ਵਿਸ਼ਵ ਕੱਪ 2019 : ਭਾਰਤੀ ਟੀਮ ਦੇ ਚਾਰ ਹੀਰੋ ਜਿੰਨ੍ਹਾਂ ਦੱਖਣੀ ਅਫ਼ਰੀਕਾ ਦੇ ਪੈਰ ਨਾ ਲੱਗਣ ਦਿੱਤੇ

ਇੰਗਲੈਂਡ ਦੇ ਸ਼ਹਿਰ ਸਾਊਥਹੈਂਪਟਨ ਵਿੱਚ ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਖੇਡੇ ਗਏ ਪਹਿਲੇ ਮੈਚ ਵਿੱਚ ਭਾਰਤ ਨੇ ਜਿੱਤ ਹਾਸਿਲ ਕੀਤੀ। ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 6 ਵਿਕਟਾਂ ਨਾਲ ਹਰਾਇਆ।

ਭਾਰਤ ਨੂੰ ਜਿੱਤਣ ਲਈ 228 ਦੌੜਾਂ ਦਾ ਟੀਚਾ ਮਿਲਿਆ ਸੀ ਜੋ ਭਾਰਤੀ ਟੀਮ ਨੇ 47.3 ਓਵਰਾਂ ਵਿੱਚ ਚਾਰ ਵਿਕਟ ਗੁਆ ਕੇ ਪੂਰਾ ਕਰ ਲਿਆ।

ਭਾਰਤੀ ਟੀਮ ਦੇ ਓਪਨਰ ਰੋਹਿਤ ਸ਼ਰਮਾ ਨੇ 122 ਦੌੜਾਂ ਬਣਾਈਆਂ। ਇਹ ਵਨ ਡੇਅ ਕ੍ਰਿਕਟ ਵਿੱਚ ਉਨ੍ਹਾਂ ਦਾ 23ਵਾਂ ਅਤੇ ਵਿਸ਼ਵ ਕੱਪ ਵਿੱਚ ਦੂਜਾ ਸੈਂਕਰਾ ਹੈ। ਉਨ੍ਹਾਂ ਨੇ ਅੱਜ 10 ਚੌਕੇ ਅਤੇ ਦੋ ਛੱਕੇ ਮਾਰੇ।

ਇਹ ਵੀ ਪੜ੍ਹੋ:

ਵਿਸ਼ਵ ਕੱਪ ਦੇ ਇਸ ਪਹਿਲੇ ਮੈਚ ਵਿਚ ਕਿਹੜੇ 4 ਖਿਡਾਰੀ ਰਹੇ ਭਾਰਤੀ ਜਿੱਤ ਦੇ ਹੀਰੋ ਆਓ ਜਾਣਦੇ ਹਾਂ।

ਰੋਹਿਤ ਸ਼ਰਮਾ ਦੀ 23ਵਾਂ ਸੈਂਕੜਾ

ਭਾਰਤੀ ਓਪਨਰ ਰੋਹਿਤ ਸ਼ਰਮਾ ਨੇ ਦੱਖਣੀ ਅਫਰੀਕਾ ਖ਼ਿਲਾਫ਼ ਸੈਂਕੜਾ ਜੜ ਲਿਆ ਹੈ। ਇਹ ਵੰਨਡੇ ਕ੍ਰਿਕਟ ਵਿੱਚ ਉਨ੍ਹਾਂ ਦਾ 23ਵਾਂ ਸੈਂਕੜਾ ਅਤੇ ਵਰਲਡ ਕੱਪ ਵਿੱਚ ਦੂਜਾ ਸੈਂਕੜਾ ਹੈ। ਰੋਹਿਤ ਸ਼ਰਮਾ ਨੇ 100 ਦੌੜਾਂ ਤੱਕ ਪਹੁੰਚਣ ਲਈ 128 ਗੇਂਦਾਂ ਖੇਡੀਆਂ।

ਉਨ੍ਹਾਂ ਨੇ ਦਸ ਚੌਕੇ ਅਤੇ ਦੋ ਛੱਕੇ ਲਗਾਏ।

ਰੋਹਿਤ ਸ਼ਰਮਾ ਸ਼ੁਰੂਆਤ ਵਿੱਚ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਸਾਹਮਣੇ ਮੁਸ਼ਕਿਲ ਵਿੱਚ ਦਿਖ ਰਹੇ ਸਨ ਪਰ ਇੱਕ ਵਾਰ ਅੱਖਾਂ ਜੰਮ ਗਈਆਂ ਤਾਂ ਉਹ ਗੇਂਦਦਬਾਜ਼ਾਂ 'ਤੇ ਹਾਵੀ ਹੋਣ ਲੱਗੇ।

ਮੈਚ ਤੋਂ ਬਾਅਦ ਕਾਫ਼ੀ ਉਤਸ਼ਾਹਿਤ ਨਜ਼ਰ ਆਏ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ, 'ਇਹ ਮੈਚ ਸ਼ੁਰੂ ਤੋਂ ਹੀ ਚੁਣੌਤੀਪੂਰਨ ਸੀ । ਸਾਡੇ ਕੋਲ ਰਨ ਰੇਟ ਨਹੀਂ ਸੀ ਪਰ ਰੋਹਿਤ ਸ਼ਰਮਾਂ ਨੇ ਪ੍ਰਸ਼ੰਸਾ ਕਰਨੀ ਬਣਦੀ ਹੈ, ਉਸ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਮੈਂ ਕਹਾਂਗਾ ਕਿ ਇਹ ਬਹੁਤ ਹੀ ਪੇਸ਼ੇਵਰਾਨਾ ਜਿੱਤ ਹੈ ਅਤੇ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਨਾ ਬਹੁਤ ਅਹਿਮ ਹੈ।'

ਯੁਜਵੇਂਦਰ ਚਹਿਲ ਦਾ ਚਮਤਕਾਰ

ਭਾਰਤ ਵੱਲੋਂ ਯੁਜਵੇਂਦਰ ਚਹਿਲ ਸਭ ਤੋਂ ਕਾਮਯਾਬ ਗੇਂਦਬਾਜ਼ ਰਹੇ। ਉਨ੍ਹਾਂ ਨੇ 10 ਓਵਰਾਂ ਵਿੱਚ 51 ਦੌੜਾਂ ਦੇ ਕੇ ਚਾਰ ਵਿਕਟ ਲਏ। 23 ਸਾਲਾਂ ਦੇ ਚਹਲ ਨੂੰ ਲੈਗਬ੍ਰੇਕਰ ਗੁਗਲੀ ਵਿੱਚ ਮਹਾਰਤ ਹਾਸਲ ਹੈ।

ਨਿਊਜ਼ੀਲੈਂਡ ਸੀਰੀਜ਼ ਵਿੱਚ ਵੀ ਚਹਿਲ ਭਾਰਤ ਲਈ 'ਹੁਕਮ ਦਾ ਇੱਕਾ' ਸਾਬਤ ਹੋਏ ਸਨ ਅਤੇ ਉਨ੍ਹਾਂ ਨੇ 5 ਮੈਚਾਂ ਵਿੱਚ 9 ਵਿਕਟਾਂ ਲਈਆਂ ਸਨ।

ਭਾਰਤੀ ਸਪਿਨਰ ਯੁਜਵੇਂਦਰ ਚਹਿਲ ਦਾ ਰੋਜ਼ ਬੋਲ ਵਿੱਚ ਚਮਤਕਾਰ ਵੇਖਣ ਨੂੰ ਮਿਲਿਆ। ਉਨ੍ਹਾਂ ਨੇ ਆਫਰੀਕੀ ਬੱਲੇਬਾਜ਼ ਫੇਲੁਕਵਾਓ ਨੂੰ ਆਊਟ ਕਰਕੇ ਮੈਚ ਵਿੱਚ ਆਪਣਾ ਚੌਥਾ ਵਿਕੇਟ ਲਿਆ। ਫੇਲੁਕਵਾਓ ਨੂੰ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਦੇ ਹੱਥੋਂ ਸਟੰਪ ਕਰਵਾਇਆ।

ਆਊਟ ਹੋਣ ਤੋਂ ਪਹਿਲਾਂ ਅਫਰੀਕੀ ਬੱਲੇਬਾਜ਼ ਨੇ 61 ਗੇਂਦਾਂ 'ਤੇ 34 ਦੌੜਾਂ ਬਣਾ ਲਈਆਂ ਸੀ। ਦੱਖਣੀ ਅਫਰੀਕਾ ਨੂੰ ਸੱਤਵਾਂ ਝਟਕਾ 40ਵੇਂ ਓਵਰ ਵਿੱਚ 158 ਰਨ ਦੇ ਸਕੋਰ 'ਤੇ ਲੱਗਿਆ।

ਇਹ ਵੀ ਪੜ੍ਹੋ:

ਮਿਲਰ 'ਤੇ ਵੀ ਭਾਰੀ ਪਏ ਚਹਿਲ

ਇਸ ਮੈਚ ਵਿੱਚ ਯੁਜਵੇਂਦਰ ਚਹਿਲ ਨੇ ਭਾਰਤ ਨੂੰ ਛੇਵੀਂ ਕਾਮਯਾਬੀ ਦੁਆਈ ਸੀ।

ਉਨ੍ਹਾਂ ਨੇ ਡੇਵਿਡ ਮਿਲਰ ਨੂੰ ਆਊਟ ਕਰਕੇ ਮੈਚ ਵਿੱਚ ਆਪਣਾ ਤੀਜਾ ਵਿਕੇਟ ਲਿਆ। ਮਿਲਰ ਨੇ 40 ਗੇਂਦਾਂ 'ਤੇ 31 ਦੋੜਾਂ ਬਣਾਈਆਂ ਸਨ।

ਚਹਿਲ ਨੇ ਆਪਣੀ ਹੀ ਗੇਂਦ 'ਤੇ ਉਨ੍ਹਾਂ ਦਾ ਕੈਚ ਫੜਿਆ ਸੀ।

ਟਵਿੱਟਰ 'ਤੇ ਵੀ ਛਾਏ ਰਹੇ ਸਨ ਚਹਿਲ

ਯੁਜਵੇਂਦਰ ਚਹਿਲ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਭਾਰਤੀ ਸੋਸ਼ਲ ਮੀਡੀਆ ਵੀ ਝੂਮਿਆ। ਇਸ ਦੌਰਾਨ ਲੋਕ ਮਜ਼ੇਦਾਰ ਮੀਮਸ ਸ਼ੇਅਰ ਕਰਦੇ ਰਹੇ।

ਚਹਿਲ ਨੇ ਅਫਰੀਕੀ ਕਪਤਾਨ ਡੂ ਪਲੇਸੀ ਦਾ ਵਿਕੇਟ ਵੀ ਲਿਆ ਅਤੇ ਉਨ੍ਹਾਂ ਨੂੰ ਕਲੀਨ ਬੋਲਡ ਕੀਤਾ ਸੀ।

ਬੁਮਰਾਹ ਦੀ ਕਫ਼ਾਇਤੀ ਗੇਂਦਬਾਜ਼ੀ

ਵਨਡੇ ਕਰੀਅਰ ਦਾ 50ਵਾਂ ਮੈਚ ਖੇਡ ਰਹੇ ਜਸਪ੍ਰੀਤ ਬੁਮਰਾਹ ਨੇ 10 ਓਵਰਾਂ ਵਿੱਚ 35 ਦੌੜਾਂ ਦੇ ਕੇ ਦੋ ਵਿਕਟ ਲਏ। ਬੁਮਰਾਹ ਨੇ ਕਾਫ਼ੀ ਕਫ਼ਾਇਤੀ ਬੱਲੇਬਾਜ਼ੀ ਕੀਤੀ ਹੈ।

ਉਹ ਦੋਵੇਂ ਓਪਨਰਜ਼ ਦੇ ਵਿਕਟ ਲੈਣ ਵਿੱਚ ਕਾਮਯਾਬ ਰਹੇ ਅਤੇ ਦੱਖਣੀ ਅਫਰੀਕਾ ਨੂੰ ਪਹਿਲਾਂ ਟਾਸ ਜਿੱਤਣ ਦਾ ਫਾਇਦਾ ਨਹੀਂ ਲੈਣ ਦਿੱਤਾ।

ਭੁਵਨੇਸ਼ਵਰ ਦਾ ਚੰਗਾ ਪ੍ਰਦਰਸ਼ਨ

ਭੁਵਨੇਸ਼ਵਰ ਕੁਮਾਰ ਨੇ ਵੀ ਦੋ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਇਹ ਦੋਵੇਂ ਵਿਕਟ ਅਫਰੀਕੀ ਪਾਰੀ ਦੇ ਆਖ਼ਰੀ ਓਵਰ ਵਿੱਚ ਲਏ।

ਭੁਵਨੇਸ਼ਵਰ ਨੇ 10 ਓਵਰ ਵਿੱਚ 44 ਦੌੜਾ ਦਿੱਤੀਆਂ ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)