‘ਨਰਮ’ ਨਾਨਕੇ-ਦਾਦਕੇ ‘ਬੱਚਿਆਂ ਦੀ ਸਿਹਤ ਲਈ ਬੁਰੇ’

ਦਾਦਾ-ਦਾਦੀ ਦਾ ਜ਼ਿਆਦਾ ਪਿਆਰ ਪੋਤੇ-ਪੋਤੀਆਂ ਦੀ ਸਿਹਤ ਲਈ ਬੇਹੱਦ ਮਾੜਾ ਹੋ ਸਕਦਾ ਹੈ। ਇਹ ਦਾਅਵਾ ਇੱਕ ਰਿਸਰਚ ਮੁਤਾਬਕ ਕੀਤਾ ਗਿਆ ਹੈ।

ਯੂਨੀਵਰਸਿਟੀ ਆਫ਼ ਗਲਾਸਗੋ ਸਟੱਡੀ ਵਿੱਚ ਛਪੀ ਪੀਐੱਲਓਐੱਸ ਜਰਨਲ ਮੁਤਾਬਕ ਦਾਦਕੇ ਜਾਂ ਨਾਨਕੇ ਹਮੇਸ਼ਾਂ ਕੁਝ ਨਾ ਕੁਝ ਖਾਣ ਲਈ ਦਿੰਦੇ ਰਹਿੰਦੇ ਹਨ।

ਰਿਸਰਚ ਮੁਤਾਬਕ ਕੁਝ ਦਾਦਕੇ ਆਪਣੇ ਪੋਤੇ-ਪੋਤੀਆਂ ਸਾਹਮਣੇ ਸਿਗਰਟ ਪੀਂਦੇ ਰਹੇ, ਪਰ ਉਨ੍ਹਾਂ ਨੂੰ ਕੋਈ ਕੰਮ ਨਹੀਂ ਦਿੰਦੇ ਸੀ।

ਕਿੱਥੇ-ਕਿੱਥੇ ਹੋਈ ਸਟੱਡੀ?

ਗ੍ਰੈਂਡਪੇਰੰਟਸ ਪਲੱਸ ਚੈਰੇਟੀ ਦੀ ਲੂਸੀ ਪੀਕ ਦਾ ਕਹਿਣਾ ਹੈ, "ਦਾਦਾ-ਦਾਦੀ ਨੂੰ ਜ਼ਿਆਦਾ ਪਛਾਣ ਤੇ ਸਮਰਥਨ ਦੇਣਾ ਚਾਹੀਦਾ ਹੈ।"

"ਦਾਦਕੇ ਆਪਣੇ ਪੋਤੇ-ਪੋਤੀਆਂ ਨੂੰ ਸਭ ਤੋਂ ਚੰਗਾ ਬਣਾਉਣਾ ਚਾਹੁੰਦੇ ਹਨ। ਜਿੰਨਾ ਜ਼ਿਆਦਾ ਉਨ੍ਹਾਂ ਨੂੰ ਗਿਆਨ ਹੋਵੇਗਾ ਤੇ ਜਿੰਨੀ ਜ਼ਿਆਦਾ ਉਹ ਆਪਣੇ ਪੋਤਿਆਂ ਦੀ ਜ਼ਿੰਦਗੀ ਸਕਾਰਾਤਮਕ ਭੂਮਿਕਾ ਨਿਭਾਉਣਗੇ, ਓਨੀ ਹੀ ਉਨ੍ਹਾਂ ਦੀ ਜ਼ਿੰਦਗੀ ਚੰਗੀ ਹੋਵੇਗੀ।"

ਰਿਸਰਚਰਾਂ ਨੇ ਯੂਕੇ, ਅਮਰੀਕਾ, ਚੀਨ ਅਤੇ ਜਪਾਨ ਸਣੇ 18 ਦੇਸ਼ਾਂ ਦੀਆਂ 56 ਸਟੱਡੀਜ਼ ਕੀਤੀਆਂ।

ਉਨ੍ਹਾਂ ਨਾਨਕਿਆਂ ਅਤੇ ਦਾਦਕਿਆਂ ਦੇ ਅਸਰ ਬਾਰੇ ਪੜ੍ਹਿਆ, ਜੋ ਕਿ ਬੱਚਿਆਂ ਦੇ ਸ਼ੁਰੂਆਤੀ ਸਾਲਾਂ ਵਿੱਚ ਮੁੱਖ ਤਾਂ ਨਹੀਂ ਪਰ ਅਹਿਮ ਭੂਮਿਕਾ ਨਿਭਾਉਂਦੇ ਹਨ।

ਤਿੰਨ ਅਹਿਮ ਚੀਜ਼ਾਂ ਸਨ ਜਿੰਨ੍ਹਾਂ 'ਤੇ ਪ੍ਰਭਾਵ ਹੁੰਦਾ ਹੈ:

  • ਖਾਣਾ ਤੇ ਭਾਰ
  • ਸਰੀਰਕ ਕੰਮ
  • ਸਿਗਰਟ ਪੀਣਾ

-ਖਾਣੇ ਤੇ ਭਾਰ ਦੇ ਨਜ਼ਰੀਏ ਤੋਂ, ਰਿਪੋਰਟ ਮੁਤਾਬਕ ਦਾਦਕਿਆਂ ਦੇ ਰਵੱਈਏ ਦਾ ਬਹੁਤ ਬੁਰਾ ਅਸਰ ਸੀ। ਮਾਪਿਆਂ ਨੇ ਦਾਦਿਆਂ 'ਤੇ 'ਜ਼ਿਆਦਾ ਨਰਮ' ਤੇ 'ਗਲਤ ਜਾਣਕਾਰੀ' ਹੋਣ ਦਾ ਇਲਜ਼ਾਮ ਲਾਇਆ ਜੋ ਕਿ ਖਾਣੇ ਨੂੰ ਇੱਕ ਜ਼ਜ਼ਬਾਤੀ ਔਜ਼ਾਰ ਵਜੋਂ ਵਰਤ ਰਹੇ ਸਨ।

- ਬਹੁਤ ਸਾਰੇ ਮਾਮਲਿਆਂ ਵਿੱਚ ਦੇਖਿਆ ਗਿਆ ਕਿ ਉਹ ਪੋਤੇ-ਪੋਤੀਆਂ ਨੂੰ ਤੋਹਫ਼ੇ ਦੇ ਤੌਰ 'ਤੇ ਜਿਆਦਾ-ਮਿੱਠੇ ਅਤੇ ਜ਼ਿਆਦਾ ਭਾਰ ਵਾਲਾ ਖਾਣਾ ਦਿੰਦੇ ਸਨ।

- ਮਾਪੇ ਦਖ਼ਲ ਦੇਣ 'ਚ ਨਾਕਾਮਯਾਬ ਸਨ ਕਿਉਂਕਿ ਉਹ ਪਾਲਣ-ਪੋਸ਼ਨ ਲਈ ਦਾਦਾ-ਦਾਦੀ 'ਤੇ ਨਿਰਭਰ ਵੀ ਸਨ।

- ਦਾਦਕਿਆਂ ਦੀ ਦੇਖ-ਰੇਖ ਵਿੱਚ ਬੱਚੇ ਬਹੁਤ ਘੱਟ ਕਸਰਤ ਕਰ ਰਹੇ ਸਨ।

ਕੁਝ ਦਾਦਕੇ ਕਸਰਤ ਲਈ ਆਪਣੀ ਪੋਤੇ-ਪੋਤੀਆਂ ਨੂੰ ਪਾਰਕ ਵਿੱਚ ਲੈ ਕੇ ਜਾਂਦੇ ਸਨ, ਪਰ ਜਿੰਨ੍ਹਾਂ ਦੇ ਦਾਦਕੇ ਜ਼ਿਆਦਾ ਸੁਸਤ ਸਨ, ਉਨ੍ਹਾਂ ਦੇ ਪੋਤੇ-ਪੋਤੀਆਂ ਵੀ ਉਵੇਂ ਹੀ ਸਨ।

'ਅਣਜਾਣਪੁਣਾ'

ਬੱਚਿਆਂ ਸਾਹਮਣੇ ਸਿਗਰਟ ਪੀਣ ਤੋਂ ਜਦੋਂ ਰੋਕਿਆ ਗਿਆ ਤਾਂ ਇਹ ਦਾਦਕਿਆਂ ਤੇ ਮਾਪਿਆਂ ਵਿਚਾਲੇ ਲੜਾਈ ਦਾ ਵਿਸ਼ਾ ਬਣ ਗਿਆ।

ਹਾਲਾਂਕਿ ਕੁਝ ਮਾਮਲਿਆਂ ਵਿੱਚ ਪੋਤਾ-ਪੋਤੀ ਦੇ ਜਨਮ ਦੇ ਨਾਲ ਹੀ ਦਾਦਕੇ ਜਾਂ ਨਨਾਕੇ ਸਿਗਰਟ ਪੀਣਾ ਛੱਡ ਗਏ।

ਮੁੱਖ ਰਿਸਰਚਰ ਡਾ. ਸਟੀਫ਼ਨ ਚੈਂਬਰ ਦਾ ਕਹਿਣਾ ਹੈ, "ਬੱਚਿਆਂ ਸਾਹਮਣੇ ਸਿਗਰਟ ਪੀਣ ਨਾਲ ਤੇ ਅਕਸਰ ਖਵਾਏ-ਪਿਆਏ ਜਾਣ ਨਾਲ ਵੱਡੇ ਹੋਣ 'ਤੇ ਕੈਂਸਰ ਦਾ ਖਦਸ਼ਾ ਵੱਧ ਜਾਂਦਾ ਹੈ। ਇਹ ਵੀ ਸਪਸ਼ਟ ਹੈ ਕਿ ਇਹ ਖਤਰੇ ਅਣਜਾਣੇ ਵਿੱਚ ਹਨ।"

ਗ੍ਰੈਂਡਪੇਰੰਟਸ ਪਲੱਸ ਮੁਤਾਬਕ, "ਯੂਕੇ ਵਿੱਚ ਦਾਦਾ-ਦਾਦੀ ਬੱਚਿਆਂ ਦਾ ਗੈਰ-ਰਸਮੀ ਧਿਆਨ ਰੱਖਣ ਵਾਲੇ ਸਭ ਤੋਂ ਜ਼ਿਆਦਾ ਸਹਾਇਕ ਹਨ।"

ਚੈਰਿਟੀ ਦੀ ਮੁਖੀ ਪੀਕ ਮੁਤਾਬਕ, "ਦਾਦਾ-ਦਾਦੀ ਨਾਲ ਗੂੜ੍ਹੇ ਸਬੰਧ ਹੋਣ ਨਾਲ ਬਚਪਨ ਤੋਂ ਜਵਾਨੀ ਤੱਕ ਪੋਤਾ-ਪੋਤੀ ਨੂੰ ਬਹੁਤ ਫਾਇਦਾ ਹੁੰਦਾ ਹੈ।"

"ਸਟਡੀ ਮੁਤਾਬਕ ਜੋ ਭੂਮਿਕਾ ਦਾਦਕੇ ਜਾਂ ਨਾਨਕੇ ਇਸ ਵੇਲੇ ਆਪਣੇ ਪੋਤਾ-ਪੋਤੀ ਦੀ ਜਿੰਦਗੀ ਵਿੱਚ ਨਿਭਾ ਰਹੇ ਹਨ, ਉਸ ਵਿੱਚ ਜ਼ਿਆਦਾ ਮਾਨਤਾ ਤੇ ਸਮਰਥਨ ਦੇਣ ਦੀ ਲੋੜ ਹੈ।"

"ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਜਾਣਕਾਰੀ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਦਿੱਤੀ ਜਾਂਦੀ ਹੈ, ਉਹ ਦਾਦਕਿਆਂ ਤੱਕ ਵੀ ਪਹੁੰਚੇ।"

ਕੈਂਸਰ ਰਿਸਰਚ ਯੂਕੇ ਦੀ ਪ੍ਰੋ. ਲਿੰਡਾ ਬੌਲਡ, ਮੁਤਾਬਕ, "ਸਿਗਰਟ ਤੇ ਮੋਟਾਪਾ ਯੂਕੇ ਵਿੱਚ ਕੈਂਸਰ ਦੇ ਦੋ ਵੱਡੇ ਕਾਰਨ ਹਨ, ਜਿਸ ਖਿਲਾਫ਼ ਪੂਰੇ ਪਰਿਵਾਰ ਨੂੰ ਮਿਲ ਕੇ ਲੜਨਾ ਪਏਗਾ।"

ਜੇ ਚੰਗਾ ਖਾਣ-ਪੀਣ ਦੀਆਂ ਆਦਤਾਂ ਸ਼ੁਰੂਆਤੀ ਜ਼ਿੰਦਗੀ ਵਿੱਚ ਪੈ ਜਾਣ ਤਾਂ ਵੱਡੇ ਹੋਣ 'ਤੇ ਬਹੁਤ ਫਾਇਦਾ ਮਿਲਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)