You’re viewing a text-only version of this website that uses less data. View the main version of the website including all images and videos.
World Cup 2019 : ਸਾਨੀਆ ਮਿਰਜ਼ਾ ਨੇ ਪਾਕ ਦੀ ਕ੍ਰਿਕਟ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਤਾਂ ਟਰੈਂਡ ਹੋਇਆ ‘ਭਾਬੀ’ - ਸੋਸ਼ਲ
ਕ੍ਰਿਕਟ ਵਿਸ਼ਵ ਕੱਪ ਸ਼ੁਰੂ ਹੋ ਗਿਆ ਹੈ। ਭਾਰਤ ਆਪਣਾ ਪਹਿਲਾ ਮੈਚ 5 ਜੂਨ ਨੂੰ ਦੱਖਣੀ ਅਫਰੀਕਾ ਨਾਲ ਖੇਡੇਗਾ।
ਪਰ ਵਰਲਡ ਇਸ ਮੁਕਾਬਲੇ ਤੋਂ ਪਹਿਲਾਂ ਸੋਮਵਾਰ ਨੂੰ ਭਾਰਤ ਦੇ ਗੁਆਂਢੀ ਦੇਸ ਪਾਕਿਸਤਾਨ ਵੱਲੋਂ ਖੇਡੇ ਮੈਚ ਨੇ ਸਾਰਿਆਂ ਦਾ ਧਿਆਨ ਖਿੱਚਿਆ। ਪਾਕਿਸਤਾਨ ਨੇ ਇੰਗਲੈਂਡ ਦੇ ਸਾਹਮਣੇ 349 ਦੌੜਾਂ ਦਾ ਟੀਚਾ ਸੀ।
ਇਸ ਟੀਚੇ ਨੂੰ ਹਾਸਿਲ ਕਰਦਿਆਂ ਮੇਜ਼ਬਾਨ ਇੰਗਲੈਂਡ ਦੀ ਟੀਮ 334 ਦੌੜਾਂ 'ਤੇ ਸਿਮਟ ਗਈ। ਪਾਕਿਸਤਾਨ ਵੱਲੋਂ ਸਭ ਤੋਂ ਵੱਧ 84 ਦੌੜਾਂ ਮੁਹੰਮਦ ਹਫ਼ੀਜ਼ ਨੇ ਬਣਾਈਆਂ।
ਮੈਚ ਜਿੱਤਣ 'ਤੇ ਪਾਕਿਸਤਾਨ ਦੀ ਟੀਮ ਨੂੰ ਵਧਾਈ ਦੇਣ ਵਾਲਿਆਂ 'ਚ ਟੈਨਿਸ ਖਿਡਾਰਣ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਾਲਿਕ ਦੀ ਪਤਨੀ ਸਾਨੀਆ ਮਿਰਜ਼ਾ ਵੀ ਸ਼ਾਮਿਲ ਰਹੀ।
ਇਹ ਵੀ ਪੜ੍ਹੋ-
ਹਾਲਾਂਕਿ ਮੈਚ 'ਚ ਸ਼ੋਇਬ ਮਲਿਕ ਮਹਿਜ਼ 8 ਦੌੜਾਂ ਹੀ ਬਣਾ ਸਕੇ ਸਨ ਪਰ ਸ਼ੋਇਬ ਇੰਗਲੈਂਡ ਦੇ ਬੱਲੇਬਾਜ਼ ਸਟੋਕਸ ਦਾ ਵਿਕਟ ਲੈਣ ਵਿੱਚ ਸਫ਼ਲ ਰਹੇ ਸਨ।
ਸਾਨੀਆ ਮਿਰਜ਼ਾ ਨੇ ਟਵੀਟ ਕੀਤਾ, "ਪਾਕਿਸਤਾਨ ਦੀ ਟੀਮ ਨੂੰ ਜਿੱਤ ਦੇ ਨਾਲ ਜ਼ੋਰਦਾਰ ਵਾਪਸੀ ਲਈ ਵਧਾਈ। ਮੈਚ ਹਮੇਸ਼ਾ ਵਾਂਗ ਹੈਰਾਨ ਕਰਨ ਵਾਲਾ ਰਿਹਾ। ਕ੍ਰਿਕਟ ਵਰਲਡ ਕੱਪ ਦਿਲਚਸਪ ਹੁੰਦਾ ਜਾ ਰਿਹਾ ਹੈ।"
ਸਾਨੀਆ ਦੇ ਇਸ ਟਵੀਟ ਤੋਂ ਬਾਅਦ ਪਾਕਿਸਤਾਨ 'ਚ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
'ਸਾਨੀਆ ਭਾਬੀ, ਤੁਹਾਨੂੰ ਮਿਸ ਕਰ ਰਹੇ ਹਨ'
ਪਾਕਿਸਤਾਨ 'ਚ ਮੰਗਲਵਾਰ ਸਵੇਰੇ ਭਾਬੀ ਟਵਿੱਟਰ ਦੇ ਟੌਪ ਟਰੈਂਡਸ 'ਚ ਸ਼ਾਮਿਲ ਰਿਹਾ ਹੈ।
@dreamiiiii_girl ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, "ਭਾਬੀ ਤੁਹਾਨੂੰ ਗਰਾਊਂਡ 'ਚ ਮਿਸ ਕਰ ਰਹੇ ਹਾਂ। ਸ਼ੋਇਬ ਮਲਿਕ ਦੇ ਨਾਲ।"
ਹੁਸੈਨ ਬਾਜਵਾ ਨੇ ਲਿਖਿਆ, "ਸ਼ੁਕਰੀਆ ਸਾਨੀਆ ਭਾਬੀ। ਭਾਰਤ-ਪਾਕਿਸਤਾਨ ਦੇ ਮੈਚ ਵਿੱਚ ਤੁਹਾਨੂੰ ਦੇਖਾਂਗੇ।"
ਹਸੀਬ ਅਸਲਮ ਨੇ ਟਵਿੱਟਰ 'ਤੇ ਲਿਖਿਆ, "ਸਾਨੀਆ ਭਾਬੀ, ਮੈਂ ਹਮੇਸ਼ਾ ਤੋਂ ਹੀ ਇਹ ਜਾਣਨਾ ਚਾਹੁੰਦਾ ਹਾਂ ਕਿ ਭਾਰਤ ਬਨਾਮ ਪਾਕਿਸਤਾਨ ਮੁਕਾਬਲੇ 'ਚ ਤੁਸੀਂ ਕਿਸ ਦਾ ਸਮਰਥਨ ਕਰੋਗੇ?"
16 ਜੂਨ ਨੂੰ ਕ੍ਰਿਕਟ ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਣਾ ਹੈ।
ਇੱਕ ਯੂਜਰ ਨੇ ਲਿਖਿਆ, "ਸਾਨੀਆ ਮੈਮ, 16 ਜੂਨ ਨੂੰ ਤੁਸੀਂ ਕਿਸ ਟੀਮ ਨੂੰ ਚੀਅਰ ਕਰੋਗੇ। ਪਾਕਿਸਤਾਨ ਜਾਂ ਭਾਰਤ?"
ਤੌਕੀਰ ਅਹਿਮਦ ਨੇ ਟਵੀਟ ਕੀਤਾ, "ਸਾਨੀਆ ਨੂੰ ਪੂਰਾ ਹੱਕ ਹੈ ਕਿ ਉਹ ਪਾਕਿਸਤਾਨ ਦੀ ਜਿੱਤ 'ਤੇ ਖੁਸ਼ ਹੋ ਸਕੇ ਅਤੇ ਅਸੀਂ ਸਾਰੇ ਸਾਨੀਆਂ ਦਾ ਇੰਝ ਸਨਮਾਨ ਕਰਦਾ ਹਾਂ ਜਿਵੇਂ ਉਹ ਸਾਡੀ ਸਕੀ ਭਾਬੀ ਹੋਵੇ।"
ਇੱਕ ਯੂਜ਼ਰ ਨੇ ਲਿਖਿਆ, "ਭਾਬੀ ਸ਼ੋਇਬ ਭਾਈ ਜਾਨ ਕਾਰਨ ਇੰਗਲੈਂਡ ਦਾ ਇੱਕ ਮਜ਼ਬੂਤ ਵਿਕਟ ਡਿੱਗਿਆ।"
ਸ਼ਮੀਮ ਖ਼ਾਨ ਨੇ ਕਿਹਾ, "ਭਾਬੀ ਜ਼ਰਾ ਤੁਸੀਂ ਸ਼ੋਇਬ ਭਾਈ ਲਈ ਵੀ ਕੁਝ ਲਿਖ ਦਿਆ ਕਰੋ।"
ਸੈਮ ਦੋਸ਼ੀ ਨਾਮ ਯੂਜ਼ਰ ਨੇ ਪਾਕਿਸਤਾਨ 'ਚ ਭਾਬੀ ਟਰੈਂਡ ਕਰਨ 'ਤੇ ਲਿਖਿਆ, "ਅਜਿਹਾ ਲਗਦਾ ਹੈ ਕਿ ਭਾਬੀ ਦੇ ਟਵੀਟ ਨਾਲ ਪਾਕਿਸਤਾਨ ਵਿੱਚ ਰੌਸ਼ਨੀ ਛਾ ਗਈ ਹੋਵੇ।"
ਹਾਰਿਸ ਨੇ ਲਿਖਿਆ, "ਅਜਿਹੀ ਪਾਕਿਸਤਾਨੀ ਭਾਬੀ ਹੋਣ 'ਤੇ ਗਰਵ ਹੈ ਕਿਉਂਕਿ ਤੁਸੀਂ ਅਮਨ ਪਸੰਦ ਹੋ। ਭਾਰਤ ਨੂੰ ਲੈ ਕੇ ਤੁਹਾਡੇ ਜੋ ਅਹਿਸਾਸ ਹਨ, ਅਸੀਂ ਉਨ੍ਹਾਂ ਨੂੰ ਵੀ ਸਮਝਦੇ ਹਾਂ।"
ਜਦੋਂ ਸਾਨੀਆ ਨੇ ਕੀਤਾ ਪਾਕਿਸਤਾਨੀ ਗੇਂਦਬਾਜ਼ ਦਾ ਸਮਰਥਨ
ਵਰਲਡ ਕੱਪ 'ਚ ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ।
ਵੈਸਟ ਇੰਡੀਜ਼ ਦੇ ਖ਼ਿਲਾਫ਼ ਖੇਡੇ ਪਹਿਲੇ ਮੁਕਾਬਲੇ 'ਚ ਪਾਕਿਸਤਾਨੀ ਟੀਮ ਸਿਰਫ਼ 105 ਦੌੜਾਂ ਬਣਾ ਸਕੀ ਸੀ, ਜਿਸ ਨੂੰ ਵੈਸਟ ਇੰਡੀਜ਼ ਦੀ ਟੀਮ ਨੇ ਆਸਾਨੀ ਨਾਲ ਹਾਸਿਲ ਕਰ ਲਿਆ ਸੀ।
ਉਦੋਂ ਪਾਕਿਸਤਾਨੀ ਟੀਮ ਦੀ ਚੰਗੀ ਆਲੋਚਨਾ ਹੋਈ ਸੀ ਤਾਂ ਪਾਕਿਸਤਾਨੀ ਗੇਂਦਬਾਜ਼ ਹਸਨ ਅਲੀ ਦਾ ਇੱਕ ਬਿਆਨ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਿਹਾ।
ਹਸਨ ਨੇ ਕਿਹਾ ਸੀ ਕਿ ਪਿੱਜ਼ਾ ਜੰਕ ਫੂਡ ਨਹੀਂ ਹੁੰਦਾ ਹੈ ਅਤੇ ਉਹ ਰਿਕਵਰੀ ਲਈ ਚੰਗਾ ਹੁੰਦਾ ਹੈ।
ਇਸ 'ਤੇ ਲੋਕਾਂ ਨੇ ਹਸਨ ਦਾ ਕਾਫੀ ਮਜ਼ਾਕ ਬਣਾਇਆ ਸੀ ਤਾਂ ਸਾਨੀਆ ਮਿਰਜ਼ਾ ਨੇ ਟਵੀਟ ਕਰ ਕੇ ਕਿਹਾ ਕਿ ਹਸਨ ਅਲੀ ਨੇ ਸਹੀ ਕਿਹਾ ਹੈ।
ਪਿੱਜ਼ਾ ਲੰਬੇ ਅਤੇ ਮੁਸ਼ਕਿਲ ਮੈਚਾਂ 'ਚ ਰਿਕਵਰੀ ਲਈ ਚੰਗਾ ਹੁੰਦਾ ਹੈ, ਬਸ ਸਬਜ਼ੀਆਂ ਵਾਲਾ ਹੋਣਾ ਚਾਹੀਦਾ ਹੈ। ਕਾਰਬੋਹਾਈਡ੍ਰੇਟ ਰਿਕਵਰੀ ਲਈ ਚੰਗਾ ਹੁੰਦਾ ਹੈ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ