ਇਹ ਸਵਾਲ ਤੁਸੀਂ ਕਿਸੇ ਮਰਦ ਨੂੰ ਪੁੱਛੋਗੇ?

Pop Art style cartoon of a woman looking very surprised

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੀ ਕਿਹਾ ਤੁਸੀਂ? ਇੱਕ ਵਾਰ ਫਿਰ ਕਹਿਣਾ

ਹੇਠਾਂ ਕੁਝ ਅਜਿਹੀਆਂ ਗੱਲਾਂ ਹਨ ਜੋ ਮਰਦਾਂ ਨੂੰ ਸ਼ਾਇਦ ਹੀ ਕਦੇ ਕਹੀਆਂ ਜਾਂਦੀਆਂ ਹੋਣ।

ਖਿਡਾਰੀ, ਸਰਜਨ, ਤਕਨੀਕੀ ਖੇਤਰ ਵਿੱਚ ਕਾਰਜਸ਼ੀਲ ਔਰਤਾਂ, ਮੰਤਰੀ, ਭਾਵੇਂ ਕਿਸੇ ਵੀ ਖੇਤਰ ਵਿੱਚ ਹੋਣ ਇਨ੍ਹਾਂ ਔਰਤਾਂ ਨੂੰ ਗਾਹੇ-ਬਗਾਹੇ ਇਹ ਗੱਲਾਂ ਸੁਣਨ ਨੂੰ ਮਿਲੀਆਂ ਹਨ।

ਇਨ੍ਹਾਂ ਦਾ ਮੰਨਣਾ ਹੈ ਕਿ ਜੇ ਉਹ ਮਰਦ ਹੁੰਦੀਆਂ ਤਾਂ ਸ਼ਾਇਦ ਇਹ ਸਵਾਲ ਜਾਂ ਟਿੱਪਣੀਆਂ ਉਨ੍ਹਾਂ ਨੂੰ ਨਾ ਸੁਣਨੀਆਂ ਪੈਂਦੀਆਂ।

ਇਹ ਸਭ ਤਜ਼ਰਬੇ ਸੋਸ਼ਲ ਮੀਡੀਆ ’ਤੇ #IfIWasAMan ਨਾਲ ਸ਼ੇਅਰ ਕੀਤੇ ਜਾ ਰਹੇ ਹਨ:

Close up of Neema Kaseje at hospital

ਤਸਵੀਰ ਸਰੋਤ, Neema Kaseje

ਤਸਵੀਰ ਕੈਪਸ਼ਨ, ਨੀਮਾ ਕਸੇਜੇ, ਕੀਨੀਆ ਵਿੱਚ ਸਰਜਨ ਹਨ।

ਨੀਮਾ ਕਸੇਜੇ

ਨੀਮਾ ਕੇਸਜੇ ਇੱਕ ਸਰਜਨ ਹਨ ਅਤੇ ਉਹ ਸਰਜੀਕਲ ਸਿਸਟਮਜ਼ ਰਿਸਰਚ ਗਰੁੱਪ ਦੇ ਸੰਸਥਾਪਕ ਨਿਰਦੇਸ਼ਕ ਸਨ। ਉਨ੍ਹਾਂ ਦੀ ਸੰਸਥਾ ਕੀਨੀਆ ਅਤੇ ਸਵਿਟਜ਼ਰਲੈਂਡ ਵਿੱਚ ਕੰਮ ਕਰਦੀ ਹੈ।

ਨੀਮਾ ਕਸੇਜੇ ਹੀ ਸਰਜਨ ਸਨ ਤੇ ਉਹ ਅਫਰੀਕੀ ਬੱਚਿਆਂ ਤੱਕ ਸਰਜਰੀ ਪਹੁੰਚਾਉਣ ਵਾਲੇ ਸਟਾਰਟ ਅਪ ਦੀ ਮੋਢੀ ਵੀ ਸਨ।

'ਅਸੀਂ ਸਰਜਨ ਦੀ ਉਡੀਕ ਕਰ ਰਹੇ ਹਾਂ। ਉਦੋਂ ਮੈਨੂੰ ਉਨ੍ਹਾਂ ਨੂੰ ਦੱਸਣਾ ਪੈਂਦਾ ਹੈ ਕਿ ਮੈਂ ਹੀ ਸਰਜਨ ਹਾਂ”

Línea
Soledad Núñez, Paraguay's former Housing Minister

ਤਸਵੀਰ ਸਰੋਤ, Soledad Núñez

ਤਸਵੀਰ ਕੈਪਸ਼ਨ, ਸੋਲੇਦਾਡ ਨੁਨੀਅਸ, Paraguay's former Housing Minister

ਸੋਲੇਡੈਡ ਨੁਨੀਅਸ

ਪੈਰਾਗੁਏ ਦੀ ਸਾਬਕਾ ਹਾਊਸਿੰਗ ਮੰਤਰੀ, ਸਿਆਸਤਦਾਨ ਅਤੇ ਸਵਿਲ ਇੰਜੀਨੀਅਰ।

"ਤੂੰ ਛੋਟੀ ਜਿਹੀ ਸਾਊ ਕੁੜੀ, ਤੂੰ ਸਿਆਸਤ ਵਿੱਚ ਕੀ ਕਰੇਂਗੀ? ਬਘਿਆੜ ਤੈਨੂੰ ਖਾ ਜਾਣਗੇ। 31 ਸਾਲ ਦੀ ਉਮਰ ਵਿੱਚ ਹਾਊਸਿੰਗ ਮੰਤਰੀ ਬਣਨ ਤੋਂ ਬਾਅਦ ਇਹ ਸਵਾਲ ਮੈਨੂੰ ਪਹਿਲੀ ਮੀਡੀਆ ਇੰਟਰਵਿਊ ਵਿੱਚ ਪੁੱਛਿਆ ਗਿਆ।”

Línea
Tech entrepreneur Kendal Parmar

ਤਸਵੀਰ ਸਰੋਤ, Kendal Parmar

ਤਸਵੀਰ ਕੈਪਸ਼ਨ, Tech entrepreneur Kendal Parmar

ਕੇਂਦਲ ਪਰਮਾਰ

ਕੇਂਦਲ ਪਰਮਾਰ ਬਰਤਾਨਵੀ ਕੰਪਨੀ ਅਨਟੈਪਡ ਦੇ ਸੰਸਥਾਪਕ ਹਨ।

"'ਪੰਜ ਬੱਚਿਆਂ ਨਾਲ ਟੈਕਨਾਲਜੀ ਦੇ ਖੇਤਰ ਵਿੱਚ ਕਾਰੋਬਾਰ ਕਰਨਾ। ਤੁਸੀਂ ਬਹਾਦਰ ਹੋ!' ਕੀ ਬਹਾਦਰ ਦਾ ਮਤਲਬ ਹੈ ਕਿ ਮੈਂ ਬੇਵਕੂਫ ਹਾਂ ਜਾਂ ਇਹ ਕੰਮ ਮੇਰੀ ਪਹੁੰਚ ਤੋਂ ਬਾਹਰ ਹੈ?"

Línea
ਮਾਓਈ ਐਰਿਓ

ਤਸਵੀਰ ਸਰੋਤ, Adrian Urbano

ਤਸਵੀਰ ਕੈਪਸ਼ਨ, ਮਾਓਈ ਐਰਿਓ

ਮਾਓਈ ਐਰਿਓ

ਕੌਮਾਂਤਰੀ ਲੀਡਰ, ਉੱਦਮੀ, ਨਿਵੇਸ਼ਕ, ਮਨੀਲਾ ਤੇ ਫਿਲਿਪੀਨਜ਼ ਵਿੱਚ ਐਜੂਕੇਟਰ ਹਨ।

ਉਨ੍ਹਾਂ ਨੂੰ ਪੁੱਛਿਆ ਗਿਆ, "ਬਹੁਤ ਮਹੱਤਵਕਾਂਸ਼ੀ ਹੋ, ਲਗਦਾ ਹੈ ਤੁਸੀਂ ਪਰਵਾਰ ਨਹੀਂ ਵਸਾਉਣਾ ਚਾਹੁੰਦੇ"

Línea
ਲੀਜ਼ਾ ਮੈਕਮੈਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੀਜ਼ਾ ਮੈਕਮੈਲ

ਲੀਜ਼ਾ ਮੈਕਮੈਲ

ਲੀਜ਼ਾ ਮੈਕਮੈਲ ਇਨਸਪਾਇਰਡ ਕੰਪਨੀਜ਼ ਦੇ ਮੋਢੀ ਹਨ।

"ਕੀ ਤੁਸੀਂ ਆਉਣ ਵਾਲੇ ਸੁੰਦਰਤਾ ਮੁਕਾਬਲੇ ਵਿੱਚ ਕੰਪਨੀ ਦੀ ਨੁਮਾਇੰਦਗੀ ਕਰੋਗੇ?"

Línea
ਅਇਆਲ ਮਜਿਦ

ਤਸਵੀਰ ਸਰੋਤ, Ayla Majid

ਤਸਵੀਰ ਕੈਪਸ਼ਨ, ਅਇਆਲ ਮਜਿਦ, ਪਾਕਿਸਤਾਨ ਵਿੱਚ ਵਿੱਤੀ ਮਾਹਰ ਹਨ।

ਅਇਆਲ ਮਜਿਦ

ਅਇਆਲ ਮਜਿਦ, ਪਾਕਿਸਤਾਨੀ ਵਿੱਚ ਵਿੱਤੀ ਮਾਹਰ ਹਨ। ਇਸ ਤੋਂ ਇਲਾਵਾ ਖ਼ਾਲਿਦ ਮਾਜਿਦ ਰਹਿਮਾਨ ਵਿੱਚ ਫਾਇਨੈਂਸ਼ਲ ਅਡਵਾਈਜ਼ਰੀ ਸਰਵਸਿਸ ਦੇ ਪ੍ਰਬੰਧਕੀ ਨਿਰਦੇਸ਼ਕ ਹਨ।

ਉਨ੍ਹਾਂ ਨੂੰ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਗਿਆ: “ਕੁਝ ਦੇਰ ਹੋਰ ਰੁਕੋਂਗੇ ਸਾਡੀਆਂ ਰੇਟਿੰਗਾਂ ਵਧ ਰਹੀਆਂ ਹਨ।”

Línea
Karen Blackett

ਤਸਵੀਰ ਸਰੋਤ, Karen Blackett

ਤਸਵੀਰ ਕੈਪਸ਼ਨ, ਕੈਰਨ ਬਲੈਕੈਟ

ਕੈਰਨ ਬਲੈਕੈਟ, ਓਬੀਈ

ਮੀਡੀਆਕੌਮ ਯੂਕੇ ਦੇ ਚੇਅਰਮੈਨ ਅਕੇ ਡਬਲਿਊ ਪੀ ਪੀ ਕਾਊਂਟਰੀ ਮੈਨੇਜਰ ਹਨ।

"ਤੁਹਾਡਾ ਬਾਇਓਡਾਟਾ ਵਧੀਆ ਹੈ ਪਰ ਜਾਪਦਾ ਹੈ ਤੁਹਾਡੀਆਂ ਪ੍ਰਾਪਤੀਆਂ ਨਾਲ ਕੰਪਨੀ ਨਾਲੋਂ ਤੁਹਾਡਾ ਜ਼ਿਆਦਾ ਫਾਇਦਾ ਹੋਇਆ ਹੈ...."

Línea
Nino Zambakhidze

ਤਸਵੀਰ ਸਰੋਤ, Nino Zambakhidze

ਤਸਵੀਰ ਕੈਪਸ਼ਨ, ਨੀਨੋ ਜ਼ਾਂਬਾਕੀਜ਼ੇ ਨੇ ਕਈ ਪੰਪਨੀਆਂ ਦੀ ਸਥਾਪਨਾ ਕੀਤੀ।

ਨੀਨੋ ਜ਼ਾਂਬਾਕੀਜ਼ੇ

ਨੀਨੋ ਜ਼ਾਂਬਾਕੀਜ਼ੇ ਖੇਤੀ, ਸਨਅਤ ਦੇ ਮਾਹਰ ਹਨ। ਉਹ ਹੋਰ ਕੰਪਨੀਆਂ ਦੇ ਨਾਲ-ਨਾਲ ਜੌਰਜੀਅਨ ਬਿਜ਼ਨਸ ਜ਼ੋਨ ਅਤੇ ਜੌਰਜੀਅਨ ਫਾਰਮਰਜ਼ ਐਸੋਸੀਏਸ਼ਨ ਦੇ ਸੰਸਥਾਪਕ ਹਨ।

"ਤੁਹਾਡੀ ਖ਼ੂਬਸੂਰਤੀ ਹੀ ਤੁਹਾਡਾ ਦਿਮਾਗ ਹੈ" ਜਾਂ ਫਿਰ “ਤੁਸੀਂ ਰੂੜੀਵਾਦੀ ਸੋਚ ਨੂੰ ਤੋੜ ਰਹੇ ਹੋ”।

Línea
Belinda Parmar

ਤਸਵੀਰ ਸਰੋਤ, Belinda Parmar

ਤਸਵੀਰ ਕੈਪਸ਼ਨ, ਬੇਲਿੰਡਾ ਪਰਮਾਰ,ਮਪੈਥੀ ਬਿਜ਼ਨਸ ਦੇ ਸੀਈਓ ਹਨ

ਬੇਲਿੰਡਾ ਪਰਮਾਰ, ਓਬੀਈ

ਤਕਨੀਕੀ ਉਦਮੀ ਅਤੇ ਅਮਪੈਥੀ ਬਿਜ਼ਨਸ ਦੇ ਸੀਈਓ ਅਤੇ ਕੇਂਦਲ ਦੀ ਭੈਣ ਹਨ।

"ਬੇਲਿੰਡਾ ਆਤਮ-ਵਿਸ਼ਾਵਾਸ਼ੀ ਹਨ.... ਕਦੇ-ਕਦੇ ਲੋੜੋਂ ਜ਼ਿਆਦਾ।' ਮੈਂ ਕਦੇ ਨਹੀਂ ਸੁਣਿਆ ਕਿ ਕਿਸੇ ਮਰਦ ਨੂੰ ਲੋੜੋਂ ਜ਼ਿਆਦਾ ਆਤਮ-ਵਿਸ਼ਾਵਾਸ਼ ਵਾਲਾ ਕਿਹਾ ਗਿਆ ਹੋਵੇ।"

Línea
ਹੁਸਨਾ ਲੌਸਨ, ਬੰਗਲਾਦੇਸ਼ ’ਚ ਸੂਚਨਾ ਸੁਰੱਖਿਆ ਹਨ।

ਤਸਵੀਰ ਸਰੋਤ, Richard Lawson

ਤਸਵੀਰ ਕੈਪਸ਼ਨ, ਹੁਸਨਾ ਲੌਸਨ, ਬੰਗਲਾਦੇਸ਼ ’ਚ ਸੂਚਨਾ ਸੁਰੱਖਿਆ ਸਲਾਹਕਾਰ ਹਨ।

ਹੁਸਨਾ ਲੌਸਨ

ਹੁਸਨਾ ਲੌਸਨ ਬੰਗਲਾਦੇਸ਼ੀ ਮਨੇਜਮੈਂਟ ਸਲਾਹਕਾਰ ਅਤੇ ਸੂਚਨਾ ਸੁਰੱਖਿਆ ਬਾਰੇ ਸਲਾਹਕਾਰ ਹਨ।

"ਵਾਹ ਤੁਸੀਂ ਤਾਂ ਸਾਈਬਰ ਸੁਰੱਖਿਆ ਦਾ ਸਿਧਾਂਤ ਚੰਗੀ ਤਰ੍ਹਾਂ ਸਮਝ ਲਿਆ ਹੈ। ਮੈਂ ਹਮੇਸ਼ਾ ਭੁੱਲਦਾ ਹਾਂ ਕਿ ਤੁਸੀਂ ਕ੍ਰਿਪਟੋਗ੍ਰਾਫ਼ੀ ਪੜ੍ਹੀ ਹੋਈ ਹੈ।"

ਜਾਂ ਇੱਕ ਵਾਰ ਮੈਨੂੰ ਕਿਹਾ ਗਿਆ, "ਤੁਸੀਂ ਬਹੁਤ ਜ਼ਿਆਦਾ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹੋ, ਅਪਣਾ ਅਸਰ ਪੈਦਾ ਕਰਨ ਲਈ ਤੁਹਾਨੂੰ ਆਪਣੀ ਗੱਲ ਰੱਖਣੀ ਪੈਂਦੀ ਹੈ!"

Línea
Andrea Cooper

ਤਸਵੀਰ ਸਰੋਤ, Andrea Cooper

ਤਸਵੀਰ ਕੈਪਸ਼ਨ, ਐਂਡਰਿਆ ਕੂਪਰ

ਐਂਡਰਿਆ ਕੂਪਰ

ਐਂਡਰਿਆ ਕੂਪਰ ਯੂਕੇ ਵਿੱਚ ਸਟਰੈਟਿਜੀ ਮਨੇਜਰ ਅਤੇ ਯੋਗਾ ਟੀਚਰ ਹਨ।

"ਮੈਨੂੰ ਹਮੇਸ਼ਾ ਦਿੱਕਤ ਹੁੰਦੀ ਹੈ ਜਦੋਂ ਮਰਦ ਔਰਤਾਂ ਨੂੰ ਕੁਦਰਤ ਦੀ ਸ਼ਕਤੀ ਕਹਿੰਦੇ ਹਨ। ਇੱਕ ਵਾਰ ਮੈਂ ਇੱਕ ਬੰਦੇ ਨੂੰ ਪੁਛਿਆ ਕਿ ਕਦੇ ਉਸ ਨੇ ਕਿਸੇ ਪੁਰਸ਼ ਨੂੰ ਵੀ ਇਸ ਤਰ੍ਹਾਂ ਕਿਹਾ ਹੈ। ਉਨ੍ਹਾਂ ਦਾ ਜਵਾਬ ਸੀ ਸ਼ਾਇਦ ਨਹੀਂ...'"

Línea

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)