ਤਸਵੀਰਾਂ: ਪ੍ਰਿੰਸ ਹੈਰੀ ਅਤੇ ਮੇਘਨ ਦੇ ਵਿਆਹ ਦੇ ਖ਼ਾਸ ਪਲ

ਤਸਵੀਰ ਸਰੋਤ, PA
ਵਿੰਡਸਰ ਦੇ ਸੈਂਟ ਜੌਰਜ ਗਿਰਜਾਘਰ ਵਿਖੇ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦਾ ਵਿਆਹ ਹੋਇਆ। ਦੋਵਾਂ ਨੇ ਅੰਗੂਠੀ ਬਦਲ ਕੇ ਇੱਕ-ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾਇਆ।
ਸੈਂਟ ਜੌਰਜ ਗਿਰਜਾਘਰ ਵਿੱਚ ਮਹਾਰਾਣੀ ਅਤੇ 600 ਮਹਿਮਾਨਾਂ ਸਾਹਮਣੇ ਦੋਵਾਂ ਨੇ ਆਪਸ ਵਿੱਚ ਅੰਗੂਠੀ ਬਦਲੀ ਕੀਤੀ ਅਤੇ ਇਸਾਈ ਰਿਵਾਇਤਾਂ ਮੁਤਾਬਕ ਕਸਮਾਂ-ਵਾਅਦੇ ਕੀਤੇ।

ਤਸਵੀਰ ਸਰੋਤ, PA
ਸਮਾਗਮ ਵਿੱਚ ਸ਼ਾਹੀ ਘਰਾਣੇ ਦੇ ਸਾਰੇ ਮੈਂਬਰ ਮੌਜੂਦ ਰਹੇ। ਮਹਾਰਾਣੀ ਅਤੇ ਐਡਿਨਬਰਗ ਦੇ ਡਿਊਕ ਵੱਲੋਂ ਵੀ ਪ੍ਰੋਗ੍ਰਾਮ ਦੇਖਿਆ ਗਿਆ।

ਤਸਵੀਰ ਸਰੋਤ, PA
ਵਿਆਹ ਤੋਂ ਬਾਅਦ ਹੁਣ ਮੇਘਨ ਮਾਰਕਲ ਡਚੇਜ਼ ਆਫ਼ ਸਸੇਕਸ ਬਣ ਜਾਵੇਗੀ।

ਤਸਵੀਰ ਸਰੋਤ, Reuters
ਚਰਚ ਦੇ ਗਲਿਆਰੇ ਵਿੱਚ ਮਾਰਕਲ ਦੇ ਨਾਲ ਪ੍ਰਿੰਸ ਚਾਰਲਸ ਮੌਜੂਦ ਰਹੇ ਕਿਉਂਕਿ ਮਾਰਕਲ ਦੇ ਪਿਤਾ ਥਾਮਸ ਸਿਹਤ ਕਾਰਨਾਂ ਕਰਕੇ ਵਿਆਹ 'ਚ ਸ਼ਾਮਲ ਨਹੀਂ ਹੋ ਸਕੇ।

ਤਸਵੀਰ ਸਰੋਤ, Reuters
ਬਰਤਾਨਵੀ ਡਿਜ਼ਈਨਰ ਕਲੇਰਾ ਵੇਟ ਕੈਲਰ ਵੱਲੋਂ ਬਣਾਈ ਗਈ ਚਿੱਟੇ ਰੰਗ ਦੀ ਡਰੈੱਸ ਪਹਿਨ ਕੇ ਮੇਘਨ ਪ੍ਰਿੰਸ ਚਾਰਲਸ ਨਾਲ ਆਈ।

ਤਸਵੀਰ ਸਰੋਤ, Getty Images
ਵਿਆਹ ਸਮਾਗਮ ਲਈ ਪਹੁੰਚਦੀ ਹੋਈ ਮੇਘਨ ਆਪਣੀ ਮਾਂ ਡੋਰੀਆ ਦੇ ਨਾਲ।

ਤਸਵੀਰ ਸਰੋਤ, REX/SHUTTERSTOCK
ਪ੍ਰਿੰਸ ਹੈਰੀ ਆਪਣੇ ਭਰਾ ਡਿਊਕ ਆਫ਼ ਕੈਂਬਰਿਜ ਦੇ ਨਾਲ।

ਤਸਵੀਰ ਸਰੋਤ, TOLGA AKMEN/AFP
ਵਿਆਹ ਵੇਖਣ ਲਈ ਵਿੰਡਸਰ ਵਿੱਚ ਇਕੱਠੇ ਹੋਏ ਲੋਕ।

ਤਸਵੀਰ ਸਰੋਤ, HANNAH MCKAY/REUTERS
ਵਿਆਹ ਸਮਾਗਮ ਲਈ ਪਹੁੰਚਦੇ ਹੋਏ ਪ੍ਰਸ਼ੰਸਕ।

ਤਸਵੀਰ ਸਰੋਤ, TOM NICHOLSON/EPA












