਵਿਦੇਸ਼ੀ ਮੀਡੀਆ 'ਚ ਕੁਝ ਮਹੀਨਿਆਂ ਤੋਂ ਸੁਰਖ਼ੀਆਂ ਵਿੱਚ ਹੈ।
2013 ਵਿੱਚ ਇੰਟਰਵੀਊ ਕਰਨਾ ਸ਼ੁਰੂ ਕੀਤਾ
ਮਧੂਮਿਤਾ ਨੇ 2013 ਵਿੱਚ ਇੰਟਰਵਿਊ ਕਰਨੇ ਸ਼ੁਰੂ ਕੀਤੇ ਸੀ। ਇਸ ਤੋਂ ਕੁਝ ਮਹੀਨੇ ਪਹਿਲਾ ਹੀ ਦਿੱਲੀ 'ਚ ਨਿਰਭਯਾ ਗੈਂਗਰੇਪ ਹੋਇਆ ਸੀ।
ਮਧੂਮਿਤਾ ਜਦੋਂ 22 ਸਾਲ ਦੀ ਸੀ ਤਾਂ ਉਹ ਦਿੱਲੀ ਦੀ ਤਿਹਾੜ ਜੇਲ੍ਹ 'ਚ ਜਾ ਕੇ ਬਲਾਤਕਾਰੀਆਂ ਨੂੰ ਮਿਲੀ ਤੇ ਉਨ੍ਹਾਂ ਦਾ ਇੰਟਰਵਿਊ ਕੀਤਾ।
ਪਿਛਲੇ ਤਿੰਨ ਸਾਲਾਂ 'ਚ ਮਧੂਮਿਤਾ ਨੇ ਭਾਰਤ ਵਿੱਚ 100 ਬਲਾਤਕਾਰੀਆਂ ਦਾ ਇੰਟਰਵਿਊ ਕੀਤਾ ਹੈ।
ਆਪਣੇ ਥੀਸਿਸ ਨੂੰ ਲੈ ਕੇ ਮਧੂਮਿਤਾ ਨੇ ਬੀਬੀਸੀ ਏਸ਼ਿਅਨ ਨੈਟਵਰਕ ਨੂੰ ਕਿਹਾ, ''12 ਦਸੰਬਰ 2016 'ਚ ਦਿੱਲੀ ਵਿੱਚ ਇੱਕ ਕੁੜੀ ਨਾਲ ਗੈਂਗਰੇਪ ਹੋਇਆ ਸੀ। ਜਿਸਦੇ ਖ਼ਿਲਾਫ਼ ਲੋਕ ਸੜਕਾਂ 'ਤੇ ਉਤਰ ਆਏ ਸੀ। ਉਸ ਵੇਲੇ ਰੇਪ ਨੂੰ ਲੈ ਕੇ ਭਾਰਤ 'ਚ ਸੰਸਦ ਤੋਂ ਲੈ ਕੇ ਸੜਕ ਤੱਕ ਬਹਿਸ ਹੋਈ ਸੀ।
ਬਲਾਤਕਾਰੀ ਦਾ ਦਿਮਾਗ ਕਿਵੇਂ ਕੰਮ ਕਰਦਾ ਹੈ?
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ,'' ਮੈਂ ਵੀ ਦਿੱਲੀ ਦੀ ਜੰਮ-ਪਲ ਹਾਂ। ਇਸ ਗੈਂਗਰੇਪ ਨੂੰ ਲੈ ਕੇ ਮੇਰੇ ਅੰਦਰ ਵੀ ਅੰਦਲੋਨ ਦੀ ਭਾਵਨਾ ਸੀ। ਹਰ ਕੋਈ ਇਸ ਰੇਪ ਨੂੰ ਲੈ ਕੇ ਸਵਾਲ ਪੁੱਛ ਰਿਹਾ ਸੀ ਕਿ ਅਜਿਹਾ ਕਿਉਂ ਹੋ ਰਿਹਾ ਹੈ? ਬਲਾਤਕਾਰੀ ਦਾ ਦਿਮਾਗ ਕਿਵੇਂ ਕੰਮ ਕਰਦਾ ਹੈ? ਇਹ ਸਾਰੇ ਸਵਾਲ ਮੇਰੇ ਥੀਸਿਸ ਨਾਲ ਜੁੜੇ ਸੀ।''
ਬੀਬੀਸੀ ਏਸ਼ਿਅਨ ਨੈਟਵਰਕ ਨੇ ਮਧੂਮਿਤਾ ਨੂੰ ਪੁੱਛਿਆ ਕਿ ਉਸਨੇ ਬਲਾਤਕਾਰ ਦੇ ਦੋਸ਼ੀਆਂ ਸਾਹਮਣੇ ਕਦੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕੀਤਾ? ਕਦੇ ਉਸਨੂੰ ਬਲਾਤਕਾਰੀਆਂ ਨੂੰ ਦੇਖ ਕੇ ਗੁੱਸਾ ਆਇਆ?
ਇਸ ਸਵਾਲ ਦੇ ਜਵਾਬ 'ਚ ਮਧੂਮਿਤਾ ਨੇ ਕਿਹਾ ,'' ਇਹ ਹੈਰਾਨੀਜਨਕ ਸੀ ਮੈਨੂੰ ਅਜਿਹਾ ਕੁਝ ਵੀ ਮਹਿਸੂਸ ਨਹੀਂ ਹੋਇਆ। ਉਨ੍ਹਾਂ ਨੂੰ ਆਪਣੀ ਗ਼ਲਤੀ 'ਤੇ ਦੁੱਖ ਅਤੇ ਪਛਤਾਵਾ ਹੈ। ਮੈਂ ਇਸ ਗੱਲ ਦੀ ਛਾਣਬੀਣ ਕਰ ਰਹੀ ਸੀ ਕਿ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਪਛਤਾਵਾ ਹੈ। ਕੀ ਉਹ ਇਸਨੂੰ ਦੋਬਾਰਾ ਕਰਨਾ ਚਾਹੁਣਗੇ? ਇਨ੍ਹਾਂ ਨੂੰ ਸਮਝਣ ਦੀ ਲੋੜ ਹੈ ਕਿ ਇਨ੍ਹਾਂ ਨੇ ਜੋ ਕੁਝ ਵੀ ਕੀਤਾ ਉਹ ਗ਼ਲਤ ਹੈ। ਇਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਗ਼ਲਤ ਕੀ ਹੈ।''
"ਮੈਨੰ ਲਗਦਾ ਸੀ ਇਹ ਇਨਸਾਨ ਨਹੀਂ ਹੈਵਾਨ ਹਨ"
ਹਾਲ ਹੀ ਵਿੱਚ ਚੰਡੀਗੜ੍ਹ 'ਚ 10 ਸਾਲ ਦੀ ਕੁੜੀ ਰੇਪ ਦੇ ਕਾਰਨ ਮਾਂ ਬਣੀ ਹੈ। ਸੁਪਰੀਮ ਕੋਰਟ ਨੇ ਇਸ ਬੱਚੀ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਮਧੂਮਿਤਾ ਇਨ੍ਹਾਂ ਸਾਰੇ ਮਾਮਲਿਆ ਤੇ ਗੌਰ ਕਰ ਰਹੀ ਹੈ। ਉਨ੍ਹਾਂ ਕਿਹਾ,'' ਮੇਰਾ ਉਦੇਸ਼ ਇਹ ਜਾਨਣਾ ਸੀ ਕਿ ਬਲਾਤਕਾਰੀਆਂ ਦੀ ਮਾਨਸਿਕਤਾ ਰੇਪ ਪੀੜਿਤਾਵਾਂ ਨੂੰ ਲੈ ਕੇ ਕੀ ਹੈ। ਸਰੀਰਿਕ ਹਿੰਸਾ ਬਾਰੇ ਉਨ੍ਹਾਂ ਦੀ ਕੀ ਸਮਝ ਹੈ। ''
ਮਧੂਮਿਤਾ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ ਹੈ ,'' ਮੈਨੂੰ ਪਹਿਲਾ ਲੱਗਦਾ ਸੀ ਇਹ ਇਨਸਾਨ ਨਹੀਂ ਹੈਵਾਨ ਹਨ। ਪਰ ਜਦੋਂ ਮੈਂ ਇਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਸਾਧਾਰਣ ਮਰਦ ਨਹੀਂ ਹਨ। ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਇਹ ਉਸੀ ਮਾਨਸਿਕਤਾ ਨਾਲ ਵੱਡੇ ਹੋਏ ਹਨ। ਜ਼ਿਆਦਾਤਰ ਬਲਾਤਕਾਰੀ ਦੂਜੀ ਜਾਂ ਤੀਜੀ ਜਮਾਤ ਤੱਕ ਪੜ੍ਹੇ ਹਨ । ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਸਰੀਰਿਕ ਸੰਬੰਧਾਂ ਲਈ ਸਹਿਮਤੀ ਵੀ ਕੋਈ ਚੀਜ਼ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)