ਇਹ ਸਵਾਲ ਤੁਸੀਂ ਕਿਸੇ ਮਰਦ ਨੂੰ ਪੁੱਛੋਗੇ?

ਹੇਠਾਂ ਕੁਝ ਅਜਿਹੀਆਂ ਗੱਲਾਂ ਹਨ ਜੋ ਮਰਦਾਂ ਨੂੰ ਸ਼ਾਇਦ ਹੀ ਕਦੇ ਕਹੀਆਂ ਜਾਂਦੀਆਂ ਹੋਣ।

ਖਿਡਾਰੀ, ਸਰਜਨ, ਤਕਨੀਕੀ ਖੇਤਰ ਵਿੱਚ ਕਾਰਜਸ਼ੀਲ ਔਰਤਾਂ, ਮੰਤਰੀ, ਭਾਵੇਂ ਕਿਸੇ ਵੀ ਖੇਤਰ ਵਿੱਚ ਹੋਣ ਇਨ੍ਹਾਂ ਔਰਤਾਂ ਨੂੰ ਗਾਹੇ-ਬਗਾਹੇ ਇਹ ਗੱਲਾਂ ਸੁਣਨ ਨੂੰ ਮਿਲੀਆਂ ਹਨ।

ਇਨ੍ਹਾਂ ਦਾ ਮੰਨਣਾ ਹੈ ਕਿ ਜੇ ਉਹ ਮਰਦ ਹੁੰਦੀਆਂ ਤਾਂ ਸ਼ਾਇਦ ਇਹ ਸਵਾਲ ਜਾਂ ਟਿੱਪਣੀਆਂ ਉਨ੍ਹਾਂ ਨੂੰ ਨਾ ਸੁਣਨੀਆਂ ਪੈਂਦੀਆਂ।

ਇਹ ਸਭ ਤਜ਼ਰਬੇ ਸੋਸ਼ਲ ਮੀਡੀਆ ’ਤੇ #IfIWasAMan ਨਾਲ ਸ਼ੇਅਰ ਕੀਤੇ ਜਾ ਰਹੇ ਹਨ:

ਨੀਮਾ ਕਸੇਜੇ

ਨੀਮਾ ਕੇਸਜੇ ਇੱਕ ਸਰਜਨ ਹਨ ਅਤੇ ਉਹ ਸਰਜੀਕਲ ਸਿਸਟਮਜ਼ ਰਿਸਰਚ ਗਰੁੱਪ ਦੇ ਸੰਸਥਾਪਕ ਨਿਰਦੇਸ਼ਕ ਸਨ। ਉਨ੍ਹਾਂ ਦੀ ਸੰਸਥਾ ਕੀਨੀਆ ਅਤੇ ਸਵਿਟਜ਼ਰਲੈਂਡ ਵਿੱਚ ਕੰਮ ਕਰਦੀ ਹੈ।

ਨੀਮਾ ਕਸੇਜੇ ਹੀ ਸਰਜਨ ਸਨ ਤੇ ਉਹ ਅਫਰੀਕੀ ਬੱਚਿਆਂ ਤੱਕ ਸਰਜਰੀ ਪਹੁੰਚਾਉਣ ਵਾਲੇ ਸਟਾਰਟ ਅਪ ਦੀ ਮੋਢੀ ਵੀ ਸਨ।

'ਅਸੀਂ ਸਰਜਨ ਦੀ ਉਡੀਕ ਕਰ ਰਹੇ ਹਾਂ। ਉਦੋਂ ਮੈਨੂੰ ਉਨ੍ਹਾਂ ਨੂੰ ਦੱਸਣਾ ਪੈਂਦਾ ਹੈ ਕਿ ਮੈਂ ਹੀ ਸਰਜਨ ਹਾਂ”

ਸੋਲੇਡੈਡ ਨੁਨੀਅਸ

ਪੈਰਾਗੁਏ ਦੀ ਸਾਬਕਾ ਹਾਊਸਿੰਗ ਮੰਤਰੀ, ਸਿਆਸਤਦਾਨ ਅਤੇ ਸਵਿਲ ਇੰਜੀਨੀਅਰ।

"ਤੂੰ ਛੋਟੀ ਜਿਹੀ ਸਾਊ ਕੁੜੀ, ਤੂੰ ਸਿਆਸਤ ਵਿੱਚ ਕੀ ਕਰੇਂਗੀ? ਬਘਿਆੜ ਤੈਨੂੰ ਖਾ ਜਾਣਗੇ। 31 ਸਾਲ ਦੀ ਉਮਰ ਵਿੱਚ ਹਾਊਸਿੰਗ ਮੰਤਰੀ ਬਣਨ ਤੋਂ ਬਾਅਦ ਇਹ ਸਵਾਲ ਮੈਨੂੰ ਪਹਿਲੀ ਮੀਡੀਆ ਇੰਟਰਵਿਊ ਵਿੱਚ ਪੁੱਛਿਆ ਗਿਆ।”

ਕੇਂਦਲ ਪਰਮਾਰ

ਕੇਂਦਲ ਪਰਮਾਰ ਬਰਤਾਨਵੀ ਕੰਪਨੀ ਅਨਟੈਪਡ ਦੇ ਸੰਸਥਾਪਕ ਹਨ।

"'ਪੰਜ ਬੱਚਿਆਂ ਨਾਲ ਟੈਕਨਾਲਜੀ ਦੇ ਖੇਤਰ ਵਿੱਚ ਕਾਰੋਬਾਰ ਕਰਨਾ। ਤੁਸੀਂ ਬਹਾਦਰ ਹੋ!' ਕੀ ਬਹਾਦਰ ਦਾ ਮਤਲਬ ਹੈ ਕਿ ਮੈਂ ਬੇਵਕੂਫ ਹਾਂ ਜਾਂ ਇਹ ਕੰਮ ਮੇਰੀ ਪਹੁੰਚ ਤੋਂ ਬਾਹਰ ਹੈ?"

ਮਾਓਈ ਐਰਿਓ

ਕੌਮਾਂਤਰੀ ਲੀਡਰ, ਉੱਦਮੀ, ਨਿਵੇਸ਼ਕ, ਮਨੀਲਾ ਤੇ ਫਿਲਿਪੀਨਜ਼ ਵਿੱਚ ਐਜੂਕੇਟਰ ਹਨ।

ਉਨ੍ਹਾਂ ਨੂੰ ਪੁੱਛਿਆ ਗਿਆ, "ਬਹੁਤ ਮਹੱਤਵਕਾਂਸ਼ੀ ਹੋ, ਲਗਦਾ ਹੈ ਤੁਸੀਂ ਪਰਵਾਰ ਨਹੀਂ ਵਸਾਉਣਾ ਚਾਹੁੰਦੇ"

ਲੀਜ਼ਾ ਮੈਕਮੈਲ

ਲੀਜ਼ਾ ਮੈਕਮੈਲ ਇਨਸਪਾਇਰਡ ਕੰਪਨੀਜ਼ ਦੇ ਮੋਢੀ ਹਨ।

"ਕੀ ਤੁਸੀਂ ਆਉਣ ਵਾਲੇ ਸੁੰਦਰਤਾ ਮੁਕਾਬਲੇ ਵਿੱਚ ਕੰਪਨੀ ਦੀ ਨੁਮਾਇੰਦਗੀ ਕਰੋਗੇ?"

ਅਇਆਲ ਮਜਿਦ

ਅਇਆਲ ਮਜਿਦ, ਪਾਕਿਸਤਾਨੀ ਵਿੱਚ ਵਿੱਤੀ ਮਾਹਰ ਹਨ। ਇਸ ਤੋਂ ਇਲਾਵਾ ਖ਼ਾਲਿਦ ਮਾਜਿਦ ਰਹਿਮਾਨ ਵਿੱਚ ਫਾਇਨੈਂਸ਼ਲ ਅਡਵਾਈਜ਼ਰੀ ਸਰਵਸਿਸ ਦੇ ਪ੍ਰਬੰਧਕੀ ਨਿਰਦੇਸ਼ਕ ਹਨ।

ਉਨ੍ਹਾਂ ਨੂੰ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਗਿਆ: “ਕੁਝ ਦੇਰ ਹੋਰ ਰੁਕੋਂਗੇ ਸਾਡੀਆਂ ਰੇਟਿੰਗਾਂ ਵਧ ਰਹੀਆਂ ਹਨ।”

ਕੈਰਨ ਬਲੈਕੈਟ, ਓਬੀਈ

ਮੀਡੀਆਕੌਮ ਯੂਕੇ ਦੇ ਚੇਅਰਮੈਨ ਅਕੇ ਡਬਲਿਊ ਪੀ ਪੀ ਕਾਊਂਟਰੀ ਮੈਨੇਜਰ ਹਨ।

"ਤੁਹਾਡਾ ਬਾਇਓਡਾਟਾ ਵਧੀਆ ਹੈ ਪਰ ਜਾਪਦਾ ਹੈ ਤੁਹਾਡੀਆਂ ਪ੍ਰਾਪਤੀਆਂ ਨਾਲ ਕੰਪਨੀ ਨਾਲੋਂ ਤੁਹਾਡਾ ਜ਼ਿਆਦਾ ਫਾਇਦਾ ਹੋਇਆ ਹੈ...."

ਨੀਨੋ ਜ਼ਾਂਬਾਕੀਜ਼ੇ

ਨੀਨੋ ਜ਼ਾਂਬਾਕੀਜ਼ੇ ਖੇਤੀ, ਸਨਅਤ ਦੇ ਮਾਹਰ ਹਨ। ਉਹ ਹੋਰ ਕੰਪਨੀਆਂ ਦੇ ਨਾਲ-ਨਾਲ ਜੌਰਜੀਅਨ ਬਿਜ਼ਨਸ ਜ਼ੋਨ ਅਤੇ ਜੌਰਜੀਅਨ ਫਾਰਮਰਜ਼ ਐਸੋਸੀਏਸ਼ਨ ਦੇ ਸੰਸਥਾਪਕ ਹਨ।

"ਤੁਹਾਡੀ ਖ਼ੂਬਸੂਰਤੀ ਹੀ ਤੁਹਾਡਾ ਦਿਮਾਗ ਹੈ" ਜਾਂ ਫਿਰ “ਤੁਸੀਂ ਰੂੜੀਵਾਦੀ ਸੋਚ ਨੂੰ ਤੋੜ ਰਹੇ ਹੋ”।

ਬੇਲਿੰਡਾ ਪਰਮਾਰ, ਓਬੀਈ

ਤਕਨੀਕੀ ਉਦਮੀ ਅਤੇ ਅਮਪੈਥੀ ਬਿਜ਼ਨਸ ਦੇ ਸੀਈਓ ਅਤੇ ਕੇਂਦਲ ਦੀ ਭੈਣ ਹਨ।

"ਬੇਲਿੰਡਾ ਆਤਮ-ਵਿਸ਼ਾਵਾਸ਼ੀ ਹਨ.... ਕਦੇ-ਕਦੇ ਲੋੜੋਂ ਜ਼ਿਆਦਾ।' ਮੈਂ ਕਦੇ ਨਹੀਂ ਸੁਣਿਆ ਕਿ ਕਿਸੇ ਮਰਦ ਨੂੰ ਲੋੜੋਂ ਜ਼ਿਆਦਾ ਆਤਮ-ਵਿਸ਼ਾਵਾਸ਼ ਵਾਲਾ ਕਿਹਾ ਗਿਆ ਹੋਵੇ।"

ਹੁਸਨਾ ਲੌਸਨ

ਹੁਸਨਾ ਲੌਸਨ ਬੰਗਲਾਦੇਸ਼ੀ ਮਨੇਜਮੈਂਟ ਸਲਾਹਕਾਰ ਅਤੇ ਸੂਚਨਾ ਸੁਰੱਖਿਆ ਬਾਰੇ ਸਲਾਹਕਾਰ ਹਨ।

"ਵਾਹ ਤੁਸੀਂ ਤਾਂ ਸਾਈਬਰ ਸੁਰੱਖਿਆ ਦਾ ਸਿਧਾਂਤ ਚੰਗੀ ਤਰ੍ਹਾਂ ਸਮਝ ਲਿਆ ਹੈ। ਮੈਂ ਹਮੇਸ਼ਾ ਭੁੱਲਦਾ ਹਾਂ ਕਿ ਤੁਸੀਂ ਕ੍ਰਿਪਟੋਗ੍ਰਾਫ਼ੀ ਪੜ੍ਹੀ ਹੋਈ ਹੈ।"

ਜਾਂ ਇੱਕ ਵਾਰ ਮੈਨੂੰ ਕਿਹਾ ਗਿਆ, "ਤੁਸੀਂ ਬਹੁਤ ਜ਼ਿਆਦਾ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹੋ, ਅਪਣਾ ਅਸਰ ਪੈਦਾ ਕਰਨ ਲਈ ਤੁਹਾਨੂੰ ਆਪਣੀ ਗੱਲ ਰੱਖਣੀ ਪੈਂਦੀ ਹੈ!"

ਐਂਡਰਿਆ ਕੂਪਰ

ਐਂਡਰਿਆ ਕੂਪਰ ਯੂਕੇ ਵਿੱਚ ਸਟਰੈਟਿਜੀ ਮਨੇਜਰ ਅਤੇ ਯੋਗਾ ਟੀਚਰ ਹਨ।

"ਮੈਨੂੰ ਹਮੇਸ਼ਾ ਦਿੱਕਤ ਹੁੰਦੀ ਹੈ ਜਦੋਂ ਮਰਦ ਔਰਤਾਂ ਨੂੰ ਕੁਦਰਤ ਦੀ ਸ਼ਕਤੀ ਕਹਿੰਦੇ ਹਨ। ਇੱਕ ਵਾਰ ਮੈਂ ਇੱਕ ਬੰਦੇ ਨੂੰ ਪੁਛਿਆ ਕਿ ਕਦੇ ਉਸ ਨੇ ਕਿਸੇ ਪੁਰਸ਼ ਨੂੰ ਵੀ ਇਸ ਤਰ੍ਹਾਂ ਕਿਹਾ ਹੈ। ਉਨ੍ਹਾਂ ਦਾ ਜਵਾਬ ਸੀ ਸ਼ਾਇਦ ਨਹੀਂ...'"

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)