ਪੰਜ ਗੱਲਾਂ ਜਿਨ੍ਹਾਂ ਬਾਰੇ ਮਰਦ ਅਕਸਰ ਗੱਲ ਨਹੀਂ ਕਰਦੇ, ਜੋ ਹੈ ਬੇਹੱਦ ਚਿੰਤਾਜਨਕ

ਤਸਵੀਰ ਸਰੋਤ, Getty Images
ਖੋਲ੍ਹ ਦਿੰਦਾ ਦਿਲ ਜੇ ਤੂੰ ਲਫ਼ਜ਼ਾਂ ਦੇ ਵਿੱਚ ਯਾਰਾਂ ਦੇ ਨਾਲ/ਖੋਲ੍ਹਣਾ ਪੈਂਦਾ ਨਾ ਏਦਾਂ ਅੱਜ ਔਜ਼ਾਰਾਂ ਦੇ ਨਾਲ। - ਸੁਰਜੀਤ ਪਾਤਰ
ਹਰ ਸਾਲ ਦੁਨੀਆਂ ਭਰ ਵਿੱਚ 800,000 ਲੋਕ ਖ਼ੁਦਕੁਸ਼ੀਆਂ ਕਰਦੇ ਹਨ ਭਾਵ ਹਰ 40 ਸਕਿੰਟਾਂ ਵਿੱਚ ਕੋਈ ਆਪਣੀ ਜਾਨ ਲੈ ਲੈਂਦਾ ਹੈ।
ਖ਼ੁਦਕੁਸ਼ੀ ਕਰਨ ਵਾਲਿਆਂ ਵਿੱਚੋਂ ਬਹੁਗਿਣਤੀ ਪੁਰਸ਼ਾਂ ਦੀ ਹੁੰਦੀ ਹੈ, ਇਸ ਦਾ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਆਪਣਾ ਦਿਲ ਕਿਸੇ ਹੋਰ ਕੋਲ ਫਰੋਲਣ ਵਿੱਚ ਮੁਸ਼ਕਿਲ ਆਉਂਦੀ ਹੈ ਅਤੇ ਉਨ੍ਹਾਂ ਵੱਲੋਂ ਆਪਣੀ ਸਮੱਸਿਆ ਦੱਸ ਕੇ ਸਲਾਹ ਲੈਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।
ਆਖ਼ਰ ਉਹ ਕਿਹੜੇ ਅਜਿਹੇ ਮਸਲੇ ਹਨ ਜਿਨ੍ਹਾਂ ਬਾਰੇ ਪੁਰਸ਼ਾਂ ਨੂੰ ਕਿਸੇ ਦੂਸਰੇ ਨਾਲ ਗੱਲ ਕਰਨ ਵਿੱਚ ਖ਼ਾਸ ਮੁਸ਼ਕਲ ਆਉਂਦੀ ਹੈ।
ਸੋਸ਼ਲ ਮੀਡੀਆ ਤੇ ਸੱਚਾਈ
ਸੋਸ਼ਲ ਮੀਡੀਆ ਦਾ ਮਾਨਸਿਕ ਸਿਹਤ ਉੱਪਰ ਬਹੁਤ ਜ਼ਿਆਦਾ ਅਸਰ ਪੈਂਦਾ ਹੈ।
ਪੈਨਸਲਵੇਨੀਆ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਸਾਇੰਸਦਾਨ ਇਸ ਨਤੀਜੇ 'ਤੇ ਪਹੁੰਚੇ ਕਿ ਅਸੀਂ ਜਿੰਨਾਂ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਤੇ ਗੁਜ਼ਾਰਦੇ ਹਾਂ ਅਸੀਂ ਉਨੇਂ ਹੀ ਇਕੱਲੇ ਅਤੇ ਮਹਿਸੂਸ ਕਰਦੇ ਹਾਂ ਸਾਨੂੰ ਓਨਾਂ ਹੀ ਤਣਾਅ ਹੁੰਦਾ ਹੈ। ਇਹ ਅਸਰ ਸਥਾਈ ਨਹੀਂ ਹੈ ਅਤੇ ਇਸ ਤੋਂ ਉੱਭਰਿਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਮਨੋਵਿਗਿਆਨੀ ਤੇ ਅਧਿਐਨ ਦੀ ਲੇਖਕ, ਮੈਲਿਸਾ ਹੰਟ ਮੁਤਾਬਕ, "ਸੋਸ਼ਲ ਮੀਡੀਆ ਦੀ ਵਰਤੋਂ ਘਟਾਉਣ ਨਾਲ ਇਕੱਲੇਪਣ ਅਤੇ ਤਣਾਅ ਵਿੱਚ ਕਮੀ ਆਉਂਦੀ ਹੈ।" ਉਨ੍ਹਾਂ ਦੱਸਿਆ, "ਜੋ ਲੋਕ ਇਸ ਅਧਿਐਨ ਵਿੱਚ ਸ਼ਾਮਲ ਹੋਏ ਉਨ੍ਹਾਂ ਵਿੱਚ ਇਹ ਅਸਰ ਜ਼ਿਆਦਾ ਉਘੜਵੇਂ ਰੂਪ ਵਿੱਚ ਦੇਖੇ ਗਏ।"
ਸੋਸ਼ਲ ਮੀਡੀਆ ਵਿੱਚ ਅਜਿਹਾ ਕੀ ਹੈ ਜੋ ਖ਼ਾਸ ਤੌਰ 'ਤੇ ਖ਼ਤਰਨਾਕ ਹੈ?
"ਲੋਕਾਂ ਨੂੰ ਇਸ ਪ੍ਰਕਿਰਿਆ ਬਾਰੇ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਨਹੀਂ ਪਰ ਇਹ ਹੁੰਦਾ ਰਹਿੰਦਾ ਹੈ। ਜਦੋਂ ਤੁਸੀਂ ਲੌਗ ਇਨ ਕਰਦੇ ਹੋ ਤਾਂ ਤੁਸੀਂ ਬਹੁਤ ਕਿਊਰੇਟਡ ਸਮੱਗਰੀ ਦੇਖਦੇ ਹੋ। ਜਿਨ੍ਹਾਂ ਸੋਸ਼ਲ ਮੀਡੀਆ ਤੁਸੀਂ ਜ਼ਿਆਦਾ ਵਰਤੋਗੇ ਓਨੀਆਂ ਜ਼ਿਆਦਾ ਤੁਲਨਾਵਾਂ ਤੁਹਾਡੇ ਅੰਦਰ ਘਰ ਕਰਦੀਆਂ ਜਾਣਗੀਆਂ। ਇਸਦਾ ਲੋਕਾਂ ਦੇ ਗਿਰਦੇ ਜਾ ਰਹੇ ਮੂਡ ਨਾਲ ਸਿੱਧਾ ਸੰਬੰਧ ਹੈ।"
ਇਹ ਵੀ ਪੜ੍ਹੋ:
ਇਕੱਲਾਪਣ
ਬੀਬੀਸੀ ਵੱਲੋਂ ਵੈਲਕਮ ਕਲੈਕਸ਼ਨ ਨਾਲ ਮਿਲ ਕੇ ਕੀਤੇ ਗਏ ਆਪਣੀ ਕਿਸਮ ਦੇ ਸਭ ਤੋਂ ਵੱਡੇ ਸਰਵੇ, 'ਇਕੱਲੇਪਣ ਪ੍ਰਯੋਗ' ਵਿੱਚ 16 ਤੋਂ 24 ਸਾਲ ਦੇ ਲੋਕਾਂ ਵਿੱਚ ਇਕੱਲੇਪਣ ਦੀ ਭਾਵਨਾ ਸਭ ਤੋਂ ਵਧੇਰੇ ਪਾਈ ਗਈ।

ਤਸਵੀਰ ਸਰੋਤ, Getty Images
ਸਾਲ 2017 ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਪੁਰਸ਼ਾਂ ਲਈ ਆਪਣੇ ਇਕੱਲੇਪਣ ਤੋਂ ਨਿਜ਼ਾਤ ਪਾਉਣਾ ਜ਼ਿਆਦਾ ਔਖਾ ਹੁੰਦਾ ਹੈ।
ਮੁੱਖ ਖੋਜਕਾਰ ਰੋਬਿਨ ਡਨਬਰ ਦਾ ਕਹਿਣਾ ਹੈ, "ਕੁੜੀਆਂ ਦੇ ਰਿਸ਼ਤਿਆਂ ਦੇ ਨਿਭਾਅ ਨੂੰ ਇਸ ਗੱਲ ਨੇ ਤੈਅ ਕੀਤਾ ਕਿ ਉਨ੍ਹਾਂ ਆਪਸ ਵਿੱਚ ਫੋਨ ਤੇ ਕਿੰਨੀ ਗੱਲਬਾਤ ਕੀਤੀ।" ਮੁੰਡਿਆਂ ਦੇ ਰਿਸ਼ਤਿਆਂ ਵਿੱਚ ਇਹ ਗੱਲ ਅਹਿਮ ਸੀ ਕਿ ਉਹ ਕਿੰਨੀਆਂ ਗਤੀਵਿਧੀਆਂ ਵਿੱਚ ਇਕੱਠੇ ਸ਼ਾਮਲ ਹੋਏ, ਜਿਵੇਂ ਫੁੱਟਬਾਲ ਦਾ ਮੈਚ ਖੇਡਣਾ, ਪੱਬ ਜਾ ਕੇ ਪੀਣਾ, ਉਨ੍ਹਾਂ ਨੂੰ ਯਤਨ ਕਰਨੇ ਪਏ।" ਕੁੜੀਆਂ ਮੁੰਡਿਆਂ ਵਿੱਚ ਇਹ ਬੜਾ ਸਪਸ਼ਟ ਵਖਰੇਵਾਂ ਸੀ।
ਜੇ ਇਕੱਲਾਪਣ ਹੱਦੋਂ ਵੱਧ ਜਾਂਦਾ ਹੈ ਤਾਂ ਇਸ ਦਾ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ ਉੱਪਰ ਹੀ ਮਾਰੂ ਅਸਰ ਪੈਂਦਾ ਹੈ। ਵਿਗਿਆਨਕ ਅਧਿਐਨਾਂ ਵਿੱਚ ਇਕੱਲੇਪਣ ਨੂੰ ਭੁੱਲਣ ਨਾਲ ਜੁੜੀਆਂ ਬਿਮਾਰੀਆਂ ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਨਾਲ ਜੋੜਿਆ ਗਿਆ ਹੈ।

ਤਸਵੀਰ ਸਰੋਤ, Getty Images
ਰੋਣਾ
ਬਹੁਤ ਸਾਰੇ ਅਧਿਐਨਾਂ ਵਿੱਚ ਸਿਫ਼ਾਰਸ਼ ਕੀਤੀ ਗਈ ਹੈ ਕਿ ਰੋਣ ਨਾਲ ਨਾ ਸਿਰਫ ਮਨ ਦਾ ਬੋਝ ਹਲਕਾ ਹੁੰਦਾ ਹੈ ਸਗੋਂ ਇਸ ਨਾਲ ਸਮਭਾਵ ਵੀ ਪੈਦਾ ਹੁੰਦਾ ਹੈ ਅਤੇ ਸਮਾਜਿਕ ਸੰਬੰਧ ਮਜਬੂਤ ਹੁੰਦੇ ਹਨ।
ਫਿਰ ਵੀ "ਮਰਦ ਨੂੰ ਦਰਦ ਨਹੀਂ ਹੁੰਦਾ" ਤੇ "ਮੁੰਡੇ ਰੋਂਦੇ ਨਹੀਂ" ਵਰਗੀਆਂ ਗੱਲਾਂ ਸਾਡੀ ਮਾਨਸਿਕਤਾ ਵਿੱਚ ਗਹਿਰੀਆਂ ਖੁਣੀਆਂ ਹੋਈਆਂ ਹਨ।
ਇੰਗਲੈਂਡ ਵਿੱਚ ਹੋਏ ਇੱਕ ਸਰਵੇ ਮੁਤਾਬਕ, 18-24 ਸਾਲ ਦੇ 55 % ਪੁਰਸ਼ਾਂ ਦਾਂ ਮੰਨਣਾ ਸੀ ਕਿ ਰੋਣ ਨਾਲ ਉਨ੍ਹਾਂ ਦੀ ਮਰਦਾਨਗੀ ਘੱਟ ਜਾਵੇਗੀ।
ਆਸਟਰੇਲੀਆ ਵਿੱਚ ਖ਼ੁਦਕੁਸ਼ੀਆਂ ਸੰਬੰਧੀ ਲੋਕਾਂ ਦੀ ਸਹਾਇਤਾ ਕਰਨ ਵਾਲੀ ਸਵੈ-ਸੇਵੀ ਸੰਸਥਾ ਦੇ ਕੋਲਮੈਨ ਓ'ਡਰਿਸਕੋਲ ਦਾ ਕਹਿਣਾ ਹੈ, "ਅਸੀਂ ਮੁੰਡਿਆਂ ਨੂੰ ਬਚਪਨ ਤੋਂ ਹੀ ਇਸ ਤਰ੍ਹਾਂ ਤਿਆਰ ਕਰਦੇ ਹਾਂ ਕਿ, ਭਾਵਾਨਾਵਾਂ ਨਹੀਂ ਦੱਸਣੀਆਂ, ਕਿਉਂਕਿ ਅਜਿਹਾ ਕਰਨਾ 'ਕਮਜ਼ੋਰੀ' ਹੁੰਦਾ ਹੈ।"
ਇਹ ਵੀ ਪੜ੍ਹੋ:
ਰੋਟੀ ਕਮਾਉਣ ਵਾਲਾ
ਇੰਗਲੈਂਡ ਦੇ ਹੀ ਇੱਕ ਹੋਰ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਕਿ ਔਰਤਾਂ ਨਾਲ ਰਿਸ਼ਤੇ ਵਿੱਚ ਰਹਿ ਰਹੇ 42% ਪੁਰਸ਼ਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੂੰ ਆਪਣੀ ਸਾਥੀ ਤੋਂ ਜ਼ਿਆਦਾ ਕਮਾਉਣਆ ਚਾਹੀਦਾ ਹੈ।
ਓਲੂਮਾਈਡ ਡੂਰੋਜਿਏ ਵੀ ਅਜਿਹੇ ਹੀ ਪੁਰਸ਼ਾਂ ਵਿੱਚੋਂ ਇੱਕ ਹਨ।

ਤਸਵੀਰ ਸਰੋਤ, BBC Sport
ਉਨ੍ਹਾਂ ਦੱਸਿਆ, ਮੈਂ ਆਪਣੇ ਪਿਤਾ ਨੂੰ ਦੇਖਿਆ ਹੈ, ਉਹੀ ਰੋਜ਼ੀ-ਰੋਟੀ ਕਮਾਉਂਦੇ ਸਨ, ਦਿਨ-ਰਾਤ ਕੰਮ ਕਰਦੇ ਸਨ, ਦੇਸ਼ ਦੇ ਇੱਕ ਤੋਂ ਦੂਸਰੇ ਹਿੱਸੇ ਵਿੱਚ ਆਉਣ-ਜਾਣ ਕਰਦੇ ਸਨ।"
"ਮੈਂ ਕਿਵੇਂ ਵੀ ਕਰਕੇ ਪੈਸਾ ਕਮਾਉਣਾ ਸੀ ਕਿਉਂਕਿ ਮੈਂ ਉਹੀ ਆਦਰਸ਼ ਪੁਰਸ਼ ਬਣਨਾ ਚਾਹੁੰਦਾ ਸੀ ਜਿਸ ਦੀ ਮੈਂ ਸੋਚਿਆ ਮੇਰੀ ਸਾਥੀ ਨੂੰ ਲੋੜ ਹੈ।"
ਵਿੱਤੀ ਜਿੰਮੇਵਾਰੀ ਦਾ ਬੋਝ ਮਹਿਸੂਸ ਕਰਨਾ, ਕਿਸੇ ਦੀ ਵੀ ਮਾਨਸਿਕ ਸਿਹਤ ਨੂੰ ਤਬਾਹ ਕਰ ਸਕਦਾ ਹੈ। ਸਾਲ 2015 ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਬੇਰੁਜ਼ਗਾਰੀ 1% ਵਧਣ ਨਾਲ, ਖ਼ੁਦਕਿਸ਼ੀਆਂ ਦੀ ਦਰ ਵਿੱਚ 0.79% ਵਾਧਾ ਹੁੰਦਾ ਹੈ।
ਇੰਗਲੈਂਡ ਦੀ ਸਵੈ-ਸੇਵੀ ਸੰਸਥਾ, Campaign Against Living Miserably (Calm) ਦੇ ਮੁੱਖ ਕਾਰਜਕਾਰੀ, ਸਾਇਮਨ ਗਨਿੰਗ ਦਾ ਕਹਿਣਾ ਹੈ, "ਸਾਨੂੰ ਸਾਡੇ ਹਾਣੀਆਂ ਦੀ ਤੁਲਨਾ ਵਿੱਚ ਹੀ ਆਪਣੇ ਬਾਰੇ ਰਾਇ ਬਣਾਉਣ ਅਤੇ ਆਰਥਿਕ ਤੌਰ 'ਤੇ ਸਫ਼ਲ ਹੋਣ ਲਈ ਹੀ ਪਾਲਿਆ ਜਾਂਦਾ ਹੈ। ਜਦੋਂ ਅਸੀਂ ਆਰਥਿਕਤਾ ਦੀ ਸੰਭਾਲ ਨਹੀਂ ਕਰ ਪਾਉਂਦੇ ਤਾਂ ਮੁਸ਼ਕਲ ਹੋ ਜਾਂਦਾ ਹੈ।"
ਸਾਇਮਨ ਦੀ ਸੰਸਥਾ ਪੁਰਸ਼ਾਂ ਦੀ ਖ਼ੁਦਕੁਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ।

ਤਸਵੀਰ ਸਰੋਤ, BBC Sport
ਸਰੀਰ ਬਾਰੇ ਧਾਰਣਾ
ਪਿਛਲੇ ਸਾਲ ਇੱਕ ਰਿਐਲਿਟੀ ਸ਼ੋਅ ਵਿੱਚ ਤੀਜੇ ਨੰਬਰ 'ਤੇ ਆਉਣ ਮਗਰੋਂ ਜੋਸ਼ ਛੋਟੀ ਉਮਰੇ ਹੀ ਮਸ਼ਹੂਰ ਹੋ ਗਿਆ।
"(ਸ਼ੋਅ ਵਿੱਚ) ਜਾਣ ਤੋਂ ਪਹਿਲਾਂ ਮੈਂ ਜਿਮ ਵਿੱਚ ਹੀ ਰਿਹਾ ਸੀ, ਸ਼ੀਸ਼ਾ ਦੇਖਦਾ ਰਹਿੰਦਾ ਸੀ। ਹਾਲਾਂਕਿ ਮੈਂ ਭਾਰ ਘਟਾ ਲਿਆ ਸੀ ਫਿਰ ਵੀ ਮੈਂ ਸ਼ਾਮਲ ਨਹੀਂ ਸੀ ਹੋਣਾ ਚਾਹੁੰਦਾ।"
ਹੁਣ ਵੀ ਕਿਸੇ ਸਿਕਸ-ਪੈਕ ਵਾਲੇ ਮੁੰਡੇ ਨੂੰ ਸਮੁੰਦਰ ਕੰਢੇ ਦੇਖਣ ਤੋਂ ਵਧੇਰੇ ਬੁਰਾ ਕੁਝ ਨਹੀਂ ਹੋ ਸਕਦਾ। ਤੁਸੀਂ ਆਪਣੇ ਆਪ ਨੂੰ ਦੇਖਦੇ ਹੋ ਤੇ ਤੁਹਾਨੂੰ ਆਪਣੇ ਵੱਲ ਦੇਖ ਕੇ ਸ਼ਰਮ ਆਉਂਦੀ ਹੈ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












