ਐਲਨ ਮਸਕ ਦਾ ਦਾਅਵਾ, ਹੁਣ ਆਮ ਗੱਡੀ 240 ਕਿ.ਮੀ. ਦੀ ਰਫ਼ਤਾਰ ਫੜੇਗੀ

ਕਾਰੋਬਾਰੀ ਐਲਨ ਮਸਕ ਵੱਲੋਂ ਲੌਸ ਐਂਜਲਿਸ ਵਿੱਚ ਇੱਕ ਸੁਰੰਗ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਨੂੰ ਕਾਰਾਂ ਨੂੰ ਹਾਈ ਸਪੀਡ 'ਤੇ ਚਲਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।

ਫਿਲਹਾਲ ਇਹ ਸੁਰੰਗ 1.6 ਕਿੱਲੋਮੀਟਰ ਲੰਬੀ ਹੈ ਪਰ ਇਸਦਾ ਉਦੇਸ਼ ਟ੍ਰੈਫਿਕ ਨੂੰ ਘੱਟ ਕਰਨਾ ਹੈ।

ਮਸਕ ਕਹਿੰਦੇ ਹਨ ਕਿ ਮੋਡੀਫਾਈਡ ਇਲੈਕਟ੍ਰਿਕ ਕਾਰਾਂ ਨੂੰ ਇਸ ਸੁਰੰਗ ਵਿੱਚ ਉਤਾਰਿਆ ਜਾਵੇਗਾ ਅਤੇ ਇਹ 240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ।

ਇਹ ਸੁਰੰਗ ਮਸਕ ਦੀ ਬੋਰਿੰਗ ਕੰਪਨੀ ਵੱਲੋਂ ਬਣਾਈ ਗਈ ਹੈ ਜਿਹੜੇ ਸਟੇਟ-ਆਫ਼-ਆਰਟ ਇੰਜਨੀਅਰਿੰਗ ਤਕਨੀਕਾਂ ਦਾ ਦਾਅਵਾ ਕਰਦੇ ਹਨ।

ਇਹ ਵੀ ਪੜ੍ਹੋ:

ਮਸਕ ਨੂੰ ਟੇਸਲਾ ਇਲੈਕਟ੍ਰਿਕ ਕਾਰਾਂ ਅਤੇ ਕਮਰਸ਼ੀਅਲ ਸਪੇਸX ਪ੍ਰੋਗਰਾਮ ਦੇ ਮੁਖੀ ਦੇ ਤੌਰ 'ਤੇ ਬਖੂਬੀ ਜਾਣਿਆ ਜਾਂਦਾ ਹੈ ਉਨ੍ਹਾਂ ਵੱਲੋਂ ਮੰਗਲਵਾਰ ਨੂੰ ਇਸ ਸਬੰਧੀ ਲੌਂਚ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਸਮੇਂ ਉਹ ਕਾਫ਼ੀ ਉਤਸ਼ਾਹਿਤ ਸਨ।

ਇਹ ਸੁਰੰਗ ਕਿਵੇਂ ਕੰਮ ਕਰੇਗੀ?

ਟਨਲ ਨੈੱਟਵਰਕ ਵੱਲੋਂ ਗੱਡੀਆਂ ਨੂੰ ਲਿਫ਼ਟਾਂ ਜ਼ਰੀਏ ਸੁਰੰਗ ਵਿੱਚ ਉਤਾਰਿਆ ਜਾਵੇਗਾ ਅਤੇ ਫਿਰ ਉਨ੍ਹਾਂ ਨੂੰ ਟਰੈਕ 'ਤੇ ਛੱਡਿਆ ਜਾਵੇਗਾ। ਆਮ ਕਾਰ ਨੂੰ ਟਰੈਕਿੰਗ ਵੀਹਲਸ ਲਾਏ ਜਾਣਗੇ ਤਾਂ ਜੋ ਕਾਰ ਸੁਰੰਗ ਵਿੱਚ ਤੇਜ਼ ਰਫ਼ਤਾਰ ਨਾਲ ਚੱਲ ਸਕੇ।

ਉਹ ਕਹਿੰਦੇ ਹਨ,''ਇਸ ਵਿੱਚ ਤੁਹਾਡੇ ਕੋਲ ਇੱਕ ਮੁੱਖ ਮਾਰਗ ਹੋਵੇਗਾ ਜਿੱਥੇ ਤੁਸੀਂ 240 ਕਿੱਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਸਫ਼ਰ ਕਰੋਗੇ ਅਤੇ ਜਦੋਂ ਬਾਹਰ ਜਾਣਾ ਚਾਹੋਗੇ ਤਾਂ ਤੁਸੀਂ ਰੈਂਪ ਬੰਦ ਕਰਨਾ ਹੋਵੇਗਾ।''

''ਤਾਂ ਤੁਸੀਂ ਬਿਨਾਂ ਰੁਕੇ ਉਸੇ ਸਪੀਡ ਨਾਲ ਆਪਣਾ ਸਫ਼ਰ ਕਰ ਸਕਦੇ ਹੋ ਤੇ ਜਦੋਂ ਬਾਹਰ ਨਿਕਲਣਾ ਹੁੰਦਾ ਹੈ ਤਾਂ ਬਸ ਥੋੜ੍ਹੀ ਜਿਹੀ ਸਪੀਡ ਘੱਟ ਕਰ ਲਵੋ। ਉਸ ਤੋਂ ਬਾਅਦ ਇਹ ਆਪਣੇ ਆਪ ਹੀ ਇੱਕ ਸੁਰੰਗ ਤੋਂ ਦੂਜੀ ਵੱਲ ਟਰਾਂਸਫਰ ਹੋ ਜਾਵੇਗੀ। ਇਹ ਅੰਡਰਗਰਾਊਂਡ ਸੁਰੰਗ 3D ਹਾਈਵੇਅ ਸਿਸਟਮ ਦੀ ਤਰ੍ਹਾਂ ਹੋਵੇਗੀ।''

ਮਸਕ ਦਾ ਕਹਿਣਾ ਹੈ ਕਿ ਇਸ ਸੁਰੰਗ ਵਿੱਚ ਚੱਲਣ ਵਾਲੀ ਕਾਰਾਂ ਲਈ ਜ਼ਰੂਰੀ ਉਪਕਰਨਾਂ ਦੀ ਕੀਮਤ 200 ਤੋਂ 300 ਡਾਲਰ ਹੋਵੇਗੀ। ਉਹ ਗੱਡੀਆਂ ਦੀ ਆਮ ਪ੍ਰਕਿਰਿਆ ਵਿੱਚ ਦਖ਼ਲ ਨਹੀਂ ਦੇਣਗੇ।

ਟ੍ਰੈਫਿਕ ਦਾ ਹੱਲ?

ਦਿ ਅਟਲਾਂਟਿਕ ਦੇ ਅਲਾਨਾ ਸੇਮੁਅਲਸ ਨੇ ਬੀਬੀਸੀ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਮਸਕ ਨੇ ਅਜਿਹੀ ਤਕਨੀਕ ਦਾ ਖੁਲਾਸਾ ਨਹੀਂ ਕੀਤਾ ਸੀ ਜਿਸ ਨਾਲ ਗੱਡੀਆਂ ਨੂੰ ਸਿਸਟਮ ਰਾਹੀਂ ਇਸ ਤਰ੍ਹਾਂ ਦੀ ਹਾਈ ਸਪੀਡ 'ਤੇ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।

ਉਨ੍ਹਾਂ ਕਿਹਾ,''ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਇਨ੍ਹਾਂ ਸੁਰੰਗਾਂ ਅਤੇ ਪੋਡਜ਼ ਰਾਹੀਂ, ਹੁਣ ਉਹ ਕਹਿ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਕਾਰਾਂ ਵਿੱਚ ਲਿਜਾ ਰਹੇ ਹਾਂ। ਇਸ ਲਈ ਮੈਂ ਇਸ ਬਾਰੇ ਯਕੀਨੀ ਨਹੀਂ ਹਾਂ ਕਿ ਮਸਕ ਜਾਣਦੇ ਵੀ ਹਨ ਕਿ ਇਹ ਕਿਵੇਂ ਕੰਮ ਕਰੇਗੀ।''

ਇਹ ਵੀ ਪੜ੍ਹੋ:

ਮਸਕ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਸੁਰੰਗ ਦੀ ਯੋਜਨਾ ਬਾਰੇ ਦੱਸਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸਦੇ ਜ਼ਰੀਏ ਟ੍ਰੈਫਿਕ ਦਾ ਹੱਲ ਕੱਢਣਾ ਚਾਹੁੰਦੇ ਹਨ।

ਮੰਗਲਵਾਰ ਨੂੰ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਬੋਰਿੰਗ ਕੰਪਨੀ ਨੇ ਟਨਲ ਦੇ ਸੈਗਮੈਂਟ ਤੇ 10 ਮਿਲੀਅਨ ਡਾਲਰ ਲਗਾਏ ਹਨ। ਇਸਦੀ ਟਨਲ-ਬਿਲਡਿੰਗ ਤਕਨੀਕ ਦੀ ਲਾਗਤ 1 ਬਿਲੀਅਨਮ ਡਾਲਰ ਹੋਵੇਗੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)