You’re viewing a text-only version of this website that uses less data. View the main version of the website including all images and videos.
ਪਾਕਿਸਤਾਨ : ਕਰਾਚੀ ਦੇ ਚੀਨੀ ਸਫ਼ਾਰਤਖਾਨੇ 'ਤੇ ਬਲੂਚ ਸੰਗਠਨ ਨੇ ਕਿਉਂ ਕੀਤਾ ਹਮਲਾ
ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਹੇ ਜਾਂਦੇ ਸ਼ਹਿਰ ਕਰਾਚੀ ਵਿਚ ਚੀਨੀ ਕੌਸਲੇਟ ਉੱਤੇ ਹੋਏ ਹਮਲੇ ਦੌਰਾਨ 7 ਵਿਅਕਤੀ ਮਾਰੇ ਗਏ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਬਲੂਚ ਦੇ ਵੱਖਵਾਦੀ ਬਾਗੀ ਸੰਗਠਨ ਬਲੂਚ ਲਿਬਰੇਸ਼ਨ ਆਰਮੀ ਨੇ ਲਈ ਹੈ।
ਕਰਾਚੀ ਦੇ ਕਲਿਫਟਨ ਇਲਾਕੇ ਵਿੱਚ ਸਥਿਤ ਚੀਨੀ ਸਫ਼ਾਰਤਖਾਨੇ ਉੱਤੇ ਅਣਪਛਾਤੇ ਬੰਦੂਕਧਾਰੀਆਂ ਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਗੋਲੀਬਾਰੀ ਦੌਰਾਨ ਹਲਾਕ ਹੋਣ ਵਾਲਿਆਂ ਵਿਚ ਦੋ ਪੁਲਿਸ ਮੁਲਾਜ਼ਮਾਂ ਮੁਲਾਜ਼ਮ ਵੀ ਸ਼ਾਮਲ ਹਨ। ਇੱਕ ਪਾਕਿਸਤਾਨੀ ਟੈਲੀਵਿਜ਼ਨ ਮੁਤਾਬਕ ਇੱਕ ਹਮਲਾਵਰ ਵੀ ਮਾਰਿਆ ਗਿਆ ਹੈ ਅਤੇ ਮੌਕੇ ਤੋਂ ਇੱਕ ਆਤਮਘਾਤੀ ਜੈਕੇਟ ਵੀ ਬਰਾਮਦ ਹੋਈ ਹੈ।
ਬਲੂਚ ਵੱਖਵਾਦੀ ਸੰਗਠਨ ਨੇ ਚੀਨ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੀਪੀ ਦੇ ਨਾਂ ਉੱਤੇ ਬਲੂਚਿਸਤਾਨ ਦੇ ਕੁਦਰਤੀ ਸਰੋਤਾਂ ਦੀ ਲੁੱਟ ਬੰਦ ਕਰੇ, ਵਰਨਾ ਹੋਰ ਹਮਲੇ ਕੀਤੇ ਜਾਣਗੇ।
ਇਹ ਵੀ ਪੜ੍ਹੋ
ਹਮਲਾ ਸਥਾਨਕ ਸਮੇਂ ਮੁਤਾਬਕ ਸਵੇਰੇ 9.30 ਵਜੇ ਹੋਇਆ। ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਹਮਲੇ ਦੌਰਾਨ ਕੌਸਲੇਟ ਦੇ ਅੰਦਰ ਮੌਜੂਦ ਸਾਰਾ ਸਟਾਫ ਸੁਰੱਖਿਅਤ ਹੈ।
ਹਮਲੇ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਉਹ ਚੀਨੀ ਭਾਈਵਾਲੀ ਨਾਲ ਪੱਛੜੇ ਇਲਾਕਿਆਂ ਵਿਚ ਵਿਕਾਸ ਦੇ ਸੀਪੀਪੀ ਪ੍ਰੋਜੈਕਟ ਤੋਂ ਪਿੱਛੇ ਨਹੀਂ ਹਟੇਗੀ।
ਪਾਕਿਸਤਾਨ ਦਾ ਦਾਅਵਾ
ਸਰਕਾਰ ਦਾ ਦਾਅਵਾ ਹੈ ਕਿ ਇਹ ਪ੍ਰੋਜੈਕਟ ਬਲੂਚ ਅਤੇ ਪੱਛੜੇ ਇਲਾਕਿਆਂ ਵਿਚ ਵਿਕਾਸ ਤੇ ਖੁਸ਼ਹਾਲੀ ਲਿਆਏਗਾ।
ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਦੌਰਾਨ ਇਹ ਸਵਾਲ ਉੱਠ ਰਿਹਾ ਹੈ ਕਿ ਜੇਕਰ ਸਰਕਾਰ ਦਾ ਪ੍ਰੋਜੈਕਟ ਵਿਕਾਸ ਵਾਲਾ ਹੈ, ਜੋ ਬਲੂਚ ਦੇ ਗਵਾਦਰ ਵਰਗੇ ਇਲਾਕਿਆਂ ਦੀ ਨੁਹਾਰ ਬਦਲ ਰਿਹਾ ਹੈ, ਤਾਂ ਇਸ ਦਾ ਵਿਰੋਧ ਕਿਉਂ ਹੋ ਰਿਹਾ ਹੈ।
ਇਸ ਪ੍ਰੋਜੈਕਟ ਦਾ ਵਿਰੋਧ ਹਥਿਆਰਬੰਦ ਸੰਗਠਨ ਹੀ ਨਹੀਂ ਕਰ ਰਹੇ ਸਗੋਂ ਬਲੂਚ ਦੇ ਕਈ ਅਹਿੰਸਕ ਰਾਸ਼ਟਰਵਾਦੀ ਗਰੁੱਪ ਵੀ ਕਰ ਰਹੇ ਹਨ।
ਸੀਪੀ ਪ੍ਰੋਜੈਕਟ ਚ ਹਿੱਸੇਦਾਰੀ ਨਹੀਂ
ਪਾਕਿਸਤਾਨ ਦੀ ਸਿਗਰੇਟ ਬੈਲਟ ਲਈ 2008 ਵਿਚ ਪੀਪੀਪੀ ਦੇ ਕਾਰਜਕਾਲ ਦੌਰਾਨ ਚੀਨੀ ਭਾਈਵਾਲੀ ਨਾਲ ਸੀ- ਪੈਕੇਜ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ।
ਪੀਪੀਪੀ ਤੋਂ ਬਾਅਦ ਬਣੀ ਨਵਾਜ਼ ਸਰੀਫ਼ ਦੀ ਸਰਕਾਰ ਨੇ ਵੀ ਇਸ ਦਾ ਕੈਰਡਿਟ ਲਿਆ ਅਤੇ ਇਸ ਪ੍ਰੋਜੈਕਟ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾਇਆ।ਇਸ ਪ੍ਰੋਜੈਕਟ ਦਾ ਠੇਕਾ ਚੀਨੀ ਕੰਪਨੀ ਨੂੰ ਦਿੱਤਾ ਗਿਆ ਹੈ।
ਪਰ ਬਲੂਚ ਰਾਇਟਸ ਅਤੇ ਬਲੂਚ ਹੱਕਾਂ ਲਈ ਲੜਨ ਵਾਲੇ ਆਗੂ ਤੇ ਸਾਬਕਾ ਸੈਨੇਟਰ ਸੱਨਾਉੱਲਾ ਬਲੂਚ ਨੇ ਕਿਹਾ ਕਿ ਬਲੂਚਾਂ ਨਾਲ ਬਿਨਾਂ ਕੋਈ ਗੱਲ ਕੀਤੇ ਸਰਕਾਰ ਆਪ-ਹੁਦਰੇ ਪ੍ਰੋਜੈਕਟ ਬਣਾ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਏਜੰਸੀਆਂ ਨੂੰ ਬਲੂਚਾਂ ਨਾਲ ਸਲਾਹ ਕੀਤੇ ਬਿਨਾਂ ਉਨ੍ਹਾਂ ਦੇ ਇਲਾਕੇ ਬਿਠਾ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਦੱਸੀ ਗਈ ਕਿ ਸਿੰਗਾਪੁਰ ਬੰਦਰਗਾਹ ਦੀ ਉਸਾਰੀ ਦਾ ਕੰਮ ਚੀਨੀ ਅਧਿਕਾਰੀ ਕਰ ਰਹੇ ਹਨ।
ਬਲੂਚ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਬਲੂਚ ਵਿਚ ਚੀਨੀ ਨਿਵੇਸ਼ ਬਾਰੇ ਬਲੂਚ ਦੀਆਂ ਸਿਆਸੀ ਧਿਰਾਂ ਨਾਲ ਵਿਚਾਰ ਹੀ ਨਹੀਂ ਕੀਤਾ ਗਿਆ ਅਤੇ ਨਾ ਹੀ ਬਲੂਚ ਦਾ ਰਾਜਪਾਲ ਲਾਉਣ ਸਮੇਂ ਕੋਈ ਗੱਲ ਕੀਤੀ ਗਈ।
ਭਾਵੇਂ ਕਿ ਇਸ ਬਾਰੇ ਨਵਾਜ਼ ਸਰੀਫ਼ ਸਰਕਾਰ ਨੇ ਸਰਬਪਾਰਟੀ ਬੈਠਕ ਬੁਲਾਈ ਅਤੇ ਬਲੂਚ ਆਗੂਆਂ ਨੂੰ ਜਾਣਕਾਰੀ ਵੀ ਦਿੱਤੀ ਪਰ ਇਹ ਬੈਠਕ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਨਹੀਂ ਕਰ ਸਕੀ।
ਇਹ ਵੀ ਪੜ੍ਹੋ
ਬਲੂਚਿਸਤਾਨ ਵਿੱਚ ਚੀਨ ਦਾ ਨਿਵੇਸ਼
ਬਲੂਚਿਸਤਾਨ ਵਿੱਚ ਚੀਨ ਪਾਕਿਸਤਾਨ ਇਕੌਨੋਮਿਕ ਕੌਰੀਡੋਰ (CPEC) ਰਾਹੀਂ ਪਾਕਿਸਤਾਨ ਵਿੱਚ ਵੱਡਾ ਨਿਵੇਸ਼ ਕਰ ਰਿਹਾ ਹੈ।
ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਨੇ ਦੱਸਿਆ, ''ਪਾਕਿਸਤਾਨ ਵਿੱਚ ਚੀਨ ਨੇ ਅਰਬਾਂ ਡਾਲਰ ਨਿਵੇਸ਼ ਕੀਤੇ ਹਨ। ਇਹ ਘਟਨਾ ਸਰਕਾਰ ਲਈ ਸੋਚਣ ਦਾ ਵਿਸ਼ਾ ਹੈ ਜੋ ਕਹਿੰਦੀ ਚੀਨ ਦੇ ਇਸ ਨਿਵੇਸ਼ ਨੂੰ ਇੱਕ 'ਬਦਲਾਅ' ਦੇ ਤੌਰ 'ਤੇ ਦੇਖਦੀ ਹੈ।''
ਬਲੂਚਿਸਤਾਨ ਗੈਸ, ਕੋਲੇ, ਤਾਂਬੇ ਅਤੇ ਸੋਨੇ ਦੀਆਂ ਖਾਣਾ ਦਾ ਭੰਡਾਰ ਹੈ। ਬਲੂਚ ਸੰਗਠਨ ਇਸ ਨੂੰ ਨਿਵੇਸ਼ ਦੀ ਆੜ ਹੇਠ ਇੱਥੋਂ ਦੇ ਕੁਦਰਤੀ ਸਰੋਤਾਂ ਉੱਤੇ ਕਬਜ਼ੇ ਦੇ ਯਤਨ ਵਜੋਂ ਦੇਖ ਰਹੇ ਹਨ।