You’re viewing a text-only version of this website that uses less data. View the main version of the website including all images and videos.
ਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀ
ਕਲਪਨਾ ਕਰੋ ਕਿ ਕਈ ਤਰ੍ਹਾਂ ਦੇ ਲਜ਼ੀਜ ਖਾਣੇ ਨਾਲ ਭਰੀ ਇੱਕ ਮੇਜ਼ ਹੈ ਅਤੇ ਉਸ ਦੇ ਨੇੜੇ ਕਈ ਨੌਜਵਾਨ ਔਰਤਾਂ ਬੈਠੀਆਂ ਹਨ। ਉਨ੍ਹਾਂ ਨੂੰ ਕਾਫ਼ੀ ਤੇਜ਼ ਭੁੱਖ ਲੱਗੀ ਹੋਈ ਹੈ।
ਪਰ ਉਸ ਭੋਜਨ ਨਾਲ ਉਨ੍ਹਾਂ ਦੀ ਮੌਤ ਹੋ ਸਕਦੀ ਹੈ। ਫਿਰ ਵੀ ਉਨ੍ਹਾਂ ਨੂੰ ਉਹ ਸਭ ਕੁਝ ਖਾਣਾ ਪੈਂਦਾ ਹੈ।
ਪਰ 1942 ਵਿੱਚ ਇਹ ਕਲਪਨਾ ਹਕੀਕਤ ਸੀ। ਉਂਝ ਇਹ ਦੌਰ ਦੂਜੇ ਵਿਸ਼ਵ ਯੁੱਧ ਦਾ ਸੀ। ਜਦੋਂ 15 ਔਰਤਾਂ ਨੂੰ ਆਪਣੀ ਜਾਨ ਖਤਰੇ ਵਿੱਚ ਪਾ ਕੇ ਜਰਮਨੀ ਦੇ ਤਾਨਾਸ਼ਾਹ ਅਡੋਲਫ ਹਿਟਲਰ ਦੀ ਜਾਨ ਨੂੰ ਬਚਾਉਣ ਦਾ ਕੰਮ ਸੌਂਪਿਆ ਗਿਆ ਸੀ।
ਇਨ੍ਹਾਂ 15 ਔਰਤਾਂ ਦਾ ਕੰਮ ਇਹ ਸੀ ਕਿ ਉਹ ਅਡੋਲਫ ਹਿਟਲਰ ਲਈ ਤਿਆਰ ਕੀਤੇ ਗਏ ਖਾਣੇ ਨੂੰ ਚੱਖਦੀਆਂ ਸਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਜ਼ਹਿਰ ਹੈ ਜਾਂ ਨਹੀਂ।
ਹੈਰਾਨੀ ਦੀ ਗੱਲ ਹੈ ਕਿ ਦਸੰਬਰ 2012 ਤੋਂ ਪਹਿਲਾਂ ਇਸ ਬਾਰੇ ਕੋਈ ਵੀ ਨਹੀਂ ਜਾਣਦਾ ਸੀ। ਇਹ ਭੇਤ ਉਦੋਂ ਖੁੱਲ੍ਹਿਆ ਜਦੋਂ ਮਾਰਗੋਟ ਵੋਕ ਨਾਮ ਦੀ ਔਰਤ ਨੇ 70 ਸਾਲ ਬਾਅਦ ਚੁੱਪੀ ਤੋੜਨ ਦਾ ਫੈਸਲਾ ਕੀਤਾ।
ਉਨ੍ਹਾਂ ਦੱਸਿਆ ਕਿ ਉਹ ਹਿਟਲਰ ਦੀ ਉਸ ਟੀਮ ਵਿੱਚ ਸੀ ਜੋ ਭੋਜਨ ਚੱਖਣ ਦਾ ਕੰਮ ਕਰਦੀ ਸੀ। ਉਹਨਾਂ ਨੂੰ ਟੈਸਟਰ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ:
ਇਟਲੀ ਦੀ ਇੱਕ ਲੇਖਿਕਾ ਰੋਜ਼ੇਲਾ ਪੋਸਟੋਰਿਨਾ ਨੇ ਜਦੋਂ ਮਾਰਗੋਟ ਵੋਕ ਬਾਰੇ ਰੋਮ ਦੇ ਇੱਕ ਅਖਬਾਰ ਵਿੱਚ ਪੜ੍ਹਿਆ ਤਾਂ ਉਨ੍ਹਾਂ ਨੂੰ ਇਸ ਕਹਾਣੀ ਨੇ ਕਾਫ਼ੀ ਆਕਰਸ਼ਤ ਕੀਤਾ।
ਫਿਰ ਕੀ ਸੀ ਰੋਜ਼ੇਲਾ ਪੋਸਟੋਰਿਨੋ ਨੇ ਉਨ੍ਹਾਂ ਔਰਤਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੀ ਵਰਤੋਂ ਗਿਨੀ ਪਿੱਗ ਦੀ ਤਰ੍ਹਾਂ ਕੀਤੀ ਜਾਂਦੀ ਸੀ ਅਤੇ ਉਹ ਹਿਟਲਰ ਦੇ ਲਈ ਬਣੇ ਭੋਜਨ ਨੂੰ ਚੱਖਦੀ ਸੀ।
ਇਸ ਖੋਜ ਦਾ ਨਤੀਜਾ ਬਣੀ ਇਕ ਕਿਤਾਬ 'ਲਾ ਕੈਟਾਦੋਰਾ' ਜਿਸ ਦੀ ਸ਼ੁਰੂਆਤ ਮਾਗਰੋਟ ਵੋਕ ਨਾਲ ਹੁੰਦੀ ਹੈ। ਇਸ ਕਿਤਾਬ ਨੂੰ ਇਟਲੀ ਵਿੱਚ ਕਈ ਐਵਾਰਡ ਮਿਲੇ। ਹੁਣ ਇਹ ਕਿਤਾਬ ਸਪੈਨਿਸ਼ ਵਿੱਚ ਪ੍ਰਕਾਸ਼ਿਤ ਹੋਣ ਵਾਲੀ ਹੈ।
ਹਿਟਲਰ ਲਈ ਕੰਮ ਕਰਨ ਵਾਲੀਆਂ ਇਨ੍ਹਾਂ ਔਰਤਾਂ ਉੱਤੇ ਕਿਤਾਬ ਕਿਉਂ ਲਿਖੀ?
ਇੱਕ ਦਿਨ ਮੈਂ ਇਟਲੀ ਦੇ ਇੱਕ ਅਖਬਾਰ ਵਿੱਚ ਮਾਰਗੋਟ ਵੋਕ ਬਾਰੇ ਇੱਕ ਲੇਖ ਪੜ੍ਹਿਆ। ਮਾਰਗੋਟ ਬਰਲਿਨ ਵਿੱਚ ਰਹਿਣ ਵਾਲੀ 96 ਸਾਲ ਦੀ ਬਜ਼ੁਰਗ ਔਰਤ ਸੀ, ਜਿਨ੍ਹਾਂ ਨੇ ਪਹਿਲੀ ਵਾਰੀ ਹਿਟਲਰ ਦੀ ਟੈਸਟਰ ਹੋਣ ਦੇ ਕੰਮ ਨੂੰ ਜ਼ਾਹਿਰ ਕੀਤਾ ਸੀ।
ਇਹ ਕਾਫ਼ੀ ਹੈਰਾਨ ਕਰਨ ਵਾਲੀ ਗੱਲ ਸੀ, ਇਸ ਬਾਰੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਸੀ। ਮੈਂ ਖੁਦ ਪੌਲੈਂਡ ਵਿੱਚ ਵੁਲਫਸ਼ਾਂਜ਼ ਗਈ, ਜਿਸ ਨੂੰ ਵੁਲਫ਼ ਡੇਨ ਵੀ ਕਹਿੰਦੇ ਹਨ।
ਦੂਜੀ ਵਿਸ਼ਵ ਜੰਗ-2 ਦੇ ਦੌਰਾਨ ਅਡੋਲਫ਼ ਹਿਟਲਰ ਦੀ ਸਭ ਤੋਂ ਵੱਡੀ ਮਿਲਟਰੀ ਬੈਰਕ ਸੀ। ਉੱਥੇ ਮੈਂ ਕਈ ਲੋਕਾਂ ਨੂੰ ਪੁੱਛਿਆ ਕਿ ਕੀ ਉਹ ਹਿਟਲਰ ਦੇ ਟੈਸਟਰਜ਼ ਬਾਰੇ ਕੁਝ ਜਾਣਦੇ ਹਨ।
ਪਰ ਕਿਸੇ ਨੇ ਇਸ ਬਾਰੇ ਨਹੀਂ ਸੁਣਿਆ ਸੀ। ਇਹ ਕੁਝ ਅਜਿਹਾ ਸੀ ਜੋ ਕਦੇ ਛਪਿਆ ਨਹੀਂ ਸੀ।
ਫਿਰ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ...
ਮੈਨੂੰ ਸੱਚਮੁੱਚ ਹੀ ਪਤਾ ਨਹੀਂ ਸੀ ਕਿ ਮੈਂ ਕੀ ਕਰਨਾ ਚਾਹੁੰਦੀ ਹਾਂ ਪਰ, ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਕੁਝ ਮੈਨੂੰ ਬੁਲਾ ਰਿਹਾ ਹੈ, ਮੈਨੂੰ ਖਿੱਚ ਰਿਹਾ ਹੈ।
ਮੈਂ ਮਾਰਗੋਟ ਵੋਕ ਨੂੰ ਮਿਲਣਾ ਚਾਹੁੰਦਾ ਸੀ। ਇਸ ਲਈ ਮੈਂ ਉਸ ਮੀਡੀਆ ਹਾਊਸ ਤੋਂ ਮਦਦ ਮੰਗੀ ਜਿਸ ਨੇ ਉਸ ਦਾ ਇੰਟਰਵਿਊ ਕੀਤਾ ਸੀ। ਪਰ ਉੱਥੋਂ ਕੋਈ ਜਵਾਬ ਨਹੀਂ ਆਇਆ।
ਪਰ ਜਰਮਨੀ ਦੀ ਇੱਕ ਦੋਸਤ ਰਾਹੀਂ ਮੈਨੂੰ ਮਾਰਗੋਟ ਦਾ ਪਤਾ ਲੱਭ ਗਿਆ ਅਤੇ ਮੈਂ ਉਨ੍ਹਾਂ ਨੂੰ ਮਿਲਣ ਲਈ ਇੱਕ ਚਿੱਠੀ ਲਿਖੀ, ਪਰ ਉਸੇ ਹਫ਼ਤੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਮੈਂ ਨਿਰਾਸ਼ ਹੋ ਗਈ। ਮੈਨੂੰ ਲੱਗਿਆ ਕਿ ਮਾਰਗੋਟ ਦੀ ਮੌਤ ਇਸ ਗੱਲ ਦੀ ਨਿਸ਼ਾਨੀ ਹੈ ਕਿ ਮੈਨੂੰ ਇਹ ਪ੍ਰੋਜੈਕਟ ਛੱਡ ਦੇਣਾ ਚਾਹੀਦਾ ਹੈ।
ਪਰ ਮੇਰੇ ਦਿਮਾਗ ਤੋਂ ਇਹ ਕਹਾਣੀ ਨਿਕਲ ਹੀ ਨਹੀਂ ਰਹੀ ਸੀ।
ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਮਾਰਗੋਟ ਵੋਕ ਇੱਕ ਵਿਰੋਧੀ ਕਿਰਦਾਰ ਹੈ?
ਇਸ ਔਰਤ ਨੂੰ ਨਾਜ਼ੀ ਹੋਣ ਤੇ ਵੀ ਹਿਟਲਰ ਲਈ ਟੈਸਟਰ ਬਣਨ ਲਈ ਮਜਬੂਰ ਕੀਤਾ ਗਿਆ ਸੀ। ਮਾਰਗੋਟ ਵੋਕ ਹਿਟਲਰ ਉੱਤੇ ਭਰੋਸਾ ਨਹੀਂ ਕਰਦੀ ਸੀ, ਉਨ੍ਹਾਂ ਨੂੰ ਬਚਾਉਣਾ ਨਹੀਂ ਚਾਹੁੰਦੀ ਸੀ ਪਰ ਉਨ੍ਹਾਂ ਨੂੰ ਅਜਿਹਾ ਕਰਨ ਲਈ ਦਬਾਅ ਬਣਾਇਆ ਗਿਆ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਇਆ ਗਿਆ।
ਇਸ ਨੇ ਉਨ੍ਹਾਂ ਨੂੰ ਇੱਕ ਪੀੜਤਾ ਬਣਾ ਦਿੱਤਾ ਕਿਉਂਕਿ ਦਿਨ ਵਿੱਚ ਤਿੰਨ ਵਾਰੀ ਉਨ੍ਹਾਂ ਨੂੰ ਮਰਨ ਦਾ ਖਤਰਾ ਚੁੱਕਣਾ ਪੈਂਦਾ ਸੀ ਅਤੇ ਉਹ ਵੀ ਖਾਣਾ ਖਾਣ ਦੇ ਅਜਿਹੇ ਕੰਮ ਵਿੱਚ ਜੋ ਕਿਸੇ ਲਈ ਵੀ ਜ਼ਰੂਰੀ ਹੈ।
ਪਰ ਇਸ ਦੇ ਨਾਲ ਹੀ ਉਹ ਇੱਕ ਤਰ੍ਹਾਂ ਹਿਟਲਰ ਦੀ ਜਾਨ ਬਚਾ ਕੇ ਉਸ ਦਾ ਸਾਥ ਵੀ ਦੇ ਰਹੀ ਸੀ। 20ਵੀਂ ਸਦੀ ਦੇ ਸਭ ਤੋਂ ਵੱਡੇ ਅਪਰਾਧੀ ਨੂੰ ਬਚਾ ਕੇ ਉਹ ਸਿਸਟਮ ਦਾ ਹਿੱਸਾ ਬਣ ਰਹੀ ਸੀ।
ਇਸੇ ਵਿਰੋਧਾਭਾਸ ਨੇ ਮੈਨੂੰ ਇਹ ਕਿਤਾਬ ਲਿਖਣ ਲਈ ਪ੍ਰੇਰਿਤ ਕੀਤਾ।
ਮਾਰਗੋਟ ਵੋਕ ਦੇ ਅਨੁਭਵ ਬਾਰੇ ਯੂਨੀਵਰਸਲ ਗੱਲ ਕੀ ਹੈ?
ਮਾਰਗੋਟ ਵੋਕ ਦੀ ਇੱਕ ਵਿਸ਼ੇਸ਼ ਕਹਾਣੀ ਲਗਦੀ ਹੈ ਪਰ ਇਹ ਬਹੁਤ ਆਮ ਹੈ ਕਿਉਂਕਿ ਕੋਈ ਵੀ ਸ਼ਖਸ ਜ਼ਿੰਦਾ ਰਹਿਣ ਲਈ ਆਪਣੀ ਮਰਜ਼ੀ ਬਿਨਾਂ ਤਾਨਾਸ਼ਾਹੀ ਸ਼ਾਸਨ ਨਾਲ ਸਹਿਯੋਗ ਕਰ ਸਕਦਾ ਹੈ। ਉਹ ਅਸਪਸ਼ਟਤਾ ਅਤੇ ਦੋਹਰੇ ਵਿਚਾਰ ਨੂੰ ਜੋੜਨ ਵਾਲਾ ਇੱਕ ਦਿਲ-ਖਿੱਚਵਾਂ ਕਿਰਦਾਰ ਹੈ।
ਉਨ੍ਹਾਂ ਦੀ ਕਿਤਾਬ ਵਿੱਚ ਹਿਟਲਰ ਵੀ ਅਜਿਹੇ ਸ਼ਖਸ ਦੇ ਰੂਪ ਵਿੱਚ ਦਿਖਦੇ ਹਨ, ਜੋ ਡੂੰਘਾਈ ਵਿੱਚ ਡਿੱਗੇ ਹੋਏ ਹਨ। ਅਜਿਹਾ ਵਿਅਕਤੀ ਜੋ 60 ਲੱਖ ਯਹੂਦੀਆਂ ਦੇ ਨਾਸ਼ ਦਾ ਹੁਕਮ ਦਿੰਦਾ ਹੈ ਪਰ ਮਾਸ ਨਹੀਂ ਖਾਂਦਾ ਕਿਉਂਕਿ ਜਾਨਵਰਾਂ ਨੂੰ ਮਾਰਨਾ ਉਸ ਨੂੰ ਬੇਰਹਿਮ ਲਗਦਾ ਹੈ।
ਕੀ ਹਿਟਲਰ ਸੱਚਮੁੱਚ ਸ਼ਾਕਾਹਾਰੀ ਸੀ ਅਤੇ ਇਸ ਪਿੱਛੇ ਬੇਰਹਿਮੀ ਹੀ ਇੱਕ ਕਾਰਨ ਸੀ?
ਹਾਂ ਸਾਨੂੰ ਇਸ ਗੱਲ ਦੀ ਜਾਣਕਾਰੀ ਹਿਟਲਰ ਦੇ ਸਕੱਤਰ ਤੋਂ ਮਿਲਦੀ ਹੈ। ਉਨ੍ਹਾਂ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਹੀ ਦੱਸਿਆ ਸੀ ਕਿ ਹਿਟਲਰ ਸ਼ਾਕਾਹਾਰੀ ਸੀ ਅਤੇ ਆਪਣੇ ਭਰੋਸੇਮੰਦ ਲੋਕਾਂ ਦੇ ਨਾਲ ਖਾਣਾ ਖਾਣ ਵੇਲੇ ਇੱਕ ਵਾਰੀ ਹਿਟਲਰ ਨੇ ਦੱਸਿਆ ਸੀ ਕਿ ਇੱਕ ਬੁੱਚੜਖਾਨੇ ਨੂੰ ਦੇਖਣ ਤੋਂ ਬਾਅਦ ਮਾਸ ਖਾਣਾ ਛੱਡ ਦਿੱਤਾ ਸੀ।
ਉਨ੍ਹਾਂ ਨੂੰ ਅੱਜ ਵੀ ਯਾਦ ਹੈ ਕਿ ਕਿਵੇਂ ਉਹ ਲੋਕ ਤਾਜ਼ੇ ਲਹੂ ਤੇ ਜੁੱਤੇ ਪਾ ਕੇ ਤੁਰਦੇ ਸੀ।
ਬਹੁਤ ਅਜੀਬ ਸੀ ਕਿ ਹਿਟਲਰ ਵਰਗਾ ਸ਼ਖਸ ਬੁੱਚੜਖਾਨੇ ਨੂੰ ਪਸੰਦ ਨਹੀਂ ਕਰਦਾ ਸੀ। ਉਸੇ ਸਾਲ ਉਨ੍ਹਾਂ ਨੇ ਅਜਿਹਾ ਨਸਲਵਾਦੀ ਕਾਨੂੰਨ ਬਣਾਇਆ ਸੀ ਜੋ ਯਹੂਦੀਆਂ ਦੇ ਖਾਤਮੇ ਦੀ ਸ਼ੁਰੂਆਤ ਬਣਿਆ ਸੀ ਪਰ ਇਸੇ ਦੌਰਾਨ ਕਾਨੂੰਨ ਵੀ ਬਣਾਇਆ ਸੀ ਜੋ ਕੁੱਤਿਆਂ ਦੀ ਪੂਛ ਅਤੇ ਕੰਨ ਕੱਟਣ ਤੋਂ ਰੋਕਦਾ ਸੀ ਜੋ ਉਸ ਵੇਲੇ ਆਮ ਤੌਰ ਤੇ ਕੀਤਾ ਜਾਂਦਾ ਸੀ।
ਹਿਟਲਰ ਵਿੱਚ ਕਈ ਨੁਕਸ ਸਨ। ਉਨ੍ਹਾਂ ਨੇ ਅੰਤੜੀਆਂ ਦੀ ਸਮੱਸਿਆ ਹੋਣ ਦੇ ਬਾਵਜੂਦ ਬਹੁਤ ਚਾਕਲੇਟ ਖਾਧੇ ਸਨ ਪਰ ਉਸ ਤੋਂ ਬਾਅਦ ਡਾਈਟ ਅਤੇ ਵਰਤ ਰੱਖ ਕੇ ਇੱਕ ਹਫ਼ਤੇ ਵਿੱਚ ਕਈ ਕਿੱਲੋ ਭਾਰ ਵੀ ਘਟਾਇਆ ਸੀ।
ਕਿਤਾਬ ਵਿੱਚ ਹਿਟਲਰ ਸਬੰਧੀ ਇੱਕ ਹੋਰ ਨੁਕਸ ਨਜ਼ਰ ਆਉਂਦਾ ਹੈ। ਜਿੱਥੇ ਨਾਜ਼ੀਆਂ ਨੇ ਉਨ੍ਹਾਂ ਦੀ ਦੇਵਤਾ ਬਰਾਬਰ ਦਿਖ ਬਣਾਈ ਹੈ, ਉੱਥੇ ਹੀ ਉਨ੍ਹਾਂ ਨੂੰ ਐਸਿਡਿਟੀ ਦੀ ਮੁਸ਼ਕਲ ਦੱਸੀ ਜਿਸ ਲਈ ਉਹ 16 ਗੋਲੀਆਂ ਖਾਂਦਾ ਸੀ।
ਹਾਂ, ਮੈਨੂੰ ਉਨ੍ਹਾਂ ਦੇ ਦੋ ਚਿਹਰੇ ਦੱਸਣ ਵਿੱਚ ਦਿਲਚਸਪੀ ਸੀ। ਨਾਜ਼ੀ ਪ੍ਰਚਾਰ ਨੇ ਹਿਟਲਰ ਨੂੰ ਦੇਵਤੇ ਵਾਂਗ ਦਿਖਾਇਆ ਹੈ। ਜਿਸ ਦੇ ਹੱਥ ਵਿੱਚ ਕਿਸੇ ਦੀ ਜ਼ਿੰਦਗੀ ਹੁੰਦੀ ਹੈ ਅਤੇ ਜੋ ਦਿਖਾਈ ਨਹੀਂ ਦਿੰਦਾ। ਪਰ ਹਿਟਲਰ ਨੂੰ ਨੇੜਿਓਂ ਜਾਣਨ ਵਾਲੇ ਉਨ੍ਹਾਂ ਨੂੰ ਇੱਕ ਇਨਸਾਨ ਸਮਝਦੇ ਸਨ ਅਤੇ ਇਹ ਬਹੁਤ ਅਹਿਮ ਹੈ।
ਕੁਝ ਲੋਕ ਮੈਨੂੰ ਹਿਟਲਰ ਨੂੰ ਇਨਸਾਨ ਦੇ ਤੌਰ 'ਤੇ ਦੱਸਣ ਲਈ ਦੋਸ਼ੀ ਕਹਿ ਸਕਦੇ ਹਨ ਪਰ ਉਹ ਇੱਕ ਇਨਸਾਨ ਸੀ ਅਤੇ ਮੈਨੂੰ ਲਗਦਾ ਹੈ ਕਿ ਉਸ ਨੂੰ ਯਾਦ ਕਰਨਾ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਦਾ ਕੰਮ ਹੈ। ਕਿਸੇ ਬੁਰਾਈ ਨੂੰ ਸਮਝਣ ਦਾ ਹੋਰ ਕੋਈ ਦੂਜਾ ਤਰੀਕਾ ਨਹੀਂ ਹੈ ਕਿ ਉਸ ਦਾ ਬਿਨਾਂ ਕੋਈ ਰਾਇ ਬਣਾਏ ਵਿਸ਼ਲੇਸ਼ਣ ਕਰੀਏ, ਰਾਖਸ਼ ਕਹਿਣ ਨਾਲ ਕੰਮ ਨਹੀਂ ਹੁੰਦਾ।
ਹਿਟਲਰ ਵੀ ਇੱਕ ਇਨਸਾਨ ਸੀ ਅਤੇ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਇਨਸਾਨ ਦੂਜੇ ਦੇ ਨਾਲ ਕੀ ਕਰ ਸਕਦਾ ਹੈ ਤਾਂ ਕਿ ਇਹ ਮੁੜ ਨਾ ਹੋਵੇ।
ਇਹ ਵੀ ਪੜ੍ਹੋ:
ਕਿਤਾਬ ਵਿੱਚ ਹਿਟਲਰ ਆਪਣੇ ਕੁੱਤੇ ਨਾਲ ਸਬੰਧਾਂ ਬਾਰੇ ਵਿੱਚ ਦੱਸਦਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਇੱਕ ਅਜਿਹਾ ਰਿਸ਼ਤਾ ਸੀ, ਜਿਸ ਨਾਲ ਈਵਾ ਬ੍ਰਾਨ (ਹਿਟਲਰ ਦੀ ਪ੍ਰੇਮਿਕਾ ਜਿਸ ਨਾਲ ਉਨ੍ਹਾਂ ਨੇ ਖੁਦਕੁਸ਼ੀ ਦੀ ਸ਼ਾਮ ਨੂੰ ਵਿਆਹ ਕੀਤਾ ਸੀ) ਵੀ ਈਰਖਾ ਕਰਦੀ ਸੀ।
ਹਾਂ, ਹਿਟਲਰ ਨੂੰ ਕੁੱਤੇ ਪਸੰਦ ਸਨ। ਉਨ੍ਹਾਂ ਨੂੰ ਜਰਮਨ ਸ਼ੈਫਰਡ ਪਸੰਦ ਸਨ ਅਤੇ ਬਲਾਂਡੀ ਇੱਕ ਜਰਮਨ ਸ਼ੈਫਰਡ ਸੀ, ਖਾਸ ਤੌਰ 'ਤੇ ਅਲਸੇਸ਼ਨ ਸ਼ੈਫਰਡ। ਜਦੋਂ ਹਿਟਲਰ ਵਿਏਨਾ ਵਿੱਚ ਰਹਿੰਦੇ ਸਨ ਤਾਂ ਉਨ੍ਹਾਂ ਨੂੰ ਕਿਸੇ ਨੇ ਇੱਕ ਜਰਮਨ ਸ਼ੈਫਰਡ ਦਿੱਤਾ ਸੀ। ਉਸ ਵੇਲੇ ਉਹ ਨੌਜਵਾਨ ਸੀ ਅਤੇ ਆਰਟਿਸਟ ਬਣਨਾ ਚਾਹੁੰਦੇ ਸੀ।
ਉਦੋਂ ਹਿਟਲਰ ਕੋਲ ਕੁੱਤਾ ਪਾਲਣ ਦੇ ਪੈਸੇ ਨਹੀਂ ਸੀ, ਤਾਂ ਉਨ੍ਹਾਂ ਨੇ ਉਸ ਨੂੰ ਵਾਪਸ ਦੇ ਦਿੱਤਾ। ਹਾਲਾਂਕਿ ਉਸ ਕੁੱਤੇ ਨੂੰ ਹਿਟਲਰ ਨਾਲ ਇੰਨਾ ਲਗਾਅ ਸੀ ਕਿ ਉਹ ਉਨ੍ਹਾਂ ਕੋਲ ਵਾਪਸ ਆ ਗਿਆ। ਇਸ ਨੂੰ ਹਿਟਲਰ ਨੇ ਨਿਸ਼ਠਾ ਦਾ ਕਾਫ਼ੀ ਵੱਡਾ ਇਸ਼ਾਰਾ ਸਮਝਿਆ ਅਤੇ ਉਸੇ ਵੇਲੇ ਤੋਂ ਉਹ ਜਰਮਨ ਸ਼ੈਫਰਡ ਦੇ ਦੀਵਾਨੇ ਹੋ ਗਏ।
ਪਰ ਅਸਲ ਵਿੱਚ ਜਦੋਂ ਹਿਟਲਰ ਨੇ ਈਵਾ ਬ੍ਰਾਨ ਦੇ ਨਾਲ ਜ਼ਹਿਰ ਖਾਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੇ ਪਹਿਲਾਂ ਉਸ ਦੀ ਬਲਾਂਡੀ 'ਤੇ ਜਾਂਚ ਕੀਤੀ ਜੋ ਜ਼ਹਿਰ ਨਾਲ ਮਰ ਗਿਆ। ਇਸ ਤਰ੍ਹਾਂ ਹਿਟਲਰ ਨੇ ਆਪਣੇ ਬਹੁਤ ਪਿਆਰੇ ਕੁੱਤੇ ਨੂੰ ਮਾਰ ਦਿੱਤਾ।
ਇੱਥੇ ਮੁੜ ਤੋਂ ਵਿਰੋਧ ਨਜ਼ਰ ਆਉਂਦਾ ਹੈ ਕਿਉਂਕਿ ਅਸੀਂ ਸੋਚਦੇ ਹਾਂ ਕਿ ਅਜਿਹਾ ਵਿਰੋਧਾਭਾਸੀ ਅਤੇ ਮਨੋਰੋਗੀ ਸੱਤਾ ਵਿੱਚ ਨਹੀਂ ਆ ਸਕਦਾ, ਦੇਸ ਨਹੀਂ ਚਲਾ ਸਕਦਾ। ਫਿਰ ਵੀ ਅਜਿਹਾ ਹੁੰਦਾ ਹੈ, ਅਕਸਰ ਹੁੰਦਾ ਹੈ। ਵਾਕਈ ਮੈਨੂੰ ਹੈਰਾਨੀ ਹੈ ਕਿ ਹਾਲੇ ਅਜਿਹਾ ਨਹੀਂ ਹੋ ਰਿਹਾ ਹੈ।
15 ਔਰਤਾਂ ਨੂੰ ਕਿਸੇ ਇੱਕ ਵਿਅਕਤੀ ਦਾ ਖਾਣਾ ਚੱਖਣ ਦੀ ਲੋੜ ਕਿਉਂ ਸੀ?
ਮੈਨੂੰ ਨਹੀਂ ਪਤਾ, ਮੈਂ ਮਾਰਗੋਟ ਵੌਕ ਤੋਂ ਇਸ ਬਾਰੇ ਇਹ ਜ਼ਰੂਰ ਪੁੱਛਦੀ ਪਰ ਅਜਿਹਾ ਨਹੀਂ ਹੋ ਸਕਿਆ। ਹਾਲਾਂਕਿ ਯੂਨੀਵਰਸਿਟੀ ਆਫ਼ ਬੋਲੋਗਨਾ ਵਿੱਚ ਜੀਵ ਵਿਗਿਆਨ ਦੇ ਪ੍ਰੋਫੈੱਸਰ ਇਸ ਬਾਰੇ ਦੱਸਦੇ ਹਨ ਕਿ ਟੈਸਟਰਜ਼ ਤੋਂ ਇਹ ਕੰਮ ਗਰੁੱਪ ਵਿੱਚ ਕਰਵਾਇਆ ਜਾਂਦਾ ਸੀ।
ਪਹਿਲਾ ਗਰੁੱਪ ਖਾਣੇ ਦਾ ਪਹਿਲਾ ਹਿੱਸਾ ਖਾਂਦਾ ਸੀ, ਦੂਜਾ ਗਰੁੱਪ ਦੂਜਾ ਹਿੱਸਾ ਅਤੇ ਬਾਕੀ ਬਚੇ ਮਿੱਠਾ ਖਾਣਾ ਚੱਖਦੇ ਸੀ। ਇਸ ਤਰ੍ਹਾਂ ਇਹ ਪਤਾ ਲਾਉਣਾ ਸੌਖਾ ਹੁੰਦਾ ਸੀ ਕਿ ਕਿਹੜਾ ਭੋਜਨ ਖਰਾਬ ਹੈ।
ਪਰ ਮੈਨੂੰ ਨਹੀਂ ਪਤਾ ਸੀ ਕਿ ਇਸ ਲਈ 15 ਔਰਤਾਂ ਦੀ ਕੀ ਲੋੜ ਸੀ। ਇਸ ਲਈ ਤਿੰਨ ਜਾਂ ਵੱਧ ਤੋਂ ਵੱਧ ਛੇ ਲੋਕ ਕਾਫ਼ੀ ਹੁੰਦੇ।
ਅਤੇ ਸਿਰਫ਼ ਔਰਤਾਂ ਤੋਂ ਹੀ ਚੱਖਣ ਦਾ ਕੰਮ ਕਰਵਾਇਆ ਜਾਂਦਾ ਸੀ?
ਕਿਉਂਕਿ ਮਰਦ ਲੜਾਈ ਵਿੱਚ ਹੁੰਦੇ ਸਨ ਅਤੇ ਜੋ ਲੜਨ ਨਹੀਂ ਗਏ ਉਹ ਬਿਮਾਰ ਜਾਂ ਬੁੱਢੇ ਸਨ। ਇਸ ਲਈ ਸਿਰਫ ਔਰਤਾਂ ਹੀ ਇਸ ਕੰਮ ਲਈ ਬਚੀਆਂ ਸਨ।
ਕੀ ਸਾਰੇ ਟੈਸਟਰਜ਼ ਆਰੀਆ ਔਰਤਾਂ ਸਨ?
ਹਾਂ ਮੈਨੂੰ ਖੁਦ ਹੈਰਾਨੀ ਹੁੰਦੀ ਹੈ ਕਿ ਹਿਟਲਰ ਨੇ ਯਹੂਦੀਆਂ ਨੂੰ ਇਸ ਕੰਮ ਲਈ ਕਿਉਂ ਨਹੀਂ ਚੁਣਿਆ। ਇਹ ਸਵਾਲ ਵੀ ਮੈਂ ਮਾਰਗੋਟ ਵੋਕ ਤੋਂ ਨਹੀਂ ਪੁੱਛ ਸਕੀ ਅਤੇ ਮੈਨੂੰ ਖੁਦ ਇਸ ਦਾ ਜਵਾਬ ਲੱਭਣਾ ਪਿਆ।
ਹਿਟਲਰ ਯਹੂਦੀਆਂ ਨੂੰ ਆਪਣੇ ਘਰ ਨਹੀਂ ਦੇਖਣਾ ਚਾਹੁੰਦਾ ਸੀ ਕਿਉਂਕਿ ਉਹ ਉਨ੍ਹਾਂ ਨੂੰ ਪਸ਼ੂਆਂ ਤੋਂ ਵੀ ਹੇਠਲੇ ਦਰਜੇ ਦਾ ਮੰਨਦਾ ਸੀ, ਨਾਲ ਹੀ ਉਹ ਦੇਸ ਲਈ ਜਾਨ ਦੇਣ ਨੂੰ ਇਕ ਸਨਮਾਨ ਮੰਨਦਾ ਸੀ ਇਸ ਲਈ ਇਹ ਕੰਮ ਜਰਮਨੀ ਦੇ ਲੋਕਾਂ ਨੂੰ ਦਿੱਤਾ ਗਿਆ ਸੀ।
ਤੁਹਾਡੀ ਕਿਤਾਬ ਅਸਲ ਤੱਥਾਂ ਉੱਤੇ ਆਧਾਰਿਤ ਹੈ ਪਰ ਉਸ ਵਿੱਚ ਬਹੁਤ ਸਾਰੀ ਕਲਪਨਾ ਵੀ ਹੈ। ਕੀ ਵਾਕਈ ਅਜਿਹਾ ਹੈ?
ਮੇਰੀ ਕਿਤਾਬ ਅਸਲੀ ਘਟਨਾਵਾਂ 'ਤੇ ਆਧਾਰਿਤ ਹੈ, ਮਾਰਗੋਟ ਵੋਕ ਦੇ ਬਿਆਨ ਦੇ ਆਧਾਰ 'ਤੇ ਹੈ। ਮੇਰੀ ਕਿਤਾਬ ਦੀ ਮੁੱਖ ਕਿਰਦਾਰ ਰੋਜ਼ਾ ਜ਼ਾਵ, ਮਾਰਗੋਟ ਵੋਕ ਦੇ ਆਧਾਰ 'ਤੇ ਚਿਤਰੀ ਗਈ ਹੈ।
ਉਨ੍ਹਾਂ ਦੀ ਉਮਰ ਦੀ ਹੈ ਅਤੇ ਬਰਲਿਨ ਦੀ ਹੀ ਰਹਿਣ ਵਾਲੀ ਹੈ। ਵੋਕ ਦੀ ਤਰ੍ਹਾਂ ਹੀ ਰੋਜ਼ਾ ਦੇ ਪਤੀ ਵੀ ਹਨ। ਪਰ ਬਾਅਦ ਵਿੱਚ ਮੈਂ ਇਹ ਕਲਪਨਾ ਕੀਤੀ ਹੈ ਕਿ ਕਿਵੇਂ ਬੈਰਕਾਂ ਵਿੱਚ ਟੈਸਟਰਜ਼ ਖਾਣਾ ਖਾਂਦੇ ਸੀ।
ਉਨ੍ਹਾਂ ਵਿੱਚ ਕਿਹੋ ਜਿਹੇ ਰਿਸ਼ਤੇ ਸੀ, ਰੋਜ਼ਾ ਦੇ ਆਪਣੇ ਸਹੁਰਿਆਂ ਤੋਂ ਆਪਣੇ ਪ੍ਰੇਮੀ ਲੈਫ਼ਟੀਨੈਂਟ ਦੇ ਨਾਲ ਰਿਸ਼ਤੇ ਸਨ।
ਹਿਟਲਰ ਦੇ ਟੈਸਟਰ ਦੀ ਗਿਣਤੀ 15 ਸੀ ਪਰ ਕਿਤਾਬ ਵਿੱਚ ਇਹ 10 ਹੈ, ਕਿਉਂ?
ਕਿਉਂਕਿ 15 ਕਿਰਦਾਰਾਂ ਨੂੰ ਕਿਤਾਬ ਵਿੱਚ ਠੀਕ ਥਾਂ ਦੇਣਾ ਮੇਰੇ ਲਈ ਮੁਸ਼ਕਲ ਸੀ। ਇਸ ਲਈ ਮੈਂ ਉਨ੍ਹਾਂ ਨੂੰ 10 ਰੱਖਣਾ ਹੀ ਸਹੀ ਸਮਝਿਆ।
ਤੁਹਾਡੀ ਕਿਤਾਬ ਵਿੱਚ ਹਿਟਲਰ ਨੇ ਰੋਜ਼ਾ ਨੂੰ ਕਦੇ ਨਹੀਂ ਦੇਖਿਆ...
ਕਿਉਂਕਿ ਮਾਰਗੋਟ ਵੋਕ ਨੇ ਵੀ ਹਿਟਲਰ ਨੂੰ ਕਦੇ ਨਹੀਂ ਦੇਖਿਆ ਸੀ। ਟੈਸਟਰਜ਼ ਦਾ ਵੁਲਫਸ਼ਾਂਜ਼ ਵਿੱਚ ਜਾਣਾ ਸਹੀ ਮੰਨਿਆ ਜਾਂਦਾ ਸੀ। ਸਿਰਫ਼ ਕੁਝ ਹੀ ਲੋਕ ਸਨ ਜਿਨ੍ਹਾਂ ਨੂੰ ਹਿਟਲਰ ਨੂੰ ਉਨ੍ਹਾਂ ਦੇ ਬੰਕਰ ਵਿੱਚ ਦੇਖਣ ਦੀ ਆਜ਼ਾਦੀ ਸੀ।
ਕੀ ਤੁਾਹਾਡੀ ਕਿਤਾਬ ਇਸ ਨੂੰ ਖੰਗਾਲਦੀ ਹੈ ਕਿ ਤਾਨਾਸ਼ਾਹੀ ਸ਼ਾਸਨ ਵਿਅਕਤੀ ਨੂੰ ਕਿਵੇਂ ਬਦਲ ਦਿੰਦਾ ਹੈ...
ਹਾਂ ਮੇਰੀ ਇਹ ਜਾਣਨ ਦੀ ਦਿਲਚਸਪੀ ਰਹੀ ਹੈ ਕਿ ਉਹ ਕਿਸ ਤਰ੍ਹਾਂ ਲੋਕਾਂ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦਿੰਦਾ ਹੈ। ਮੇਰੇ ਪਸੰਦੀਦਾ ਨਾਟਕਕਾਰ ਹਾਈਨਨ ਮਿਊਲਰ ਨੇ ਕਿਹਾ ਹੈ ਕਿ ਇਤਿਹਾਸ ਇਨਸਾਨ ਨਾਲ ਧੋਖਾ ਕਰਦਾ ਹੈ। ਇਸ ਕਿਤਾਬ ਵਿੱਚ ਮੈਂ ਆਮ ਲੋਕਾਂ ਦੀ ਆਮ, ਨਿੱਜੀ ਜੀਵਨ ਬਾਰੇ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਨਾਲ ਇਤਿਹਾਸ ਨੇ ਧੋਖਾ ਦਿੱਤਾ ਹੈ ਅਤੇ ਉਹ ਅਣਜਾਨੇ ਵਿੱਚ ਸਹਿਯੋਗੀ ਬਣ ਗਏ।
ਤਾਨਾਸ਼ਾਹੀ ਇਨਸਾਨ ਨੂੰ ਬਦਲ ਦਿੰਦੀ ਹੈ ਕਿਉਂਕਿ ਇਹ ਇੰਨੀ ਸਖਤ ਹੁੰਦੀ ਹੈ ਕਿ ਇਹ ਲੋਕਾਂ ਦੇ ਡੀਐਨਏ, ਉਨ੍ਹਾਂ ਦੇ ਮਨੋਵਿਗਿਆਨਕ ਢਾਂਚੇ ਤੱਕ ਬਦਲ ਸਕਦੀ ਹੈ।
ਜੇ ਤੁਸੀਂ ਦਹਿਸ਼ਤ ਅਤੇ ਡਰ ਵਿਚ ਅਤੇ ਬੈਰਕ ਵਿੱਚ ਰਹਿੰਦੇ ਹੋ ਤਾਂ ਮੈਨੂੰ ਲਗਦਾ ਹੈ ਕਿ ਇਹ ਸਿਸਟਮ ਤੁਹਾਨੂੰ ਬਦਲ ਦਿੰਦਾ ਹੈ।
ਓਸ਼ਵਿਤਸ ਤੋਂ ਬਚਣ ਵਾਲੇ ਪ੍ਰੀਮੋ ਲੇਵੀ ਦੀ ਕਿਤਾਬ 'ਦਿ ਸੰਕ ਐਂਡ ਦ ਸੇਵਡ' ਲਿਖਿਆ ਹੈ ਕਿ ਦਮਨਕਾਰੀ ਸੰਗਠਨਾਂ ਅਤੇ ਸ਼ਾਸਨ ਦਾ ਮੰਤਵ (ਸਿਰਫ਼ ਨਾਜ਼ੀਆਂ ਲਈ ਹੀ ਨਹੀਂ) ਸਿਰਫ਼ ਨਾਸ਼ ਕਰਨਾ ਅਤੇ ਆਜ਼ਾਦੀ ਉੱਤੇ ਪਾਬੰਦੀ ਲਾਉਣਾ ਨਹੀਂ ਹੈ ਸਗੋਂ ਇਹ ਅਹਿਸਾਨ ਜਤਾਉਣਾ ਹੈ ਕਿ ਉਹ ਜ਼ਿੰਦਾ ਰਹਿਣ ਦੇ ਰਾਹ ਲੱਭਣ ਲਈ ਹੀ ਅੱਤਿਆਚਾਰੀ ਬਣੇ ਹੋਏ ਹਨ ਅਤੇ ਇਸ ਦਾ ਮਤਲਬ ਹੈ ਕਿ ਸਹਿਯੋਗੀ ਬਣੋ ਅਤੇ ਆਪਣੀ ਬੇਕਸੂਰ ਹੋਣਾ ਗਵਾ ਦੇਣਗੇ।
ਇਹੀ ਮਾਰਗੋਟ ਵੋਕ ਦੇ ਨਾਲ ਹੋਇਆ, ਉਨ੍ਹਾਂ ਨੇ ਬੇਕਸੂਰ ਹੋਣਾ ਗਵਾ ਦਿੱਤਾ। ਉਹ ਹਿਟਲਰ ਦੀ ਪੀੜਤਾ ਬਣ ਗਈ ਪਰ ਨਾਲ ਹੀ ਨਾਜ਼ੀ ਸ਼ਾਸਨ ਦੀ ਸਹਿਯੋਗੀ ਵੀ।
ਪਰ ਮੇਰੇ ਵਿਚਾਰ ਵਿੱਚ ਇਨਸਾਨਾਂ ਤੋਂ ਹੀਰੋ ਬਣਾਉਣ ਦੀ ਉਮੀਦ ਕਰਨਾ ਨੈਤਿਕ ਤੌਰ ਤੇ ਸਹੀ ਨਹੀਂ ਹੈ। ਇਨਸਾਨ ਬਣਿਆ ਹੀ ਹੈ ਕਿਸੇ ਤਰ੍ਹਾਂ ਜ਼ਿੰਦਾ ਬਚਣ ਲਈ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: