ਤਸਵੀਰਾਂ: ਪ੍ਰਿੰਸ ਹੈਰੀ ਅਤੇ ਮੇਘਨ ਦੇ ਵਿਆਹ ਦੇ ਖ਼ਾਸ ਪਲ

ਵਿੰਡਸਰ ਦੇ ਸੈਂਟ ਜੌਰਜ ਗਿਰਜਾਘਰ ਵਿਖੇ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦਾ ਵਿਆਹ ਹੋਇਆ। ਦੋਵਾਂ ਨੇ ਅੰਗੂਠੀ ਬਦਲ ਕੇ ਇੱਕ-ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾਇਆ।

ਸੈਂਟ ਜੌਰਜ ਗਿਰਜਾਘਰ ਵਿੱਚ ਮਹਾਰਾਣੀ ਅਤੇ 600 ਮਹਿਮਾਨਾਂ ਸਾਹਮਣੇ ਦੋਵਾਂ ਨੇ ਆਪਸ ਵਿੱਚ ਅੰਗੂਠੀ ਬਦਲੀ ਕੀਤੀ ਅਤੇ ਇਸਾਈ ਰਿਵਾਇਤਾਂ ਮੁਤਾਬਕ ਕਸਮਾਂ-ਵਾਅਦੇ ਕੀਤੇ।

ਸਮਾਗਮ ਵਿੱਚ ਸ਼ਾਹੀ ਘਰਾਣੇ ਦੇ ਸਾਰੇ ਮੈਂਬਰ ਮੌਜੂਦ ਰਹੇ। ਮਹਾਰਾਣੀ ਅਤੇ ਐਡਿਨਬਰਗ ਦੇ ਡਿਊਕ ਵੱਲੋਂ ਵੀ ਪ੍ਰੋਗ੍ਰਾਮ ਦੇਖਿਆ ਗਿਆ।

ਵਿਆਹ ਤੋਂ ਬਾਅਦ ਹੁਣ ਮੇਘਨ ਮਾਰਕਲ ਡਚੇਜ਼ ਆਫ਼ ਸਸੇਕਸ ਬਣ ਜਾਵੇਗੀ।

ਚਰਚ ਦੇ ਗਲਿਆਰੇ ਵਿੱਚ ਮਾਰਕਲ ਦੇ ਨਾਲ ਪ੍ਰਿੰਸ ਚਾਰਲਸ ਮੌਜੂਦ ਰਹੇ ਕਿਉਂਕਿ ਮਾਰਕਲ ਦੇ ਪਿਤਾ ਥਾਮਸ ਸਿਹਤ ਕਾਰਨਾਂ ਕਰਕੇ ਵਿਆਹ 'ਚ ਸ਼ਾਮਲ ਨਹੀਂ ਹੋ ਸਕੇ।

ਬਰਤਾਨਵੀ ਡਿਜ਼ਈਨਰ ਕਲੇਰਾ ਵੇਟ ਕੈਲਰ ਵੱਲੋਂ ਬਣਾਈ ਗਈ ਚਿੱਟੇ ਰੰਗ ਦੀ ਡਰੈੱਸ ਪਹਿਨ ਕੇ ਮੇਘਨ ਪ੍ਰਿੰਸ ਚਾਰਲਸ ਨਾਲ ਆਈ।

ਵਿਆਹ ਸਮਾਗਮ ਲਈ ਪਹੁੰਚਦੀ ਹੋਈ ਮੇਘਨ ਆਪਣੀ ਮਾਂ ਡੋਰੀਆ ਦੇ ਨਾਲ।

ਪ੍ਰਿੰਸ ਹੈਰੀ ਆਪਣੇ ਭਰਾ ਡਿਊਕ ਆਫ਼ ਕੈਂਬਰਿਜ ਦੇ ਨਾਲ।

ਵਿਆਹ ਵੇਖਣ ਲਈ ਵਿੰਡਸਰ ਵਿੱਚ ਇਕੱਠੇ ਹੋਏ ਲੋਕ।

ਵਿਆਹ ਸਮਾਗਮ ਲਈ ਪਹੁੰਚਦੇ ਹੋਏ ਪ੍ਰਸ਼ੰਸਕ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)