ਬ੍ਰਿਟੇਨ ਦੀ ਮਹਾਰਾਣੀ ਦੇ ਜਨਮ ਦਿਨ ਮੌਕੇ ਰੰਗ-ਬਿਰੰਗੀ ਸ਼ਾਹੀ ਪਰੇਡ

ਮਹਾਰਾਣੀ ਐਲੀਜ਼ਾਬੇਥ ਦੇ ਅਧਿਕਾਰਕਤ ਜਨਮ ਦਿਨ ਮੌਕੇ ਸਾਲਾਨਾ ‘ਟਰੂਪਿੰਗ ਦਿ ਕਲਰ ਪਰੇਡ’ ਦਾ ਪ੍ਰਬੰਧ ਕੀਤਾ ਗਿਆ।

ਇਸ ਦੌਰਾਨ ਵ੍ਹਾਈਟਹਾਲ ਤੋਂ ਕੱਢੀ ਗਈ ਹੌਰਸ ਗਾਰਡ ਪਰੇਡ 'ਚ ਮਹਾਰਾਣੀ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਹਜ਼ਾਰਾਂ ਲੋਕਾਂ ਨਾਲ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ-

ਦਿ ਪ੍ਰਿੰਸ ਆਫ ਵੇਲਜ਼, ਦਿ ਡਚੇਸ ਆਫ ਕਾਰਨਵਾਲ, ਦਿ ਡਿਊਕ ਅਤੇ ਡਚੇਸ ਆਫ ਕੈਬਰਿਜ ਅਤੇ ਡਿਊਕ ਅਤੇ ਡਚੇਸ ਆਫ ਸਸੈਕਸ ਸਾਰਿਆਂ ਨੇ ਪਰੇਡ 'ਚ ਹਾਜ਼ਰੀ ਲਗਵਾਈ।

ਅਪਰੈਲ ਵਿੱਚ ਮਹਾਰਾਣੀ ਦਾ 93ਵਾਂ ਜਨਮ ਦਿਨ ਲੰਘਿਆ ਸੀ। ਚਾਰ ਹਫ਼ਤਿਆਂ ਪਹਿਲਾਂ ਆਪਣੇ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਦਿ ਡਚੇਸ ਆਫ ਸਸੈਕਸ ਮੇਘਨ ਮਾਰਕਲ ਪਹਿਲੀ ਵਾਲ ਜਨਤਕ ਤੌਰ 'ਤੇ ਸਾਹਮਣੇ ਆਈ।

ਡਿਊਕ ਆਫ ਐਡਿਨਬਰਾ ਨੇ ਸੋਮਵਾਰ ਨੂੰ ਆਪਣਾ 98ਵਾਂ ਜਮਨ ਦਿਨ ਮਨਾਇਆ ਸੀ ਅਤੇ ਨਾਲ ਹੀ ਅਧਿਕਾਰਤ ਸੇਵਾਵਾਂ ਤੋਂ ਰਿਟਾਉਰਮੈਂਟ ਲੈ ਲਈ ਸੀ, ਉਨ੍ਹਾਂ ਨੇ ਇਸ ਪਰੇਡ ਵਿੱਚ ਹਿੱਸਾ ਨਹੀਂ ਲਿਆ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)