You’re viewing a text-only version of this website that uses less data. View the main version of the website including all images and videos.
ਫੇਸਬੁੱਕ 'ਤੇ ਕੀਤੀ ਦੋ ਪ੍ਰੇਮੀਆਂ ਦੀ ਗੱਲਬਾਤ ਸਣੇ 81,000 ਨਿੱਜੀ ਮੈਸੇਜ ਹੈਕਰਜ਼ ਨੇ SALE 'ਤੇ ਲਾਏ
ਲੱਗ ਰਿਹਾ ਹੈ ਕਿ ਹੈਕਰਾਂ ਦੇ ਹੱਥ 81,000 ਵਰਤੋਂਕਾਰਾਂ ਦੇ ਫੇਸਬੁੱਕ 'ਤੇ ਪ੍ਰਕਾਸ਼ਿਤ ਅਤੇ ਨਿੱਜੀ ਮੈਸਜਾਂ ਤੱਕ ਪਹੁੰਚ ਗਏ ਹਨ।
ਮੁਲਜ਼ਮਾਂ ਨੇ ਬੀਬੀਸੀ ਦੀ ਰੂਸੀ ਸੇਵਾ ਨੂੰ ਦੱਸਿਆ ਕਿ ਉਨ੍ਹਾਂ ਕੋਲ 120 ਮਿਲੀਅਨ ਫੇਸਬੁੱਕ ਖਾਤਿਆਂ ਦੇ ਵੇਰਵੇ ਸਨ, ਜਿਨ੍ਹਾਂ ਨੂੰ ਉਹ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੂੰ 12 ਕਰੋੜ ਦੀ ਗਿਣਤੀ ਬਾਰੇ ਸ਼ੱਕ ਸੀ।
ਫੇਸਬੁੱਕ ਦਾ ਕਹਿਣਾ ਹੈ ਕਿ ਉਸਦੀ ਸੁਰੱਖਿਆ ਵਿੱਚ ਕੋਈ ਸੰਨ੍ਹ ਨਹੀਂ ਲਗੀ ਹੈ ਅਤੇ ਹੋ ਸਕਦਾ ਹੈ ਚੋਰਾਂ ਨੂੰ ਇਹ ਡਾਟਾ ਸ਼ੱਕੀ ਬ੍ਰਾਊਜ਼ਰ ਐਕਸਟੈਂਸਨਾਂ ਤੋਂ ਮਿਲਿਆ ਹੋਵੇ।
ਕਾਨੂੰਨੀ ਦਖ਼ਲ
ਫੇਸਬੁੱਕ ਮੁਤਾਬਕ ਉਸਨੇ ਹੋਰ ਖਾਤਿਆਂ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਕਦਮ ਚੁੱਕੇ ਸਨ।
ਇਹ ਵੀ ਪੜ੍ਹੋ
ਬੀਬੀਸੀ ਨੂੰ ਲਗਦਾ ਹੈ ਕਿ ਜਿਨ੍ਹਾਂ ਵਰਤੋਂਕਾਰਾਂ ਦਾ ਡਾਟਾ ਚੋਰੀ ਹੋਇਆ ਹੈ, ਉਨ੍ਹਾਂ ਵਿੱਚੋਂ ਵਧੇਰੇ ਯੂਕਰੇਨ ਅਚਤੇ ਰੂਸ ਤੋਂ ਹਨ ਜਦਕਿ ਯੂਕੇ, ਅਮਰੀਕਾ, ਬ੍ਰਾਜ਼ੀਲ ਅਤੇ ਹੋਰ ਥਾਵਾਂ ਦੇ ਵੀ ਕੁਝ ਵਰਤੋਂਕਾਰਾਂ ਦਾ ਡਾਟਾ ਇਸ ਵਿੱਚ ਹੋ ਸਕਦਾ ਹੈ।
ਫੇਸਬੁੱਕ ਦੇ ਐਗਜ਼ੀਕਿਊਟਿਵ ਗਾਇ ਰੋਜ਼ਨ ਨੇ ਦੱਸਿਆ, "ਅਸੀਂ ਬ੍ਰਾਊਜ਼ਰਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਜਾਣੀਆਂ-ਪਛਾਣੀਆਂ ਸ਼ੱਕੀ ਬ੍ਰਾਊਜ਼ਰ ਐਕਸਟੈਂਸਨਾਂ ਉਨ੍ਹਾਂ ਦੇ ਸਟੋਰਾਂ ਉੱਪਰ ਡਾਊਨਲੋਡ ਲਈ ਉਪਲਬਧ ਨਾ ਹੋਣ।"
ਨਿੱਜੀ ਸੁਨੇਹੇ
ਇਹ ਸੰਨ੍ਹਮਾਰੀ ਪਹਿਲੀ ਵਾਰ ਸਤੰਬਰ ਵਿੱਚ ਇੱਕ ਫੇਸਬੁੱਕ ਵਰਤੋਂਕਾਰ ਦੀ ਪੋਸਟ ਇੱਕ ਇੰਗਲਿਸ਼ ਫੌਰਮ ਵੈਬਸਾਈਟ 'ਤੇ ਛਪਣ ਨਾਲ ਸਾਹਮਣੇ ਆਈ ਸੀ।
ਵੇਚਣ ਵਾਲੀ ਵੈਬਸਾਈਟ ਨੇ ਲਿਖਿਆ ਸੀ, "ਅਸੀਂ ਫੇਸਬੁੱਕ ਵਰਤੋਂਕਾਰਾਂ ਦੀ ਨਿੱਜੀ ਜਾਣਕਾਰੀ ਵੇਚਦੇ। ਸਾਡੇ ਡਾਟਾਬੇਸ ਵਿੱਚ 120 ਮਿਲੀਅਨ ਲੋਕਾਂ ਦਾ ਡੇਟਾ ਹੈ।"
ਬੀਬੀਸੀ ਲਈ ਸਾਈਬਰ ਸੁਰੱਖਿਆ ਫਰਮ ਡਿਜੀਟਲ ਸ਼ੈਡੋਜ਼ ਨੇ 81,000 ਫੇਸਬੁੱਕ ਪੋਸਟਾਂ ਦੇ ਸੈਂਪਲ ਵਿੱਚ ਨਿੱਜੀ ਸੁਨੇਹੇ ਹੋਣ ਦੀ ਪੁਸ਼ਟੀ ਕੀਤੀ।
176,000 ਹੋਰ ਫੇਸਬੁੱਕ ਖਾਤਿਆਂ ਦਾ ਡਾਟਾ ਵੀ ਮੁਹੱਈਆ ਕਰਵਾਇਆ ਗਿਆ ਸੀ। ਹਾਲਾਂਕਿ ਇਸ ਜਾਣਕਾਰੀ ਵਿੱਚੋਂ ਉਨ੍ਹਾਂ ਲੋਕਾਂ ਦੇ ਮੋਬਾਈਲ ਨੰਬਰ ਅਤੇ ਈਮੇਲ ਪਤੇ ਆਸਾਨੀ ਨਾਲ ਹਾਸਲ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੇ ਇਹ ਛੁਪਾਏ ਨਾ ਹੋਣ।
ਬੀਬੀਸੀ ਰੂਸੀ ਸੇਵਾ ਨੇ ਪੰਜ ਫੇਸਬੁੱਕ ਵਰਤੋਂਕਾਰਾਂ ਨੂੰ ਸੰਪਰਕ ਕੀਤਾ ਅਤੇ ਅਪਲੋਡ ਕੀਤੇ ਮੈਸਜ ਦਿਖਾਏ ਜਿਨ੍ਹਾਂ ਨੇ ਕਿਹਾ ਕਿ ਮੈਸਜ ਉਨ੍ਹਾਂ ਦੇ ਹੀ ਸਨ।
ਮਿਸਾਲ ਵਜੋਂ ਇਸ ਡਾਟੇ ਵਿੱਚ ਕਿਸੇ ਦੀ ਛੁੱਟੀ ਮਨਾਉਂਦੇ ਦੀ ਤਸਵੀਰ ਅਤੇ ਇੱਕ ਹੋਰ ਵਿੱਚ ਜਵਾਈ ਬਾਰੇ ਸ਼ਿਕਾਇਤਾਂ ਅਤੇ ਦੋ ਪ੍ਰੇਮੀਆਂ ਦੀਆਂ ਗੱਲਾਂ ਵੀ ਸ਼ਾਮਲ ਸਨ।
ਇਨ੍ਹਾਂ ਵੈਬਸਾਈਟਾਂ ਵਿੱਚੋਂ ਇੱਕ ਦਾ ਆਈਪੀ ਐਡਰੈਸ ਸੈਂਟ ਪੀਟਰਜ਼ਬਰਗ ਦਾ ਮਿਲਿਆ ਹੈ।
ਇਸ ਦੇ ਆਈਪੀ ਐਡਰੈਸ ਬਾਰੇ ਸਾਈਬਰ ਕ੍ਰਾਈਮ ਟਰੈਕਰ ਸਰਵਿਸ ਨੇ ਵੀ ਧਿਆਨ ਦਵਾਇਆ ਹੈ। ਏਜੰਸੀ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਲੋਕੀਬਿਟ ਟਰੋਜਨ ਵਾਇਰਸ ਫੈਲਾਉਣ ਲਈ ਕੀਤੀ ਜਾਂਦੀ ਸੀ। ਲੋਕੀਬਿਟ ਲੋਕਾਂ ਦੇ ਪਾਸਵਰਡ ਚੋਰੀ ਕਰਨ ਲਈ ਵਰਤਿਆ ਜਾਂਦਾ ਹੈ।
ਕਸੂਰ ਕਿਸਦਾ ਹੈ?
ਅਜਿਹੀਆਂ ਐਕਸਟੈਂਸ਼ਨਾਂ ਲਗਪਗ ਸਾਰੇ ਬ੍ਰਾਊਜ਼ਰਾਂ ਵਿੱਚ ਹੀ ਮਿਲ ਜਾਂਦੀਆਂ ਹਨ ਜੋ ਕਿ ਐਡਰੈਸ ਬਾਰ ਕੋਲ ਬੈਠੀਆਂ ਚੁਪ-ਚਾਪ ਇੰਤਜ਼ਾਰ ਕਰਦੀਆਂ ਰਹਿੰਦੀਆਂ ਹਨ ਤਾਂ ਜੋ ਤੁਸੀਂ ਕਲਿੱਕ ਕਰੋ।
ਫੇਸਬੁੱਕ ਮੁਤਾਬਕ ਅਜਿਹੀ ਹੀ ਇੱਕ ਐਕਸਟੈਂਸ਼ਨ ਚੁੱਪ-ਚਾਪ ਕਿਸੇ ਦੀਆਂ ਆਨਲਾਈਨ ਗਤੀਵਿਧੀਆਂ ਦੇਖਦੀ ਰਹਿੰਦੀ ਹੈ ਅਤੇ ਉਸ ਦੇ ਵਿਅਕਤੀਗਤ ਵੇਰਵੇ ਅਤੇ ਨਿੱਜੀ ਗੱਲਬਾਤ ਹੈਕਰਾਂ ਨੂੰ ਭੇਜੇ ਦਿੰਦੀ ਸੀ।
ਫੇਸਬੁੱਕ ਨੇ ਇਸ ਅਕਸਟੈਂਸ਼ਨ ਦਾ ਨਾਮ ਨਹੀਂ ਲਿਆ, ਉਸ ਨੂੰ ਲਗਦਾ ਹੈ ਕਿ ਬੇਸ਼ੱਕ ਇਹ ਸ਼ਾਮਲ ਸੀ ਪਰ ਇਸਦਾ ਕਸੂਰ ਨਹੀਂ ਸੀ।
ਸੁਤੰਤਰ ਸਾਈਬਰ ਸੁਰੱਖਿਆ ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਬ੍ਰਾਊਜ਼ਰਾਂ ਦੇ ਡਿਵੈਲਪਰਾਂ ਨੂੰ ਵੀ ਕੁਝ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ, ਕਿਉਂਕਿ ਇਹ ਐਕਸਟੈਂਸ਼ਨਾਂ ਉਨ੍ਹਾਂ ਦੇ ਪਲੇਟਫਾਰਮ ਤੋਂ ਹੀ ਡਾਊਨਲੋਡ ਹੁੰਦੇ ਹਨ।
ਇਹ ਵੀ ਪੜ੍ਹੋ
ਕੁਝ ਵੀ ਹੋਵੇ ਇਹ ਵਰਤੋਂਕਾਰਾਂ ਦੀ ਜਾਣਕਾਰੀ ਦੀ ਸੁਰੱਖਿਆ ਬਾਰੇ ਵਿਵਾਦਾਂ ਵਿੱਚ ਘਿਰੀ ਫੇਸਬੁੱਕ ਲਈ ਤਾਂ ਇੱਕ ਹੋਰ ਧੱਕਾ, ਤਾਂ ਜ਼ਰੂਰ ਹੈ ।
ਬੀਬੀਸੀ ਰੂਸੀ ਸੇਵਾ ਨੇ ਇਸ ਜਾਣਕਾਰੀ ਦਾ ਗਾਹਕ ਬਣ ਕੇ 20 ਲੱਖ ਲੋਕਾਂ ਦੇ ਡਾਟੇ ਦੀ ਮੰਗ ਕੀਤੀ।
ਇਹ ਵੀ ਪੁੱਛਿਆ ਗਿਆ ਕਿ ਕੀ ਇਸ ਵਿੱਚ ਉਨ੍ਹਾਂ ਲੋਕਾਂ ਦਾ ਡਾਟਾ ਵੀ ਸ਼ਾਮਲ ਹੈ ਜਿਨ੍ਹਾਂ ਦੀ ਜਾਣਕਾਰੀ ਕੈਂਬਰਿਜ ਅਨੈਲਿਟਿਕਾ ਜਾਂ ਸਤੰਬਰ ਵਿੱਚ ਹੋਈ ਡਾਟਾ ਸੰਨਮਾਰੀ ਵਿੱਚ ਸ਼ਾਮਲ ਸੀ।
ਜਵਾਬ ਵਿੱਚ ਆਪਣੇ-ਆਪ ਨੂੰ ਜੌਹਨ ਸਮਿੱਥ ਦੱਸਣ ਵਾਲੇ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਗਿਆ ਕਿ ਇਸ ਜਾਣਕਾਰੀ ਦਾ ਪਿਛਲੀ ਕਿਸੇ ਸੰਨ੍ਹਮਾਰੀ ਨਾਲ ਕੋਈ ਲੈਣ-ਦੇਣ ਨਹੀਂ ਹੈ। ਇਸ ਦੇ ਇਲਾਵਾ ਉਨ੍ਹਾਂ ਦੇ ਹੈਕਰ 120 ਮਿਲੀਅਨ ਲੋਕਾਂ ਦਾ ਡਾਟਾ ਦੇ ਸਕਦੇ ਹਨ ਜਿਨ੍ਹਾਂ ਵਿੱਚੋਂ 2.7 ਮਿਲੀਅਨ ਰੂਸੀ ਹਨ।
ਇਸ ਦਾਅਵੇ ਬਾਰੇ ਡਿਜੀਟਲ ਸ਼ੈਡੋਜ਼ ਨੇ ਇਤਰਾਜ਼ ਜਾਹਰ ਕੀਤਾ ਕਿ ਫੇਸਬੁੱਕ ਇੰਨੇ ਵੱਡੇ ਹਮਲੇ ਤੋਂ ਬੇਖ਼ਬਰ ਕਿਵੇਂ ਰਹਿ ਸਕਦੀ ਹੈ।
ਇਹ ਵੀ ਪੜ੍ਹੋ
ਹਾਲਾਂਕਿ ਜੌਹਨ ਸਮਿੱਥ ਨੇ ਇਸ ਬਾਰੇ ਨਹੀਂ ਦੱਸਿਆ ਕਿ ਉਹ ਇਸ ਬਾਰੇ ਵੱਡੇ ਪੱਧਰ 'ਤੇ ਇਸ਼ਤਿਹਾਰ ਕਿਉਂ ਨਹੀਂ ਦੇ ਰਹੇ।
ਜਦੋਂ ਜੌਹਨ ਨੂੰ ਪੁੱਛਿਆ ਗਿਆ, ਕੀ ਇਸ ਡਾਟੇ ਦਾ ਸੰਬੰਧ ਰੂਸੀ ਸਰਕਾਰ ਨਾਲ ਜਾਂ ਇੰਟਰਨੈੱਟ ਰਿਸਰਚ ਏਜੰਸੀ( ਕਰੈਮਲਿਨ ਨਾਲ ਜੋੜਿਆ ਜਾਂਦਾ ਹੈਕਰਾਂ ਦਾ ਇੱਕ ਸਮੂਹ) ਨਾਲ ਕੋਈ ਸੰਬੰਧ ਹੈ ਤਾਂ ਉਸਨੇ ਜਵਾਬ ਦਿੱਤਾ- "ਨਹੀਂ"
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ