ਜੇ ਫੇਸਬੁੱਕ ਤੁਹਾਡੀ ਜ਼ਿੰਦਗੀ ਵਿੱਚੋਂ ਚਲੀ ਗਈ ਤਾਂ !

ਫੇਸਬੁੱਕ ਮਨੁੱਖੀ ਜ਼ਿੰਦਗੀ ਦੇ ਕਈ ਪਹਿਲੂਆਂ ਨਾਲ ਜੁੜ ਗਈ ਹੈ। ਫੇਸਬੁੱਕ ਤੇ ਅਸੀਂ ਦੋਸਤ ਬਣਾਉਂਦੇ ਹਾਂ, ਉਨ੍ਹਾਂ ਬਾਰੇ ਜਾਣਦੇ ਹਾਂ, ਖ਼ਬਰਾਂ ਪੜ੍ਹਦੇ ਹਾਂ।

ਪਿਛਲੇ 14 ਸਾਲਾਂ ਦੌਰਾਨ ਫੇਸਬੁੱਕ ਨਾਲ ਹੀ ਲੋਕਾਂ ਨੂੰ ਸਾਰੀਆਂ ਗੱਲਾਂ ਸਭ ਤੋਂ ਪਹਿਲਾਂ ਸਾਂਝੀਆਂ ਕਰਨ ਦੀ ਆਦਤ ਪੈ ਗਈ ਸੀ।

ਹੁਣ ਇਹ ਮੋਹ ਭੰਗ ਹੁੰਦਾ ਜਾ ਰਿਹਾ ਹੈ। ਫੇਸਬੁੱਕ ਉੱਪਰ ਵਰਤੋਂਕਾਰਾਂ ਦੀ ਜਾਣਕਾਰੀ ਗੁਪਤ ਨਾ ਰੱਖ ਸਕਣ ਵਿੱਚ ਨਾਕਾਮ ਰਹਿਣ ਦੇ ਇਲਜ਼ਾਮ ਲੱਗੇ ਹਨ।

ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਫੇਸਬੁੱਕ ਦੀਆਂ ਸਹਿਯੋਗੀ ਐਪਲੀਕੇਸ਼ਨਾਂ ਦਾ ਇਕੱਠਾ ਕੀਤਾ ਡਾਟਾ ਵੋਟਰਾਂ ਦੀ ਰਾਇ ਟਰੰਪ ਦੇ ਹੱਕ ਵਿੱਚ ਬਣਾਉਣ ਲਈ ਵਰਤੇ ਜਾਣ ਦੇ ਇਲਜ਼ਾਮਾਂ ਮਗਰੋਂ ਇਹ ਦਿੱਕਤਾਂ ਹੋਰ ਵਧ ਗਈਆਂ।

ਟਵਿੱਟਰ ਜੋ ਫੇਸਬੁੱਕ ਦਾ ਸ਼ਰੀਕ ਵੀ ਹੈ ਉੱਪਰ #DeleteFacebook ਰਾਹੀਂ ਲੋਕਾਂ ਨੂੰ ਫੇਸਬੁੱਕ ਡਿਲੀਟ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵਿਸ਼ੇ 'ਤੇ ਹੁਣ ਤੱਕ 50,000 ਟਵੀਟ ਕੀਤੇ ਜਾ ਚੁੱਕੇ ਹਨ।

ਇਸ ਬਾਰੇ ਸਿਰਫ਼ ਨਿੱਜਤਾ ਕਾਰਕੁਨ ਨਹੀਂ ਸਗੋਂ ਵੱਡੀਆਂ ਹਸਤੀਆਂ ਵੀ ਸਾਹਮਣੇ ਆ ਰਹੀਆਂ ਹਨ। ਵੱਟਸ ਐੱਪ ਦੇ ਸਹਿ-ਸੰਸਥਾਪਕ ਬ੍ਰਾਇਨ ਐਕਟਨ ਜਿਨ੍ਹਾਂ ਨੇ ਆਪਣੀ ਕੰਪਨੀ ਫੇਸਬੁੱਕ ਨੂੰ 11 ਬਿਲੀਅਨ ਯੂਰੋ ਵਿੱਚ ਵੇਚੀ ਸੀ, ਨੇ ਟਵਿੱਟਰ 'ਤੇ ਲਿਖਿਆ ਕਿ ਹੁਣ ਵਕਤ ਆ ਗਿਆ ਹੈ ਕਿ ਫੇਸਬੁੱਕ ਨੂੰ ਡਿਲੀਟ ਕੀਤਾ ਜਾਵੇ।

ਮਾਰਕ ਜ਼ਕਰਬਰਗ ਵੀ ਨਿਊ ਯਾਰਕ ਟਾਈਮਜ਼ ਨੂੰ ਇੰਟਰਵਿਊ ਵਿੱਚ ਸਹੀ ਅੰਕੜੇ ਦੇਣ ਤੋਂ ਬਚਦੇ ਹੋਏ ਵੱਡੀ ਗਿਣਤੀ ਵਿੱਚ ਖਾਤੇ ਡਿਲੀਟ ਹੋਣ ਦੀ ਗੱਲ ਮੰਨ ਚੁੱਕੇ ਹਨ।

ਆਖ਼ਰ ਅਸੀਂ ਫੇਸਬੁੱਕ ਦੀਆਂ ਕਿਹੜੀਆਂ ਗੱਲਾਂ ਦੀ ਘਾਟ ਮਹਿਸੂਸ ਕਰਾਂਗੇ। ਕਈ ਲੋਕਾਂ ਨੂੰ ਲੱਗ ਰਿਹਾ ਹੈ ਕਿ ਹੁਣ ਸ਼ਾਇਦ ਉਨ੍ਹਾਂ ਨੂੰ ਆਪਣੀ ਬਿੱਲੀ ਦੀ ਤਸਵੀਰ ਦਿਖਾਉਣ ਲਈ ਘਰ-ਘਰ ਜਾਣਾ ਪਵੇਗਾ।

ਦੋਸਤਾਂ ਨੂੰ ਜਾਣਨ ਦਾ ਰਾਹ ਸੀ

ਫੇਸਬੁੱਕ ਰਾਹੀਂ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਕੌਣ ਕਿੱਥੇ ਕਿੱਦਾਂ ਦਾ ਮਹਿਸੂਸ ਕਰ ਰਿਹਾ ਹੈ।

ਕਿਸੇ ਦੀ ਮੰਗਣੀ ਦਾ ਜ਼ੋਰ ਦਾ ਝਟਕਾ ਹੌਲੇ ਜਿਹੇ ਲਗਦਾ ਸੀ

ਕਈ ਵਾਰ ਜਦੋਂ ਕਿਸੇ ਨੂੰ ਮਨ ਹੀ ਮਨ ਪਸੰਦ ਕਰਦੇ ਰਹੇ ਪਰ ਹਿੰਮਤ ਕਰਨ ਤੋਂ ਪਹਿਲਾਂ ਉਸਦੀ ਮੰਗਣੀ ਦੀ ਫੇਸਬੁੱਕ 'ਤੇ ਤਸਵੀਰ ਦੇਖਣੀ ਵੀ ਕਈਆਂ ਨੂੰ ਯਾਦ ਆ ਸਕਦੀ ਹੈ।

ਫਾਰਮਵਿਲੇ ਗੇਮ

ਫਾਰਮਵਿਲੇ ਗੇਮ ਨੂੰ ਵੀ ਮਿਸ ਕਰ ਸਕਦੇ ਹੋ ਜਿਸ ਵਿੱਚ ਉਹ ਖੇਤ, ਖੇਤੀ, ਕਤੂਰੇ, ਖੇਤਾਂ ਨੂੰ ਪਾਣੀ ਲਾਉਣਾ, ਫਸਲਾਂ ਦੀ ਕਟਾਈ, ਦੂਜਿਆਂ ਦੇ ਖੇਤਾਂ ਵਿੱਚ ਜਾ ਕੇ ਮਦਦ ਕਰਨੀ ਤੇ ਸਾਮਾਨ ਲਈ ਬੇਨਤੀਆਂ ਕਰਨੀਆਂ। ਉਹ ਸਭ ਵੀ ਯਾਦ ਹੀ ਬਣ ਜਾਵੇਗਾ।

ਬੱਚਿਆਂ ਦੀਆਂ ਤਸਵੀਰਾਂ

ਕਿਵੇਂ ਲਗਦਾ ਸੀ ਕਿਸੇ ਜਾਣਕਾਰ ਦੇ ਬੱਚੇ ਨੂੰ ਦਿਨ ਦਿਨ ਵੱਡੇ ਹੁੰਦੇ ਦੇਖਣਾ।

ਟੁੱਟੇ ਦਿਲ ਦੇ ਸਟੇਟਸ

'ਅੱਜ ਮੈਂ ਸਿੱਖਿਆ ਕਿ ਸਾਰੀ ਦੁਨੀਆਂ ਹੀ ਮਤਲਬੀ ਹੈ।' ਅਜਿਹੇ ਹੀ ਹੋਰ ਸਟੇਟਸ ਜਿਨ੍ਹਾਂ ਬਾਰੇ ਤੁਸੀਂ ਲਿਖਿਆ ਹੋਵੇਗਾ, 'ਕੀ ਹੋਇਆ!'

ਸਾਡੇ ਉਹ ਸਾਰੇ ਅੱਲੜ੍ਹ ਕੀ ਕਰਨਗੇ ਜੋ ਫੇਸਬੁੱਕ 'ਤੇ ਫੋਟੋ ਪਾਉਣ ਲਈ ਹੀ ਤਿਆਰ ਹੁੰਦੇ ਸਨ ਜਿਨ੍ਹਾਂ ਲਈ ਇੰਟਰਨੈੱਟ ਦੀ ਹੋਂਦ ਹੀ ਫੇਸਬੁੱਕ ਵਰਤਣ ਲਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)