ਪੰਜਾਬੀ ਵਿਦਿਆਰਥੀ ਨੂੰ ਕੈਨੇਡਾ ’ਚੋਂ ਕੱਢਿਆ ਜਾ ਸਕਦਾ ਹੈ, ਮਾਮਲਾ ਤੈਅ ਸਮੇਂ ਤੋਂ ਵੱਧ ਟਰਾਲਾ ਚਲਾਉਣ ਦਾ

ਜੋਬਨਦੀਪ ਸੰਧੂ

ਤਸਵੀਰ ਸਰੋਤ, Submitted Photo

ਤਸਵੀਰ ਕੈਪਸ਼ਨ, ਜੋਬਨਦੀਪ ਨੂੰ ਇੱਕ ਕੌਮਾਂਤਰੀ ਵਿਦਿਆਰਥੀ ਵਜੋਂ ਕਈ ਘੰਟੇ ਕੰਮ ਕਰਨ ਦੇ ਇਲਜ਼ਾਮ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ

22 ਸਾਲਾਂ ਜੋਬਨਦੀਪ ਸੰਧੂ ਇੱਕ ਮਿਹਨਤੀ ਮੁੰਡਾ ਹੈ। ਉਸ ਨੇ ਟੈਕਨੀਕਲ ਇੰਜੀਨੀਅਰ ਬਣਨ ਲਈ ਪੜ੍ਹਾਈ ਦੇ ਨਾਲ-ਨਾਲ ਫੁੱਲ ਟਾਈਮ ਟਰੱਕ ਚਲਾਇਆ, ਤਾਂ ਜੋ ਉਹ ਓਂਟਾਰੀਓ ਕਾਲਜ 'ਚ ਆਪਣੀ ਅਤੇ ਆਪਣੇ ਭਰਾ ਦੀ ਪੜ੍ਹਾਈ ਲਈ ਆਰਥਿਕ ਮਦਦ ਕਰ ਸਕੇ।

ਉਸ ਦਾ ਕਹਿਣਾ ਹੈ, "ਮੇਰਾ ਸੋਚਣਾ ਹੈ ਕਿ ਕੰਮ ਕਰਨਾ ਕੋਈ ਗੁਨਾਹ ਨਹੀਂ ਹੈ।"

ਪਰ ਜੋਬਨਦੀਪ ਨੂੰ ਇੱਕ ਕੌਮਾਂਤਰੀ ਵਿਦਿਆਰਥੀ ਵਜੋਂ ਕਈ ਘੰਟੇ ਕੰਮ ਕਰਨ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ।

ਜੋਬਨਦੀਪ ਦੇ ਵਿਦਿਆਰਥੀ ਵੀਜ਼ਾ ਦੇ ਨਾਲ ਨਿਰਧਾਰਿਤ ਸੀ ਕਿ ਉਹ ਕਾਲਜ ਤੋਂ ਬਾਅਦ ਹਫ਼ਤੇ 'ਚ ਸਿਰਫ਼ 20 ਘੰਟੇ ਕੰਮ ਕਰ ਸਕਦਾ ਹੈ। ਹਾਲਾਂਕਿ ਉਸ ਨੇ ਕਈ ਹਫ਼ਤਿਆਂ ਦੌਰਾਨ 40-40 ਘੰਟੇ ਕੰਮ ਵੀ ਕੀਤਾ ਹੈ।

ਜੋਬਨਦੀਪ ਦਾ ਕਹਿਣਾ ਹੈ ਕਿ ਉਸ ਨੇ ਅਜਿਹਾ ਇਸ ਲਈ ਕੀਤਾ ਕਿ ਉਸ ਦੇ ਮਾਪੇ ਉਸ ਲਈ ਅਤੇ ਉਸ ਦੇ ਭਰਾ ਲਈ ਪੜ੍ਹਾਈ ਅਤੇ ਰਹਿਣ-ਸਹਿਣ ਦਾ ਖਰਚਾ ਨਹੀਂ ਚੁੱਕ ਸਕਦੇ।

ਇੱਥੋਂ ਤੱਕ ਕਿ ਜਦੋਂ ਉਸ ਨੂੰ ਪੁਲਿਸ ਅਧਿਕਾਰੀ ਨੇ ਗ੍ਰਿਫ਼ਤਾਰ ਕੀਤਾ ਅਤੇ ਉਸ ਦੀ ਲੌਗ ਬੁੱਕ ਦਿਖਾਉਣ ਲਈ ਕਿਹਾ ਤਾਂ ਉਸ ਨੇ ਤੁਰੰਤ ਉਸ ਨੂੰ ਦੇ ਦਿੱਤੀ।

ਇਹ ਵੀ ਪੜ੍ਹੋ-

ਜੋਬਨਦੀਪ ਨੇ ਕਿਹਾ, "ਮੈਂ ਕਾਨੂੰਨੀ ਤੌਰ 'ਤੇ ਕੰਮ ਕਰ ਰਿਹਾ ਸੀ ਅਤੇ ਟੈਕਸ ਵੀ ਭਰ ਰਿਹਾ ਸੀ। ਇਸ ਲਈ ਮੈਨੂੰ ਲੱਗਾ ਝੂਠ ਬੋਲਣ ਦੀ ਕੋਈ ਲੋੜ ਨਹੀਂ ਹੈ।"

ਫਿਲਹਾਲ ਜੋਬਨਦੀਪ ਦੇ ਫ਼ੈਸਲੇ ਦੀ ਸੁਣਵਾਈ 21 ਮਈ ਨੂੰ ਹੋਈ ਹੈ ਪਰ ਜੋਬਨਦੀਪ ਅਜਿਹੇ ਸੰਘਰਸ਼ ਵਾਲਾ ਇਕੱਲਾ ਨਹੀਂ ਹੈ।

ਕੈਨੇਡਾ ਵਿੱਚ ਮੌਜੂਦਾ ਦੌਰ 'ਚ 5 ਲੱਖ ਵਿਦੇਸ਼ੀ ਵਿਦਿਆਰਥੀ ਹਨ ਅਤੇ ਪੂਰੇ ਦੇਸ 'ਚ ਘਰੇਲੂ ਵਿਦਿਆਰਥੀਆਂ ਦੀ 14 ਫੀਸਦ ਦੇ ਮੁਕਾਬਲੇ ਵਿਦੇਸ਼ੀ ਵਿਦਿਆਰਥੀ ਦੀ ਫੀਸ ਨੂੰ 32 ਫੀਸਦ ਵਧਾ ਦਿੱਤਾ ਗਿਆ ਹੈ।

ਜੋਬਨਦੀਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਵਕੀਲਾਂ ਨੇ ਕਿਹਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਕੰਮ ਕਰਨ ਦੀ ਲੋੜ ਹੈ ਉਨ੍ਹਾਂ ਲਈ ਵਿਵਸਥਾ ਹੋਣੀ ਚਾਹੀਦੀ ਹੈ।

ਚੇਅਰ ਆਫ ਦਿ ਕੈਨੇਡੀਅਨ ਆਲੀਆਂਸ ਆਫ ਸਟੂਡੈਂਟ ਐਸੋਸਈਏਸ਼ਨ ਅਤੇ ਯੂਨੀਵਰਸਿਟੀ ਐਲਬਰਟਾ ਦੇ ਵਿਦਿਆਰਥੀ ਐਡਮ ਬਰਾਊਨ ਨੇ ਕਿਹਾ, "ਵਿਦਿਆਰਥੀਆਂ ਨੂੰ ਰੁਜ਼ਗਾਰ ਤਲਾਸ਼ ਕਰਨ ਲਈ ਸਮਰੱਥ ਹੋਣਾ ਚਾਹੀਦਾ ਹੈ।"

ਕੈਨੇਡਾ ਹੋਰਨਾਂ ਦੇਸਾਂ ਨਾਲ ਮੁਕਾਬਲਾ ਕਰਨ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ ਅਤੇ ਸਾਲਾਂ ਤੋਂ ਸਥਾਨਕ ਅਤੇ ਫੈਡਰਲ ਸਰਕਾਰਾਂ ਦੁਨੀਆਂ ਭਰ ਦੇ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਲਈ ਪੜਾਅ ਬਣਾ ਰਹੀਆਂ ਹਨ।

ਵਿਦਿਆਰਥੀ
ਤਸਵੀਰ ਕੈਪਸ਼ਨ, ਕੈਨੇਡਾ ਹੋਰਨਾਂ ਦੇਸਾਂ ਨਾਲ ਮੁਕਾਬਲਾ ਕਰਨ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ (ਸੰਕੇਤਕ ਤਸਵੀਰ)

ਕੈਨੇਡਾ ਨੇ ਪੜ੍ਹਾਈ ਤੋਂ ਇਲਾਵਾ ਕੰਮ ਕਰਨ ਅਤੇ ਗ੍ਰੇਜੂਏਸ਼ਨ ਤੋਂ ਬਾਅਦ ਆਸਾਨੀ ਨਾਲ ਵਰਕ ਵੀਜ਼ਾ ਲੈਣ ਜਾਂ ਸਥਾਈ ਵੀਜ਼ਾ ਲਈ ਸਰਲ ਨਿਯਮ ਬਣਾਏ ਗਏ ਹਨ।

ਕੈਨੇਡਾ ਵਿੱਚ 'ਕੈਨੇਡੀਅਨ ਐਜੂਕੇਸ਼ ਇੰਸਚੀਟਿਊਟ ਨੂੰ ਪੜ੍ਹਾਈ ਦੇ ਲਿਹਾਜ਼ ਉੱਚ ਸਮਰਥਾ 'ਤੇ ਪਹੁੰਚਾਉਣ ਲਈ ਮੌਜੂਦਾ ਫੈਡਰਲ ਨੇ ਅਗਲੇ 5 ਸਾਲਾਂ ਲਈ 148 ਮਿਲੀਅਨ ਡਾਲਰ ਬਜਟ ਰੱਖਿਆ ਹੈ।

ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਵੱਧ ਫੀਸ

ਵਿਦੇਸ਼ੀ ਵਿਦਿਆਰਥੀਆਂ ਦਾ ਦਾਖ਼ਲਾ ਕਰਵਾਉਣ ਵਾਲੇ ਡਾਨੀ ਜ਼ਾਰੇਟਸਕੀ ਦਾ ਕਹਿਣਾ ਹੈ, "ਇਹ ਗਲੋਬਲ ਦਾ ਮੁੱਦਾ ਹੈ ਨਾ ਕਿ ਸਿਰਫ਼ ਕੈਨੇਡਾ ਦਾ ਹੀ ਨਹੀਂ। ਇਹ ਕਹਿਣਾ ਗ਼ਲਤ ਨਹੀਂ ਹੈ ਕਿ ਇਹ ਸਭ ਪੈਸੇ ਲਈ ਹੋ ਰਿਹਾ ਹੈ।"

ਔਸਤਨ ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ 4 ਗੁਣਾ ਵੱਧ ਪੜ੍ਹਾਈ ਦਾ ਖਰਚਾ ਦਿੰਦੇ ਹਨ।

ਇਸੇ ਤਰ੍ਹਾਂ ਹੀ ਹੋਰਨਾਂ ਦੇਸਾਂ ਵਿੱਚ ਹੁੰਦਾ ਹੈ। ਕੈਲੀਫੋਰਨੀਆਂ ਦੀ ਯੂਨੀਵਰਸਿਟੀ ਸੈਨ ਡੀਅਗੋ ਵਿੱਚ 20 ਫੀਸਦ ਵਿਦਿਆਰਥੀਆਂ ਅਮਰੀਕਾ ਦੇ ਬਾਹਰੋਂ ਆਏ ਹਨ ਅਤੇ ਸਾਲਾਨਾ 40,327 ਡਾਲਰ ਫੀਸ ਭਰਦੇ ਹਨ, ਜੋ ਅਮਰੀਕੀਆਂ ਨਾਲੋਂ 3 ਗੁਣਾ ਵੱਧ ਹੈ।

ਕਰੀਬ ਇੰਨਾ ਹੀ ਅੰਕੜਾ ਵਿਦੇਸ਼ੀ ਵਿਦਿਆਰਥੀਆਂ ਦਾ ਯੂਕੇ ਯੂਨੀਵਰਸਿਟੀ ਆਫ ਮੈਨਚੈਸਟਰ ਹੈ ਅਤੇ ਉਹ ਸਾਲਾਨਾ 18,500 ਪਾਊਂਡ ਦੀ ਫੀਸ ਭਰਦੇ ਹਨ, ਜੋ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਦੁਗਣੀ ਹੈ।

ਇਹ ਵੀ ਪੜ੍ਹੋ-

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਸਤਨ ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ 4 ਗੁਣਾ ਵੱਧ ਪੜ੍ਹਾਈ ਦਾ ਖਰਚਾ ਦਿੰਦੇ ਹਨ

ਅਜਿਹੇ ਵਿੱਚ ਜਦੋਂ ਕਈ ਸਰਕਾਰਾਂ ਆਪਣੇ ਸਿੱਖਿਆ ਦੇ ਖਰਚੇ 'ਚ ਕਟੌਤੀ ਕਰ ਰਹੀਆਂ ਹਨ, ਵਿਦੇਸ਼ੀ ਵਿਦਿਆਰਥੀ ਕਈ ਸੰਸਥਾਵਾਂ ਲਈ ਰੈਵੇਨਿਊ ਦਾ ਇੱਕ ਮਹੱਤਵਪੂਰਨ ਰੂਪ ਹੈ।

ਰਿਸਰਚ ਗਰੁੱਪ ਪ੍ਰੋਜੈਕਟ ਐਟਲਸ ਦੀ ਖੋਜ ਮੁਤਾਬਕ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਕੈਨੇਡਾ ਦਾ ਚੁਣੇ ਜਾਣ ਦੀ ਰੈਂਕ ਛੇਵੀਂ ਹੈ।

ਕੈਨੇਡਾ ਹੀ ਕਿਉਂ?

ਉਹ ਕਿਹੜੀ ਚੀਜ਼ ਹੈ ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਇੰਨੇ ਪੈਸੇ ਲਗਾ ਕੇ ਇੱਥੇ ਖਿੱਚਣ ਲਈ ਤਿਆਰ ਕਰਦੀ ਹੈ।

ਬੰਗਲਾਦੇਸ਼ੀ ਵਿਦਿਆਰਥੀ ਕਾਜ਼ੀ ਮ੍ਰਿਦੁਲ ਲਈ ਇੱਥੇ ਉੱਚ ਪੱਧਰੀ ਤਕਨੀਕੀ ਪੜ੍ਹਾਈ ਹੈ।

ਟੋਰਾਂਟੋ ਯਾਰਕ ਯੂਨੀਵਰਸਿਟੀ 'ਚ ਪੜ੍ਹਣ ਵਾਲੇ ਮ੍ਰਿਦੁਲ ਦਾ ਕਹਿਣਾ ਹੈ, "ਇੱਥੇ ਰਿਸਰਚ ਲਈ ਵਧੇਰੇ ਪੈਸਾ ਹੈ, ਖ਼ਾਸ ਕਰਕੇ ਵਿਗਿਆਨ, ਤਕਨੀਕ , ਇੰਜੀਨੀਅਰਿੰਗ ਅਤੇ ਹਿਸਾਬ ਦੇ ਖੇਤਰ ਵਿੱਚ।"

ਕੈਨੇਡਾ 'ਚ ਵਿਦੇਸ਼ੀਆਂ ਵਿਦਿਆਰਥੀਆਂ ਲਈ ਪੋਸਟ-ਗ੍ਰੇਜੂਏਸ਼ਨ ਲਈ ਵਰਕ ਪਰਮਿਟ ਲੈਣਾ ਵੀ ਸੌਖਾ ਹੈ।

ਕੈਨੇਡਾ

ਤਸਵੀਰ ਸਰੋਤ, Getty Images

ਕੀ ਵਿਦਿਆਰਥੀਆਂ ਉਹ ਸਭ ਮਿਲਦਾ ਜਿਸ ਲਈ ਉਨ੍ਹਾਂ ਨੇ ਭੁਗਤਾਨ ਕੀਤਾ ਹੁੰਦਾ ਹੈ?

ਮਿਨੀਸਟਰੀ ਆਫ ਗਲੋਬਲ ਅਫੇਅਰਜ਼ ਨੇ ਮੁਤਾਬਕ ਸਾਲ 2014 ਵਿੱਚ ਕੈਨੇਡਾ ਦੇ ਅਰਥਚਾਰੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਵੱਲੋਂ 11.4 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਹੈ।

ਉਦੋਂ ਤੋਂ ਵਿਦੇਸ਼ੀ ਵਿਦਿਆਰਥੀਆਂ ਦਾ ਇਹ ਅੰਕੜਾ 330, 170 ਤੋਂ 572,415 ਦੇ ਨਾਲ 75 ਫੀਸਦ ਵਧਿਆ ਹੈ।

ਜ਼ਾਰੇਟਸਕੀ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਵਧੇਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਤਾਂ ਉਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੰਮ ਕਰਨ ਦੇ ਮੌਕਿਆਂ ਸਣੇ ਉਹ ਉਨ੍ਹਾਂ ਨੂੰ ਕੀ ਪੇਸ਼ ਕਰ ਰਿਹਾ ਹੈ।

ਇਸ ਦੇ ਨਾਲ ਸਕੂਲਾਂ ਵੱਲੋਂ ਸਾਲ ਦਰ ਸਾਲ ਵਧਾਈ ਜਾਂਦੀ ਫੀਸ ਬਾਰੇ ਵੀ ਸੁਚੇਤ ਹੋ ਕੇ ਸੋਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)