ਵਿਸ਼ਵ ਕੱਪ 2019: ਭਾਰਤ ਲਈ ਆਸਟਰੇਲੀਆ ਇੰਝ ਬਣੇਗਾ ਚੁਣੌਤੀ

    • ਲੇਖਕ, ਸ਼ਿਵਾ ਕੁਮਾਰ ਉਲਗਨਾਥਨ
    • ਰੋਲ, ਬੀਬੀਸੀ ਪੱਤਰਕਾਰ

ਲੰਡਨ ਦਾ ਮਸ਼ਰੂਫ਼ ਰਹਿਣ ਵਾਲਾ ਓਵਲ ਟਿਊਬ ਸਟੇਸ਼ਨ ਸ਼ੁੱਕਰਵਾਰ ਨੂੰ ਸੁਸਤ ਜਿਹਾ ਦਿਖਾਈ ਦਿੱਤਾ, ਇੱਥੇ ਲਗਤਾਰ ਪੈਣ ਵਾਲੇ ਮੀਂਹ ਕਾਰਨ ਟਰੇਨਾਂ ਦੀ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ।

ਅਖ਼ਬਾਰਾਂ, ਚਾਕਲੇਟਾਂ ਅਤੇ ਹੋਰ ਨਿੱਕਾ-ਮੋਟਾ ਸਾਮਾਨ ਵੇਚਣ ਵਾਲੀਆਂ ਛੋਟੀਆਂ-ਮੋਟੀਆਂ ਦੁਕਾਨਾਂ ਵੀ ਬੰਦ ਜਾਂ ਅੱਧ-ਖੁੱਲ੍ਹੀਆਂ ਹੀ ਸਨ।

ਓਵਲ ਟਿਊਬ ਸਟੇਸ਼ਨ ਤੋਂ 5 ਮਿੰਟਾਂ ਦੀ ਪੈਦਲ ਦੂਰੀ 'ਤੇ ਲੰਡਨ ਦੇ ਰਵਾਇਤੀ ਕ੍ਰਿਕਟ ਗਰਾਊਂਡਾਂ 6ਚੋਂ ਇੱਕ ਓਵਲ ਕ੍ਰਿਕਟ ਗਰਾਊਂਡ ਹੈ, ਜੋ ਸਰੀ ਕਾਊਂਟੀ ਟੀਮ ਦਾ ਘਰੇਲੂ ਗਰਾਊਂਡ ਹੈ। ਇਹ ਜੋ ਰੂਟ. ਜੇਸਨ ਰੌਏ, ਸੈਮ ਕਰਨ ਸਣੇ ਕਈ ਵੱਡੇ ਖਿਡਾਰੀਆਂ ਦਾ ਘਰੇਲੂ ਕ੍ਰਿਕਟ ਗਰਾਊਂਡ ਰਿਹਾ ਹੈ।

ਸਾਊਥਹੈਂਪਟਨ ਵਿੱਚ ਵਿਸ਼ਵ ਕੱਪ 2019 ਦੇ ਪਹਿਲੇ ਮੁਕਾਬਲੇ ਦੌਰਾਨ ਦੱਖਣੀ ਅਫਰੀਕਾ ਨੂੰ ਹਰਾ ਕੇ ਹੁਣ ਭਾਰਤ ਦਾ ਅਗਲਾ ਮਕਾਬਲਾ ਲੰਡਨ 'ਚ ਆਸਟਰੇਲੀਆ ਨਾਲ ਐਤਵਾਰ ਨੂੰ ਹੋਣਾ ਹੈ।

ਪਰ ਸ਼ਹਿਰ 'ਚ ਹੋ ਰਹੀ ਬਰਸਾਤ ਉਨ੍ਹਾਂ ਦਾ ਸਵਾਗਤ ਕਰਦੀ ਜਾਪ ਰਹੀ ਹੈ। ਸ਼ੁੱਕਰਵਾਰ ਨੂੰ ਭਾਰਤੀ ਖਿਡਾਰੀ ਇੱਥੇ ਖ਼ਾਸ ਅਭਿਆਸ ਨਹੀਂ ਕਰ ਸਕੇ।

ਕਪਤਾਨ ਵਿਰਾਟ ਕੋਹਲੀ, ਬੱਲੇਬਾਜ਼ ਸ਼ਿਖਰ ਧਵਨ, ਬੱਲੇਬਾਜ਼ੀ ਦੇ ਕੋਚ ਸੰਜੇ ਬੰਗਰ ਇੱਥੇ ਸਟੇਡੀਅਮ ਵਿੱਚ ਆਏ ਤਾਂ ਸਹੀ ਪਰ ਛੇਤੀ ਹੀ ਵਾਪਸ ਚਲੇ ਗਏ।

ਇਹ ਵੀ ਪੜ੍ਹੋ-

ਮੀਂਹ ਕਾਰਨ ਇੱਥੇ ਸਟੇਡੀਅਮ ਨੇੜੇ ਕੋਈ ਖ਼ਾਸ ਗਿਣਤੀ ਵਿੱਚ ਲੋਕ ਇਕੱਠੇ ਨਹੀਂ ਹੋਏ ਸਨ, ਹਾਲਾਂਕਿ ਸਾਊਥਹੈਂਪਟਨ ਵਿੱਚ ਖ਼ਾਸੀ ਭੀੜ ਦੇਖਣ ਨੂੰ ਮਿਲੀ ਸੀ।

ਸਾਊਥਹੈਂਪਟਨ 'ਚ ਭਾਰਤੀ ਫੈਨਜ਼ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਦੇਖਣ ਲਈ ਦੂਰੋਂ-ਨੇੜਿਓਂ ਆ ਕੇ ਸਟੇਡੀਅਮ ਦੇ ਬਾਹਰ ਆ ਕੇ ਇਕੱਠਾ ਹੋਏ ਸਨ।

ਓਵਲ ਵੱਲ ਜਾਂਦੇ ਰਾਹ ਵੀ ਸੁਨਸਾਨ ਨਜ਼ਰ ਆਏ। ਟਿਕਟਾਂ ਖਰੀਦਣ ਵੀ ਘੱਟ ਗਿਣਤੀ 'ਚ ਹੀ ਲੋਕ ਆਏ ਹੋਏ ਸਨ।

ਹਾਲਾਂਕਿ, ਸ਼ਨਿੱਚਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਸਾਊਥਰਨ ਇੰਗਲੈਂਡ ਤੋਂ ਟਿਕਟ ਲੈਣ ਆਏ ਵਿਜੇ ਦਾ ਕਹਿਣਾ ਹੈ, "ਇਹ ਆਮ ਗੱਲ ਹੈ ਕਿ ਇਸ ਸੀਜ਼ਨ ਮੀਂਹ ਪੈਂਦਾ ਹੈ ਪਰ ਐਤਵਾਰ ਨੂੰ ਮੌਸਮ ਥੋੜ੍ਹੀ ਧੁੱਪ ਦੱਸੀ ਜਾ ਰਹੀ ਹੈ। ਇਹ ਮੈਚ ਭਾਰਤ ਲਈ ਚੁਣੌਤੀ ਭਰਪੂਰ ਰਹੇਗਾ ਕਿਉਂਕਿ ਇੰਗਲੈਂਡ ਅਤੇ ਆਸਟਰੇਲੀਆ ਦੀਆਂ ਟੀਮਾਂ ਕੋਲੋਂ ਭਾਰਤ ਦਾ ਬਚਾਅ ਜ਼ਰੂਰੀ ਹੈ।

ਧੋਨੀ ਦਾ ਬਲੀਦਾਨ ਬੈਜ

ਭਾਰਤ ਵਾਂਗ ਹੁਣ ਤੱਕ ਜੇਤੂ ਰਹੀ ਆਸਟਰੇਲੀਆ ਟੀਮ ਨੇ ਹੁਣ ਤੱਕ ਅਫ਼ਗਾਨਿਸਤਾਨ ਅਤੇ ਵੈਸਟ ਇੰਡੀਜ਼ ਨੂੰ ਮਾਤ ਦਿੱਤੀ ਹੈ।

ਭਾਰਤੀ ਪ੍ਰਸ਼ੰਸਕ ਸ਼ਕੀਰ ਨੂੰ ਆਸ ਹੈ ਕਿ ਵਿਸ਼ਵ ਕੱਪ ਵਿੱਚ ਧੋਨੀ ਵਧੀਆ ਪ੍ਰਦਰਸ਼ਨ ਕਰਨਗੇ।

ਉਹ ਕਹਿੰਦੇ ਹਨ, "ਭਾਰਤ ਬਨਾਮ ਆਸਟਰੇਲੀਆ ਦਾ ਮੈਚ ਹਮੇਸ਼ਾ ਰੋਚਕ ਹੁੰਦਾ ਹੈ। ਧੋਨੀ ਪੱਕਾ ਕਮਾਲ ਕਰੇਗਾ। ਉਹ ਆਸਟਰੇਲੀਆ 'ਚ ਖੇਡੀ ਗਈ ਪਿਛਲੀ ਵਨ ਡੇਅ ਸੀਰੀਜ਼ 'ਚ ਮੈਨ ਆਫ ਦਾ ਮੈਚ ਸੀ। ਬੇਸ਼ੱਕ ਇਹ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੈ ਪਰ ਅਸੀਂ ਉਨ੍ਹਾਂ ਨੂੰ ਵਧੀਆ ਢੰਗ ਨਾਲ ਰੁਖ਼ਸਤ ਕਰਨਾ ਚਾਹੁੰਦੇ ਹਾਂ।"

ਧੋਨੀ ਬਾਰੇ ਗੱਲ ਕਰਦਿਆਂ ਪ੍ਰਸ਼ੰਸ਼ਕਾਂ ਨੇ ਧੋਨੀ ਵੱਲੋਂ ਪਾਏ ਗਏ ਦਸਤਾਨਿਆਂ ਦੇ ਵਿਵਾਦ ਬਾਰੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ।

ਇਹ ਵੀ ਪੜ੍ਹੋ-

ਤਮਿਲਨਾਡੂ ਤੋਂ ਆਏ ਯਸ਼ ਦਾ ਕਹਿਣਾ ਹੈ, "ਧੋਨੀ ਨੇ ਕਿਸੇ ਵਰਗ ਵਿਸ਼ੇਸ਼ ਜਾਂ ਅਪਮਾਨਜਨਕ ਚੀਜ਼ਾਂ ਦਾ ਸਮਰਥਨ ਨਹੀਂ ਕੀਤਾ। ਇਹ ਤਾਂ ਉਨ੍ਹਾਂ ਦੀ ਦੇਸ ਦੇ ਲੋਕਾਂ ਪ੍ਰਤੀ ਭਾਵਨਾ ਹੈ। ਐਵੇਂ ਰਾਈ ਦਾ ਪਹਾੜ ਬਣਾ ਦਿੱਤਾ ਗਿਆ ਹੈ।"

ਵਿਸ਼ਵ ਕੱਪ ਸੀਰੀਜ਼ ਸ਼ੁਰੂ ਹੋਣ ਤੋਂ ਕਰੀਬ ਇੱਕ ਹਫ਼ਕੇ ਬਾਅਦ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇ ਆਪਣੇ ਪਹਿਲੇ ਮੈਚ 'ਚ ਜਿੱਤ ਹਾਸਿਲ ਕੀਤੀ।

ਪਰ ਡੈਵਿਡ ਵਾਰਨਰ ਅਤੇ ਸਟੀਵ ਸਮਿਥ ਦੀ ਵਾਪਸੀ ਤੋਂ ਬਾਅਦ ਆਸਟਰੇਲੀਆ ਨਾਲ ਮੁਕਾਬਲਾ ਸੌਖਾ ਨਹੀਂ ਹੋਣਾ।

ਓਵਲ ਟੂਰਨਾਮੈਂਟ 'ਚ ਖੇਡੇ ਗਏ 3 ਮੈਚਾਂ 'ਚ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ ਦੋ ਵਾਰ ਜਿੱਤ ਹਾਸਿਲ ਕੀਤੀ ਹੈ ਅਤੇ ਨਿਊਜ਼ੀਲੈਂਡ ਨੇ ਬੰਗਲਾਦੇਸ਼ ਦੇ ਖ਼ਿਲਾਫ ਆਪਣੀ ਟੀਚਾ ਪੂਰਾ ਕਰਦਿਆਂ ਸ਼ਾਨਦਾਰ ਮੈਚ ਖੇਡਿਆ ਹੈ।

ਇਸ ਟੂਰਨਾਮੈਂਟ 'ਚ ਖੇਡੀਆਂ ਗਈਆਂ 6 ਪਾਰੀਆਂ 'ਚੋਂ ਤਿੰਨ ਵਾਰ 300 ਦੌੜਾਂ ਬਣੀਆਂ ਹਨ।

ਓਵਲ ਗਰਾਊਂਡ 'ਚ ਵੱਡੇ ਸਕੋਰ ਖੜ੍ਹੇ ਕੀਤੇ ਗਏ ਹਨ ਪਰ ਇਹ ਮੈਦਾਨ ਗੇਂਦਬਾਜ਼ੀ 'ਚ ਵੀ ਮਦਦ ਕਰਦਾ ਹੈ

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)