ਹੁਣ ਤੱਕ ਆਏ ਰੁਝਾਨਾਂ ਅਨੁਸਾਰ ਭਾਜਪਾ ਦੇਸ ਵਿੱਚ ਨਵੀਂ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਅੱਜ ਲਈ ਹੁਣ ਅਸੀਂ ਇਸ ਪੇਜ ਦੇ ਅਪਡੇਟਸ ਇੱਥੇ ਸਮਾਪਤ ਕਰ ਰਹੇ ਹਾਂ।
ਦੇਸ ਦੇ ਲੋਕਾਂ ਨੇ ਫਕੀਰ ਦੀ ਝੋਲੀ ਭਰ ਦਿੱਤੀ - ਨਰਿੰਦਰ ਮੋਦੀ
ਲੋਕ ਸਭਾ ਚੋਣਾਂ ਦੇ ਨਤੀਜੇ, ਕਈ ਸਿਆਸਤਦਾਨਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ।
ਲਾਈਵ ਕਵਰੇਜ
'ਭਾਰਤ 'ਚ ਜੁਮਲੇਬਾਜ਼ੀ ਦੀ ਸਿਆਸਤ ਚੱਲਦੀ ਹੈ, ਇਸ ਲਈ ਮੈਨੂੰ ਹਾਰ ਦੀ ਹੈਰਾਨੀ ਨਹੀਂ', ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨੇ ਪੀਡੀਏ ਉਮੀਦਵਾਰ ਧਰਮਵੀਰ ਗਾਂਧੀ ਨੂੰ ਹਰਾਇਆ ਹੈ
ਵੀਡੀਓ ਕੈਪਸ਼ਨ, ਧਰਮਵੀਰ ਗਾਂਧੀ ਨੇ ਪਟਿਆਲਾ ਵਿੱਚ ਵੋਟਾਂ ਦਾ ਇੱਕ ਵੱਡਾ ਹਿੱਸਾ ਹਾਸਿਲ ਕੀਤਾ ਹੈ ਭਾਜਪਾ ਦੀ ਜਿੱਤ ਦੁਨੀਆਂ ਦੀ ਸਭ ਤੋਂ ਵੱਡੀ ਘਟਨਾ - ਨਰਿੰਦਰ ਮੋਦੀ, ਪ੍ਰਧਾਨ ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ
- ਦੇਸ ਦੇ ਨਾਗਰਿਕਾਂ ਨੇ ਇਸ ਫਕੀਰ ਦੀ ਝੋਲੀ ਭਰ ਦਿੱਤੀ
- ਮੈਂ ਭਾਰਤ ਦੇ 130 ਕਰੋੜ ਨਾਗਰਿਕਾਂ ਦਾ ਸਰ ਝੁਕਾ ਕੇ ਨਮਨ ਕਰਦਾ ਹਾਂ
- ਲੋਕਤਾਂਤ੍ਰਿਕ ਵਿਸ਼ਵ ਵਿੱਚ 2019 ਦਾ ਮਤਦਾਨ ਦਾ ਅੰਕੜਾ ਹੈ, ਇਹ ਆਪਣੇ ਆਪ ’ਚ ਲੋਕਤਾਂਤਰਿਕ ਵਿਸ਼ਵ ਦੇ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਹੈ
- ਆਜ਼ਾਦੀ ਦੇ ਇੰਨੇ ਚੋਣਾਂ ਤੋਂ ਬਾਅਦ, ਸਭ ਤੋਂ ਵੱਧ ਮਤਦਾਨ ਇਨ੍ਹਾਂ ਚੋਣਾਂ ਵਿੱਚ ਹੋਇਆ ਹੈ, ਉਹ ਵੀ ਇੰਨੀ ਗਰਮੀ ਵਿਚਾਲੇ ਲੋਕਾਂ ਨੇ ਵੋਟ ਪਾਏ
- ਇਨ੍ਹਾਂ ਚੋਣਾਂ ਵਿੱਚ ਮੈਂ ਪਹਿਲਾਂ ਦਿਨ ਤੋਂ ਹੀ ਕਹਿ ਰਿਹਾ ਸੀ ਕਿ ਇਹ ਚੋਣ ਕੋਈ ਪਾਰਟੀ ਨਹੀਂ ਲੜ ਰਹੀ ਹੈ, ਕੋਈ ਉਮੀਦਵਾਰ ਨਹੀਂ ਲੜ ਰਿਹਾ ਹੈ, ਕੋਈ ਨੇਤਾ ਨਹੀਂ ਲੜ ਰਿਹਾ ਹੈ। ਇਹ ਚੋਣਾਂ ਦੇਸ ਦੀ ਜਨਤਾ ਲੜ ਰਹੀ ਹੈ।
- ਉਹ ਬੇਘਰ ਲੋਕ ਜੋ ਅੱਜ ਪੱਕੇ ਘਰ ਵਿੱਚ ਰਹਿਣ ਗਏ ਹਨ, ਇਹ ਉਨ੍ਹਾਂ ਦੀ ਜਿੱਤ ਹੈ ਅਤੇ 2022 ਤੱਕ ਉਨ੍ਹਾਂ ਦਾ ਘਰ ਬਣਨਾ ਤੈਅ ਹੈ।
- ਇਹ ਮੱਧਵਰਗੀ ਦੇ ਉਨ੍ਹਾਂ ਪਰਿਵਾਰਾਂ ਦੀ ਜਿੱਤ ਹੈ ਜੋ ਨਿਯਮ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਟੈਕਸ ਦਿੰਦਾ ਰਿਹਾ।
- ਪੰਜ ਸਾਲ ਵਿੱਚ ਉਸ ਨੇ ਅਨੁਭਵ ਕੀਤਾ ਕਿ ਉਸ ਦਾ ਟੈਕਸ ਸਹੀ ਕੰਮ ਆ ਰਿਹਾ ਹੈ। ਉਸ ਮੱਧਵਰਗੀ ਦੇ ਮਨ ਦਾ ਸੰਤੋਖ ਇਸ ਚੋਣ ਵਿੱਚ ਨਜ਼ਰ ਆ ਰਿਹਾ ਹੈ।
- ਭਾਰਤ ਦੀ ਜਨਤਾ ਨੇ ਇੱਕ ਨਵਾਂ ਨੈਰੇਟਿਵ ਸਾਹਮਣੇ ਰੱਖ ਦਿੱਤਾ ਹੈ। ਉਹ ਹੈ ਕਿ ਹੁਣ ਦੇਸ ਵਿੱਚ ਕੇਵਲ ਦੋ ਜਾਤੀਆਂ ਰਹਿ ਗਈਆਂ ਹਨ। ਇੱਕ ਹੈ ਦੇਸ ਦੇ ਗਰੀਬ ਅਤੇ ਦੂਜੇ ਦੇਸ ਨੂੰ ਗਰੀਬੀ ਤੋਂ ਮੁਕਤ ਕਰਵਾਉਣ ਲਈ ਆਪਣਾ ਯੋਗਦਾਨ ਦੇਣ ਵਾਲਿਆਂ ਦੀ।
- ਦੇਸਵਾਸੀਆਂ ਨੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ, ਉਸ ਨੂੰ ਪੂਰਾ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਮੈਂ ਬਦਇਰਾਦੇ ਨਾਲ ਜਾਂ ਬਦਨੀਯਤ ਨਾਲ ਕੋਈ ਕੰਮ ਨਹੀਂ ਕਰਾਂਗਾ। |

ਤਸਵੀਰ ਸਰੋਤ, ANI
ਸਾਡਾ ਕੰਮ ਵੀ ਤਕੜਾ ਸੀ ਤੇ ਵੋਟਰ ਵੀ ਤਕੜੇ ਨਿਕਲੇ - ਪਰਨੀਤ ਕੌਰ
ਪਟਿਆਲਾ ਲੋਕ ਸਭਾ ਸੀਟ 'ਤੇ ਜਿੱਤ ਤੋਂ ਬਾਅਦ ਪਰਨੀਤ ਕੌਰ ਨੇ ਆਪਣੀ ਖੁਸ਼ੀ ਕੁਝ ਇੰਝ ਜ਼ਾਹਰ ਕੀਤੀ।
ਰਿਪੋਰਟ: ਨਵਦੀਪ ਕੌਰ
ਵੀਡੀਓ ਕੈਪਸ਼ਨ, ਸਾਡਾ ਕੰਮ ਵੀ ਤਕੜਾ ਸੀ ਤੇ ਵੋਟਰ ਵੀ ਤਕੜੇ ਨਿਕਲੇ - ਪਰਨੀਤ ਕੌਰ ਹਰਸਿਮਰਤ ਦੀ ਜਿੱਤ: ਅਕਾਲੀ ਵਰਕਰ ਕਿਵੇਂ ਮਨਾ ਰਹੇ ਜਸ਼ਨ
ਬਠਿੰਡਾ ਲੋਕ ਸਭਾ ਸੀਟਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਜਿੱਤ ਹਾਸਲ ਕੀਤੀ।
ਰਿਪੋਰਟ: ਸਰਬਜੀਤ ਧਾਲੀਵਾਲ
ਵੀਡੀਓ ਕੈਪਸ਼ਨ, ਹਰਸਿਮਰਤ ਦੀ ਜਿੱਤ: ਅਕਾਲੀ ਵਰਕਰ ਕਿਵੇਂ ਮਨਾ ਰਹੇ ਜਸ਼ਨ ਭਾਜਪਾ ਦੀ ਇਤਿਹਾਸਕ ਜਿੱਤ - ਅਮਿਤ ਸ਼ਾਹ, ਅਮਿਤ ਸ਼ਾਹ ਦੇ ਭਾਸ਼ਣ ਦੀਆਂ ਮੁੱਖ ਗੱਲਾਂ
- ਦੇਸ ਅੰਦਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਹੋਈ ਹੈ
- ਦੇਸ ਦੀ ਸਵਾ ਸੌ ਕਰੋੜ ਜਨਤਾ ਦਾ ਧੰਨਵਾਦ ਕਰਦਾ ਹਾਂ, ਇਹ ਜਿੱਤ ਦੇਸ ਦੀ ਜਨਤਾ ਦੀ ਜਿੱਤ ਹੈ, ਇਹ ਜਿੱਤ 11 ਕਰੋੜ ਵਰਕਰਾਂ ਦੀ ਜਿੱਤ ਹੈ, ਇੱਹ ਜਿੱਤ ਮੋਦੀ ਸਰਕਾਰ ਦੀ ਹੈ ਜਿਸ ਨੇ ਸਬਕਾ ਸਾਥ ਸਬਕਾ ਵਿਕਾਸ ਦੀ ਨੀਤੀ ਲੈ ਕੇ ਕੰਮ ਕੀਤਾ।
- ਪੰਜ ਸਾਲ ਅੰਦਰ ਮੋਦੀ ਨੇ 28 ਕਰੋੜ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਚੁੱਕਣ ਲਈ ਕਦਮ ਚੁੱਕੇ, ਉਹ ਸਾਡੀ ਜਿੱਤ ਦਾ ਕਾਰਨ ਬਣੇ।
- ਦੇਸ ਦੇ ਅੰਦਰ 50 ਸਾਲ ਬਾਅਦ ਪਹਿਲੀ ਵਾਰ ਕੋਈ ਪੂਰਨ ਬਹੁਮਤ ਜਿੱਤ ਨਾਲ ਸਾਸ਼ਨ ਕਰਨ ਵਾਲਾ ਪੀਐੱਮ ਮੁੜ ਸਾਸ਼ਨ ਕਰ ਰਿਹਾ ਹੈ।
- 17 ਸੂਬਿਆਂ ਵਿੱਚ ਜਨਤਾ ਨੇ 50 ਫ਼ੀਸਦ ਤੋ ਵੱਧ ਅਸ਼ੀਰਵਾਦ ਦਿੱਤਾ ਹੈ। ਉੱਤਰ ਪ੍ਰਦੇਸ਼ ਵਿੱਚ ਵੀ 50 ਫ਼ੀਸਦ ਤੋਂ ਵੱਧ ਵੋਟ ਮਿਲੇ ਹਨ।
- ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। 17 ਸੂਬਿਆਂ ਵਿੱਚ ਕਾਂਗਰਸ ਨੂੰ ਜ਼ੀਰੋ ਸੀਟ ਮਿਲੀ ਹੈ।
- 50 ਸਾਲ ਤੋਂ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਪਰਿਵਾਰਵਾਦ ਅਤੇ ਜਾਤੀਵਾਦ ਦੀ ਸਿਆਸਤ ਕਰ ਰਹੀਆਂ ਸਨ। ਮੋਦੀ ਨੇ ਦੇਸ ਦੀ ਸੇਵਾ ਕੀਤੀ ਤੇ ਜਾਤੀਵਾਦ ਨੂੰ ਹਮੇਸ਼ਾ ਲਈ ਖ਼ਤਮ ਕਰਨ ਦਾ ਕੰਮ ਕੀਤਾ ਹੈ।
- ਸਪਾ, ਬਸਪਾ ਨੂੰ ਹਰਾ ਕੇ ਭਾਜਪਾ ਨੇ ਯੂਪੀ ਵਿੱਚ 60 ਸੀਟਾਂ ਹਾਸਲ ਕੀਤੀਆਂ ਹਨ।

ਤਸਵੀਰ ਸਰੋਤ, EUROPEAN PHOTOPRESS AGENCY
ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ: ਮਾਇਆਵਤੀ
ਬਹੁਜਨ ਸਮਾਜ ਪਾਰਟੀ ਮੁੱਖੀ ਮਾਇਆਵਤੀ ਨੇ ਈਵੀਐਮ ਨਾਲ ਛੇੜਖਾਨ ਦੇ ਇਲਜ਼ਾਮ ਲਗਾਏ।
ਉਨ੍ਹਾਂ ਨੇ ਕਿਹਾ ਕਿ ਸਮੇਂ ਆਉਣ 'ਤੇ ਜਨਤਾ ਪੂਰੀ ਤਰ੍ਹਾਂ ਬਦਲਾ ਲਵੇਗੀ।
ਉਨ੍ਹਾਂ ਨੇ ਕਿਹਾ, "ਇਹ ਨਤੀਜੇ ਜਨਤਾ ਦੇ ਗਲੇ ਦੇ ਥੱਲੇ ਨਹੀਂ ਉਤਰ ਪਾ ਰਹੇ।"
"ਗਠਬੰਧਨ ਦੀਆਂ ਸਾਰੀਆਂ ਪਾਰਟੀਆਂ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ। ਮੈਂ ਉਨ੍ਹਾਂ ਦਾ ਦੇਲ ਤੋਂ ਆਭਾਰ ਕਰਦੀ ਹਾਂ।"
ਉਨ੍ਹਾਂ ਨੇ ਅੱਗੇ ਕਿਹਾ, "ਬਾਕੀ ਸੂਬਿਆਂ ਵਿੱਚ ਵੀ ਨਤੀਜੇ ਦੇਖ ਤਕਲੀਫ ਹੋ ਰਹੀ ਹੈ। ਪਰ ਬਾਬਾ ਸਾਹਿਬ ਅੰਬੇਦਕਰ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ।"

ਤਸਵੀਰ ਸਰੋਤ, Getty Images
ਚੋਣ ਕਮਿਸ਼ਨ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਭਾਜਪਾ 60 ਸੀਟਾਂ 'ਤੇ ਅੱਗੇ। ਬਸਪਾ 10 ਉੱਤੇ ਅਤੇ ਸਮਾਜਵਾਦੀ ਪਾਰਟੀ ਪੰਜ ਸੀਟਾਂ 'ਤੇ ਅੱਗੇ ਹੈ।
ਭਾਜਪਾ ਉਮੀਦਵਾਰ ਇਸ ਮੌਕੇ ਖੁਸ਼ੀ ਮਨਾ ਰਹੇ ਹਨ।

ਤਸਵੀਰ ਸਰੋਤ, GETTY IMAGES
ਰਾਹੁਲ ਗਾਂਧੀ ਨੇ ਹਾਰ ਕਬੂਲੀ, ਕਿਹਾ - 'ਜਨਤਾ ਮਾਲਿਕ ਹੈ'
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਾਰ ਮੰਨ ਲਈ ਹੈ ਅਤੇ ਕਿਹਾ ਕਿ ਜਨਤਾ ਨੇ ਆਪਣਾ ਫੈਸਲਾ ਸੁਣਾਇਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ।
ਵੀਡੀਓ ਕੈਪਸ਼ਨ, ਰਾਹੁਲ ਗਾਂਧੀ ਨੇ ਹਾਰ ਕਬੂਲੀ, ਕਿਹਾ - 'ਜਨਤਾ ਮਾਲਿਕ ਹੈ' ਨਵਜੋਤ ਸਿੰਘ ਸਿੱਧੂ ਇੱਕ ਦਿਨ ਬਾਅਦ ਬੋਲ ਲੈਂਦਾ - ਕੈਪਟਨ ਅਮਰਿੰਦਰ ਸਿੰਘ
ਵੀਡੀਓ ਕੈਪਸ਼ਨ, ਸਿੱਧੂ ਇੱਕ ਦਿਨ ਬਾਅਦ ਬੋਲ ਲੈਂਦਾ- ਕੈਪਟਨ ਅਮਰਿੰਦਰ ਸਿੰਘ ਅਰਵਿੰਦ ਕੇਜਰੀਵਾਲ ਦੀ ਮੋਦੀ ਨੂੰ ਵਧਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਦਿੱਲੀ ਦੀ ਭਲਾਈ ਲਈ ਮੋਦੀ ਨਾਲ ਕੰਮ ਕਰਨਗੇ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਸਿੱਧੂ ਨੇ ਭਾਜਪਾ ਨੂੰ ਦਿੱਤੀ ਵਧਾਈ
ਸੂਬੇ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਨੂੰ ਜਿੱਤ ਲਈ ਵਧਾਈ ਦਿੱਤੀ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮੇਰੀ ਹਾਰ ਹਿਸਾਰ ਦੀ ਹਾਰ ਹੈ: ਭਵਯ ਬਿਸ਼ਨੋਈ
ਕਾਂਗਰਸ ਦੇ ਉਮੀਦਵਾਰ ਭਵਯ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਦੀ ਹਾਰ ਹਿਸਾਰ ਦੀ ਹਾਰ ਹੈ ਕਿਉਂਕਿ ਉਹ ਹਿਸਾਰ ਵਿੱਚ ਬਹੁਤ ਕੰਮ ਕਰਨਾ ਚਾਹੁੰਦੇ ਸਨ। ਰੁਝਾਨਾਂ ਮੁਤਾਬਕ ਹਿਸਾਰ ਵਿੱਚ ਕੇਂਦਰੀ ਮੰਤਰੀ ਬਿਰੇਂਦਰ ਸਿੰਘ ਦੇ ਬੇਟੇ ਅਤੇ ਭਾਜਪਾ ਦੇ ਉਮੀਦਵਾਰ ਬ੍ਰਿਜੇਂਦਰ ਸਿੰਘ ਨੂੰ 599951 ਵੋਟਾਂ ਪਈਆਂ। ਜੇਜੇਪੀ ਦੇ ਦੁਸ਼ਯੰਤ ਚੌਟਾਲਾ ਨੂੰ 288425 ਵੋਟਾਂ ਪਈਆਂ ਅਤੇ ਭਵਯ ਨੂੰ 183960।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮੁਹੰਮਦ ਸਦੀਕ ਨੇ ਕੇਕ ਖਾ ਕੇ ਮਨਾਈ ਖੁਸ਼ੀ
ਕਾਂਗਰਸ ਦੇ ਮੁਹੰਮਦ ਸਦੀਕ ਨੇ ਕੇਕ ਖਾ ਕੇ ਮਨਾਈ ਆਪਣੀ ਜਿੱਤ ਦੀ ਖੁਸ਼ੀ।
ਰਿਪੋਰਟ: ਸੁਰਿੰਦਰ ਮਾਨ
ਵੀਡੀਓ ਕੈਪਸ਼ਨ, ਮੁਹੰਮਦ ਸਦੀਕ ਨੇ ਕੇਕ ਖਾ ਕੇ ਮਨਾਈ ਖੁਸ਼ੀ ਉਹ ਕਿਹੜੀ ਗੁਫ਼ਾ ਸੀ?

ਨਰਿੰਦਰ ਮੋਦੀ ਹੁਣ 'ਚੌਕੀਦਾਰ' ਨਹੀਂ ਰਹੇ
ਨਰਿੰਦਰ ਮੋਦੀ ਨੇ ਟਵਿੱਟਰ ਤੋਂ ਆਪਣੇ ਨਾਮ ਨਾਲੋਂ ਚੌਕੀਦਾਰ ਹਟਾਇਆ ਅਤੇ ਬਾਕੀ ਲੀਡਰਾਂ ਨੂੰ ਵੀ ਆਪੋ-ਆਪਣੇ ਟਵਿੱਟਰ ਅਕਾਊਂਟ ਤੋਂ ਚੌਕੀਦਾਰ ਹਟਾਉਣ ਲਈ ਕਿਹਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨੇ ਜਿਸ ਵਚਨਬੱਧਤਾ ਨਾਲ ਦੇਸ ਨੂੰ ਅੱਗੇ ਵਧਾਇਆ ਹੈ, ਪੂਰੇ ਦੇਸ ਨੇ ਉਸ ਨੂੰ ਸਵੀਕਾਰਿਆ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਰਾਹੁਲ ਗਾਂਧੀ ਨੇ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ
ਰਾਹੁਲ ਗਾਂਧੀ ਨੇ ਕੀ-ਕੀ ਕਿਹਾ
- ਜਨਤਾ ਨੇ ਆਪਣਾ ਫੈਸਲਾ ਸੁਣਾਇਆ ਹੈ। ਮੈਂ ਭਾਜਪਾ ਨੂੰ ਜਿੱਤ ਦੀ ਵਧਾਈ ਦਿੰਦਾ ਹਾਂ
- ਸਾਡੀ ਲੜਾਈ ਵਿਚਾਰਧਾਰਾ ਦੀ ਹੈ।
- ਮੋਦੀ ਜਿੱਤੇ ਹਨ, ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਲੋਕ ਚਾਹੁੰਦੇ ਹਨ ਕਿ ਮੋਦੀ ਪੀਐੱਮ ਬਣਨ, ਮੈਂ ਉਨ੍ਹਾਂ ਦੇ ਫ਼ੈਸਲੇ ਦੀ ਇੱਜ਼ਤ ਕਰਦਾ ਹਾਂ।
- ਕਾਂਗਰਸ ਦੇ ਵਰਕਰ ਅਤੇ ਲੀਡਰ, ਜਿੱਤੇ-ਹਾਰੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਡਰੋ ਨਾ, ਆਤਮਵਿਸ਼ਵਾਸ ਨਹੀਂ ਗੁਆਉਣਾ, ਅਸੀਂ ਮਿਲ ਕੇ ਆਪਣੀ ਵਿਚਾਰਧਾਰਾ ਨੂੰ ਜਿਤਾਵਾਂਗੇ।
- ਮੈਂ ਹਾਰ ਦੀ 100 ਫ਼ੀਸਦ ਜ਼ਿੰਮੇਵਾਰੀ ਲੈਂਦਾ ਹਾਂ।
- ਸਮ੍ਰਿਤੀ ਇਰਾਨੀ ਨੂੰ ਵਧਾਈ ਦਿੰਦਾ ਹਾਂ। ਸਮ੍ਰਿਤੀ ਇਰਾਨੀ ਪਿਆਰ ਨਾਲ ਅਮੇਠੀ ਦੀ ਦੇਖਭਾਲ ਕਰਨ।
- ਬਹੁਤ ਲੰਬਾ ਪ੍ਰਚਾਰ ਸੀ, ਮੇਰੀ ਇੱਕੋ ਲਾਈਨ ਸੀ, ਮੇਰੇ ਲਈ ਜੋ ਗਲਤ ਸ਼ਬਦ ਵਰਤੇ ਜਾਣ ਮੈਂ ਪਿਆਰ ਨਾਲ ਜਵਾਬ ਦਿਆਂਗਾ।
- ਕੁਝ ਵੀ ਹੋ ਜਾਵੇ ਮੈਂ ਪਿਆਰ ਨਾਲ ਵਾਪਿਸ ਬੋਲਾਂਗਾ। ਪਿਆਰ ਕਦੇ ਨਹੀਂ ਹਾਰਦਾ

ਤਸਵੀਰ ਸਰੋਤ, g
ਪਾਤਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਿੱਤੀਆਂ ਮੋਦੀ ਨੂੰ ਮੁਬਾਰਕਾਂ
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਹੰਸ ਰਾਜ ਹੰਸ ਨੂੰ ਮਿਲੀਆਂ 7 ਲੱਖ ਤੋਂ ਵੱਧ ਵੋਟਾਂ
ਭਾਜਪਾ ਦੇ ਉੱਤਰ ਪੱਛਮੀ ਦਿੱਲੀ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ 7 ਲੱਖ ਤੋਂ ਵੱਧ ਵੋਟਾਂ ਮਿਲੀਆਂ ਹਨ। ਹੰਸ ਰਾਜ ਹੰਸ ਜਲੰਧਰ ਨਾਲ ਸਬੰਧ ਰੱਖਦੇ ਹਨ।