ਤਣਾਅ ਦੂਰ ਕਰਨ ਦਾ ਸਸਤਾ ਤੇ ਟਿਕਾਊ ਤਰੀਕਾ, ਤੁਸੀਂ ਵੀ ਜਾਣੋ

    • ਲੇਖਕ, ਇਲੇਨ ਚੋਂਗ
    • ਰੋਲ, ਬੀਬੀਸੀ ਵਰਲਡ ਸਰਵਿਸ

ਇੰਸਟਾਗ੍ਰਾਮ 'ਤੇ ਅੱਜ-ਕੱਲ੍ਹ ਔਰਤਾਂ ਨੇ ਸਫ਼ਾਈ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨੂੰ ਇੱਕ ਤਰ੍ਹਾਂ ਨਾਲ ਆਪਣੀ ਸਿਹਤ ਨਾਲ ਜੋੜ ਕੇ ਵੀ ਵੇਖ ਰਹੀਆਂ ਹਨ। ਘਰ ਦੀ ਸਫ਼ਾਈ ਨੂੰ ਉਹ ਆਪਣੀਆਂ ਬਿਮਾਰੀਆਂ ਦਾ ਇਲਾਜ ਵੀ ਮੰਨ ਰਹੀਆਂ ਹਨ।

ਹੈਰੀਅਟ ਨੋਕ ਦੀ ਇੱਕ ਅਲਮਾਰੀ ਹੈ ਜਿਸ ਵਿੱਚ ਅੱਠ ਟੋਕਰੀਆਂ ਸਫ਼ਾਈ ਵਾਲੇ ਸਮਾਨ ਨਾਲ ਭਰੀਆਂ ਹਨ। ਅੱਜ ਉਹ ਆਪਣੇ ਘਰ ਦੀ ਸਫ਼ਾਈ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਆਪਣੇ ਦੋਸਤਾਂ ਨਾਲ ਸਾਂਝਾ ਕਰਨ ਜਾ ਰਹੀ ਹੈ।

ਹੈਰੀਅਟ ਵੀਡੀਓ ਦੀ ਸ਼ੁਰੂਆਤ ਕਰਦੀ ਹੈ ਤੇ ਦਰਸ਼ਕਾਂ ਨੂੰ ਕਹਿੰਦੀ ਹੈ, "ਮੈਨੂੰ ਰੋਜ਼ਾਨਾ ਕੱਪੜੇ ਧੋਣਾ ਬਹੁਤ ਪਸੰਦ ਹਨ।''

ਉਹ ਡਰੱਮ ਵਿੱਚ ਕੱਪੜੇ ਧੋਣ ਲਈ ਪਾਉਂਦੀ ਹੈ,''ਮੈਨੂੰ ਕੱਪੜੇ ਧੋਣਾ ਅਤੇ ਉਸਦੇ ਸ਼ੂਟ ਕਰਕੇ ਦਿਖਾਉਣਾ ਬਹੁਤ ਚੰਗਾ ਲਗਦਾ ਹੈ। ਇਸ ਤੋਂ ਮੈਨੂੰ ਇਸ ਸੰਤੁਸ਼ਟੀ ਮਿਲਦੀ ਹੈ।''

ਹੈਰੀਅਟ ਨੋਕ ਇੰਸਟਾਗ੍ਰਾਮ 'ਤੇ ਕਲੀਨਿੰਗ ਟਿੱਪਸ ਸ਼ੇਅਰ ਕਰਦੀ ਹੈ ਅਤੇ ਲੋਕਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਉਹ ਦਿਮਾਗੀ ਸਿਹਤ ਬਾਰੇ ਗੱਲ ਕਰਨ। ਉਸਦੇ ਇੰਸਟਾਗ੍ਰਾਮ 'ਤੇ 23,000 ਤੋਂ ਵੱਧ ਫੌਲੋਅਰਸ ਹਨ ਅਤੇ ਕਲੀਨਿੰਗ ਕਮਿਊਨਿਟੀ ਵਿੱਚ ਕਾਫ਼ੀ ਦੋਸਤ ਬਣੇ ਹਨ।

ਇਹ ਵੀ ਪੜ੍ਹੋ:

ਕਲੀਨਿੰਗ ਭਾਈਚਾਰਾ ਇੰਸਟਾਗ੍ਰੇਮ 'ਤੇ ਕਾਫ਼ੀ ਮਸ਼ਹੂਰ ਹੋਇਆ ਹੈ। ਉਹ ਲੋਕਾਂ ਦੇ ਨਾਲ ਚੰਗੇ ਕਲੀਨਿੰਗ ਟਿੱਪਸ ਸਾਂਝਾ ਕਰਦੇ ਹਨ। ਇੱਕ ਹੋਰ ਗਰੁੱਪ ਇੰਸਟਾਗ੍ਰਾਮ 'ਤੇ ਇਹ ਵੀ ਸ਼ੇਅਰ ਕਰਦਾ ਹੈ ਕਿ ਕਿਵੇਂ ਸਫ਼ਾਈ ਨਾਲ ਤਣਾਅ ਦੂਰ ਕੀਤਾ ਜਾ ਸਕਦਾ ਹੈ।

ਉਹ #cleanhomehappyhome #ilovetoclean and #cleaningmotivation ਹੈਸ਼ਟੈਗਜ਼ ਦੀ ਵਰਤੋਂ ਕਰਦੇ ਹਨ।

21 ਸਾਲਾ ਹੈਰੀਅਟ ਯੂਕੇ ਵਿੱਚ ਰਹਿੰਦੀ ਹੈ, ਉਸਦਾ ਕਹਿਣਾ ਹੈ ਸਫ਼ਾਈ ਨੇ ਉਸਦੀ ਬੱਚਿਆਂ ਦੇ ਜਨਮ ਦੌਰਾਨ ਹੋਣ ਵਾਲੇ ਤਣਾਅ ਵਿੱਚੋਂ ਨਿਕਲਣ 'ਚ ਬਹੁਤ ਮਦਦ ਕੀਤੀ ਹੈ।

ਉਸਦਾ ਕਹਿਣਾ ਹੈ,"ਮੈਂ ਹਮੇਸ਼ਾ ਖ਼ੁਦ ਦੀ ਅਲੋਚਨਾ ਕਰਨ ਵਾਲੀ ਸ਼ਖ਼ਸ ਰਹੀ ਹਾ, ਮੈਂ ਕਦੇ ਵੀ ਖ਼ੁਦ ਤੋਂ ਅਤੇ ਖ਼ੁਦ ਦੇ ਕੰਮਾਂ ਤੋਂ ਖੁਸ਼ ਨਹੀਂ ਹੋਈ।''

ਜਦੋਂ ਹੈਰੀਅਟ ਛੋਟੀ ਸੀ ਤਾਂ ਉਸ ਨੂੰ ਡਿਪ੍ਰੈਸ਼ਨ ਹੋ ਗਿਆ ਸੀ।

ਉਸਦਾ ਕਹਿਣਾ ਹੈ,"ਮੈਂ ਕਾਊਂਸਲਿੰਗ ਵੀ ਲਈ ਅਤੇ ਮੈਨੂੰ ਮੇਰੇ ਦੋਸਤਾਂ ਅਤੇ ਪਰਿਵਾਰ ਦਾ ਬਹੁਤ ਸਾਥ ਵੀ ਮਿਲਿਆ। ਹੁਣ ਮੈਂ ਉਸ ਵਿੱਚੋਂ ਪੂਰੀ ਤਰ੍ਹਾਂ ਬਾਹਰ ਆ ਗਈ ਹੈ ਪਰ ਫਿਰ ਵੀ ਮੈਨੂੰ ਚਿੰਤਾ ਰਹਿੰਦੀ ਹੈ।''

ਹੈਰੀਅਟ ਖੁੱਲ੍ਹ ਕੇ ਆਪਣੇ ਫੌਲੋਅਰਜ਼ ਨਾਲ ਆਪਣੀ ਦਿਮਾਗੀ ਸਿਹਤ ਬਾਰੇ ਗੱਲ ਕਰਦੀ ਹੈ। ਉਹ ਆਪਣੇ ਫੌਲੋਅਰਜ਼ ਨੂੰ ਸਮਝਾਉਣ ਲਈ ਦੱਸਦੀ ਹੈ ਕਿ ਉਹ ਹਰ ਰੋਜ਼ ਕਿਵੇਂ ਮਹਿਸੂਸ ਕਰਦੀ ਹੈ। ਜਦੋਂ ਉਹ ਸਫ਼ਾਈ ਦੀਆਂ ਵੀਡੀਓਜ਼ ਪੋਸਟ ਕਰਦੀ ਹੈ ਅਤੇ ਦੂਜੇ ਲੋਕਾਂ ਨੂੰ ਸਫ਼ਾਈ ਕਰਦੇ ਦੇਖਦੀ ਹੈ ਉਹ ਕਦੇ ਵੀ ਇਕੱਲਾ ਮਹਿਸੂਸ ਨਹੀਂ ਕਰਦੀ।

ਜਦੋਂ ਹੈਰੀਅਟ ਨੇ ਆਪਣਾ ਕਲੀਨਿੰਗ ਬਲਾਗ ਸ਼ੁਰੂ ਕੀਤਾ ਤਾਂ ਉਸਦਾ ਆਤ-ਵਿਸ਼ਵਾਸ ਕਾਫ਼ੀ ਵਧਿਆ।

ਉਹ ਕਹਿੰਦੀ ਹੈ,''ਇਸ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਮੈਂ ਕੁਝ ਚੰਗਾ ਕਰ ਸਕਦੀ ਹਾਂ।''

ਹੈਰੀਅਟ ਜ਼ਿਆਦਾਤਰ ਸਮਾਂ ਘਰ ਵਿੱਚ ਹੀ ਆਪਣੇ ਦੋਵਾਂ ਬੱਚਿਆਂ ਨਾਲ ਰਹਿੰਦੀ ਹੈ। ਉਸਦਾ ਇੱਕ ਮੁੰਡਾ ਐਡਵਰਡ 4 ਮਹੀਨੇ ਦਾ ਹੈ ਅਤੇ ਦੂਜਾ ਫਰੇਡੀ 21 ਮਹੀਨਿਆਂ ਦਾ।

''ਉਹ ਬੜੇ ਪਿਆਰ ਨਾਲ ਮੇਰੀ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਪਾਉਣ ਅਤੇ ਕੱਢਣ ਵਿੱਚ ਮਦਦ ਕਰਦਾ ਹੈ ਅਜਿਹੇ ਲਗਦਾ ਹੈ ਕਿ ਉਹ ਆਪਣੀ ਮਾਂ ਦੀ ਮਦਦ ਕਰਵਾ ਰਿਹਾ ਹੈ।''

ਜਦੋਂ ਹੈਰੀਅਟ ਵੱਡੀ ਹੋ ਰਹੀ ਸੀ ਤਾਂ ਉਸ ਨੂੰ ਸਫ਼ਾਈ ਕਰਨਾ ਬਿਲਕੁਲ ਵੀ ਪਸੰਦ ਨਹੀਂ ਸੀ।

"ਜਦੋਂ ਮੈਂ ਆਪਮੀ ਮਾਂ ਨਾਲ ਉਨ੍ਹਾਂ ਦੇ ਘਰ ਰਹਿੰਦੀ ਸੀ ਤਾਂ ਮੈਨੂੰ ਉਨ੍ਹਾਂ ਦੀ ਮਦਦ ਕਰਵਾਉਣੀ ਚਾਹੀਦੀ ਸੀ ਪਰ ਮੈਂ ਅਜਿਹਾ ਨਹੀਂ ਕੀਤਾ। ਮੈਂ ਇੱਕ ਸਾਲ ਪਹਿਲਾਂ ਹੀ ਉੱਥੋਂ ਆਈ, ਉੱਥੇ ਮੈਂ ਕਦੇ ਵਾਸ਼ਿੰਗ ਮਸ਼ੀਨ ਵੀ ਨਹੀਂ ਵਰਤੀ ਸੀ।''

ਹੈਰੀਅਟ ਦੀ ਤਰ੍ਹਾਂ ਡੈਨੀ ਡੈਨੀ ਮਾਲਡੋਨਾਡੋ ਦਾ ਪਸੰਦੀਦਾ ਕੰਮ ਹੈ ਰਸੋਈ ਨੂੰ ਸਾਫ਼ ਕਰਨਾ। ਕਦੇ-ਕਦੇ ਵੀ ਉਹ ਰਸੋਈ ਦੇ ਮੁੜ ਸੁੱਕਣ ਤੋਂ ਪਹਿਲਾਂ ਹੀ ਉਸ ਨੂੰ ਧੋਣ ਲੱਗ ਜਾਂਦੇ ਹਨ।

ਉਹ ਕਹਿੰਦੇ ਹਨ,"ਇਸ ਤੋਂ ਇਲਾਵਾ ਕਿਸੇ ਹੋਰ ਕੰਮ ਨਾਲ ਮੈਨੂੰ ਸੰਤੁਸ਼ਟੀ ਨਹੀਂ ਮਿਲਦੀ।''

ਡੈਨੀ ਨੂੰ ਸਫ਼ਾਈ ਕਰਨ ਦੀ ਇਹ ਭਾਵਨਾ ਉਨ੍ਹਾਂ ਦੇ ਮਾਪਿਆਂ ਤੋਂ ਆਈ। ਉਨ੍ਹਾਂ ਨੇ ਬਹੁਤ ਛੋਟੀ ਉਮਰ ਵਿੱਚ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ:

ਉਸਦੇ ਪਿਤਾ ਫੌਜ ਵਿੱਚ ਸਨ ਅਤੇ ਉਨ੍ਹਾਂ ਦੇ ਘਰ ਦੇ ਅਨੁਸ਼ਾਸਿਤ ਮਾਹੌਲ ਨੇ ਉਨ੍ਹਾਂ ਨੂੰ ਇਹ ਸਿਖਾਇਆ।

"ਮੇਰੇ ਪਿਤਾ ਸਿੰਕ ਤੱਕ ਆਪਣੇ ਹੱਥਾਂ ਨਾਲ ਚੈੱਕ ਕਰਦੇ ਸਨ ਕਿ ਕਿਤੇ ਉਸ ਵਿੱਚ ਪਾਣੀ ਦੀਆਂ ਬੂੰਦਾਂ ਤਾਂ ਨਹੀਂ ਹਨ।''

ਡੈਨੀ ਦੀ ਮਾਂ ਨਰਸ ਸੀ ਅਤੇ ਉਸ ਨੇ ਘਰ ਵਿੱਚ ਇਸ ਤਰ੍ਹਾਂ ਅਨੁਸ਼ਾਸਨ ਬਣਾ ਕੇ ਰੱਖਿਆ ਹੋਇਆ ਸੀ। ਉਹ ਆਪਣੇ ਵਾਰਡ ਵਿੱਚ ਬਲੀਚ ਦੀ ਖੁਸ਼ਬੂ ਪਸੰਦ ਕਰਦੀ ਸੀ।

ਉਹ ਡੈਨੀ ਨੂੰ ਕਹਿੰਦੀ ਸੀ,''ਜੇਕਰ ਲੋਕਾਂ ਦੀ ਖੁਸ਼ਬੂ ਆਵੇ ਤਾਂ ਮਤਲਬ ਸਫ਼ਾਈ ਨਹੀਂ ਹੈ।''

ਵੀਕੈਂਡ 'ਤੇ ਡੈਨੀ ਅਤੇ ਉਸਦੀ ਮਾਂ ਫਰਸ਼ 'ਤੇ ਪੋਚਾ ਲਗਾਉਂਦੇ ਹੋਏ ਡਾਂਸ ਕਰਦੇ ਸਨ।

ਡੈਨੀ ਦੀ ਮਾਂ ਨੂੰ ਸਫ਼ਾਈ ਪਸੰਦ ਸੀ ਇਸ ਲਈ ਉਹ ਸਵੇਰੇ ਉੱਠਦੇ ਹੀ ਇਹ ਕੰਮ ਕਰਦੇ ਸਨ।

''ਜਦੋਂ ਹਰ ਅੱਲ੍ਹੜ ਉਮਰ ਦੇ ਨਿਆਣਿਆਂ ਦਾ ਧਿਆਨ ਖੇਡਣ ਵੱਲ ਹੁੰਦਾ ਹੈ, ਮੈਂ ਉਦੋਂ ਤੋਂ ਹੀ ਸਫ਼ਾਈ ਕਰ ਰਿਹਾ ਹਾਂ।''

ਡੈਨੀ ਨੇ ਆਪਣੇ ਘਰ ਦੀ ਸਫ਼ਾਈ ਦੀਆਂ ਤਸਵੀਰਾਂ ਇਸੰਟਾਗ੍ਰਾਮ 'ਤੇ #addictedtocleaning ਨਾਲ ਪੋਸਟ ਕੀਤੀਆਂ ਹਨ।

ਉਸਦੀਆਂ ਇਨ੍ਹਾਂ ਪੋਸਟਾਂ ਨੂੰ ਹੋਰ ਲੋਕ ਵੀ ਸ਼ੇਅਰ ਕਰਦੇ ਹਨ।

ਜਦੋਂ ਵੀ ਡੈਨੀ ਨੂੰ ਗੁੱਸਾ ਆਉਂਦਾ ਹੈ ਜਾਂ ਫਿਰ ਉਹ ਨਾਰਾਜ਼ ਹੁੰਦੇ ਹਨ ਤਾਂ ਉਹ ਖ਼ੁਦ ਨੂੰ ਸ਼ਾਂਤ ਕਰਨ ਜਾਂ ਤਣਾਅ ਦੂਰ ਕਰਨ ਲਈ ਸਫ਼ਾਈ ਕਰਦੇ ਹਨ।

ਉਹ ਕਹਿੰਦੇ ਹਨ,''ਕੁਝ ਵੀ ਸਾਫ਼ ਕਰਨ ਲਈ ਨਹੀਂ ਸੀ ਪਰ ਮੈਂ ਆਪਣਾ ਗੁੱਸਾ ਦੂਰ ਕਰਨ ਲਈ ਕੁਝ ਸਾਫ਼ ਜ਼ਰੂਰ ਕਰਨਾ ਸੀ।''

ਹਾਲਾਂਕਿ ਹਰ ਕੋਈ ਉਸਦੀ ਸਫ਼ਾਈ ਲਈ ਤਾਰੀਫ਼ ਨਹੀਂ ਕਰਦਾ।

ਡੈਨੀ ਕਹਿੰਦੇ ਹਨ,"ਮੈਨੂੰ ਧਿਆਨ ਰੱਖਣਾ ਪਵੇਗਾ ਕਿਉਂਕਿ ਪਿਛਲੀ ਵਾਰ ਜੋ ਮੈਂ ਕਰਨਾ ਚਾਹੁੰਦਾ ਸੀ ਉਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ।''

ਪਰ ਕੀ ਅਸਲ ਵਿੱਚ ਕਲੀਨਿੰਗ ਦਿਮਾਗੀ ਸਿਹਤ ਲਈ ਚੰਗੀ ਹੈ?

ਬ੍ਰਿਟਿਸ਼ ਮਨੋਵਿਗਿਆਨੀ ਸੁਸਾਇਟੀ ਵਿੱਚ ਮਨੋਵਿਗਿਆਨੀ ਡਾ. ਜੌਰਜ ਫੀਲਡਮੈਨ ਕਹਿੰਦੇ ਹਨ,''ਨਿਸ਼ਚਿਤ ਰੂਪ ਵਿੱਚ ਸਫ਼ਾਈ ਇੱਕ ਕਸਰਤ ਕਰਨ ਦਾ ਜ਼ਰੀਆ ਵੀ ਹੈ ਅਤੇ ਕਸਰਤ ਕਰਨ ਨਾਲ ਹਮੇਸ਼ਾ ਮੂ਼ਡ ਚੰਗਾ ਹੁੰਦਾ ਹੈ।''

ਇਹ ਵੀ ਪੜ੍ਹੋ:

ਉਹ ਖ਼ੁਦ ਵੀ ਆਨਲਾਈਨ ਕਲੀਨਿੰਗ ਸੁਸਾਇਟੀ ਦੇ ਫਾਇਦੇ ਦੇਖ ਸਕਦੇ ਹਨ।

''ਸਪੱਸ਼ਟ ਰੂਪ ਤੋਂ ਇਹ ਇੱਕ ਸਮਾਜਿਕ ਤੱਤ ਵੀ ਹੈ। ਉਨ੍ਹਾਂ ਦੀ ਸਫ਼ਾਈ ਦੀਆਂ ਸਫਲ ਵੀਡੀਓਜ਼ ਨੂੰ ਸਾਂਝਾ ਕਰਨਾ ਇੱਕ ਵਿਸ਼ਵਾਸ ਵੀ ਪੈਦਾ ਕਰਦੀਆਂ ਹੈ।''

ਸਫ਼ਾਈ ਇੱਕ ਅਜਿਹੀ ਚੀਜ਼ ਵੀ ਜਿਹੜੀ ਤੁਹਾਡੇ ਆਲੇ-ਦੁਆਲੇ ਨੂੰ ਸਕਾਰਾਤਮਕ ਬਣਾਉਂਦੀ ਹੈ।

''ਇਸ ਨਾਲ ਚੰਗਾ ਵਾਤਾਵਰਨ ਬਣਦਾ ਹੈ ਜੋ ਸਾਨੂੰ ਖੁਸ਼ਨੁਮਾ ਰਖਦਾ ਹੈ। ਇਸ ਜ਼ਰੀਏ ਸਮਾਨ ਲੱਭਣਾ ਵੀ ਸੌਖਾ ਰਹਿੰਦਾ ਹੈ ਅਤੇ ਹਰ ਚੀਜ਼ ਲਈ ਇੱਕ ਥਾਂ ਹੁੰਦੀ ਹੈ।''

ਹਾਲਾਂਕਿ ਡਾ. ਫੀਲਡਮੈਨ ਮੰਨਦੇ ਹਨ ਕਿ ਇੱਕ ਸੰਭਾਵਨਾ ਇਹ ਵੀ ਹੈ ਕਿ ਇਹ ਵਿਹਾਰ ਪ੍ਰੇਸ਼ਾਨੀਆਂ ਨੂੰ ਹੱਲ ਕਰਨ ਦੀ ਬਜਾਏ ਸਿਰਫ਼ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)