Election Result 2019:ਕਿਹੜਾ ਭਾਰਤ, ਕਿਹੜੀਆਂ ਚੋਣਾਂ ਤੇ ਕਿਹੜਾ ਮੋਦੀ - ਪਾਕਿਸਤਾਨ 'ਚ ਭਾਰਤੀ ਚੋਣਾਂ ਦੀ ਚਰਚਾ

ਪਾਕਿਸਤਾਨੀ ਰੁਪਈਆ

ਤਸਵੀਰ ਸਰੋਤ, Getty Images

    • ਲੇਖਕ, ਵੁਸਤੁਲਾਹ ਖ਼ਾਨ
    • ਰੋਲ, ਬੀਬੀਸੀ ਲਈ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ

ਜਦੋਂ 100 ਪਾਕਿਸਤਾਨੀ ਰੁਪਏ ਦੇ ਬਦਲੇ 59 ਅਮਰੀਕੀ ਸੈਂਟ, 58 ਬੰਗਲਾਦੇਸ਼ੀ ਟਕੇ, 53 ਅਫ਼ਗ਼ਾਨੀ ਅਤੇ 48 ਭਾਰਤੀ ਰੁਪਏ ਮਿਲਣ ਲੱਗੇ, ਤਾਂ ਮਨ ਵੈਸੇ ਹੀ ਬੈਰਾਗਮਈ ਹੋ ਜਾਂਦਾ ਹੈ।

ਜਦੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਮੇਤ ਹਰ ਮੰਤਰੀ ਦੀ ਆਖ਼ਰੀ ਉਮੀਦ ਪਿਛਲੇ ਚਾਰ ਮਹੀਨਿਆਂ ਤੋਂ ਉਸ ਖੂਹ ਨਾਲ ਬੰਨ੍ਹੀ ਹੋਈ ਹੋਵੇ, ਜੋ ਕੇ ਕਰਾਚੀ ਤੋਂ ਢਾਈ ਸੌ ਕਿਲੋਮੀਟਰ ਦੂਰ ਖੁੱਲ੍ਹੇ ਸਮੁੰਦਰ ਦੀ ਤਹਿ ਵਿੱਚ ਤੇਲ ਕੱਢਣ ਦੀ ਉਮੀਦ ਵਿੱਚ ਖੋਦਿਆਂ ਜਾ ਰਿਹਾ ਹੋਵੇ ਅਤੇ ਰੋਜ਼ ਕੌਮ ਨੂੰ ਸੱਦਾ ਦਿੱਤਾ ਜਾ ਰਿਹਾ ਹੋਵੇ ਕਿ ਬਸ ਥੋੜ੍ਹੇ ਦਿਨ ਹੋਰ ਉਡੀਕ ਕਰ ਲਵੋ, ਜਿਵੇਂ ਹੀ ਤੇਲ ਦਾ ਫੁਵਾਰਾ ਛੁੱਟੇਗਾ ਉਸ ਤੋਂ ਪੰਜ ਹਫ਼ਤੇ ਬਾਅਦ ਹੀ ਪਾਕਿਸਤਾਨ ਦੀ ਕਿਸਮਤ ਬਦਲਣੀ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ:

ਇੰਨੀਆਂ ਨੌਕਰੀਆਂ ਹੋਣਗੀਆਂ ਕਿ ਕੋਈ ਲੈਣ ਵਾਲਾ ਨਹੀਂ ਹੋਵੇਗਾ, ਸਾਰੀ ਦੁਨੀਆਂ ਦੇ ਫਾਲਤੂ ਕਰਮੀ ਪਾਕਿਸਤਾਨ ਨੂੰ ਦੌੜ ਪੈਣਗੇ, ਕੌਮਾਂਤਰੀ ਪੂੰਜੀਵਾਦ ਕਤਾਰਾਂ 'ਚ ਖੜ੍ਹਾ ਹੋਵੇਗਾ ਕਿ ਸਰਕਾਰ ਹੁਕਮ ਕਰੋ, ਪੈਸਾ ਕਿੱਥੇ ਲਗਾਈਏ।

ਫਿਰ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਦੇ ਪੈਟਰੋਲੀਅਮ ਸਲਾਹਕਾਰ ਨਦੀਮ ਬਾਬਰ ਨੇ ਇਹ ਕਹਿ ਕੇ ਖ਼ੁਸ਼ੀ ਭਰੇ ਇਸ ਸੁਪਨੇ ਨੂੰ ਤਬਾਹ ਕਰ ਦਿੱਤਾ ਕਿ ਸਮੁੰਦਰ ਵਿੱਚ ਪੰਜ ਹਾਜ਼ਰ ਮੀਟਰ ਦੀ ਖੁਦਾਈ ਤੋਂ ਬਾਅਦ ਵੀ ਕੁਝ ਨਹੀਂ ਨਿਕਲਿਆ, ਹੁਣ ਕਦੇ ਹੋਰ ਕਿਸਮਤ ਅਜਮਾਈ ਜਾਵੇਗੀ।

ਲਗਾਤਾਰ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਈਏ ਦੀ ਕੀਮਤ ਡਿੱਗਦੀ ਜਾ ਰਹੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਗਾਤਾਰ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਈਏ ਦੀ ਕੀਮਤ ਡਿੱਗਦੀ ਜਾ ਰਹੀ ਹੈ

ਡਾਲਰ ਦੀ ਛਾਲ੍ ਵੀ ਮੁਸੀਬਤ

ਦੂਜਾ ਅੱਤਿਆਚਾਰ ਇਹ ਹੋਇਆ ਕਿ ਪਿਛਲੇ ਹਫ਼ਤੇ ਹੀ ਆਈਐਮਐਫ ਨੇ ਪਾਕਿਸਤਾਨ ਦੀ ਆਰਥਿਕ ਸਥਿਤੀ ਨੂੰ ਸੰਭਾਲਣ ਲਈ ਛੇ ਅਰਬ ਡਾਲਰ ਦਾ ਕਰਜ ਦੇਣਾ ਮਨਜ਼ੂਰ ਕੀਤਾ ਅਤੇ ਉਸ ਵੇਲੇ ਤੋਂ ਹੁਣ ਤੱਕ ਡਾਲਰ 142 ਪਾਕਿਸਤਾਨੀ ਰੁਪਏ ਤੋਂ 150 ਰੁਪਏ 'ਤੇ ਪਹੁੰਚ ਚੁੱਕਿਆ ਹੈ।

ਹੁਣ 15 ਜੂਨ ਨੂੰ ਬਜਟ ਐਲਾਨ ਹੋਣ ਵਾਲਾ ਹੈ ਅਤੇ ਬਹੁਤ ਸਾਰੇ ਆਰਥਿਕ ਪੰਡਿਤ ਡਰਾ ਰਹੇ ਹਨ ਕਿ ਇਹ ਤਾਂ ਕੁਝ ਵੀ ਨਹੀਂ, ਅਜੇ ਤਾਂ ਡਾਲਰ 160 ਜਾਂ 170 'ਤੇ ਹੀ ਰੁਕ ਜਾਵੇ ਤਾਂ ਸਮਝੋ ਉਪਰ ਵਾਲੇ ਦੀ ਮਿਹਰਬਾਨੀ ਹੋ ਗਈ।

ਇਹ ਵੀ ਪੜ੍ਹੋ:

ਅਜਿਹੇ ਸਮੇਂ ਜਦੋਂ ਮੈਨੂੰ ਇਸ ਗੱਲ ਦੀ ਫ਼ਿਕਰ ਹੈ ਕੇ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਦਾ ਜਿੰਨ ਕੀ-ਕੀ ਖਾ ਲਵੇਗਾ। ਜੇ ਸਾਨੂੰ ਕੋਈ ਇਹ ਪੁੱਛੇ ਕਿ ਭਾਰਤ ਦੇ ਚੋਣਾਂ ਦਾ ਕੀ ਨਤੀਜਾ ਆਵੇਗਾ ਤਾਂ ਮੁਆਫ਼ ਕਰ ਦੇਣਾ ਜੇਕਰ ਮੂੰਹ ਵਿਚੋਂ ਨਿਕਲ ਜਾਵੇ ਕਿ ਕਿਹੜਾ ਭਾਰਤ, ਕਿਹੜੀਆਂ ਚੋਣਾਂ।

ਪਾਕਿਸਤਾਨ ਦੇ ਹਿਸਾਬ ਨਾਲ ਕੌਣ ਵਧੀਆ ਰਹੇਗਾ? ਮੋਦੀ ਜੀ, ਰਾਹੁਲ ਜਾਂ ਗਠਜੋੜ ਦੀ ਸਰਕਾਰ ?

ਮੋਦੀ? ਇਹ ਨਾਮ ਤਾਂ ਸੁਣਿਆ ਹੋਇਆ ਲੱਗਦਾ ਹੈ। ਚੰਗਾ.. ਤੇ ਚੋਣਾਂ ਹੋ ਰਹੀਆਂ ਹਨ ਭਾਰਤ ਵਿੱਚ। ਹੋ ਗਈਆਂ? ਕਦੋ ਹੋਈਆਂ?

ਕੀ ਉੱਥੇ ਵੀ ਗੈਸ ਦੇ ਬਿਲ ਵਿਚ ਢਾਈ ਸੌ ਫੀਸਦੀ ਵਾਧਾ ਹੋ ਗਿਆ ਹੈ, ਜਿੱਥੇ ਚੋਣਾਂ ਹੋ ਰਹੀਆਂ ਹਨ ? ਕੀ ਨਿੰਬੂ ਉੱਥੇ ਵੀ ਪੰਜ ਸੌ ਰੁਪਏ ਕਿਲੋ ਵਿਕ ਰਿਹਾ ਹੈ?

ਪਾਕਿਸਤਾਨ ਵਿੱਚ ਮਹਿੰਗਾਈ ਕਾਫੀ ਉੱਪਰ ਪਹੁੰਚ ਗਈ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਮਹਿੰਗਾਈ ਕਾਫੀ ਉੱਪਰ ਪਹੁੰਚ ਗਈ ਹੈ

ਲੱਗਦਾ ਹੈ ਤੁਹਾਡੀ ਸਿਹਤ ਠੀਕ ਨਹੀਂ। ਚੰਗਾ ਇਹ ਹੀ ਦੱਸ ਦੇਵੋ ਕਿ ਖਾੜੀ ਵਿੱਚ ਈਰਾਨ ਦੇ ਖ਼ਿਲਾਫ਼ ਅਮਰੀਕੀ-ਸਾਊਦੀ ਗਠਜੋੜ ਬਾਰੇ ਪਾਕਿਸਤਾਨ ਨੂੰ ਫ਼ਿਕਰ ਕਰਨੀ ਚਾਹੀਦੀ ਹੈ ਜਾਂ ਨਹੀਂ ?

ਕਿ ਤੁਹਾਨੂੰ ਲੱਗਦਾ ਹੈ ਕੇ ਈਰਾਨ ਅਤੇ ਅਮਰੀਕਾ ਵਿਚ ਜੰਗ ਸ਼ੁਰੂ ਹੋ ਸਕਦੀ ਹੈ ਅਤੇ ਸ਼ਾਇਦ ਪਾਕਿਸਤਾਨ ਵੀ ਉਸਦੇ ਚਪੇਟ ਵਿਚ ਆ ਜਾਵੇ।

ਇੰਝ ਹੈ? ਕੀ ਜੰਗ ਦੇ ਕਰਨ ਪੈਟਰੋਲ ਹੋਰ ਮਹਿੰਗਾ ਹੋ ਜਾਵੇਗਾ? ਕੀ ਇਹ ਸਹੀ ਹੈ ਕਿ ਜੇਕਰ ਪੈਟਰੋਲ ਮਹਿੰਗਾ ਹੋ ਗਿਆ ਤਾਂ ਟਮਾਟਰ ਵੀ ਢਾਈ ਸੌ ਤੋਂ ਪੰਜ ਸੌ ਰੁਪਏ ਕਿਲੋ ਪਹੁੰਚ ਜਾਵੇਗਾ, ਹੈ ਨਾ?

ਪਾਕਿਸਤਾਨ ਵਿੱਚ ਕਈ ਮਹੀਨਿਆਂ ਤੱਕ ਤੇਲ ਦੀ ਭਾਲ ਕੀਤੀ ਗਈ ਹੈ

ਤਸਵੀਰ ਸਰੋਤ, EXXONMOBIL

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਕਈ ਮਹੀਨਿਆਂ ਤੱਕ ਤੇਲ ਦੀ ਭਾਲ ਕੀਤੀ ਗਈ ਹੈ

ਪਾਕਿਸਤਾਨ ਦਾ ਦੁੱਖ

ਸਾਡਾ ਦੁੱਖ ਕੋਈ ਨਹੀਂ ਸਮਝ ਰਿਹਾ ਕਿ ਤੇਲ ਦੇ ਜਿਸ ਖੂਹ ਨਾਲ ਖੁਸ਼ਹਾਲੀ ਦੀ ਸ਼ੁਰੂਆਤ ਹੋਣੀ ਸੀ, ਉਸ ਵਿੱਚੋ ਹਵਾ ਵੀ ਨਹੀਂ ਨਿਕਲੀ।

ਸਾਰਿਆਂ ਨੂੰ ਭਾਰਤੀ ਚੋਣਾਂ ਦੇ ਨਤੀਜਿਆਂ ਦੀ ਫ਼ਿਕਰ ਹੈ। ਖਾੜੀ ਵਿਚ ਜੰਗ ਉਹਨਾਂ ਲਈ ਸਭ ਤੋਂ ਵੱਡਾ ਮੁੱਦਾ ਹੈ। ਐਸੀ-ਤੈਸੀ ਹੋਵੇ ਸਾਰਿਆਂ ਦੀ।

ਨਜ਼ੀਰ ਅਕਬਰਾਬਾਦੀ ਕਹਿ ਗਏ ਨੇ , " ਜਬ ਆਦਮੀ ਕੇ ਹਾਲ ਪੇ ਆਤੀ ਹੈ ਮੁਫ਼ਲਿਸੀ, ਕਿਸ-ਕਿਸ ਤਰ੍ਹਾਂ ਸੇ ਉਸ ਕੋ ਸਤਾਤੀ ਹੈ ਮੁਫ਼ਲਿਸੀ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।