ਉਹ ਦੇਸ, ਜਿੱਥੇ ਜਨਮ ਦੇਣ ਤੋਂ ਵੱਧ ਗਰਭਪਾਤ ਕਰਵਾਇਆ ਜਾਂਦਾ ਹੈ

ਬੇਬੀ ਡਾਲ

ਤਸਵੀਰ ਸਰੋਤ, PAARISA

ਤਸਵੀਰ ਕੈਪਸ਼ਨ, ਇਸ 'ਡਾਲ ਪ੍ਰਾਜੈਕਟ' ਦਾ ਉਦੇਸ਼ ਅਣਚਾਹੇ ਗਰਭ ਦੇ ਅੰਕੜੇ ਨੂੰ ਘੱਟ ਕਰਨਾ ਹੈ ਅਤੇ ਗਰਭਨਿਰੋਧਕ ਦੀ ਵਰਤੋਂ ਵਧਾਉਣਾ ਹੈ
    • ਲੇਖਕ, ਮਾਰੀਆਨਾ ਜੌਰੇਜਉਲੋਰਡਾ ਬੇਲਤਰਾਨ
    • ਰੋਲ, ਬੀਬੀਸੀ ਵਰਲਡ ਸਰਵਿਸ

ਮੈਂ ਇਸਦੇ ਬਾਰੇ ਦੂਜੀ ਵਾਰ ਨਹੀਂ ਸੋਚਦੀ। ਅਸੀਂ ਗਰਭਪਾਤ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਾਂ। ਮੈਨੂੰ ਯਾਦ ਹੈ ਕਿ ਪਿਛਲੀ ਵਾਰ ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਮੈਂਬਰਾਂ ਨੂੰ ਇਸਦੇ ਬਾਰੇ ਦੱਸਿਆ ਸੀ। ਗਰੀਨਲੈਂਡ ਦੀ 19 ਸਾਲਾ ਪੀਆ ਨੇ ਬੀਬੀਸੀ ਨੂੰ ਇਸ ਬਾਰੇ ਦੱਸਿਆ।

ਉਸਦੇ ਦੋ ਸਾਲ ਵਿੱਚ 5 ਗਰਭਪਾਤ ਹੋਏ

"ਆਮ ਤੌਰ 'ਤੇ ਮੈਂ ਸਾਵਧਾਨੀ ਵਰਤਦੀ ਹਾਂ ਪਰ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ। ਅਜੇ ਮੇਰਾ ਕੋਈ ਬੱਚਾ ਨਹੀਂ ਹੈ। ਇਹ ਮੇਰੇ ਸਕੂਲ ਦਾ ਆਖ਼ਰੀ ਸਾਲ ਹੈ। ਇਹ ਕਹਿਣਾ ਹੈ ਗਰੀਨਲੈਂਡ ਦੀ ਰਾਜਧਾਨੀ ਨੁੱਕ ਦੀ ਰਹਿਣ ਵਾਲੀ ਇੱਕ ਬਾਲਗਾ ਦਾ। ਉਹ ਇਕੱਲੀ ਅਜਿਹੀ ਨਹੀਂ ਹੈ।

ਸਰਕਾਰ ਦੇ ਅੰਕੜਿਆਂ ਮੁਤਾਬਕ 2013 ਤੱਕ ਇੱਥੇ ਹਰ ਸਾਲ 700 ਜਨਮ ਅਤੇ 800 ਗਰਭਪਾਤ ਦੇ ਮਾਮਲੇ ਦਰਜ ਹੁੰਦੇ ਸਨ। ਗਰੀਨਲੈਂਡ ਵਿੱਚ ਗਰਭਪਾਤ ਦਾ ਅੰਕੜਾ ਵੱਧ ਕਿਉਂ ਹੈ?

ਬੱਚਿਆਂ ਨਾਲ ਸੈਰ ਕਰਦੀਆਂ ਔਰਤਾਂ

ਤਸਵੀਰ ਸਰੋਤ, CHRISTIAN KLINDT SOELBECK

ਤਸਵੀਰ ਕੈਪਸ਼ਨ, ਨੁੱਕ ਦੇ ਵਿਦਿਆਰਥੀ ਬੁੱਧਵਾਰ ਨੂੰ ''ਅਬੋਰਸ਼ਨ ਡੇਅ'' ਦੇ ਤੌਰ 'ਤੇ ਦੇਖਦੇ ਹਨ

ਘੱਟ ਜਨਸੰਖਿਆ

ਗਰੀਨਲੈਂਡ ਦੁਨੀਆਂ ਦਾ ਸਭ ਤੋਂ ਵੱਡਾ ਆਈਲੈਂਡ ਹੈ ਪਰ ਇੱਥੇ ਜਨਸੰਖਿਆ ਬਹੁਤ ਘੱਟ ਹੈ। ਗਰੀਨਲੈਂਡ ਦੇ 1 ਜਨਵਰੀ 2019 ਦੇ ਅੰਕੜਿਆਂ ਮੁਤਾਬਕ ਗਰੀਨਲੈਂਡ ਦੀ ਜਨ ਸੰਖਿਆ 55,992 ਸੀ।

ਅੱਧੀਆਂ ਤੋਂ ਵੱਧ ਔਰਤਾਂ ਗਰਭਵਤੀ ਹੋਣ ਦੇ ਬਾਵਜੂਦ ਬੱਚੇ ਨੂੰ ਜਨਮ ਨਹੀਂ ਦਿੰਦੀਆਂ। ਹਰ 1000 ਔਰਤ ਦੇ ਪਿੱਛੇ 30 ਗਰਭਪਾਤ ਦਰਜ ਕੀਤੇ ਗਏ ਹਨ। ਅਧਿਕਾਰਤ ਅੰਕੜਿਆਂ ਮੁਤਾਬਕ ਡੈਨਮਾਰਕ ਵਿੱਚ 1000 ਔਰਤਾਂ ਪਿੱਛੇ 12 ਗਰਭਪਾਤ ਹੁੰਦੇ ਹਨ।

ਇਹ ਵੀ ਪੜ੍ਹੋ:

ਡੇਨਮਾਰਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੈਨਮਾਰਕ ਵਿੱਚ 1000 ਔਰਤਾਂ ਪਿੱਛੇ 12 ਗਰਭਪਾਤ ਹੁੰਦੇ ਹਨ

ਆਰਥਿਕ ਦਿੱਕਤਾਂ, ਗਰੀਬੀ ਅਤੇ ਸਿੱਖਿਆ ਦੀ ਘਾਟ

ਆਰਥਿਕ ਮੁਸ਼ਕਲਾਂ, ਘਰਾਂ ਵਿੱਚ ਗਰੀਬੀ ਅਤੇ ਸਿੱਖਿਆ ਦੀ ਘਾਟ ਵੀ ਇਸ ਅੰਕੜੇ ਦੇ ਵਧਣ ਦਾ ਅਹਿਮ ਕਾਰਨ ਹੈ।

ਬਹੁਤ ਸਾਰੇ ਦੇਸਾਂ ਵਿੱਚ ਇੱਥੋਂ ਤੱਕ ਕਿ ਜਿੱਥੇ ਗਰਭਪਾਤ ਕਾਨੂੰਨੀ ਅਤੇ ਮੁਫ਼ਤ ਹੈ, ਉਸ ਦੇਸ ਵਿੱਚ ਇਨ੍ਹਾਂ ਚੀਜ਼ਾਂ ਬਾਰੇ ਜ਼ਿਆਦਾ ਨਹੀਂ ਦੱਸਿਆ ਜਾਂਦਾ ਕਿ ਗਰਭਨਿਰੋਧਕ ਮੁਫ਼ਤ ਹਨ ਅਤੇ ਆਸਾਨੀ ਨਾਲ ਮਿਲ ਜਾਂਦੇ ਹਨ।

ਗਰੀਨਲੈਂਡ ਵਿੱਚ ਕਈ ਔਰਤਾਂ ਇਸ ਬਾਰੇ ਚਿੰਤਤ ਨਹੀਂ ਹਨ, ਉਹ ਅਣਚਾਹੀ ਪ੍ਰੈਗਨੈਂਸੀ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੇ, ਜਿਸ ਕਾਰਨ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਵੇ।

ਅਬੋਰਸ਼ਨ ਡੇਅ

ਪਰ ਕਿਉਂ ਇੱਥੇ ਬਹੁਤ ਸਾਰੀਆਂ ਅਣਚਾਹੀਆਂ ਪ੍ਰੈਗਨੈਂਸੀਆਂ ਹਨ?

ਗਰਭ ਨਿਰੋਧਕ ਗੋਲੀਆਂ

ਤਸਵੀਰ ਸਰੋਤ, Media for Medical

ਤਸਵੀਰ ਕੈਪਸ਼ਨ, ਗ੍ਰੀਨਲੈਂਡ ਵਿੱਚ ਔਰਤਾਂ ਨੂੰ ਮੁਫ਼ਤ ਗਰਭ ਨਿਰੋਧਕ ਗੋਲੀਆਂ ਮਿਲਦੀਆਂ ਹਨ ਪਰ ਜ਼ਿਆਦਾਤਰ ਇਸਦੀ ਵਰਤੋਂ ਨਹੀਂ ਕਰਦੀਆਂ

ਪੀਆ ਦਾ ਕਹਿਣਾ ਹੈ,''ਮੇਰੇ ਕਈ ਦੋਸਤਾਂ ਨੇ ਗਰਭਪਾਤ ਕਰਵਾਇਆ ਹੈ। ਮੇਰੇ ਅਤੇ ਮੇਰੇ ਭਰਾ ਤੋਂ ਪਹਿਲਾਂ ਮੇਰੀ ਮਾਂ ਦੇ ਤਿੰਨ ਗਰਭਪਾਤ ਹੋਏ ਹਨ।

ਡੈਨਮਾਰਕ ਵਿੱਚ ਰੋਸਕਿਲਡੇ ਯੂਨੀਵਰਸਿਟੀ ਵਿੱਚ ਇਸ ਵਿਸ਼ੇ 'ਤੇ ਪੀਐੱਚਡੀ ਕਰ ਰਹੀ ਤੁਰੀ ਹੇਰਮਾਨਸਦੋਤੀਰ ਦਾ ਕਹਿਣਾ ਹੈ,''ਨੁੱਕ ਵਿੱਚ ਵਿਦਿਆਰਥੀ ਬੁੱਧਵਾਰ ਨੂੰ ਸੈਕਸੂਅਲ ਹੈਲਥ ਕਲੀਨਿਕ ਜਾਂਦੇ ਹਨ ਜਿਸ ਨੂੰ ਉਹ ''ਅਬੌਰਸ਼ਨ ਡੇਅ'' ਕਹਿੰਦੇ ਹਨ।

''ਗਰੀਨਲੈਂਡ ਵਿੱਚ ਗਰਭਪਾਤ ਬਾਰੇ ਬਹਿਸ ਕੋਈ ਚਰਚਾ ਦਾ ਵਿਸ਼ਾ ਜਾਂ ਸ਼ਰਮ ਦਾ ਮੁੱਦਾ ਨਹੀਂ ਹੈ। ਅਤੇ ਨਾ ਹੀ ਵਿਆਹ ਤੋਂ ਪਹਿਲਾਂ ਸੈਕਸ ਜਾਂ ਫਿਰ ਬਿਨਾਂ ਯੋਜਨਾ ਦੇ ਗਰਭ ਧਾਰਨ ਕਰਨਾ।''

ਇਹ ਵੀ ਪੜ੍ਹੋ:

ਮੁਫ਼ਤ ਗਰਭ ਨਿਰੋਧਕ

ਪੀਆ ਦਾ ਕਹਿਣਾ ਹੈ,''ਗਰਭਨਿਰੋਧਕ ਮੁਫ਼ਤ ਵਿੱਚ ਜਾਂ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਮੇਰੇ ਬਹੁਤ ਸਾਰੇ ਦੋਸਤ ਇਸਦੀ ਵਰਤੋਂ ਨਹੀਂ ਕਰਦੇ।''

ਸਟਿਨ ਬਰੇਨੋਈ ਇਸਤਰੀ ਰੋਗੀ ਮਾਹਿਰ ਹੈ ਜਿਹੜੀ ਕਿ ਗਰੀਨ ਵਿੱਚ ਕੰਮ ਕਰਦੀ ਹੈ ਅਤੇ ਕਈ ਸਾਲਾਂ ਤੋਂ ਗਰਭਪਾਤ 'ਤੇ ਰਿਸਰਚ ਕਰ ਰਹੀ ਹੈ।

ਗਰਭਪਾਤ ਦੇ ਔਜਾਰ

ਤਸਵੀਰ ਸਰੋਤ, Sean Gallup

ਤਸਵੀਰ ਕੈਪਸ਼ਨ, 12 ਜੂਨ 1975 ਤੋਂ ਹੀ ਗ੍ਰੀਨਲੈਂਡ ਵਿੱਚ ਗਰਭਪਾਤ ਕਾਨੂੰਨੀ ਹੈ

ਉਸ ਨੇ ਬੀਬੀਸੀ ਨੂੰ ਦੱਸਿਆ, "ਕਰੀਬ 50 ਫ਼ੀਸਦ ਔਰਤਾਂ 'ਤੇ ਮੈਂ ਸਰਵੇਖਣ ਕੀਤਾ, ਉਨ੍ਹਾਂ ਦਾ ਕਹਿਣਾ ਸੀ ਕਿ ਉਹ ਗਰਭਨਿਰੋਧਕ ਬਾਰੇ ਜਾਣਦੇ ਹਨ ਪਰ 85 ਫ਼ੀਸਦ ਤੋਂ ਵੱਧ ਲੋਕ ਇਸਦੀ ਵਰਤੋਂ ਨਹੀਂ ਕਰਦੇ ਜਾਂ ਫਿਰ ਸਹੀ ਤਰੀਕੇ ਨਾਲ ਨਹੀਂ ਕਰਦੇ।''

ਉਹ ਕਹਿੰਦੀ ਹੈ,''ਜ਼ਿਆਦਾਤਰ ਅਣਚਾਹੀਆਂ ਪ੍ਰੈਗਨੈਂਸੀਆਂ ਸ਼ਰਾਬ ਦੀ ਵਰਤੋਂ ਕਰਨ ਨਾਲ ਹੁੰਦੀਆਂ ਹਨ। ਇਸ ਦੌਰਾਨ ਮਰਦ ਅਤੇ ਔਰਤ ਦੋਵਾਂ ਨੂੰ ਗਰਭ ਨਿਰੋਧਕ ਲੈਣ ਬਾਰੇ ਯਾਦ ਨਹੀਂ ਰਹਿੰਦਾ।''

ਉਸਦੀ ਰਿਸਰਚ ਮੁਤਾਬਕ ਹੇਰਮਾਨਸਦੋਤੀਰ ਉਹ ਤਿੰਨ ਕਾਰਨ ਦੱਸਦੀ ਹੈ ਜਿਸਦੇ ਕਾਰਨ ਗ੍ਰੀਨਲੈਂਡ ਵਿੱਚ ਔਰਤਾਂ ਗਰਭਨਿਰੋਧਕ ਦੀ ਵਰਤੋਂ ਨਹੀਂ ਕਰਦੀਆਂ।

''ਪਹਿਲਾਂ ਉਹ ਔਰਤਾਂ ਜਿਹੜੀਆਂ ਬੱਚਾ ਚਾਹੁੰਦੀਆਂ ਹਨ, ਦੂਜਾ ਉਹ ਔਰਤਾਂ ਜਿਹੜੀਆਂ ਹਿੰਸਾ ਦਾ ਸ਼ਿਕਾਰ ਹੋਣ ਜਾਂ ਫਿਰ ਸ਼ਰਾਬ ਦੀ ਵਰਤੋਂ ਵੇਲੇ ਉਨਾਂ ਨੂੰ ਗਰਭਨਿਰੋਧਕ ਲੈਣ ਬਾਰੇ ਯਾਦ ਨਹੀਂ ਰਹਿੰਦਾ ਅਤੇ ਤੀਜਾ ਤੇ ਆਖ਼ਰੀ ਇਹ ਕਿ ਜੇਕਰ ਪੁਰਸ਼ ਸਾਥੀ ਕੋਡੰਮ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦੇਵੇ।''

ਗਰਭ ਨਿਰੋਧਕ ਬਾਰੇ ਘੱਟ ਜਾਣਕਾਰੀ

ਪੀਆ ਨੇ ਬੀਬੀਸੀ ਨੂੰ ਦੱਸਿਆ,''ਸਵੇਰੇ ਅਤੇ ਦੁਪਹਿਰ ਸਮੇਂ ਲੈਣ ਵਾਲੀ ਗੋਲੀ ਬਾਰੇ ਮੈਨੂੰ ਵੀ ਇੱਕ ਮਹੀਨਾ ਪਹਿਲਾਂ ਹੀ ਪਤਾ ਲੱਗਿਆ, ਮੈਨੂੰ ਨਹੀਂ ਲਗਦਾ ਕਿ ਸਭ ਨੂੰ ਇ ਬਾਰੇ ਪਤਾ ਹੋਵੇਗਾ।''

"ਮੇਰਾ ਮਾਂ ਨੇ ਕਦੇ ਵੀ ਮੇਰੇ ਨਾਲ ਸੈਕਸੁਅਲ ਹੈਲਥ ਬਾਰੇ ਗੱਲ ਨਹੀਂ ਕੀਤੀ, ਮੈਨੂੰ ਇਨ੍ਹਾਂ ਚੀਜ਼ਾਂ ਬਾਰੇ ਸਕੂਲ ਅਤੇ ਮੇਰੇ ਦੋਸਤਾਂ ਤੋਂ ਪਤਾ ਲੱਗਿਆ।''

ਇਕ ਸਟੱਡੀ ਮੁਤਾਬਕ ਗ੍ਰੀਨਲੈਂਡ ਦੇ ਪਰਿਵਾਰਾਂ ਵਿੱਚ ਸੈਕਸੁਅ ਹੈਲਥ ਬਾਰੇ ਬਹੁਤੀ ਗੱਲ ਨਹੀਂ ਕੀਤੀ ਜਾਂਦੀ ਕਿਉਂਕਿ ਇਸ ਨੂੰ ਅਜੀਬ ਅਤੇ ਮੁਸ਼ਕਿਲ ਮੰਨਿਆ ਜਾਂਦਾ ਹੈ।

ਦੁਨੀਆਂ ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਦਾ ਅੰਕੜਾ

ਖ਼ੁਦਕੁਸ਼ੀਆਂ ਦੇ ਨਾਲ-ਨਾਲ ਗ੍ਰੀਨਲੈਂਡ ਵਿੱਚ ਖ਼ੁਦੁਸ਼ੀਆਂ ਦਾ ਅੰਕੜਾ ਵੀ ਬਹੁਤ ਉੱਪਰ ਹੈ। ਇੰਟਰਨੈਸ਼ਲ ਜਰਨਲ ਆਫ਼ ਸਰਕਮਪੋਲਰ ਹੈਲਥ ਦੇ ਅੰਕੜੇ ਮੁਤਾਬਕ ਹਰ ਸਾਲ 100,000 ਲੋਕਾਂ ਪਿੱਛੇ 83 ਮਾਮਲੇ ਖੁਦਕੁਸ਼ੀ ਦੇ ਸਾਹਮਣੇ ਆਉਂਦੇ ਹਨ।

ਸ਼ਰਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗ੍ਰੀਨਲੈਂਡ ਦੇ ਸਥਾਨਕ ਲੋਕ ਸ਼ਰਾਬ ਦੀ ਵਧੇਰੇ ਵਰਤੋਂ ਕਰਦੇ ਹਨ

ਮਨੋਵਿਗਿਆਨੀ ਲਾਰਸ ਪੇਡਰਸਨ ਜਿਨ੍ਹਾਂ ਨੇ ਗ੍ਰੀਨਲੈਂਡ ਵਿੱਚ ਕਈ ਸਾਲਾਂ ਤੱਕ ਕੰਮ ਕੀਤਾ ਹੈ, ਕਹਿੰਦੇ ਹਨ,''ਜ਼ਿਆਦਾਤਰ ਮਾਮਲਿਆਂ ਵਿੱਚ ਜਿਹੜੇ ਹਿੰਸਾ ਦੇ ਸਾਏ ਵਿੱਚ ਵੱਡੇ ਹੁੰਦੇ ਹਨ ਉਹ ਜ਼ਿਆਦਾਤਰ ਖੁਦਕੁਸ਼ੀ ਕਰਦੇ ਹਨ।''

ਸਾਰਿਆਂ ਲਈ ਮੁਫ਼ਤ ਗਰਭਪਾਤ

ਕਈਆਂ ਦੀ ਸਲਾਹ ਹੈ ਕਿ ਗ੍ਰੀਨਲੈਂਡ ਨੂੰ ਗਰਭਪਾਤ ਦਾ ਅੰਕੜਾ ਘਟਾਉਣ ਲਈ ਗਰਭਪਾਤ ਲਈ ਫੀਸ ਲੈਣੀ ਸ਼ੁਰੂ ਕਰਨੀ ਚਾਹੀਦੀ ਹੈ।

ਕਈਆਂ ਦਾ ਤਰਕ ਹੈ ਕਿ ਵਧੇਰੇ ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਨੂੰ ਇਸ ਤੱਥ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿ ਗਰਭਪਾਤ ਮੁਫ਼ਤ ਵਿੱਚ ਜਾਂ ਆਸਾਨੀ ਨਾਲ ਹੋ ਜਾਂਦਾ ਹੈ।

ਪ੍ਰੋਫ਼ੈਸਰ ਜੋਹਾਨੇ ਸੰਦਬੇ ਜਿਨ੍ਹਾਂ ਨੇ ਗ੍ਰੀਨਲੈਂਡ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਹਿੰਸਾ ਵਿੱਚੋਂ ਬਾਹਰ ਕੱਢਣ ਲਈ ਕੰਮ ਕੀਤਾ ਹੈ ਉਨ੍ਹਾਂ ਦਾ ਕਹਿਣਾ ਹੈ,''ਮਰੀਜ਼ਾ ਨੂੰ ਇਸਦੇ ਲਈ ਫੀਸ ਨਹੀਂ ਦੇਣਾ ਚਾਹੀਦੀ। ਮੈਂ ਇਸਦੇ ਵਿਰੋਧ ਵਿੱਚ ਹਾਂ।''

ਇਹ ਵੀ ਪੜ੍ਹੋ:

ਬੇਬੀ ਡਾਲ

ਤਸਵੀਰ ਸਰੋਤ, PAARISA

ਦਿ ਡਾਲ ਪ੍ਰਾਜੈਕਟ

ਗ੍ਰੀਨਲੈਂਡ ਵਿੱਚ 14-15 ਸਾਲ ਦੀ ਉਮਰ ਵਿੱਚ ਨੌਜਵਾਨ ਸੈਕਸ ਕਰਨਾ ਸ਼ੁਰੂ ਕਰ ਦਿੰਦੇ ਹਨ। ਕੌਮੀ ਅੰਕੜਿਆਂ ਮੁਤਾਬਕ 15 ਸਾਲ ਦੀ ਉਮਰ ਵਾਲੇ 63 ਫ਼ੀਸਦ ਲੋਕ ਰੋਜ਼ਾਨਾ ਸੈਕਸ ਕਰਦੇ ਹਨ।

ਸਰਕਾਰ ਨੇ ਸਕੂਲਾਂ ਵਿੱਚ ਵਿਦਿਆਰਥਿਆਂ ਨੂੰ ''ਡਾਲ ਪ੍ਰਾਜੈਕਟ'' ਬਾਰੇ ਜਾਣੂ ਕਰਵਾਇਆ ਜੋ ਨੌਜਵਾਨਾਂ ਨੂੰ ਘੱਟ ਉਮਰ ਵਿੱਚ ਬੱਚਾ ਹੋਣ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਾ ਹੈ।

ਇਸ ਪ੍ਰਾਜੈਕਟ ਦਾ ਉਦੇਸ਼ ਅਣਚਾਹੇ ਗਰਭ ਦੇ ਅੰਕੜੇ ਨੂੰ ਘੱਟ ਕਰਨਾ ਹੈ ਅਤੇ ਗਰਭਨਿਰੋਧਕ ਦੀ ਵਰਤੋਂ ਵਧਾਉਣਾ ਹੈ।

ਮੁੰਡੇ ਅਤੇ ਕੁੜੀਆਂ ਨੂੰ ਇੱਕ ਅਸਲੀ ਦਿਖਣ ਵਾਲੀ ਗੁੱਡੀ ਦਿੱਤੀ ਜਾਂਦੀ ਹੈ ਜਿਸਦਾ ਵਿਹਾਰ ਇੱਕ ਬੱਚੇ ਦੀ ਤਰ੍ਹਾਂ ਹੋਵੇ।

ਇਹ ਇੱਕ ਤਰੀਕਾ ਹੈ ਜਿਸਦੇ ਤਹਿਤ 13 ਤੋਂ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਇੱਕ ਬੱਚੇ ਦੀ ਜ਼ਿੰਮੇਵਾਰੀ ਦਾ ਆਹਿਸਾਸ ਕਰਵਾਉਣਾ ਹੈ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)