ਕੀ ਉੱਤਰੀ ਕੋਰੀਆ ਰਾਕੇਟ ਲਾਂਚ ਦੀ ਤਿਆਰੀ ਕਰ ਰਿਹਾ ਹੈ

ਸੈਟੇਲਾਈਟ ਰਾਹੀਂ ਲਈਆਂ ਗਈਆਂ ਤਸਵੀਰਾਂ ਵਿੱਚ ਦੇਖਿਆ ਗਿਆ ਹੈ ਕਿ ਉੱਤਰੀ ਕੋਰੀਆ ਸ਼ਾਇਦ ਮਿਜ਼ਾਇਲ ਜਾਂ ਸੈਟੇਲਾਈਟ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।

ਸੈਨਾਮਡੌਂਗ ਨਾਮ ਦੀ ਥਾਂ 'ਤੇ ਗਤੀਵਿਧੀਆਂ ਵਿੱਚ ਵਾਧਾ ਦੇਖਿਆ ਗਿਆ ਹੈ, ਜਿੱਥੇ ਉੱਤਰੀ ਕੋਰੀਆ ਨੇ ਜ਼ਿਆਦਾਤਰ ਮਿਜ਼ਾਇਲਾਂ ਅਤੇ ਰਾਕੇਟ ਤਿਆਰ ਕੀਤੇ ਹਨ।

ਹਾਲ ਹੀ ਵਿੱਚ ਉੱਤਰੀ ਕੋਰੀਆ ਦੀ ਰਾਕੇਟ ਲਾਂਚ ਸਾਈਟ ਸੋਹੇ ਦੇ ਮੁੜ ਨਿਰਮਾਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਇਹ ਰਿਪੋਰਟ ਸਾਹਮਣੇ ਆਈ ਹੈ।

ਸੋਹੇ ਨੂੰ ਢਾਹੁਣ ਦਾ ਕੰਮ ਪਿਛਲੇ ਸਾਲ ਸ਼ੁਰੂ ਹੋਇਆ ਸੀ ਪਰ ਅਮਰੀਕਾ ਦੀ ਗੱਲਬਾਤ ਵਿਚਾਲੇ ਹੀ ਠੱਪ ਹੋ ਗਈ ਸੀ।

ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ ਜੇਕਰ ਉੱਤਰੀ ਕੋਰੀਆ ਹਥਿਆਰਾਂ ਦਾ ਮੁੜ ਪਰੀਖਣ ਕਰਦਾ ਹੈ ਤਾਂ ਉਨ੍ਹਾਂ ਨੂੰ ਨਿਰਾਸ਼ਾ ਹੋਵੇਗੀ।

ਉਨ੍ਹਾਂ ਨੇ ਕਿਹਾ, "ਜੇਕਰ ਉਸ ਨੇ ਕੁਝ ਅਜਿਹਾ ਕੀਤਾ ਜੋ ਸਾਡੀ ਸਮਝ ਤੋਂ ਪਰੇ ਹੋਵੇਗਾ ਤਾਂ ਮੈਨੂੰ ਨਿਰਾਸ਼ਾ ਹੋਵੇਗੀ ਪਰ ਅਸੀਂ ਦੇਖਾਂਗੇ ਕਿ ਆਖ਼ਰ ਕੀ ਹੁੰਦਾ ਹੈ।"

"ਜੇਕਰ ਪਰੀਖਣ ਸ਼ੁਰੂ ਹੁੰਦਾ ਹੈ ਤਾਂ ਮੈਨੂੰ ਬੇਹੱਦ ਨਿਰਾਸ਼ਾ ਹੋਵੇਗੀ।"

ਇਹ ਵੀ ਪੜ੍ਹੋ-

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਿਓਂਗਯਾਂਗ ਵਿੱਚ ਮਿਜ਼ਾਇਲ ਪਰੀਖਣ ਨਾਲੋਂ ਸੈਟੇਲਾਈਟ ਲਾਂਚ ਕਰਨ ਦੀ ਸੰਭਾਵਨਾ ਵਧੇਰੇ ਹੈ।

ਹਾਲਾਂਕਿ ਅਮਰੀਕਾ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਅਜਿਹਾ ਕਰਨਾ ਉੱਤਰੀ ਕੋਰੀਆ ਦੇ ਕਿਮ ਉਨ ਜੋਂਗ ਵੱਲੋਂ ਰਾਸ਼ਟਰਪਤੀ ਟਰੰਪ ਨਾਲ ਵਚਨਬੱਧਤਾ ਦਾ ਵਿਰੋਧ ਹੋਵੇਗਾ।

ਸੈਨਾਮਡੌਂਗ 'ਚ ਕੀ ਹੋ ਰਿਹਾ ਹੈ?

ਦਰਅਸਲ ਸੈਨਾਮਡੌਂਗ ਵਿੱਚ ਵੱਡੀਆਂ ਗੱਡੀਆਂ ਦੀਆਂ ਹਰਕਤਾਂ ਦੇਖੀਆਂ ਗਈਆਂ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉੱਤਰੀ ਕੋਰੀਆ ਸ਼ਾਇਦ ਮਿਜ਼ਾਇਲ ਜਾਂ ਰਾਕੇਟ ਲਾਂਚ ਕਰਨ ਦੀ ਤਿਆਰੀ 'ਚ ਹੈ।

ਇਹ ਵੀ ਪੜ੍ਹੋ-

ਇਹ ਸੈਟੇਲਾਈਟ ਤਸਵੀਰਾਂ ਅਮਰੀਕੀ ਪਬਲਿਕ ਰੇਡੀਓ ਨੈਟਵਰਕ ਐਨਪੀਆਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਹਨ।

ਸਿਓਲ ਤੋਂ ਬੀਬੀਸੀ ਪੱਤਰਕਾਰ ਲੌਰਾ ਬਿਕਰ ਮੁਤਾਬਕ ਵੀਅਤਨਾਮ ਦੀ ਰਾਜਧਾਨੀ ਹਨੋਈ ਵਿੱਚ ਡੌਨਲਡ ਟਰੰਪ ਅਤੇ ਕਿਮ ਜੌਂਗ ਉਨ ਦੀ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਉੱਤਰੀ ਕੋਰੀਆ ਅਮਰੀਕਾ ਨੂੰ ਪਰਖ ਸਕਦਾ ਹੈ ਅਤੇ ਆਸ ਹੈ ਕਿ ਅਮਰੀਕਾ ਇਸ ਤੋਂ ਵੀ ਕੋਈ ਵਧੀਆ ਸੌਦਾ ਪੇਸ਼ ਕਰ ਸਕਦਾ ਹੈ।

ਬਿਕਰ ਮੁਤਾਬਕ ਮਾਹਿਰਾਂ ਦਾ ਕਹਿਣਾ ਹੈ ਕਿ ਸੈਟੇਲਾਈਟ ਨੂੰ ਲਾਂਚ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਰਾਕੇਟ ਲੰਬੀ ਦੂਰੀ ਦੀ ਮਾਰ ਵਾਲੀਆਂ ਮਿਜ਼ਾਇਲਾਂ ਵਾਂਗ ਨਹੀਂ ਹੁੰਦੇ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਅਮਰੀਕਾ ਦੇ ਆਗੂ ਕਿਮ ਜੋਂਗ ਉਨ ਵਿਚਾਲੇ ਵੀਅਤਨਾਮ ਵਿੱਚ ਗੱਲਬਾਤ ਬਿਨਾਂ ਸਮਝੌਤੇ ਤੋਂ ਖ਼ਤਮ ਹੋ ਗਈ ਸੀ।

ਸੋਹੇ ਸਾਈਟ

ਉੱਤਰੀ ਕੋਰੀਆ ਦੀ ਸੋਹੇ ਸਾਈਟ ਦੀ ਵਰਤੋਂ ਸੈਟੇਲਾਈਟ ਲਾਂਚ ਕਰਨ ਜਾਂ ਇੰਜਨ ਪਰੀਖਣਾਂ ਲਈ ਕੀਤੀ ਗਈ ਹੈ ਪਰ ਇੱਥੇ ਕਦੇ ਵੀ ਬੈਲੇਸਟਿਕ ਮਿਜ਼ਾਇਲ ਲਾਂਚ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)