World Cup 2019: ਸਾਊਥਹੈਂਪਟਨ ਕਿਉਂ ਹੈ ਖਾਸ, ਜਿੱਥੇ ਹੋ ਰਿਹਾ ਦੱਖਣੀ ਅਫਰੀਕਾ ਤੇ ਭਾਰਤ ਵਿਚਾਲੇ ਮੈਚ

    • ਲੇਖਕ, ਸਿਵਾਕੁਮਾਰ ਉਲਗਨਾਥਨ
    • ਰੋਲ, ਬੀਬੀਸੀ ਪੱਤਰਕਾਰ, ਲੰਡਨ ਤੋਂ

ਆਈਸੀਸੀ ਵਰਲਡ ਕੱਪ 2019 ਦੇ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਦੀ ਟੀਮ ਵਿਚਾਲੇ ਅੱਜ ਸਾਊਥਹੈਂਪਟਨ ਵਿੱਚ ਮੈਚ ਖੇਡਿਆ ਜਾਵੇਗਾ। ਟੀਮਾਂ ਪਹੁੰਚ ਚੁੱਕੀਆਂ ਹਨ ਅਤੇ ਸਖ਼ਤ ਸੁਰੱਖਿਆ ਵਿਚਾਲੇ ਅਭਿਆਸ ਕੀਤਾ ਜਾ ਰਿਹਾ ਹੈ।

ਸਾਊਥਹੈਂਪਟਨ ਸ਼ਹਿਰ ਲੰਡਨ ਤੋਂ 120 ਕਿਲੋਮੀਟਰ ਦੂਰ ਹੈ ਅਤੇ ਕਈ ਮਾਅਨਿਆਂ ਵਿੱਚ ਸਭ ਤੋਂ ਅਲੱਗ ਹੈ।

ਸਾਊਥਹੈਂਪਟਨ ਦੱਖਣ ਪੂਰਬੀ ਇੰਗਲੈਂਡ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇੱਥੋਂ ਦੇ ਸਥਾਨਕ ਲੋਕ ਮਹਿਸੂਸ ਕਰਦੇ ਹਨ ਕਿ ਕਈ ਵਿਕਾਸ ਕਾਰਜਾਂ ਵਿੱਚ ਇੱਥੇ ਦੇਰੀ ਹੋਈ ਹੈ।

ਇਹ ਵੀ ਪੜ੍ਹੋ:

ਸਾਊਥਹੈਂਪਟਨ ਸੈਂਟਰਲ ਸਟੇਸ਼ਨ ਦੇ ਨੇੜੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਐਂਡਰਿਊ ਕਹਿੰਦੇ ਹਨ,''ਇਹ ਸ਼ਹਿਰ ਲੰਡਨ ਤੋਂ ਬਿਲਕੁਲ ਵੱਖਰਾ ਹੈ। ਇੱਥੇ ਜ਼ਿੰਦਗੀ ਬਹੁਤ ਸਾਧਾਰਨ ਅਤੇ ਖੁਸ਼ੀ ਭਰੀ ਹੈ। ਮੈਂ 6 ਸਾਲ ਪਹਿਲਾਂ ਲੰਡਨ ਤੋਂ ਇੱਥੇ ਆ ਕੇ ਵੱਸ ਗਿਆ ਸੀ। ਮੈਂ ਇੱਥੋਂ ਦੇ ਮਾਹੌਲ ਦਾ ਆਨੰਦ ਮਾਣਦਾ ਹਾਂ। ਜੇਕਰ ਤੁਸੀਂ ਜ਼ਿਆਦਾ ਪਾਰਟੀਆਂ ਕਰਨ ਵਾਲੇ ਹੋ ਤਾਂ ਇਹ ਥਾਂ ਸ਼ਾਇਦ ਤੁਹਾਡੇ ਲਈ ਨਹੀਂ ਹੈ। ਮੈਂ ਇਹ ਕਹਿ ਸਕਦਾ ਹਾਂ ਇਹ ਸ਼ਹਿਰ ਜਿਉਣ, ਪੜ੍ਹਨ ਅਤੇ ਆਨੰਦ ਮਾਣਨ ਲਈ ਹੈ।''

ਅਸਲ ਵਿੱਚ ਉਹ ਸਹੀ ਹੈ। ਰਾਤ ਦੇ ਸਮੇਂ ਇੱਥੇ ਰੈਸਟੋਰੈਂਟ ਜਾਂ ਪੱਬ 10 ਵਜੇ ਤੋਂ ਬਾਅਦ ਬੰਦ ਹੋ ਜਾਂਦੇ ਹਨ। ਸ਼ਾਮ ਦੇ ਸਮੇਂ ਸੜਕਾਂ ਖਾਲੀ ਦਿਖਣ ਲਗਦੀਆਂ ਹਨ। ਇੱਥੋਂ ਤੱਕ ਕਿ ਗਰਮੀਆਂ ਦੇ ਮੌਸਮ ਵਿੱਚ ਵੀ ਸੜਕਾਂ 'ਤੇ ਘੱਟ ਹੀ ਭੀੜ ਵੇਖਣ ਨੂੰ ਮਿਲਦੀ ਹੈ ਤਾਂ ਸਰਦੀਆਂ ਬਾਰੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ।

ਹੈਂਪਸ਼ਾਇਰ ਬਾਊਲ - ਪਹਿਲਾਂ ਬੱਲੇਬਾਜ਼ੀ ਕਰਨਾ ਚੰਗਾ ਜਾਂ ਪਿੱਛਾ?

ਹੈਂਪਸ਼ਾਇਰ ਬਾਊਲ, ਉਹ ਥਾਂ ਹੈ ਜਿੱਥੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਹੋਣਾ ਹੈ। ਇਹ ਥਾਂ ਸ਼ਹਿਰ ਤੋਂ ਥੋੜ੍ਹੀ ਦੂਰ ਹੈ।

ਕੈਬ ਡਰਾਈਵਰ , ਜਿਸ ਨੇ ਮੈਨੂੰ ਸਟੇਡੀਅਮ ਦੇ ਬਾਹਰ ਛੱਡਿਆ ਉਸਦਾ ਕਹਿਣਾ ਹੈ,''ਸਟੇਡੀਅਮ ਤੋਂ ਇਲਾਵਾ ਲੋਕ ਇਸ ਥਾਂ 'ਤੇ ਵਧੇਰੇ ਨਹੀਂ ਆਉਂਦੇ। ਇਹ ਪਹਾੜੀ ਇਲਾਕਾ ਸੀ ਅਤੇ ਪਹਿਲਾਂ ਲੋਕ ਇੱਥੇ ਨਹੀਂ ਰਹਿੰਦੇ ਸੀ। ਹੁਣ ਕਾਫ਼ੀ ਕੁਝ ਬਦਲ ਗਿਆ ਹੈ। ਪਰ ਅਜੇ ਵੀ ਤੁਸੀਂ ਮੈਨੂੰ ਰਾਤ 9 ਵਜੇ ਤੋਂ ਪਹਿਲਾਂ ਹੀ ਪਿਕ ਕਰਨ ਲਈ ਬੁਲਾ ਸਕਦੇ ਹੋ।''

ਇੱਕ-ਦੋ ਦਿਨ ਪਹਿਲਾਂ ਤੱਕ ਸਟੇਡੀਅਮ ਅਤੇ ਉਸਦੇ ਆਲੇ-ਦੁਆਲੇ ਅਜਿਹਾ ਕੋਈ ਸੰਕੇਤ ਨਹੀਂ ਸੀ ਕਿ ਇੱਥੇ ਕੋਈ ਵੱਡਾ ਮੈਚ ਹੋ ਰਿਹਾ ਹੈ। ਸਟੇਡੀਅਮ ਦੇ ਬਾਹਰ ਵੀ ਬਹੁਤ ਹੀ ਘੱਟ ਬੈਨਰ ਲੱਗੇ ਹੋਏ ਸਨ। ਪਰ ਇਸ ਸਟੇਡੀਅਮ ਦਾ ਇਤਿਹਾਸ ਵੀ ਹੈ।

2003 ਵਿੱਚ ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਵਿਚਾਲੇ ਹੈਂਪਸ਼ਾਇਰ ਬਾਊਲ ਦੇ ਕ੍ਰਿਕਟ ਮੈਦਾਨ 'ਤੇ ਕੌਮਾਂਤਰੀ ਮੁਕਾਬਲਾ ਖੇਡਿਆ ਜਾ ਰਿਹਾ ਸੀ। ਖੇਡੇ ਗਏ 23 ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 12 ਮੈਚ ਜਿੱਤੇ ਜਦਕਿ ਪਿੱਛਾ ਕਰਨ ਵਾਲੀ ਟੀਮ ਨੇ 10 ਮੈਚ। 1 ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਇਹ ਵੀ ਪੜ੍ਹੋ:

ਪਰ ਰਵਾਇਤੀ ਰੂਪ ਵਿੱਚ ਇਹ ਇੱਕ ਬੱਲੇਬਾਜ਼ੀ ਵਿਕਟ ਸੀ। ਮਾਹਰਾਂ ਦਾ ਕਹਿਣਾ ਹੈ ਟਾਸ ਜਿੱਤਣ ਵਾਲੀਆਂ ਟੀਮਾਂ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰਨਗੀਆਂ।

ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾ ਮੈਚ ਵਿੱਚ ਖੇਡਣ ਵਾਲਾ ਭਾਰਤ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੇਗਾ। ਪਰ ਇਤਿਹਾਸ ਕੁਝ ਵੱਖਰਾ ਹੀ ਬਿਆਨ ਕਰਦਾ ਹੈ। ਹਾਲਾਂਕਿ 2011 ਵਰਲਡ ਕੱਪ ਵਿੱਚ ਉਨ੍ਹਾਂ ਦੀ ਜਿੱਤ ਹੋਈ ਸੀ ਅਤੇ 2003 ਵਰਲਡ ਕੱਪ ਵਿੱਚ ਉਹ ਫਾਇਨਲ ਵਿੱਚ ਸਨ। ਭਾਰਤੀ ਟੀਮ ਨੂੰ ਪਹਿਲੇ ਕੁਝ ਮੈਚਾਂ ਵਿੱਚ ਕਾਫ਼ੀ ਸੰਘਰਸ਼ ਕਰਨਾ ਪਿਆ ਸੀ।

ਆਈਸੀਸੀ ਵਰਲਡ ਕੱਪ ਵਿੱਚ ਸਾਊਥ ਅਫਰੀਕਾ ਆਪਣੇ ਦੋਵੇਂ ਸ਼ੁਰੂਆਤੀ ਮੈਚ ਹਾਰ ਸਕਦਾ ਸੀ ਪਰ ਸਾਊਥਹੈਂਪਟਨ ਵਿੱਚ ਉਨ੍ਹਾਂ ਦਾ ਭਾਰਤ ਤੋਂ ਚੰਗਾ ਰਿਕਾਰਡ ਹੈ।

ਭਾਰਤ ਅਤੇ ਦੱਖਣੀ ਅਫਰੀਕਾ ਦੋਵਾਂ ਟੀਮਾਂ ਨੇ ਇਸ ਥਾਂ 'ਤੇ ਤਿੰਨ-ਤਿੰਨ ਮੈਚ ਖੇਡੇ ਹੋਏ ਸਨ। ਉਨ੍ਹਾਂ ਵਿੱਚੋਂ ਦੱਖਣੀ ਅਫਰੀਕਾ ਦੋ ਵਾਰ ਜਿੱਤਿਆ ਹੈ ਅਤੇ ਇੰਗਲੈਂਡ ਖ਼ਿਲਾਫ਼ ਆਪਣਾ ਇੱਕ ਮੈਚ ਉਹ ਸਿਰਫ਼ ਦੋ ਦੌੜਾਂ ਤੋਂ ਹਾਰੇ ਸਨ। ਦੂਜੇ ਪਾਸੇ ਭਾਰਤ ਨੂੰ ਦੋ ਵਾਰ ਇੰਗਲੈਂਡ ਹੱਥੋਂ ਵੱਡੇ ਫਰਕ ਨਾਲ ਹਾਰ ਮਿਲੀ ਸੀ। ਉਨ੍ਹਾਂ ਨੇ ਇਕਲੌਤਾ ਮੈਚ ਕੀਨੀਆ ਖ਼ਿਲਾਫ਼ ਜਿੱਤਿਆ ਸੀ।

ਇਹ ਵੀ ਪੜ੍ਹੋ:

ਹਰ ਸਮੇਂ ਕ੍ਰਿਕਟ ਬਾਰੇ ਗੱਲ ਕਰਦੇ ਫੈਨ

ਕੇਰਲਾ ਦੇ ਜਤਿਨ ਨੇ ਮੈਚ ਦਾ ਨਤੀਜਾ ਪਹਿਲਾਂ ਹੀ ਕੱਢ ਲਿਆ ਹੈ,''ਸਾਡੇ ਲਈ ਇਹ ਚੀਜ਼ਾਂ ਮਾਅਨੇ ਨਹੀਂ ਰੱਖਦੀਆਂ। ਭਾਰਤ ਮੈਚ ਜਿੱਤਣ ਜਾ ਰਿਹਾ ਹੈ ਅਤੇ ਹਿੱਟਮੈਨ (ਰੋਹਿਤ ਸ਼ਰਮਾ) ਮੈਨ ਆਫ਼ ਦਿ ਮੈਚ ਬਣਨ ਜਾ ਰਿਹਾ ਹੈ।''

ਉਹ ਐਨਾ ਯਕੀਨੀ ਕਿਵੇਂ ਸੀ? ਰੋਹਿਤ ਇਸ ਟੂਰਨਾਮੈਂਟ ਵਿੱਚ ਬਹੁਤ ਹੀ ਜੋਸ਼ੀਲੇ ਹੋਣਗੇ। ਭਾਰਤ ਜ਼ਰੂਰ ਫਾਈਨਲ ਤੱਕ ਪਹੁੰਚੇਗਾ। ਟੂਰਨਾਮੈਂਟ ਨੂੰ ਉਤਸ਼ਾਹਿਤ ਕਰਨ ਲਈ ਉੱਥੇ ਬਹੁਤ ਸਾਰੇ ਭਾਰਤੀ ਫੈਨ ਹੋਣਗੇ। ਉਹ ਤਮਿਲ ਨਾਡੂ ਤੋਂ ਭਾਰਤੀ ਟੀਮ ਲਈ ਚੀਅਰਜ਼ ਲਈ ਯੂਕੇ ਆਇਆ ਹੈ।

''ਇਸ ਟਰਿੱਪ 'ਤੇ ਮੇਰੀ ਇੱਕ ਸਾਲ ਦੀ ਸੇਵਿੰਗ ਖਰਚ ਹੋਈ ਹੈ ਪਰ ਕੋਈ ਗੱਲ ਨਹੀਂ ਅਸੀਂ ਇੱਥੇ ਟੀਮ ਇੰਡੀਆ ਦੀ ਹੌਸਲਾਅਫਜ਼ਾਈ ਲਈ ਆਏ ਹਾਂ।''

ਉਹ ਇਕੱਲਾ ਅਜਿਹਾ ਨਹੀਂ ਹੈ। ਸੁਨੀਲ ਯਸ਼ ਕਾਲਰਾ ਵੀ ਅਜਿਹੇ ਫੈਨ ਹਨ ਜਿਹੜੇ ਆਪਣੇ ਦੋਸਤਾਂ ਨਾਲ ਦਿੱਲੀ ਤੋਂ ਯੂਕੇ ਆਏ ਹਨ।

''ਸਾਡੇ ਲਈ ਇਹ ਪਹਿਲੀ ਵਾਰ ਨਹੀਂ ਹੈ। ਅਸੀਂ ਪਿਛਲੇ 20 ਸਾਲਾਂ ਤੋਂ ਵਰਲਡ ਕੱਪ ਵੇਖਣ ਜਾ ਰਹੇ ਹਾਂ। ਭਾਰਤ ਟੀਮ ਦਾ ਮੈਚ ਦੇਖੋ ਅਤੇ ਜਿੰਨਾ ਹੋ ਸਕੇ ਉਨ੍ਹਾਂ ਦੀ ਹੌਸਲਾਅਫਜ਼ਾਈ ਕਰੋ।''

''ਇਹ ਦੇਸ ਅਤੇ ਖੇਡ ਲਈ ਪਿਆਰ ਹੈ, ਮੈਂ ਟੀਮ ਇੰਡੀਆ ਦੀ ਹੌਸਲਾਅਫਜ਼ਾਈ ਲਈ ਧਰਤੀ ਦੇ ਕਿਸੇ ਵੀ ਹਿੱਸੇ 'ਤੇ ਜਾ ਸਕਦਾ ਹਾਂ। ਮੇਰੀ ਸਾਰੀ ਜ਼ਿੰਦਗੀ, ਸਾਰੀ ਬਚਤ ਸਿਰਫ਼ ਕ੍ਰਿਕਟ ਲਈ ਹੀ ਹੈ। ਅਸੀਂ ਕਈ ਘੰਟੇ ਲਗਾਤਾਰ ਕ੍ਰਿਕਟ ਬਾਰੇ ਗੱਲ ਕਰਦੇ ਰਹਿੰਦੇ ਹਾਂ ਅਤੇ ਕਦੇ ਵੀ ਥੱਕਦੇ ਨਹੀਂ।''

ਪਰ ਹਰ ਕੋਈ ਉਸਦੇ ਵਾਂਗ ਕਿਸਮਤ ਵਾਲਾ ਨਹੀਂ ਹੁੰਦਾ। ਕੇਰਲਾ ਦਾ ਰਹਿਣ ਵਾਲਾ ਜਤਿਨ ਸਾਊਥਹੈਂਪਟਨ ਨੇੜੇ ਇੱਕ ਹਸਪਤਾਲ ਵਿੱਚ ਕੰਮ ਕਰਦਾ ਹੈ। ਉਸਦੇ ਕੋਲ ਮੈਚ ਦੀ ਟਿਕਟ ਖਰਦੀਣ ਲਈ ਪੈਸੇ ਨਹੀਂ ਹਨ।

''ਹਰ ਰੋਜ਼ ਮੈਂ ਸਟੇਡੀਅਮ ਅਤੇ ਉਸ ਹੋਟਲ ਵਿੱਚ ਜਾ ਰਿਹਾ ਹਾਂ ਜਿੱਥੇ ਭਾਰਤੀ ਟੀਮ ਠਹਿਰੀ ਹੋਈ ਹੈ। ਵਿਰਾਟ ਕੋਹਲੀ ਦੀ ਸਿਰਫ਼ ਇੱਕ ਝਲਕ, ਇਹੀ ਮੈਂ ਚਾਹੁੰਦਾ ਹਾਂ। ਪਰ ਸੁਰੱਖਿਆ ਬਹੁਤ ਸਖ਼ਤ ਹੈ ਅਤੇ ਕੋਈ ਵੀ ਉਨ੍ਹਾਂ ਨਾਲ ਗੱਲ ਕਰਨ ਨਹੀਂ ਦਿੰਦਾ। ਪਰ ਮੈਨੂੰ ਉਮੀਦ ਹੈ ਕਿ ਮੈਂ ਉਨ੍ਹਾਂ ਨੂੰ ਜ਼ਰੂਰ ਦੇਖਾਂਗਾ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)