ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਲਈ ਏਸ਼ੀਆ ਦਾ ਪਹਿਲਾ ਰੈਫਰੈਂਡਮ

ਤਾਈਵਾਨ ਏਸ਼ੀਆ ਸਮਲਿੰਗੀਆਂ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਰਾਇਸ਼ੁਮਾਰੀ ਕਰਵਾਉਣ ਵਾਲਾ ਏਸ਼ੀਆਂ ਦਾ ਪਹਿਲਾ ਮੁਲਕ ਬਣਨ ਜਾ ਰਿਹਾ ਹੈ।

ਇਸ ਤੋਂ ਇਲਾਵਾ ਦੇਸ ਦੀ ਸਰਬ ਉੱਚ ਅਦਾਲਤ ਨੇ ਵੀ ਇਸ ਦੇ ਹੱਕ ਵਿੱਚ ਫ਼ੈਸਲਾ ਦਿੰਦਿਆ ਪਾਰਲੀਮੈਂਟ ਨੂੰ 2 ਸਾਲਾਂ ਵਿੱਚ ਕਾਨੂੰਨ 'ਚ ਬਦਲਾਅ ਕਰਨ ਜਾਂ ਨਵਾਂ ਕਾਨੂੰਨ ਪਾਸ ਕਰਨ ਲਈ ਕਿਹਾ ਸੀ।

ਪਰ ਪਿਛਲੇ ਹਫ਼ਤੇ ਕਰਵਾਏ ਗਏ ਇੱਕ ਸਰਵੇ ਮੁਤਾਬਕ ਆਈਲੈਂਡ ਦੇ ਲੋਕ ਇਸ ਬਦਲਾਅ ਦੇ ਖ਼ਿਲਾਫ਼ ਵੋਟਿੰਗ ਕਰ ਸਕਦੇ ਹਨ।

ਇਸ ਸਰਵੇ ਵਿੱਚ ਸਾਹਮਣੇ ਆਏ ਮੁੱਦਿਆਂ ਇੱਕ ਮੁੱਦਾ ਚੀਨ ਨਾਲ ਚੱਲ ਰਹੀਆਂ ਮੁਸ਼ਕਲਾਂ ਵਜੋਂ ਸਾਹਮਣੇ ਆਇਆ ਹੈ ਕਿ ਉਹ 2020 ਟੋਕਿਓ ਓਲੰਪਿਕਸ ਵਿੱਚ ਕੀ ਅਖਵਾਉਣਾ ਚਾਹੁੰਣਗੇ ਤਾਈਵਾਨ ਜਾਂ ਚੀਨੀ ਤਾਈਪੀ।

ਮੌਜੂਦਾ ਵੇਲੇ ਵਿੱਚ ਉਹ 1980ਵਿਆਂ 'ਚ ਹੋਏ ਚੀਨ ਨਾਲ ਸਮਝੌਤੇ ਤਹਿਤ ਚੀਨੀ ਤਾਈਪੀ ਵਜੋਂ ਖੇਡਦੇ ਹਨ।

ਇਹ ਵੀ ਪੜ੍ਹੋ-

ਇਸ ਦਾ ਕਾਰਨ ਇਹ ਵੀ ਹੈ ਕਿ ਤਾਈਵਾਨ ਦੇ ਹਾਲਾਤ ਸੰਵੇਦਨਸ਼ੀਲ ਹਨ। ਆਈਲੈਂਡ 1949 ਤੋਂ ਸਵੈਸ਼ਾਸਿਤ ਹੈ ਪਰ ਚੀਨ ਇਸ ਨੂੰ ਆਪਣਾ ਹੀ ਵੱਖ ਹੋਇਆ ਹਿੱਸਾ ਮੰਨਦਾ ਹੈ, ਜੋ ਇੱਕ ਦਿਨ ਮਿਲ ਜਾਵੇਗਾ।

ਇਹ ਰਾਇਸ਼ੁਮਾਰੀ ਸਥਾਨਕ ਚੋਣਾਂ ਦੇ ਨਾਲ ਹੀ ਹੋ ਰਿਹਾ ਹੈ।

ਸਮਲਿੰਗੀ ਵਿਆਹ ਬਾਰੇ ਵੋਟਰਾਂ ਨੂੰ ਕੀ ਪੁੱਛਿਆ ਜਾ ਰਿਹਾ ਹੈ?

ਮੁੱਦਾ ਅਸਲ ਵਿੱਚ ਦੋ ਵੱਖਰੀਆਂ ਰਾਇਸ਼ੁਮਾਰੀਆਂ ਦਾ ਵਿਸ਼ਾ ਹੈ, ਜੋ ਵਿਰੋਧੀ ਗਰੁੱਪਾਂ ਵੱਲੋਂ ਅੱਗੇ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ-

ਰੂੜੀਵਾਦੀ ਗਰੁੱਪਾਂ ਨੂੰ ਲਈ ਪੁੱਛਿਆ ਗਿਆ ਕਿ ਕੀ ਵਿਆਹ ਨੂੰ ਔਰਤ ਅਤੇ ਮਰਦ ਵਿਚਾਲੇ ਹੀ ਪਰਿਭਾਸ਼ਿਤ ਹੋਣਾ ਚਾਹੀਦਾ ਹੈ ਜਦਕਿ ਸਮਲਿੰਗੀਆਂ (LGBT) ਕਾਰਕੁਨਾਂ ਦਾ ਮੰਨਣਾ ਹੈ ਕਿ ਵਿਆਹ ਸਾਰਿਆ ਲਈ ਬਰਾਬਰੀ ਦਾ ਦਰਜਾ ਹੋਣਾ ਚਾਹੀਦਾ ਹੈ।

ਇਨ੍ਹਾਂ ਦੋਵਾਂ ਨੇ ਸਕੂਲਾਂ ਵਿੱਚ ਸਮਲਿੰਗੀਆਂ ਬਾਰੇ ਸਿੱਖਿਆ ਦੇ ਮੁੱਦੇ ਵਰਗੇ ਵੀ ਕਈ ਮੁੱਦੇ ਵੋਟਰਾਂ ਅੱਗੇ ਰੱਖੇ।

ਤਾਈਵਾਨ ਪਬਲਿਕ ਓਪੀਨੀਅਨ ਫਾਊਂਡੇਸ਼ਨ ਵੱਲੋਂ ਕਰਵਾਏ ਸਰਵੇਅ ਮੁਤਾਬਕ 77 ਫੀਸਦ ਲੋਕਾਂ ਦੀ ਪ੍ਰਤੀਕਿਰਿਆ ਸੀ ਕਿ ਵਿਆਹ ਔਰਤ ਅਤੇ ਮਰਦ ਵਿਚਾਲੇ ਰਿਸ਼ਤੇ ਵਜੋਂ ਹੀ ਪਰਿਭਾਸ਼ਿਤ ਹੋਣਾ ਚਾਹੀਦਾ ਹੈ।

ਵੋਟ ਕਿੰਨੇ ਮਾਅਨੇ ਰੱਖਦੇ ਹਨ?

ਸਰਕਾਰ ਦਾ ਕਹਿਣਾ ਹੈ ਕਿ ਵੋਟਿੰਗ 18 ਮਹੀਨੇ ਪਹਿਲਾਂ ਲਏ ਗਏ ਅਦਾਲਤ ਦੇ ਫ਼ੈਸਲੇ, ਜਿਸ ਵਿੱਚ ਲੋੜੀਂਦੇ ਬਦਲਾਅ ਦੀ ਗੱਲ ਕੀਤੀ ਗਈ ਸੀ , ਨੂੰ ਪ੍ਰਭਾਵਿਤ ਨਹੀਂ ਕਰੇਗਾ।

ਪ੍ਰਚਾਰਕਾਂ ਨੂੰ ਡਰ ਹੈ ਕਿ ਇਸ ਦਾ ਮਤਲਬ ਹੈ ਕਿ ਅੰਤਿਮ ਵਿਧਾਨ ਕਮਜ਼ੋਰ ਰਹੇਗਾ।

ਮਨੁੱਖੀ ਅਧਿਕਾਰ ਗਰੁੱਪ ਐਮਨੇਸਟੀ ਇੰਟਨੈਸ਼ਨਲ ਵਿੱਚ ਈਸਟ ਏਸ਼ੀਆ ਦੀ ਪ੍ਰਚਾਰਕ ਸੂਕੀ ਚੰਗ ਨੇ ਏਐਫਪੀ ਨੂੰ ਦੱਸਿਆ, "ਸਾਨੂੰ ਆਸ ਹੈ ਕਿ ਪਿਆਰ ਅਤੇ ਸਮਾਨਤਾ ਦੀ ਜਿੱਤ ਹੋਵੇਗੀ। ਹਾਲਾਂਕਿ, ਜੇਕਰ ਇਸ ਤੋਂ ਉਲਟ ਹੁੰਦਾ ਹੈ ਤਾਂ ਸਰਕਾਰ ਨੂੰ ਨਤੀਜਿਆਂ ਦੀ ਇਸਤੇਮਾਲ ਸਮਲਿੰਗੀ ਵਿਆਹ ਦੀ ਪ੍ਰਸਤਾਵ ਨੂੰ ਘਟਾਉਣ ਲਈ ਨਹੀਂ ਕਰਨਾ ਚਾਹੀਦਾ।"

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)