ਸਰੀਰਕ ਦਿੱਖ ਤੋਂ ਅਸੰਤੁਸ਼ਟੀ ਬੱਚਿਆਂ ਵਿੱਚ ਡਿਪਰੈਸ਼ਨ ਪੈਦਾ ਕਰ ਸਕਦੀ ਹੈ

    • ਲੇਖਕ, ਇਆਨ ਵੈਸਟਬ੍ਰੂਕ
    • ਰੋਲ, ਸਿਹਤ ਰਿਪੋਰਟਰ, ਬੀਬੀਸੀ

ਸਰੀਰ ਤੋਂ ਅਸੰਤੁਸ਼ਟੀ 6 ਸਾਲ ਦੀ ਉਮਰ ਵਿੱਚ ਸ਼ੁਰੂ ਹੋ ਕੇ ਡਿਪਰੈਸ਼ਨ ਤੱਕ ਜਾ ਸਕਦੀ ਹੈ ਤੇ ਇਸ ਕਰਕੇ ਬੇਚੈਨੀ ਤੇ ਖਾਣ-ਪੀਣ 'ਤੇ ਅਸਰ ਪੈ ਸਕਦਾ ਹੈ। ਇਹ ਦਾਅਵਾ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ।

ਯੂਥ ਸਿਲੈਕਟ ਕਮੇਟੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਤੋਂ ਪਹਿਲਾਂ ਕਿ ਬੱਚਿਆਂ ਉੱਪਰ ਇਸਦੇ ਦੂਰ ਰਸੀ ਪ੍ਰਭਾਵ ਪੈਣ, ਉਹ ਸਰੀਰ ਦੀ ਦਿੱਖ ਨਾਲ ਜੁੜੇ ਹੋਏ ਡਰਾਂ ਨੂੰ ਗੰਭੀਰਤਾ ਨਾਲ ਲਵੇ ।

ਇਸ ਮੁੱਦੇ 'ਤੇ 'ਅ ਬਾਡੀ ਕਾਨਫ਼ੀਡੈਂਟ ਫਿਊਚਰ', ਰਿਪੋਰਟ ਸਲਾਨਾ ਸੰਸਦ ਹਫ਼ਤੇ ਦੇ ਹਿੱਸੇ ਦੇ ਵਜੋਂ ਜਾਰੀ ਕੀਤੀ ਜਾ ਰਹੀ ਹੈ।

ਇੱਕ ਮਾਹਿਰ ਨੇ ਕਿਹਾ ਕਿ "ਜਵਾਨ ਲੋਕਾਂ ਲਈ ਆਪਣੀ ਸਰੀਰਕ ਦਿੱਖ ਤੋਂ ਨਾਖੁਸ਼ ਹੋਣਾ ਆਮ ਹੈ।"

ਉਨ੍ਹਾਂ ਅੱਗੇ ਕਿਹਾ ਕਿ "ਇਹ ਇੱਕ ਗੰਭੀਰ ਮਾਨਸਿਕ ਸਿਹਤ ਦਾ ਮੁੱਦਾ ਹੈ ਤੇ ਮੈਨੂੰ ਨਹੀਂ ਲਗਦਾ ਇਸ ਨੂੰ ਗਭੀਰਤਾ ਨਾਲ ਲਿਆ ਜਾਂਦਾ ਹੈ।"

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰੀਰ ਤੋਂ ਅਸੰਤੁਸ਼ਟੀ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਹਰੇਕ ਨੌਜਵਾਨ ਨੂੰ ਪ੍ਰਭਾਵਿਤ ਕਰਦਾ ਹੈ।

'ਤੁਹਾਨੂੰ ਦੱਸਿਆ ਜਾਂਦਾ ਹੈ ਤੁਹਾਡੇ ਸਰੀਰ ਦੀ ਬਣਤਰ ਠੀਕ ਨਹੀਂ'

17 ਸਾਲਾ ਜੋਸ਼ ਡੋਹਿਟਿ ਵੀ ਉਮਰ ਮੁਤਾਬਕ ਅਜਿਹੀਆ ਉਲਝਣਾਂ ਵਿੱਚੋਂ ਗੁਜ਼ਰਿਆ ਪਰ ਸਮੇਂ ਨਾਲ਼ ਉਭਰ ਵੀ ਆਇਆ।

ਮੈਨੂੰ ਸੈਕੰਡਰੀ ਸਕੂਲ ਦੇ ਪਹਿਲੇ ਤੇ ਦੂਜੇ ਸਾਲ 'ਚ ਚਿੜਾਇਆ ਜਾਂਦਾ ਸੀ, ਪਰ ਹੁਣ ਮੈਂ ਆਪਣੇ ਸਰੀਰ ਤੋਂ ਸੰਤੁਸ਼ਟ ਹਾਂ।"

ਉਸ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਉਹ ਆਪਣੇ ਸਰੀਰ ਨਾਲ ਪਹਿਲਾਂ ਨਾਲੋਂ ਜਿਆਦਾ ਖੁਸ਼ ਹੈ। ਉਸ ਨੇ ਹੋਰ ਵੀ ਦੱਸਿਆ ਕਿ

-ਤੁਹਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਸਰੀਰ ਦੀ ਬਣਤਰ ਠੀਕ ਨਹੀਂ ਹੈ ਅਤੇ ਤੁਹਾਨੂੰ ਖਾਸ ਤਰਾਂ ਦਿਖਣਾ ਚਾਹੀਦਾ ਹੈ।

- ਤੁਹਾਡੇ ਵਾਲ਼ ਕਿਹੋ ਜਿਹੇ ਹਨ ਕੀ ਤੁਸੀਂ ਮਰਦ ਵੀ ਹੋ- ਅਜਿਹੀਆਂ ਹੋਰ ਬੇਤੁਕੀਆਂ ਗੱਲਾਂ

- ਬਹੁਤੇ ਗਭਰੇਟਾਂ ਨੂੰ ਸਰੀਰ ਤੋਂ ਪ੍ਰੇਸ਼ਾਨੀ ਹੁੰਦੀ ਹੈ ਕਿਉਂਕਿ ਸਾਡਾ ਸਮਾਜ ਹੀ ਅਜਿਹਾ ਇਸ ਲਈ ਹੈ ਕਿਉਂਕਿ ਸਮਾਜ ਵਿੱਚ ਮੁੰਡਾ ਜਾਂ ਕੁੜੀ ਦੋਸਤ ਮਿੱਤਰ ਹਾਸਲ ਕਰਨ ਲਈ ਚੰਗਾ ਦਿਖਣਾ ਜ਼ਰੂਰੀ ਹੈ।"

- ਮੈਂ ਕਹਾਂਗਾ ਕਿ ਜੇ ਨੌਜਵਾਨ ਆਪਣੇ ਸਰੀਰ ਤੋਂ ਖ਼ੁਸ਼ ਹਨ ਤਾਂ ਵਧੀਆ ਹੈ।

'ਨਿਰੰਤਰ ਦਬਾਉ'

ਸੋਸ਼ਲ ਮੀਡੀਆ ਦਾ ਵੱਧਦਾ ਇਸਤੇਮਾਲ ਵੀ ਇੱਕ ਵਜ੍ਹਾ ਹੈ।

ਇੱਕ ਜਵਾਨ ਕ੍ਰਿਸਟੀ ਸਟੇਜ ਨੇ ਕਮੇਟੀ ਨੂੰ ਸਾਬਤ ਕਰਦਿਆਂ ਉਸਨੇ "ਸਨੈਪਚੈਟ 'ਤੇ ਲਗਾਤਾਰ ਸੋਹਣਾ ਦਿਖਣ ਦੇ ਦਬਾਉ ਦੀ ਜ਼ਿਕਰ ਕੀਤਾ।

ਇੱਕ ਹੋਰ ਨੌਜਵਾਨ ਨੇ ਦੱਸਿਆ, "ਜੇ ਕਦੇ ਤੁਹਾਡੀ ਫੋਟੋ 'ਤੇ ਜ਼ਿਆਦਾ ਲਾਈਕ ਮਿਲ ਜਾਣ ਤਾਂ ਲੋਕ ਆਪਣੇ ਆਪ ਬਾਰੇ ਪ੍ਰਸੰਨ ਮਹਿਸੂਸ ਕਰਦੇ ਹਨ, ਪਰ ਜੇ ਜ਼ਿਆਦਾ ਨਾ ਮਿਲਣ ਤਾਂ ਲੋਕ ਕਾਫ਼ੀ ਨਿਰਾਸ਼ ਹੁੰਦੇ ਹਨ।"

ਫੈਸ਼ਨ ਬਲਾਗਰ ਬੇਥਨੀ ਰੂਟਰ ਦਾ ਕਹਿਣਾ ਹੈ, "ਸੋਸ਼ਲ ਮੀਡੀਆ ਖੁਦ ਨੂੰ ਪੇਸ਼ ਕਰਨ ਦਾ ਇੱਕ ਤਰੀਕਾ ਹੈ ਤੇ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਦੂਜੇ ਲੋਕ ਖੁਦ ਨੂੰ ਕਿਵੇਂ ਪੇਸ਼ ਕਰਦੇ ਹਨ।" ਇਹ ਸਭ ਸੋਸ਼ਨ ਮੀਡੀਆ ਦਾ ਭਾਗ ਹੈ।

'ਵਾਲਾਂ ਵਾਲੀਆਂ ਲੱਤਾਂ'

ਰਿਪੋਰਟ ਮੁਤਾਬਕ ਸਰੀਰਕ ਦਿੱਖ ਦੀ ਚਿੰਤਾ ਬਹੁਤ ਛੋਟੇ ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਐੱਨਐੱਚਐੱਸ ਫੌਰਮ ਦੀ ਮੈਂਬਰ ਸੂਜ਼ੀ ਵਿਲੀਅਮਸ ਦਾ ਕਹਿਣਾ ਹੈ, "6 ਸਾਲ ਦੇ ਕੁਝ ਬੱਚੇ ਸਕੂਲ ਨਹੀਂ ਜਾਂਦੇ ਕਿਉਂਕਿ ਉਨ੍ਹਾਂ ਦੀਆਂ ਵਾਲਾਂ ਵਾਲੀਆਂ ਲੱਤਾਂ ਹਨ ਤੇ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਮੋਟੇ ਹਨ।"

ਇੱਕ ਹੋਰ ਅਧਿਐਨ ਮੁਤਾਬਕ 10 ਫੀਸਦੀ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਖਾਣਾ ਛੱਡ ਦਿੱਤਾ ਜਦ ਕਿ 10 ਫੀਸਦੀ ਹੋਰਾਂ ਨੇ ਇੱਕ ਖ਼ਾਸ ਦਿੱਖ ਹਾਸਲ ਕਰਨ ਲਈ ਸਟੀਰੋਇਡਸ ਦੀ ਵਰਤੋਂ ਕੀਤੀ।

ਹਾਲਾਂਕਿ ਲੋਕਾਂ ਨੂੰ ਇਸ ਬਾਰੇ ਮਦਦ ਕਰਨ ਲਈ ਕਈ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ।

ਮਾਹਿਰਾਂ ਦਾ ਕੀ ਕਹਿਣਾ ਹੈ?

ਯੂਥ ਸਿਲੈਕਟ ਕਮੇਟੀ ਬ੍ਰਿਟਿਸ਼ ਯੂਥ ਕੌਂਸਲ ਦੀ ਪਹਿਲ ਹੈ, ਜਿਸ ਨੂੰ ਹਾਊਸ ਆਫ਼ ਕਾਮਨਸ ਦਾ ਸਮਰਥਨ ਹਾਸਿਲ ਹੈ। ਇਸ ਦੇ 13 ਤੋਂ 18 ਸਾਲ ਦੀ ਉਮਰ ਦੇ 11 ਮੈਂਬਰ ਹਨ।

ਬ੍ਰਿਟੇਨ ਦੀ ਯੂਥ ਸੰਸਦ ਦੇ 'ਮੇਕ ਯੌਰ ਮਾਰਕ ਬੈਲਟ' ਦੌਰਾਨ ਜਦੋਂ ਸਰੀਰਕ ਦਿੱਖ ਦਾ ਮੁੱਦਾ ਉੱਠਿਆ ਤਾਂ ਕਮੇਟੀ ਨੇ ਇਸ 'ਤੇ ਚਰਚਾ ਕਰਨ ਬਾਰੇ ਸੋਚਿਆ।

ਜੁਲਾਈ ਵਿੱਚ ਕਮੇਟੀ ਨੇ ਬਲਾਗ ਲਿਖਣ ਵਾਲਿਆਂ, ਸੋਸ਼ਲ ਮੀਡੀਆ ਕੰਪਨੀਆਂ, ਅਧਿਆਪਕਾਂ ਤੇ ਮਨੋਵਿਗਿਆਨੀਆਂ ਨਾਲ ਇਸ ਮੁੱਦੇ 'ਤੇ ਗੱਲਬਾਤ ਕੀਤੀ।

ਇਹ ਰਿਪੋਰਟ ਹੁਣ ਸਰਕਾਰ ਨੂੰ ਭੇਜੀ ਜਾਵੇਗੀ। ਇਸ ਰਿਪੋਰਟ ਵਿੱਚ ਸੰਸਦ ਨੂੰ ਹੇਠ ਲਿਖੇ ਮੁੱਦਿਆਂ 'ਤੇ ਧਿਆਨ ਦੇਣ ਲਈ ਕਿਹਾ ਗਿਆ ਹੈ:

  • ਸਰੀਰਕ ਦਿਖ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣ ਬਾਰੇ ਗੱਲਬਾਤ ਹੋਵੇ।
  • ਔਰਤਾਂ ਤੋਂ ਇਲਾਵਾ ਵੀ ਹੋਰਨਾਂ ਵਰਗਾਂ ਨੂੰ ਮੁਹਿੰਮ ਦਾ ਹਿੱਸਾ ਬਣਾਇਆ ਜਾਵੇ।
  • ਸਲਾਨਾ ਕੌਮੀ ਸਰੀਰਕ ਕਾਨਫ਼ੀਡੈਂਸ ਹਫ਼ਤਾ ਮਨਾਇਆ ਜਾਵੇ।
  • ਸਰਕਾਰੀ ਬਰਾਬਰੀ ਮੰਤਰੀ ਨਿਯੁਕਤ ਕੀਤਾ ਜਾਵੇ (Government Equalities Office minister)
  • ਬੀ-ਰੀਅਲ ਮੁਹਿੰਮ ਤੇ ਵੱਡੇ ਬ੍ਰੈਂਡਸ ਨਾਲ ਮਿਲ ਕੇ ਵਰਕਸ਼ਾਪ ਲਾਈ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ