ਕੁਪੋਸ਼ਣ ਦੇ ਸ਼ਿਕਾਰ ਤੇ ਕਮਜ਼ੋਰ ਬੱਚਿਆਂ ਦਾ ਡਾਕਟਰਾਂ ਨੇ ਇਹ ਦੱਸਿਆ ਇਲਾਜ

ਕੇਲੇ, ਛੋਲੇ ਅਤੇ ਮੂੰਗਫ਼ਲੀ ਦੇ ਦਾਣੇ ਕੁਪੋਸ਼ਨ ਦੇ ਸ਼ਿਕਾਰ ਬੱਚਿਆਂ ਵਿੱਚ ਆਂਤੜੀ ਬੈਕਟੀਰੀਆ ਨੂੰ ਸੁਧਾਰਦੇ ਹਨ।

ਇਸ ਨਾਲ ਉਨ੍ਹਾਂ ਦੇ ਵਿਕਾਸ ਵਿੱਚ ਵਾਧਾ ਹੁੰਦਾ ਹੈ। ਇਹ ਗੱਲਾਂ ਇੱਕ ਖੋਜ ਵਿੱਚ ਸਾਹਮਣੇ ਆਈਆਂ ਹਨ।

ਬੰਗਲਾ ਦੇਸ਼ ਦੇ ਬੱਚਿਆਂ ਉੱਤੇ ਹੋਏ ਇੱਕ ਅਮਰੀਕੀ ਅਧਿਐਨ ਵਿੱਚ ਇਹ ਖਾਣ ਵਾਲੇ ਪਦਾਰਥ ਆਂਤੜੀਆਂ ਵਿਚ ਲਾਹੇਵੰਦ ਜੀਵਾਣੂਆਂ ਨੂੰ ਵਧਾਉਂਦੇ ਹਨ। ਵਿਸ਼ੇਸ਼ ਤੌਰ 'ਤੇ ਚੰਗੇ ਸਾਬਿਤ ਹੋਏ।

ਹੱਡੀਆਂ, ਦਿਮਾਗ ਅਤੇ ਸਰੀਰ ਦੇ ਵਿਕਾਸ ਦੀ ਵੱਧ ਸੰਭਾਵਨਾ ਹੈ।

ਇਹ ਵੀ ਪੜ੍ਹੋ:

ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ ਸੰਸਾਰ ਭਰ ਵਿੱਚ ਲਗਭਗ 15 ਕਰੋੜ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ।

ਕਮਜ਼ੋਰ, ਛੋਟੇ ਅਤੇ ਕੁਪੋਸ਼ਿਤ ਬੱਚਿਆਂ ਵਿੱਚ ਉਸੇ ਉਮਰ ਦੇ ਸਿਹਤਮੰਦ ਬੱਚਿਆਂ ਦੇ ਮੁਕਾਬਲੇ ਆਂਤੜੀ ਬੈਕਟੀਰੀਆ ਖ਼ਤਮ ਹੋ ਜਾਂਦਾ ਹੈ।

ਲਾਹੇਵੰਦ ਬੈਕਟੀਰੀਆ ਨੂੰ ਵਧਾਉਣਾ

ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮੁੱਖ ਬੈਕਟੀਰੀਆ ਉੱਤੇ ਖੋਜ ਕੀਤੀ ਹੈ, ਜੋ ਬੰਗਲਾਦੇਸ਼ੀ ਬੱਚਿਆਂ ਵਿੱਚ ਮੌਜੂਦ ਹਨ।

ਇਸ ਤੋਂ ਬਾਅਦ ਉਨ੍ਹਾਂ ਖਾਣੇ ਦੇ ਪਦਾਰਥਾਂ ਨੂੰ ਟੈਸਟ ਕੀਤਾ ,ਜਿਨ੍ਹਾਂ ਨਾਲ ਅਹਿਮ ਬੈਕਟੀਰੀਆ ਸਮੂਹ ਚੂਹਿਆਂ ਅਤੇ ਸੂਰਾਂ ਵਿੱਚ ਵਧੇ ਹਨ।

ਇੱਕ ਮਹੀਨੇ ਦੇ ਟਰਾਇਲ ਵਿੱਚ 68 ਕੁਪੋਸ਼ਤ ਬੰਗਲਾਦੇਸ਼ੀ ਬੱਚੇ, ਜਿਨ੍ਹਾਂ ਦੀ ਉਮਰ 12-18 ਮਹੀਨਿਆਂ ਦੀ ਹੈ, ਉਨ੍ਹਾਂ ਉੱਤੇ ਟੈਸਟ ਵੱਖਰੇ ਭੋਜਨ ਨਾਲ ਕੀਤਾ ਗਿਆ।

ਨਜ਼ਦੀਕ ਤੋਂ ਬੱਚਿਆਂ ਦੀ ਰਿਕਵਰੀ ਦੀ ਨਿਗਰਾਨੀ ਕਰਨ ਤੋਂ ਬਾਅਦ, ਇੱਕ ਖਾਣੇ ਦਾ ਪਦਾਰਥ ਸਹੀ ਪਾਇਆ ਗਿਆ - ਜਿਸ ਵਿੱਚ ਕੇਲੇ, ਮੁੰਗਫ਼ਲੀ ਦੇ ਦਾਣਿਆ ਦਾ ਆਟਾ, ਛੋਲਿਆਂ ਦੀ ਪੇਸਟ ਮੌਜੂਦ ਸੀ।

ਇਹ ਵੀ ਪੜ੍ਹੋ:

ਇਹ ਡਾਈਟ (ਭੋਜਨ) ਜੀਵਾਣੂਆਂ ਨੂੰ ਉਤਸ਼ਾਹਿਤ ਕਰਨ ਲਈ ਸਹੀ ਪਾਇਆ ਗਿਆ, ਜਿਸ ਨਾਲ ਹੱਡੀਆਂ, ਦਿਮਾਗ ਅਤੇ ਪਾਚਨ ਸ਼ਕਤੀ ਵਿੱਚ ਵਿਕਾਸ ਹੁੰਦਾ ਹੈ।

ਇਸ ਵਿੱਚ ਉਹ ਪਦਾਰਥ ਇਸਤੇਮਾਲ ਕੀਤੇ ਗਏ, ਜੋ ਬੰਗਲਾਦੇਸ਼ ਵਿੱਚ ਲੋਕਾਂ ਲਈ ਸਹੀ ਕੀਮਤ 'ਤੇ ਉਪਲੱਬਧ ਹਨ।

ਜੀਵਾਣੂਆਂ ਦਾ ਇਲਾਜ

ਇਸ ਰਿਸਰਚ ਦੀ ਅਗਵਾਈ ਕਰਨ ਵਾਲੇ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੇਫ਼ਰੀ ਗੋਰਡਨ ਨੇ ਕਿਹਾ ਕਿ ਇਸਦਾ ਮਕਸਦ ''ਜੀਵਾਣੂਆਂ ਨੂੰ ਟਾਰਗੇਟ ਕਰਕੇ ਇਨ੍ਹਾਂ ਦਾ ਇਲਾਜ ਕਰਨਾ ਸੀ।''

ਉਨ੍ਹਾਂ ਅੱਗੇ ਕਿਹਾ, ''ਜੀਵਾਣੂ ਕੇਲੇ ਜਾਂ ਮੁੰਗਫ਼ਲੀ ਦੇ ਦਾਣੇ ਨਹੀਂ ਦੇਖਦੇ - ਉਹ ਪੋਸ਼ਕ ਤੱਤਾਂ ਦਾ ਮਿਸ਼ਰਣ ਦੇਖਦੇ ਹਨ, ਜੋ ਉਹ ਵਰਤ ਅਤੇ ਸਾਂਝਾ ਕਰ ਸਕਦੇ ਹਨ।''

ਉਨ੍ਹਾਂ ਮੁਤਾਬਕ ਵੱਖ-ਵੱਖ ਦੇਸਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਭੋਜਣ ਇਸੇ ਤਰ੍ਹਾਂ ਦਾ ਅਸਰ ਰੱਖਦਾ ਹੈ।

ਮਾਈਕਰੋਬਾਇਓਮ ਕੀ ਹੈ?

  • ਤੁਸੀਂ ਇਨਸਾਨ ਨਾਲੋਂ ਵੱਧ ਜੀਵਾਣੂ ਹੋ - ਜੇ ਤੁਸੀਂ ਆਪਣੇ ਸਰੀਰ ਵਿੱਚ ਸੈੱਲਾਂ ਦੀ ਗਿਣਤੀ ਕਰੋ ਤਾਂ ਸਿਰਫ਼ 43 ਫ਼ੀਸਦੀ ਹੀ ਇਨਸਾਨ ਹੋ
  • ਬਾਕੀ ਬਚਿਆ ਤੁਹਾਡਾ ਮਾਈਕਰੋਬਾਇਓਮ ਹੈ ਅਤੇ ਇਸ ਵਿੱਚ ਬੈਕਟੀਰੀਆ, ਵਾਇਰਸ, ਉੱਲੀ ਅਤੇ ਸਿੰਗਲ-ਸੈੱਲ ਵਾਲੇ ਜੀਵ ਸ਼ਾਮਿਲ ਹਨ
  • ਮਨੁੱਖੀ ਜੈਨੋਮ - ਇੱਕ ਮਨੁੱਖ ਲਈ ਜੈਨੇਟਿਕ ਹਦਾਇਤਾਂ ਦਾ ਪੂਰਾ ਸੈੱਟ 20,000 ਨਿਰਦੇਸ਼ਾਂ ਤੋਂ ਬਣਿਆ ਹੈ ਜਿਨ੍ਹਾਂ ਨੂੰ ਜੀਨਜ਼ ਕਹਿੰਦੇ ਹਾਂ
  • ਆਪਣੇ ਮਾਈਕਰੋਬਾਇਓਮ ਵਿੱਚ ਸਾਰੇ ਜੀਨਜ਼ ਇਕੱਠੇ ਕਰੋ ਅਤੇ ਇਹ ਅੰਕੜਾ ਲਗਭਗ 20 ਲੱਖ ਅਤੇ 2 ਕਰੋੜ ਮਾਈਕਰੋਬੀਅਲ ਜੀਨਜ਼ ਦਾ ਆਉਂਦਾ ਹੈ
  • ਇਸ ਨੂੰ ਦੂਜੇ ਜੀਨਜ਼ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਇਹ ਅਜਿਹੇ ਰੋਗਾਂ ਨਾਲ ਜੁੜਿਆ ਹੈ ਜਿਸ 'ਚ ਐਲਰਜੀ, ਮੋਟਾਪਾ, ਚਿੜਚਿੜਾਪਣ ਦਾ ਰੋਗ, ਪਾਰਕਿਨਸਨਜ਼ ਨਾਲ ਸਬੰਧਿਤ ਹੈ, ਭਾਵੇਂ ਕੈਂਸਰ ਦੀਆਂ ਦਵਾਈਆਂ ਕੰਮ ਕਰਦੀਆਂ ਹਨ ਅਤੇ ਇੱਥੋਂ ਤੱਕ ਕਿ ਡਿਪਰੈਸ਼ਨ ਤੇ ਔਟਿਜ਼ਮ

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)