You’re viewing a text-only version of this website that uses less data. View the main version of the website including all images and videos.
ਮੋਟੀਆਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ?
- ਲੇਖਕ, ਕੇਟੀ ਸਿਲਵਰ
- ਰੋਲ, ਸਿਹਤ ਪੱਤਰਕਾਰ, ਬੀਬੀਸੀ
ਸਵੀਡਨ ਦੇ ਇੱਕ ਅਧਿਐਨ ਮੁਤਾਬਕ ਭਾਰੇ ਸਰੀਰ ਵਾਲੀਆਂ ਔਰਤਾਂ ਵਿੱਚ ਬਰੈਸਟ ਕੈਂਸਰ ਦਾ ਜਲਦੀ ਪਤਾ ਲਗਾਉਣ ਦੀ ਸੰਭਾਵਨਾਵਾਂ ਘੱਟ ਹੁੰਦੀ ਹੈ ਜਾਂ ਫਿਰ ਜਦੋਂ ਤੱਕ ਟਿਊਮਰ ਵੱਡਾ ਨਾ ਹੋ ਜਾਵੇ।
ਖੋਜਕਾਰਾਂ ਮੁਤਾਬਕ ਸ਼ੁਰੂਆਤੀ ਟਿਊਮਰ ਵਿੱਚ ਇਨ੍ਹਾਂ ਮਹਿਲਾਵਾਂ ਨੂੰ ਸ਼ਾਇਦ ਵਾਰ ਵਾਰ ਮੈਮੋਗ੍ਰਾਮਸ ਕਰਵਾਉਣ ਦੀ ਲੋੜ ਹੁੰਦੀ ਹੈ ਪਰ ਮਾਹਰਾਂ ਮੁਤਾਬਕ ਇਸ ਲਈ ਜ਼ਿਆਦਾ ਸਬੂਤ ਚਾਹੀਦੇ ਹੁੰਦੇ ਹਨ।
ਯੂਕੇ ਵਿੱਚ 50 ਤੋਂ 70 ਸਾਲ ਦੀਆਂ ਔਰਤਾਂ ਨੂੰ ਹਰ ਤਿੰਨ ਸਾਲਾਂ 'ਚ ਸਕ੍ਰਿਨਿੰਗ ਲਈ ਬੁਲਾਇਆ ਜਾਂਦਾ ਹੈ।
ਕੁਝ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ ਪਾਏ ਜਾਣ ਦੀ ਸੰਭਾਵਨਾਵਾਂ ਕਾਰਨ ਉਨ੍ਹਾਂ ਨੂੰ ਪਹਿਲਾਂ ਹੀ ਸਕ੍ਰਿਨਿੰਗ ਲਈ ਬੁਲਾ ਲਿਆ ਜਾਂਦਾ ਹੈ।
ਉਦਹਾਰਣ ਦੇ ਤੌਰ 'ਤੇ ਜਿਸ ਔਰਤ ਦੇ ਪਰਿਵਾਰ ਵਿੱਚ ਛਾਤੀ ਕੈਂਸਰ ਦੇ ਜ਼ਿਆਦਾ ਮਰੀਜ ਰਹੇ ਹੋਣ।
ਭਾਰ ਵੱਧ ਹੋਣ ਨਾਲ ਔਰਤ ਵਿੱਚ ਛਾਤੀ ਕੈਂਸਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ ਪਰ ਮੌਜੂਦਾ ਛਾਤੀ ਦੀ ਸਕ੍ਰਿਨਿੰਗ ਲਈ ਇਸਨੂੰ ਨਹੀਂ ਮੰਨਿਆ ਜਾ ਰਿਹਾ।
ਮੋਟਾਪੇ ਦਾ ਖ਼ਤਰਾ
ਕਰੋਲਿੰਕਸਾ ਇੰਟਸੀਚਿਊਟ ਦੇ 2012 ਦੇ ਅਧਿਐਨ ਮੁਤਾਬਕ 2001 ਤੋਂ ਲੈ ਕੇ 2008 ਦਰਮਿਆਨ ਔਰਤਾਂ ਵਿੱਚ ਛਾਤੀ ਦਾ ਕੈਂਸਰ ਜ਼ਿਆਦਾ ਵਧਿਆ ਹੈ।
ਸਵੀਡਨ ਵਿੱਚ ਮਹਿਲਾਵਾਂ ਨੂੰ ਮੈਮੋਗ੍ਰਾਮਸ ਲਈ ਹਰ 18 ਮਹੀਨੇ ਜਾਂ 2 ਸਾਲ ਬਾਅਦ ਬੁਲਾਇਆ ਜਾਂਦਾ ਹੈ।
ਖੋਜਕਰਤਾਵਾਂ ਨੇ ਦੇਖਿਆ ਕਿ ਟਿਊਮਰ ਕਿੰਨਾ ਵੱਡਾ ਹੈ ਅਤੇ ਨਾਲ ਹੀ ਔਰਤਾਂ ਦਾ ਬੀਐਮਆਈ(ਬੋਡੀ ਮਾਸ ਇੰਡੈਕਸ) ਜੋ ਕਿ ਮੋਟਾਪੇ ਦਾ ਮਾਪ ਹੁੰਦਾ ਹੈ।
ਟੀਮ ਨੇ ਸਕ੍ਰਿਨਿੰਗ ਰਾਹੀਂ ਉਨ੍ਹਾਂ ਔਰਤਾਂ ਬਾਰੇ ਪਤਾ ਲਗਾਇਆ ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ 'ਚ ਟਿਊਮਰ ਵੀ ਬਹੁਤ ਵੱਡਾ।
ਅਧਿਐਨ ਦੇ ਮੁੱਖ ਲੇਖਕ ਫਰੈਡਰਿਕ ਸਟਰੈਂਡ ਨੇ ਬੀਬੀਸੀ ਨੂੰ ਦੱਸਿਆ ਕਿ ਛਾਤੀ ਵੱਡੀ ਹੋਣ ਕਾਰਨ ਔਰਤਾਂ ਵਿੱਚ ਟਿਊਮਰ ਲੱਭਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਜਾਂ ਉਨ੍ਹਾਂ ਵਿੱਚ ਟਿਊਮਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੋਵੇ।
ਜ਼ਿਆਦਾ ਸਕ੍ਰਿਨਿੰਗਸ
ਡਾ. ਸਟਰੈਂਡ ਦਾ ਕਹਿਣਾ ਹੈ,''ਸਾਡਾ ਅਧਿਐਨ ਕਹਿੰਦਾ ਹੈ ਕਿ ਜਦੋਂ ਡਾਕਟਰ ਮਰੀਜ ਨੂੰ ਬਰੈਸਟ ਕੈਂਸਰ ਦੀ ਸਕ੍ਰਿਨਿੰਗ ਦੇ ਫਾਇਦੇ ਅਤੇ ਨੁਕਸਾਨ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਸ ਵਿੱਚ ਬੀਐਮਆਈ ਇੱਕ ਮਹੱਤਵਪੂਰਨ ਫਾਇਦੇ ਦੇ ਤੌਰ 'ਤੇ ਹੋਣਾ ਚਾਹੀਦਾ ਹੈ।''
ਉਹ ਅੱਗੇ ਦੱਸਦੇ ਹਨ,'' ਹਾਈ ਬੀਐਮਆਈ ਵਾਲੀ ਮਹਿਲਾਵਾਂ ਨੂੰ ਸਕ੍ਰਿਨਿੰਗ ਕਰਦੇ ਸਮੇਂ ਥੋੜੀ ਦੇਰ ਲਈ ਬ੍ਰੇਕ ਦੇਣਾ ਚਾਹੀਦਾ ਹੈ।''
ਯੂਕੇ ਦੀ ਕੈਂਸਰ ਖੋਜਕਰਤਾ ਸੋਫੀਆ ਲੋਅਸ ਮੁਤਾਬਕ ਨੋਰਥ ਅਮਰੀਕਾ ਦੀ ਰੇਡੀਓਲੋਜੀਕਲ ਸੁਸਾਇਟੀ ਦੀ ਸਲਾਨਾ ਬੈਠਕ ਵਿੱਚ ਇਹ ਕਿਹਾ ਗਿਆ ਕਿ ਮਹਿਲਾਵਾਂ ਦੀ ਕਿੰਨੀ ਵਾਰ ਸਕ੍ਰੀਨਿੰਗ ਕੀਤੀ ਜਾਂਦੀ ਹੈ ਇਸ ਬਾਰੇ ਕੋਈ ਪੁਖਤਾ ਸਬੂਤ ਨਹੀਂ ਦਿੱਤੇ ਗਏ।
''ਛਾਤੀ ਦੀ ਸਕ੍ਰੀਨਿੰਗ ਦੇ ਫਾਇਦਿਆਂ ਦੇ ਨਾਲ ਨਾਲ ਨੁਕਸਾਨ ਵੀ ਹੁੰਦਾ ਹੈ।''