ਕੁੱਤਾ ਵੀ ਰੱਖ ਸਕਦਾ ਹੈ ਤੁਹਾਨੂੰ ਸਿਹਤਮੰਦ -ਪੜ੍ਹੋ ਤੰਦਰੁਸਤ ਰਹਿਣ ਦੇ ਪੰਜ ਤਰੀਕੇ

    • ਲੇਖਕ, ਐਲੈਕਸ ਥੇਰੀਅਨ
    • ਰੋਲ, ਬੀਬੀਸੀ ਪੱਤਰਕਾਰ

ਜੇ ਤੁਸੀਂ ਵੀ ਨਵੇਂ ਸਾਲ 'ਚ ਆਪਣੀ ਸਿਹਤ ਬਾਰੇ ਚਿੰਤਤ ਹੋ ਜਾਂ ਸਿਹਤ ਨੂੰ ਸੁਧਾਰਨ ਦਾ ਵਿਚਾਰ ਕਰ ਰਹੇ ਹਾਂ ਤਾਂ ਤੁਹਾਡੇ ਲਈ ਇਹ ਨੁਸਖ਼ੇ ਲਾਹੇਵੰਦ ਹੋ ਸਕਦੇ ਹਨ।

ਯੋਗਾ ਕਰੋ, ਦੌੜ ਲਗਾਉ, ਫੈਟ ਘਟਾਉ ਜਾਂ ਡਾਇਟਿੰਗ ਕਰੋ, ਸ਼ਰਾਬ ਘਟਾਉ ਤੇ ਤਣਾਅ ਮੁਕਤ ਰਹੋ। ਇੱਕ ਖੁਸ਼ਹਾਲ ਤੇ ਤੰਦਰੁਸਤ ਇਨਸਾਨ ਬਣੇ ਰਹਿਣ ਲਈ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਸੁਧਾਰ ਕਰਨ ਦੀ ਲੋੜ ਹੈ।

ਪਰ ਜੇ ਤੁਹਾਨੂੰ ਇਸ ਬਾਰੇ ਸਿਰਫ਼ ਬਦਲਾਅ ਕਰਨ ਲਈ ਕਿਹਾ ਜਾਵੇ?

ਇਹ ਵੀ ਪੜ੍ਹੋ-

ਅਸੀਂ ਮਾਹਿਰਾਂ ਨੂੰ ਪੁੱਛਿਆ ਕਿ ਇੱਕ ਉਹ ਕਿਹੜੀ ਅਜਿਹੀ ਚੀਜ਼ ਹੈ ਜੋ ਤੰਦੁਰਸਤ ਰਹਿਣ 'ਚ ਲੋਕਾਂ ਦੀ ਮਦਦ ਕਰ ਸਕਦੀ ਹੈ।

ਮਨ ਲਗਾਉਣਾ

ਆਪਣੀ ਸਰੀਰਕ ਸਿਹਤ ਬਾਰੇ ਸੋਚਣਾ ਸੌਖਾ ਹੈ ਪਰ ਖੇਡ ਤੇ ਕਸਰਤ ਲਈ ਐਕਸੇਟੀਰ ਯੂਨੀਵਰਸਿਟੀ 'ਚ ਐਸੋਸੀਏਟ ਲੈਕਚਰਰ ਡਾ. ਨਦੀਨ ਸਾਮੀ ਮੁਤਾਬਕ ਸਾਨੂੰ ਆਪਣੇ ਮਾਨਸਿਕ ਤੰਦੁਰਸਤੀ ਬਾਰੇ ਵੀ ਜਾਗਰੂਕ ਰਹਿਣਾ ਚਾਹੀਦਾ ਹੈ।

ਜਿਵੇਂ ਤੁਹਾਨੂੰ ਖੁਦ ਨੂੰ ਸ਼ਰਮਿੰਦਾ ਹੋਣ ਤੋਂ ਰੋਕਣਾ ਚਾਹੀਦਾ ਹੈ।

ਆਪਣੇ ਦਿਮਾਗ ਨੂੰ ਖੁਦ ਪ੍ਰਤੀ ਜਾਗਰੂਕ ਕਰਨ ਦਾ ਮਤਲਬ ਆਪਣੇ ਮੂਡ, ਜਜ਼ਬਾਤ ਆਦਿ ਨੂੰ ਸਮਝਣ ਦੀ ਯੋਗਤਾ ਹੈ। ਅਜਿਹਾ ਕਰਨ ਨਾਲ ਤੁਹਾਡੀ ਮਾਨਸਿਕ ਤੇ ਸਰੀਰਕ ਤੰਦੁਰਸਤੀ ਵਿੱਚ ਸੁਧਾਰ ਆ ਸਕਦਾ ਹੈ।

ਡਾ, ਸਾਮੀ ਕਹਿੰਦੀ ਹੈ, "ਆਪਣੇ ਜਜ਼ਬਾਤ, ਪ੍ਰੇਰਣਾ ਅਤੇ ਵਿਹਾਰ ਨੂੰ ਗੰਭੀਰਤਾ ਨਾਲ ਸਮਝਣ ਲਈ ਤੁਸੀਂ ਆਪਣੀ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਧੇਰੇ ਸੁਚੇਤ ਹੋ ਸਕਦੇ ਹੋ।"

"ਮਿਸਾਲ ਵਜੋਂ, ਕਸਰਤ ਕਰਨ ਪਿੱਛੇ ਤੁਹਾਡੀ ਕਿਹੜੀ ਪ੍ਰੇਰਣਾ ਹੈ? ਤੁਸੀਂ ਕਦੋਂ ਵਧੇਰੇ ਕਸਰਤ ਕਰਨੀ ਤੇ ਕਦੋਂ ਘੱਟ ਆਦਿ।"

ਅਜਿਹਾ ਕਰਨ ਦੇ ਕਈ ਤਰੀਕੇ ਹਨ, ਉਹ ਕਹਿੰਦੀ ਹੈ, ਪੜ੍ਹਣਾ, ਧਿਆਨ ਲਗਾਉਣਾ, ਅਭਿਆਸ ਕਰਨਾ ਜਾਂ ਕੁਝ ਕੰਮ ਕਰਨ ਤੋਂ ਬਾਅਦ ਦਿਨ ਦੇ ਅਖ਼ੀਰ ਵਿੱਚ ਆਪਣੇ ਲਈ ਕੁਝ ਕਰਨਾ।

ਉਹ ਕਹਿੰਦੀ ਹੈ, "ਆਪਣੇ ਆਪ ਨੂੰ ਬਿਹਤਰ ਸਮਝਣ ਨਾਲ ਅਸੀਂ ਮਜ਼ਬੂਤ ਹੁੰਦੇ ਹਾਂ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਸੁਧਾਰਦੇ ਹਾਂ, ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਲਈ ਕੁਝ ਵਧੀਆ ਕਰਦੇ ਹਾਂ।"

ਕੁੱਤਾ ਪਾਲਣਾ

ਜੇਕਰ ਅਸੀਂ ਸਰੀਰਕ ਤੌਰ 'ਤੇ ਤੰਦੁਰਸਤੀ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ਼ 'ਚ ਜਿਮ ਜਾਣਾ, ਸਵੇਰੇ ਦੌੜ ਲਗਾਉਣਾ ਆਦਿ ਚੀਜ਼ਾਂ ਆਉਂਦੀਆਂ ਹਨ।

ਪਰ ਐਬਰਿਸਟਵਿਥ ਯੂਨੀਵਰਸਿਟੀ ਵਿੱਚ ਕਸਰਤ ਸਰੀਰ ਵਿਗਿਆਨ ਦੇ ਅਧਿਆਪਕ ਡਾ. ਰੀਸ ਟੈਚਰ ਦਾ ਕਹਿਣਾ ਹੈ ਕਿ ਕੁਝ ਲੋਕ ਇੱਕ-ਦੋ ਮਹੀਨੇ ਬਾਅਦ ਜਿਮ ਜਾਣਾ ਜਾਂ ਦੌੜ ਲਗਾਉਣਾ ਛੱਡ ਦਿੰਦੇ ਹਨ।

ਇਸ ਦੀ ਬਜਾਇ ਸਾਡੀ ਜ਼ਿੰਦਗੀ ਵਿੱਚ ਰੋਜ਼ਾਨਾ ਕਸਰਤ ਦੇ ਤਰੀਕੇ ਨੂੰ ਲੱਭਣ ਦੀ ਸਲਾਹ ਦਿੰਦੇ ਹਨ।

ਅਜਿਹੇ ਕਈ ਰਾਹ ਹਨ, ਜਿਵੇਂ ਕੰਮ ਜਾਣ ਲਈ ਲਿਫਟ ਦਾ ਨਾ ਲੈਣਾ, ਸ਼ੌਪਿੰਗ ਕਰਨ ਵੇਲੇ ਕਾਰ ਨੂੰ ਥੋੜ੍ਹਾ ਦੂਰ ਲਗਾਉਣਾ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ ਜੇਕਰ ਤੁਸੀਂ ਵਿੱਚ ਦਿਨ ਵਿੱਚ ਦੋ ਵਾਰ 30 ਮਿੰਟ ਲਈ ਕੁੱਤੇ ਨਾਲ ਘੁੰਮਣ ਜਾਂਦੇ ਹੋ ਤਾਂ, ਕੁੱਤਾ ਪਾਲਣਾ ਵੀ ਲਾਹੇਵੰਦ ਹੋ ਸਕਦਾ ਹੈ।

ਇਸ ਤੋਂ ਇਲਾਵਾ ਕੁੱਤਾ ਪਾਲਣ ਦੇ ਕਈ ਭਾਵਨਾਤਮਕ ਲਾਭ ਵੀ ਹਨ।

ਉਹ ਦੱਸਦੇ ਹਨ, "ਇਸ ਨਾਲ ਤੁਸੀਂ ਬਾਹਰ ਸਮਾਂ ਬਿਤਾ ਸਕਦੇ ਹੋ, ਕਸਰਤ ਕਰ ਸਕਦੇ, ਇੱਕ ਇਮਾਨਦਾਰ ਪਾਰਟਨਰ ਮਿਲਦਾ ਹੈ ਅਤੇ ਇਸ ਦਾ ਨਾਲ ਤੁਹਾਡੀ ਸਿਹਤ ਵੀ ਬਣੀ ਰਹਿੰਦੀ ਹੈ। ਇਨ੍ਹਾਂ ਸਾਰਿਆਂ ਨਾਲ ਸਰੀਰਕ ਅਤੇ ਮਾਨਸਿਕ ਪੱਖੋਂ ਤੁਸੀਂ ਆਪਣੀ ਸਿਹਤ 'ਚ ਸੁਧਾਰ ਲਿਆ ਸਕਦੇ ਹੋ।"

30 ਵੱਖ - ਵੱਖ ਫ਼ਲ-ਸਬਜ਼ੀਆਂ ਦੀ ਸ਼ਮੂਲੀਅਤ

ਅਸੀਂ ਜਾਣਦੇ ਹਾਂ ਕਿ ਇੱਕ ਦਿਨ ਵਿੱਚ ਫਲ ਤੇ ਸਬਜ਼ੀਆਂ ਨੂੰ ਇੱਕ ਤੈਅ ਮਾਤਰਾ ਵਿੱਚ ਖਾਣੀ ਚਾਹੀਦੀ ਹੈ।

ਪਰ ਕਿੰਗਜ਼ ਕਾਲਜ ਲੰਡਨ ਦੀ ਖੋਜਕਾਰ ਡਾ. ਮੇਗਨ ਰੋਜ਼ੀ ਮੁਤਾਬਕ ਇਹ ਮਾਤਰਾ ਦੇ ਆਧਾਰਿਤ ਨਹੀਂ ਬਲਿਕ ਵਿਭਿੰਨਤਾ ਵੀ ਹੋਈ ਚਾਹੀਦੀ ਹੈ।

ਉਹ ਕਹਿੰਦੀ ਹੈ, "ਸਾਨੂੰ ਹਫ਼ਤੇ 30 ਵੱਖ-ਵੱਖ ਪੌਦਿਆਂ 'ਤੇ ਆਧਾਰਿਤ ਪਲ-ਸਬਜ਼ੀਆਂ ਨੂੰ ਆਪਣੇ ਖਾਣੇ 'ਚ ਸ਼ਾਮਿਲ ਕਰਨਾ ਚਾਹੀਦਾ ਹੈ।"

ਪੌਦਿਆਂ 'ਤੇ ਆਧਾਰਿਤ ਵਿਭਿੰਨਤਾ ਸਾਡੀਆਂ ਅੰਤੜੀਆਂ ਲਈ ਚੰਗੀ ਮੰਨੀ ਜਾਂਦੀ ਹੈ।

ਐਲਰਜੀ, ਮੋਟਾਪਾ, ਸੋਜ਼ਿਸ਼ ਅਤੇ ਅੰਤੜੀ ਰੋਗ ਅਤੇ ਇੱਥੋ ਤੱਕ ਕਿ ਤਣਾਅ ਵੀ ਸਾਡੇ ਅੰਤੜੀਆਂ ਨਾਲ ਜੁੜੇ ਹੁੰਦੇ ਹਨ।

ਹਮੇਸ਼ਾ ਮੁਕਰਾਉ

ਸਾਡੇ 'ਚੋਂ ਕਈ ਲੋਕ ਆਪਣੇ ਆਪ ਨੂੰ ਤੰਦੁਰਸਤ ਰੱਖਣ ਲਈ ਜਿਮ ਜਾਣਾ ਆਦਿ ਟੀਚੇ ਨਿਰਧਾਰਿਤ ਕਰਦੇ ਹਨ।

ਡਾ. ਜੇਮਜ਼ ਗਿੱਲ ਮੁਤਾਬਕ ਪਰ ਅਜਿਹੀਆਂ ਕੋਸ਼ਿਸ਼ਾਂ ਜਾਂ ਟੀਚੇ ਬੇਹੱਦ ਮੁਸ਼ਕਲ ਨਾਲ ਹੀ ਪੂਰੇ ਹੁੰਦੇ ਹਨ ਅਤੇ ਅਜਿਹੇ ਵਿੱਚ ਇਨ੍ਹਾਂ ਪੂਰਾ ਨਾ ਕਰਨ ਨਾਲ ਵੀ ਅਸੀਂ ਨਿਰਾਸ਼ ਹੋ ਜਾਂਦੇ ਹਾਂ।"

ਇਸ ਦੀ ਬਜਾਇ ਡਾ. ਗਿੱਲ ਖੁਸ਼ ਰਹਿਣ ’ਤੇ ਧਿਆਨ ਦੇਣ ਦੀ ਸਲਾਹ ਦਿੰਦੇ ਹਨ।

ਵਰਵਿੱਕ ਮੈਡੀਕਲ ਸਕੂਲ ਵਿੱਚ ਖੋਜਕਾਰ ਡਾ. ਗਿੱਲ ਮੁਤਾਬਕ, "ਕਈ ਚੀਜ਼ਾਂ ਹਨ ਜਿਸ ਨਾਲ ਤੁਸੀਂ ਆਪਣੀ ਸਿਹਤ ਨੂੰ ਤੰਦਰੁਸਤ ਬਣਾ ਸਕਦੇ ਹੋ ਪਰ ਜੇ ਤੁਸੀਂ ਆਪਣੀ ਤੋਂ ਖੁਸ਼ ਨਹੀਂ ਤਾਂ ਨਵੇਂ ਸਾਲ ਲਈ ਕੋਈ ਔਖਾ ਕੰਮ ਨਾ ਪਲਾਨ ਕਰਨਾ।''

"ਅਜਿਹਾ ਇਸ ਲਈ ਕਿਉਂਕਿ ਜੇ ਉਹ ਪੂਰਾ ਨਹੀਂ ਹੋਇਆ ਤਾਂ ਤੁਹਾਨੂੰ ਨਿਰਾਸ਼ਾ ਹੋਵੇਗੀ।’’

ਡਾ. ਗਿੱਲ ਸਲਾਹ ਦਿੰਦੇ ਹਨ ਕਿ ਤੁਹਾਡੀ ਜ਼ਿੰਦਗੀ ਵਿੱਚ ਇੱਕ ਬਦਲਾਅ ਲਿਆਉ, ਜਿਸ ਨਾਲ ਤੁਸੀਂ ਖੁਸ਼ੀ ਮਹਿਸੂਸ ਕਰ ਸਕਦੇ ਹੋ।

"ਇਸ ਦੇ ਨਾਲ ਹੀ ਇੱਕ ਅਜਿਹੀ ਚੀਜ਼ ਦੀ ਭਾਲ ਕਰੋ ਜੋ ਤੁਹਾਨੂੰ ਦੁਖੀ ਕਰਦੇ ਹਨ ਅਤੇ ਉਸ ਨੂੰ ਸੁਧਾਰਨ ਲਈ ਕੋਈ ਕਦਮ ਚੁੱਕੋ। ਇਹ ਦੋ ਕੰਮ ਕਰਨ ਨਾਲ ਤੁਸੀਂ ਆਉਣ ਵਾਲੇ ਸਾਲ ਵਿੱਚ ਵਧੇਰੇ ਸਿਹਤਯਾਬ ਮਹਿਸੂਸ ਕਰੋਗੇ।"

ਪੂਰੀ ਨੀਂਦ

ਇਹ ਬੇਹੱਦ ਜ਼ਰੂਰੀ ਹੈ ਕਿ ਸਾਨੂੰ ਸਾਰਿਆਂ ਨੂੰ ਤੰਦੁਰਸਤ ਰਹਿਣ ਲਈ ਘੱਟੋ-ਘੱਟ 7-9 ਘੰਟਿਆਂ ਦੀ (ਖ਼ਾਸ ਬਾਲਗਾਂ ਨੂੰ) ਨੀਂਦ ਲੈਣੀ ਚਾਹੀਦੀ ਹੈ।

ਐਕਸੇਟੀਰ ਯੂਨੀਵਰਸਿਟੀ 'ਚ ਸੀਨੀਅਰ ਲੈਕਚਰਰ ਡਾ. ਗੈਵਿਨ ਬਕਿੰਮਗਮ ਮੁਤਾਬਕ ਥੋੜ੍ਹੀ ਜਿਹੀ ਨੀਂਦ ਤੋਂ ਪ੍ਰਭਾਵਿਤ ਹੋਣ ਨਾਲ ਵੀ ਤੁਹਾਡੀ ਸਮਝ ਸ਼ਕਤੀ 'ਤੇ ਅਸਰ ਪੈ ਸਕਦਾ ਹੈ।

ਅਸੀਂ ਵਧੀਆ ਨੀਂਦ ਲੈਣ ਲਈ ਕਈ ਚੀਜ਼ਾਂ ਕਰ ਸਕਦੇ ਹਾਂ, ਜਿਵੇਂ ਸੌਣ ਵੇਲੇ ਵਧੇਰੇ ਜ਼ਿਆਦਾ ਚਾਹ-ਕੌਫੀ ਨੂੰ ਨਜ਼ਰ ਅੰਦਾਜ਼ ਕਰਨਾ ਆਦਿ।

ਪਰ ਡਾ. ਬਕਿੰਮਗਮ ਮੁਤਾਬਕ ਸਭ ਤੋਂ ਵਧੀਆ ਤਰੀਕਾ ਹੈ ਕਿ ਮੋਬਾਈਲ ਅਤੇ ਲੈਪਟੌਪ ਨੂੰ ਸੌਣ ਤੋਂ ਪਹਿਲਾਂ ਘੱਟ ਵਰਤੋ ਅਤੇ ਅਜਿਹਾ ਫਿਲਟਰ ਲਗਾਓ ਜਿਸ ਨਾਲ ਬਲੂ ਲਾਈਟ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)