You’re viewing a text-only version of this website that uses less data. View the main version of the website including all images and videos.
ਮਿਆਂਮਾਰ ਵਿੱਚ ਯੋਜਨਾਬੱਧ ਢੰਗ ਨਾਲ ਸਾੜੇ ਰੋਹਿੰਗਿਆ ਦੇ ਪਿੰਡ: ਐਮਨੈਸਟੀ
ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਕੁਝ ਸੈਟੇਲਾਈਟ ਦ੍ਰਿਸ਼ਾਂ ਨੂੰ ਜਾਰੀ ਕੀਤਾ ਹੈ.
ਉਸ ਕੋਲ ਸਬੂਤ ਹਨ ਕਿ ਪੱਛਮੀ ਮਿਆਂਮਾਰ ਵਿੱਚ ਫੌਜ਼ ਨੇ "ਯੋਜਨਾਬੱਧ ਢੰਗ" ਨਾਲ ਰੋਹਿੰਗਿਆ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਨੂੰ ਦੇਸ਼ 'ਚੋਂ ਬਾਹਰ ਕੱਢਣ ਲਈ ਉਨ੍ਹਾਂ ਦੇ ਘਰਾਂ ਨੂੰ ਸਾੜਿਆ ਹੈ।
ਹਾਲਾਂਕਿ, ਫੌਜ ਨੇ ਇਸ ਇਲਜ਼ਾਮ ਨੂੰ ਨਕਾਰਦਿਆਂ ਕਿਹਾ ਕਿ ਇਹ ਬਾਗ਼ੀਆਂ ਦੇ ਖ਼ਿਲਾਫ਼ ਇੱਕ ਫ਼ੌਜੀ ਮੁਹਿੰਮ ਚਲਾਈ ਗਈ ਹੈ।
ਕੀ ਕਹਿੰਦੀ ਹੈ ਐਮਨੇਸਟੀ ਦੀ ਰਿਪੋਰਟ ?
ਚਸ਼ਮਦੀਦ ਗਵਾਹਾਂ ਅਤੇ ਸੈਟੇਲਾਈਟ ਤੋਂ ਲਈਆਂ ਗਈਆਂ ਫੋਟੋਆਂ ਤੇ ਵੀਡੀਓ ਦੇ ਆਧਾਰ 'ਤੇ, ਰਿਪੋਰਟ ਦਾਅਵਾ ਕਰਦੀ ਹੈ ਕਿ, ਰੋਹਿੰਗਿਆ ਪਿੰਡਾਂ ਨੂੰ ਨਿਸ਼ਾਨਾ ਬਣਾਉਣ ਲਈ ਬਕਾਇਦਾ "ਇੱਕ ਯੋਜਨਾਬੱਧ ਮੁਹਿੰਮ" ਲਗਭਗ ਤਿੰਨ ਹਫ਼ਤਿਆਂ ਤੋਂ ਵਿੱਢੀ ਗਈ ਸੀ।
ਐਮਨੈਸਟੀ ਮੁਤਾਬਕ, ਸੁਰੱਖਿਆ ਬਲਾਂ ਨੇ ਪਿੰਡ ਨੂੰ ਘੇਰ ਲਿਆ ਅਤੇ ਉਥੋਂ ਭੱਜ ਰਹੇ ਰੋਹਿੰਗਿਆਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਘਰਾਂ ਨੂੰ ਸਾੜਿਆ।
ਤਸਵੀਰਾਂ ਤੋਂ ਕਰੀਬ 80 ਫੀਸਦ ਤੋਂ ਜ਼ਿਆਦਾ ਥਾਵਾਂ ਨੂੰ ਤਬਾਹ ਕੀਤੇ ਜਾਣ ਦਾ ਪਤਾ ਲੱਗਦਾ ਹੈ।
ਗਰੁੱਪ ਆਫ ਕ੍ਰਾਈਸਸ ਦੇ ਰਿਸਪੌਂਸ ਡਾਇਰੈਕਟਰ ਟਿਰਾਨਾ ਹਸਨ ਦਾ ਕਹਿਣਾ ਹੈ ਕਿ, ਸਬੂਤ ਬੇਅੰਤ ਹਨ, ਕਿ ਸੁਰੱਖਿਆ ਬਲਾਂ ਨੇ ਰੋਹਿੰਗਿਆ ਲੋਕਾਂ ਨੂੰ ਮਿਆਂਮਾਰ ਤੋਂ ਬਾਹਰ ਕੱਢਣ ਲਈ ਰਖਾਇਨ ਸੂਬੇ ਤੋਂ ਨਸਲੀ ਸਫ਼ਾਈ ਦੀ ਮੁਹਿੰਮ ਚਲਾਈ ਗਈ ਸੀ।
ਸੰਯੁਕਤ ਰਾਸ਼ਟਰ ਦੀ ਪ੍ਰਤੀਕਿਰਿਆ
ਸੰਯੁਕਤ ਰਾਸ਼ਟਰ ਨੇ ਮਿਆਂਮਾਰ ਨੂੰ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਤੁਰੰਤ ਹਿੰਸਾ ਬੰਦ ਕਰਨ ਦੀ ਹਿਦਾਇਤ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਅਜਿਹੇ ਜ਼ੁਲਮ ਬਰਦਾਸ਼ਤ ਨਹੀਂ ਕਰੇਗਾ।
ਸਰਕਾਰ ਦੇ ਬੁਲਾਰੇ ਜ਼ਾਅ ਹਟੇਅ ਨੇ ਬੇਘਰ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਖਾਇਨ 'ਚ ਅਸਥਾਈ ਕੈਂਪਾਂ ਵਿੱਚ ਪਨਾਹ ਲੈਣ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਮਿਆਂਮਾਰ ਉਨ੍ਹਾਂ ਲੋਕਾਂ ਨੂੰ ਇਜਾਜ਼ਤ ਨਹੀਂ ਦੇ ਸਕਦਾ ਜਿਹੜੇ ਬੰਗਲਾਦੇਸ਼ ਭੱਜ ਗਏ ਹਨ।
ਮਿਆਂਮਾਰ ਦੇ ਫੌਜ ਮੁਖੀ ਜਨਰਲ ਮਿਨ ਆਂਗ ਹਲੈਂਗ ਦਾ ਕਹਿਣਾ ਹੈ ਕਿ ਦੇਸ਼ "ਸੱਚਾਈ ਨੂੰ ਛੁਪਾ ਕੇ ਰੋਹਿੰਗਿਆਂ ਸ਼ਬਦ ਨੂੰ ਸਵੀਕਾਰ ਨਹੀਂ ਕਰ ਸਕਦੇ ਅਤੇ ਨਾ ਹੀ ਉਸ ਨੂੰ ਮਾਨਤਾ ਦੇ ਸਕਦੇ।"
ਉਹ ਬੌਧੀਆਂ ਨੂੰ ਆਪਣੇ ਮੂਲ ਵਾਸੀ ਮੰਨਦੇ ਹਨ ਜੋ ਆਪਣੇ ਪੁਰਖਿਆਂ ਸਮੇਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹਨ।
ਕੁਝ ਹੋਰ ਸਬੂਤ ਹਨ
ਸਰਕਾਰ ਮੁਤਾਬਕ, 176 ਰੋਹਿੰਗਿਆ ਪਿੰਡਾਂ ਅਤੇ ਉੱਤਰੀ ਰਖਾਇਨ ਸੂਬੇ ਦਾ 30 ਫੀਸਦੀ ਖੇਤਰ ਖਾਲ਼ੀ ਹੋ ਗਿਆ ਹੈ।
ਐਮਨੈਸਟੀ ਦੀ ਰਿਪੋਰਟ ਤੋਂ ਪਹਿਲਾਂ ਆਈਆਂ ਰਿਪੋਰਟਾਂ ਵੀ ਰੋਹਿੰਗਿਆ ਦੇ ਭੱਜਣ ਲਈ ਸੁਰੱਖਿਆ ਬਲਾਂ ਦੀ ਸ਼ਮੂਲੀਅਤ ਦੀ ਗਵਾਹੀ ਭਰਦੀਆਂ ਹਨ।
ਹਾਲ ਹੀ ਵਿੱਚ ਰਖਾਇਨ ਦੇ ਸਰਕਾਰੀ ਦੌਰੇ 'ਤੇ ਗਏ ਬੀਬੀਸੀ ਦੇ ਜੋਨਾਥਨ ਹੇਡ ਨੇ ਦੱਸਿਆ ਕਿ ਮੁਸਲਿਮ ਪਿੰਡਾਂ ਸੜ ਰਹੇ ਸਨ ਪਰ ਇਸ ਨੂੰ ਰੋਕਣ ਲਈ ਪੁਲਿਸ ਨੇ ਕੁਝ ਵੀ ਨਹੀਂ ਕੀਤਾ।
ਕਰੀਬ 40 ਹਜ਼ਾਰ ਰੋਹਿੰਗਿਆ, ਹਿੰਸਾ ਤੋਂ ਪ੍ਰਭਾਵਿਤ ਹੋ ਕੇ ਬੰਗਲਾਦੇਸ਼ ਚਲੇ ਗਏ ਹਨ ।
ਕੌਣ ਹਨ ਰੋਹਿੰਗਿਆ ?
ਮਿਆਂਮਾਰ ਵਿੱਚ ਰਹਿੰਦੇ ਰੋਹਿੰਗਿਆਂ ਨਸਲੀ ਸਮੂਹ ਦੇ ਇੱਕ ਲੱਖ ਮੈਂਬਰ ਸਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਮੁਸਲਮਾਨ ਸਨ, ਇਨ੍ਹਾਂ 'ਚ ਕੁਝ ਹਿੰਦੂ ਵੀ ਹਨ ਜੋ ਸਦੀਆਂ ਤੋਂ ਮਿਆਂਮਾਰ ਵਿੱਚ ਰਹਿੰਦੇ ਹਨ। ਪਰ ਮਿਆਂਮਾਰ ਦਾ ਕਾਨੂੰਨ ਰੋਹਿੰਗਿਆਂ ਨੂੰ ਮੂਲ ਨਾਗਰਿਕ ਨਹੀਂ ਮੰਨਦਾ।