Election 2019 : ਪੰਜਾਬ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਮੁਕਾਬਲੇ 2019 ’ਚ 6 ਫੀਸਦ ਘੱਟ ਹੋਈ ਵੋਟਿੰਗ

ਪੰਜਾਬ ਵਿੱਚ ਲੋਕ ਸਭਾ ਚੋਣਾਂ 2019 ਲਈ ਹੋਈ ਵੋਟਿੰਗ ਦਾ ਫੀਸਦ 6 % ਤੱਕ ਡਿੱਗਿਆ ਹੈ। ਇਸ ਵਾਰ ਹੋਈਆਂ ਚੋਣਾਂ ਵਿੱਚ ਪੰਜਾਬ ਵਿੱਚ 65 ਫੀਸਦ ਵੋਟਿੰਗ ਹੋਈ ਹੈ।
2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ 71% ਵੋਟਿੰਗ ਹੋਈ ਸੀ। 7ਵੀਂ ਗੇੜ ਵਿੱਚ 59 ਸੀਟਾਂ ਲਈ ਹੋਈਆਂ ਚੋਣਾਂ ਵਿੱਚ ਕਰੀਬ 66 ਫੀਸਦ ਵੋਟਿੰਗ ਹੋਈ ਜੋ 2014 ਮੁਕਾਬਲੇ ਇੱਕ ਫੀਸਦ ਘੱਟ ਹੈ।
ਲੋਕ ਸਭਾ ਚੋਣਾਂ 2019 ਦੇ ਆਖ਼ਰੀ ਅਤੇ ਸਤਵੇਂ ਗੇੜ ਤਹਿਤ ਐਤਵਾਰ ਨੂੰ ਪੰਜਾਬ ਦੀਆਂ ਸਾਰੀਆਂ 13 ਸੀਟਾਂ, ਚੰਡੀਗੜ੍ਹ ਦੀ ਇੱਕ ਸੀਟ, ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ, ਬਿਹਾਰ ਦੀਆਂ 8, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਦੀਆਂ 8, ਪੱਛਮ ਬੰਗਾਲ ਦੀਆਂ 9 ਅਤੇ ਉੱਤਰ ਪ੍ਰਦੇਸ਼ ਦੀਆਂ 13 ਸੀਟਾਂ 'ਤੇ ਵੋਟਿੰਗ ਹੋਈ ਹੈ।
ਇਸ ਦੌਰਾਨ ਪੰਜਾਬ ਵਿੱਚ ਕਈ ਦਿਲ ਖਿਚਵੇਂ ਨਜ਼ਾਰੇ ਵੀ ਨਜ਼ਰ ਆਏ ਹਨ।
ਲੋਕ ਸਭਾ ਹਲਕਾ ਅੰਮ੍ਰਿਤਸਰ ਵਿੱਚ ਸਖੀ ਪਿੰਕ ਬੂਥ ਬਣਾਇਆ ਗਿਆ। ਜਿਸ 'ਚ ਗੁਲਾਬੀ ਅਤੇ ਚਿੱਟੇ ਰੰਗ ਦੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ।
ਇਹ ਵੀ ਪੜ੍ਹੋ-
- Election 2019: ਪੰਜਾਬ ’ਚ ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੀ ਕਿਸਮਤ ਦਾ ਫ਼ੈਸਲਾ ਅੱਜ
- ਇਹ 5 ਸੂਬੇ ਤੈਅ ਕਰਨਗੇ ਲੋਕ ਸਭਾ ਦੇ ਨਤੀਜੇ
- ਆਖ਼ਰੀ ਗੇੜ: ਪੰਜਾਬ 'ਚ ਅੱਜ ਕਿਹੜੇ ਮੁੱਦਿਆਂ 'ਤੇ ਲੋਕੀਂ ਪਾਉਣਗੇ ਵੋਟਾਂ
- ਵੋਟਿੰਗ ਲਈ ਵੀਵੀਪੈਟ ਮਸ਼ੀਨਾਂ ਪਿੱਛੇ ਕੀ ਹੈ ਮਕਸਦ
- ਉਹ ਦੇਸ, ਜਿੱਥੇ ਜਨਮ ਦੇਣ ਤੋਂ ਵੱਧ ਗਰਭਪਾਤ ਕਰਵਾਇਆ ਜਾਂਦਾ ਹੈ
- ਮੋਦੀ ਨੂੰ ਕਲੀਨ ਚਿੱਟ 'ਤੇ ਚੋਣ ਕਮਿਸ਼ਨ ਵਿੱਚ 'ਦਰਾਰ'

ਤਸਵੀਰ ਸਰੋਤ, Ravinder Singh Robin/BBC
ਇਸ ਤੋਂ ਇਲਾਵਾ ਗੁਰਦਸਪੁਰ ਦੇ ਕੁੱਲ 9 ਵਿਧਾਨ ਸਭਾ ਹਲਕਿਆਂ 'ਚ ਇੱਕ ਪਿੰਕ ਬੂਥ ਬਣਾਇਆ ਗਿਆ ਸੀ। ਪਿੰਕ ਬੂਥ ਵਿਖੇ ਸਿਰਫ ਔਰਤਾਂ ਹੀ ਡਿਊਟੀ ਕਰ ਰਹੀਆਂ ਸਨ।

ਤਸਵੀਰ ਸਰੋਤ, Gurpreet Chawla/bbc
ਫਾਜ਼ਿਲਕਾ ਲੋਕ ਸਭਾ ਹਲਕੇ ਵਿੱਚ ਪੋਲਿੰਗ ਬੂਥਾਂ ਨੂੰ ਸਜਾਇਆ ਗਿਆ ਸੀ। ਪੂਰੀਆਂ ਤਿਆਰੀਆਂ ਅਤੇ ਪ੍ਰਬੰਧ ਵਿਆਹ ਵਾਂਗ ਕੀਤੇ ਗਏ ਸਨ। ਇੱਥੇ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ।
ਸੰਗਰੂੜ ਦੇ ਪਿੰਡ ਭੁੱਲਰਹੇੜੀ ਵਿੱਚ ਇੱਕ ਪਰਿਵਾਰ ਦੀਆਂ ਚਾਰ ਪੀੜੀਆਂ ਇੱਕੋ ਨਾਲ ਵੋਟ ਪਾਉਣ ਆਈਆਂ ਸਨ।

ਤਸਵੀਰ ਸਰੋਤ, Sukhcharan preet/BBC

ਤਸਵੀਰ ਸਰੋਤ, GURDARSHAN SINGH/BBC
ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੇ ਪਿੰਡ ਰਾਣੀਆ ਵਿੱਚ ਵੱਗੇ ਪੋਲਿੰਗ ਬੂਥ 'ਤੇ ਇੱਕ ਔਰਤ ਗੁਰਜੀਤ ਕੌਰ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।

ਤਸਵੀਰ ਸਰੋਤ, Ravinder Singh Robin/BBC

ਅੰਮ੍ਰਿਤਸਰ ਹਲਕੇ ਵਿੱਚ ਹੀ ਸੱਜੀ ਹੋਈ ਬਾਰਾਤ ਪਹਿਲਾਂ ਪੋਲਿੰਗ ਬੂਥ ਦੇ ਵਿਹੜੇ ਢੁਕੀ ਅਤੇ ਆਪਣੀਆਂ ਵੋਟ ਭੁਗਤਾ ਕੇ ਅੱਗੇ ਤੁਰੀ।
ਇਸ ਦੌਰਾਨ ਲਾੜੇ ਸੰਦੀਪ ਨੇ ਦੱਸਿਆ , "ਜਦੋਂ ਵਿਆਹ ਮਿੱਥਿਆ ਸੀ ਤਾਂ ਉਸ ਵੇਲੇ ਚੋਣਾਂ ਦੀ ਤਰੀਕ ਦਾ ਪਤਾ ਨਹੀਂ ਸੀ ਪਰ ਹੁਣ ਪਹਿਲਾਂ ਆਪਣੀ ਵੋਟ ਨੂੰ ਤਰਜ਼ੀਹ ਦਿੰਦਿਆਂ ਟੋਵ ਭੁਗਤਾ ਕੇ ਜਾ ਰਿਹਾ ਹਾਂ।"

ਤਸਵੀਰ ਸਰੋਤ, Ravinder Singh Robin/BBC
ਸੰਗਰੂਰ 'ਚ ਕਾਂਗਰਸ ਦੇ ਦੋ ਗੁੱਟ ਭਿੜੇ
ਇਸ ਤੋਂ ਇਲਾਵਾ ਕਿਤੇ-ਕਿਤੇ ਝੜਪਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ,ਜਿਸ ਦੇ ਤਹਿਤ ਸੰਗਰੂਰ ਦੇ ਪਿੰਡ ਈਲਵਾਲ ਵਿੱਚ ਪੋਲਿੰਗ ਬੂਥ ਤੋਂ 100 ਮੀਟਰ ਦੂਰ ਕਾਂਗਰਸ ਦੇ ਦੋ ਗੁੱਟ ਆਪਸ ਵਿੱਚ ਭਿੜੇ। ਤਿੰਨ ਵਿਅਕਤੀ ਜ਼ਖਮੀ। ਪੁਲਿਸ ਨੇ ਜਖਮੀਆਂ ਨੂੰ ਸੰਗਰੂਰ ਸਿਵਲ ਹਸਪਤਾਲ ਕਰਵਾੲਿਅਾ ਦਾਖਲ। ਇਸ ਝਗੜੇ ਕਾਰਨ 15 ਮਿੰਟ ਤੱਕ ਪੋਲਿੰਗ ਰੁਕੀ ਰਹੀ।
ਜਾਣਕਾਰੀ ਮੁਤਾਬਕ ਦੋਵਾਂ ਗੁੱਟਾਂ ਵਿਚਾਲੇ ਪੁਰਾਣੀ ਰੰਜਿਸ਼ ਸੀ।

ਤਸਵੀਰ ਸਰੋਤ, Sukhcharanpreet/bbc
ਇਹ ਵੀ ਪੜ੍ਹੋ-
ਕੁਝ ਹੋਰ ਤਸਵੀਰਾਂ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3