You’re viewing a text-only version of this website that uses less data. View the main version of the website including all images and videos.
ਰਹੱਸਮਈ ਮੁਲਕ ਉੱਤਰੀ ਕੋਰੀਆ ਦੀਆਂ ਤਸਵੀਰਾਂ
ਡੌਨਾਲਡ ਟਰੰਪ ਤੇ ਕਿਮ ਜੋਂਗ-ਉਨ ਦੇ ਅਪਸੀ ਟਕਰਾਅ ਬਾਰੇ ਦੁਨੀਆਂ ਜਾਣਦੀ ਹੈ, ਇਸ ਖਿੱਚੋਤਾਣ ਵਿਚਾਲੇ ਉੱਤਰੀ ਕੋਰੀਆ ਦੇ ਲੋਕ ਅੱਜ ਵੀ ਆਮ ਵਾਂਗ ਹੀ ਜੀ ਰਹੇ ਹਨ।
ਸਤੰਬਰ ਮਹੀਨੇ ਵਿੱਚ ਐੱਨ.ਕੇ. ਨਿਊਜ਼ ਟੀਮ ਵੱਲੋਂ ਕੀਤੇ ਗਏ ਦੌਰੇ 'ਤੇ ਦੌਰਾਨ ਤਸਵੀਰਾਂ ਲਈਆਂ ਗਈਆਂ, ਜਿਨ੍ਹਾਂ 'ਚ ਉੱਤਰੀ ਕੋਰੀਆਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ।
ਉੱਤਰੀ ਕੋਰੀਆ ਦੇ ਲੋਕ ਪੋਰਟ ਸ਼ਹਿਰ ਵੋਨਸਨ ਦੇ ਕੋਲ ਉੱਲੀਮ ਵਾਟਰਫਾਲ ਨੇੜੇ ਪਿਕਨਿਕ ਮਨਾ ਰਹੇ ਹਨ। ਖਾਣੇ ਅਤੇ ਬੀਅਰ ਦਾ ਅਨੰਦ ਲਿਆ ਜਾ ਰਿਹਾ ਹੈ।
ਇਸ ਕੈਂਪ ਵਿੱਚ ਬੱਚਿਆਂ ਨੇ ਜੋ ਟਰੈਕਸੂਟ ਪਾਏ ਹਨ, ਉਸ ਉੱਤੇ ਪੱਛਮੀ ਬ੍ਰਾਂਡ ਨਾਈਕੀ ਤੇ ਐਡੀਡਾਸ ਦੇ ਲੋਗੋ ਲੱਗੇ ਹਨ। ਸੰਭਵ ਹੈ ਕਿ ਇਹ ਉਨ੍ਹਾਂ ਦੀਆਂ ਕਾਪੀਆਂ ਹਨ, ਪਰ ਬੱਚਿਆ ਨੂੰ ਇਨ੍ਹਾਂ ਪੱਛਮੀ ਬ੍ਰਾਂਡਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਵੱਡੀ ਗਿਣਤੀ ਵਿੱਚ ਯਾਤਰੀ ਵੋਨਸਨ ਤੋਂ ਜਪਾਨੀ ਪੋਰਟ ਦੇ ਨੀਗਾਟਾ ਜਾਣ ਲਈ ਫੈਰੀ ਦੀ ਵਰਤੋਂ ਕਰਦੇ ਸੀ। 2006 ਵਿੱਚ ਲੱਗੀਆਂ ਪਬੰਦੀਆਂ ਕਾਰਨ ਇਸਨੂੰ ਬੰਦ ਕਰ ਦਿੱਤਾ ਗਿਆ। ਇਸਦਾ ਮਤਲਬ ਹੈ ਕਿ ਜਹਾਜ਼ ਕਈ ਸਾਲਾਂ ਤੋਂ ਵੋਨਸਨ ਵਿੱਚ ਹੀ ਖੜ੍ਹਾ ਹੈ, ਪਰ ਅਜੇ ਵੀ ਇਹ ਵੀ ਚਾਲਕ ਦਲ ਹੈ।
ਮੁਲਕ ਦੇ ਤੱਟੀ ਸ਼ਹਿਰਾਂ ਵਿੱਚ ਕਲੈਮਜ਼ ਬਹੁਤ ਮਸ਼ਹੂਰ ਖਾਣਾ ਮੰਨਿਆ ਜਾਂਦਾ ਹੈ। ਇਹ ਜ਼ਿਆਦਾਤਰ ਐਕਸਪੋਰਟ ਕੀਤਾ ਜਾਂਦਾ ਹੈ। ਅਗਸਤ ਤੋਂ ਹੀ ਸਯੁੰਕਤ ਰਾਸ਼ਟਰ ਨੇ ਸਮੁੰਦਰੀ ਭੋਜਨ ਦੀਆਂ ਸਾਰੀਆਂ ਬਰਾਮਦਾਂ 'ਤੇ ਪਾਬੰਦੀ ਲਗਾਈ ਹੈ।
ਲੰਬੇ ਸਮੇ ਤੋਂ ਜਪਾਨ ਅਤੇ ਚੀਨ ਤੋਂ ਦਰਾਮਦ ਕੀਤੇ ਜਾ ਰਹੇ ਇਲੈਕਟ੍ਰਿਕ ਬਾਈਕਸ ਸਿਰਫ਼ ਰਾਜਧਾਨੀ ਵਿੱਚ ਹੀ ਦੇਖੇ ਜਾਂਦੇ ਸਨ। ਹੁਣ ਇਹ ਛੋਟੇ ਸ਼ਹਿਰਾਂ 'ਚ ਵੀ ਦਿਖਣਗੇ।
ਹਾਮਹੁੰਗ ਸ਼ਹਿਰ ਵਿੱਚ ਇੱਕ ਸ਼ਖ਼ਸ ਗੱਡੇ 'ਤੇ ਕਬਾੜ ਤੇ ਰੱਦੀ ਲਿਜਾਂਦਾ ਹੋਇਆ।
ਫੋਟੋ 'ਚ ਵਿਚਕਾਰ ਬੈਠੀ ਔਰਤ ਨੇ ਹੱਥ ਵਿੱਚ ਜਪਾਨੀ-ਚੀਨੀ ਬ੍ਰਾਂਡ ਮਿਨਿਸੋ ਦਾ ਬੈਗ ਫੜਿਆ ਹੈ। ਐੱਨ.ਕੇ ਨਿਊਜ਼ ਮੁਤਾਬਕ ਮਿਨਿਸੋ ਨੇ ਰਾਜਧਾਨੀ 'ਚ ਵਿਦੇਸ਼ੀ ਬ੍ਰਾਂਡ ਦਾ ਸਟੋਰ ਖੋਲ੍ਹਿਆ ਹੈ। ਹਾਲਾਂਕਿ, ਸਖ਼ਤ ਪਬੰਦੀਆਂ ਕਾਰਨ ਸਟੋਰ ਦਾ ਨਾਮ ਬਦਲਿਆ ਗਿਆ ਹੈ।
ਕਈ ਥਾਵਾਂ 'ਤੇ ਬਿਜਲੀ ਦੀ ਘਾਟ ਹੈ ਜਿਸ ਕਾਰਨ ਲੋਕਾਂ ਨੇ ਘਰਾਂ ਬਾਹਰ ਸੋਲਰ ਪੈਨਲ ਲਗਾਏ ਹਨ। ਦੱਖਣੀ ਸਰਹੱਦੀ ਸ਼ਹਿਰ ਕਾਈਸੋਂਗ ਦੇ ਘਰਾਂ ਬਾਹਰ ਲੱਗੇ ਸੋਲਰ ਪੈਨਲ।
ਆਰਥਿਕ ਮੁਸ਼ਕਲਾਂ ਦੇ ਬਾਵਜੂਦ ਵੀ ਇੱਥੇ ਹਰ ਸਾਲ ਦੀ ਤਰ੍ਹਾਂ ਸਥਾਪਨਾ ਦਿਹਾੜੇ ਨੂੰ ਬੜੀ ਧੂਮਧਾਮ ਨਾਲ ਮਣਾਇਆ ਜਾਂਦਾ ਹੈ। ਸਮਾਗਮ ਲਈ ਤਿਆਰ ਹੁੰਦੀ ਕੁੜੀ।
ਉੱਤਰੀ ਕੋਰੀਆ ਨੂੰ ਧਮਕੀਆਂ ਲਗਾਤਾਰ ਮਿਲਦੀਆਂ ਹਨ। ਐਂਟੀ-ਅਮਰੀਕਾ ਦੇ ਬੈਨਰ ਲੱਗੇ ਹਨ ਅਤੇ ਸਰਕਾਰ ਸੈਲਾਨੀਆ ਨੂੰ ਵਿਕਟੋਰੀਅਸ ਫਾਦਰਲੈਂਡ ਲਿਬਰੇਸ਼ਨ ਵਾਰ ਮਿਊਜ਼ਿਆਮ ਜਾਣ ਦੀ ਰਾਏ ਦਿੰਦੀ ਹੈ। ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਦੇ ਬਾਵਜੂਦ ਆਲੇ-ਦੁਆਲੇ ਕੋਈ ਨਾ ਕੋਈ ਮੁਸਕੁਰਾਹਟ ਹੈ।
ਉੱਤਰੀ ਕੋਰੀਆ ਕਿਸੇ ਵੀ ਸਮੇਂ ਲੜਾਈ ਲਈ ਤਿਆਰ ਹੈ। ਕਈ ਟੈਂਕ ਹਾਈਵੇ ਦੇ ਕਿਨਾਰੇ 'ਤੇ ਖੜ੍ਹੇ ਹਨ। ਇਸ ਵੱਡੇ ਢਾਂਚੇ ਦੇ ਹੇਠਾਂ ਵਿਸਫੋਟਕ ਹੁੰਦੇ ਹਨ ਜੋ ਦੁਸ਼ਮਣ ਦੇ ਹਮਲੇ ਨੂੰ ਰੋਕਣ ਲਈ ਹਨ। ਅੰਤਰ ਮਹਾਂਦੀਪੀ ਮਿਜ਼ਾਇਲ ਅਤੇ ਪਰਮਾਣੂ ਪ੍ਰੀਖਣ ਦੇ ਦਿਨਾਂ ਵਿੱਚ ਇਹ ਬਹੁਤ ਪੁਰਾਣੇ ਲੱਗਦੇ ਹਨ, ਪਰ ਅਜੇ ਵੀ ਇਹ ਲੜਾਈ ਦੀ ਸੰਭਾਵਨਾ ਦੀ ਯਾਦ ਦਵਾਉਂਦਾ ਹੈ।
ਸਾਰੀਆਂ ਫੋਟੋਆਂ ਐਨੱ.ਕੇ ਨਿਊਜ਼ ਤੋਂ ਲਈਆਂ ਗਈਆਂ ਹਨ।ਇਹ ਫੋਟੋਆਂ ਸਰਕਾਰ ਦੀ ਮੰਨਜ਼ੂਰੀ ਨਾਲ ਲਈਆਂ ਗਈਆਂ।