ਤੁਸੀਂ ਵੀ ਹੈਲਥ ਸਪਲੀਮੈਂਟ ਲੈਂਦੇ ਹੋ ਤਾਂ ਇਹ ਪੜੋ

ਇੱਕ ਵਿਅਕਤੀ ਨੂੰ ਗ੍ਰੀਨ-ਟੀ ਦੇ ਕੈਪਸੂਲ ਖਾਣ ਮਗਰੋਂ ਜਿਗਰ ਬਦਲੀ ਕਰਵਾਉਣਾ ਪਿਆ। ਇਸ ਖ਼ਬਰ ਮਗਰੋਂ ਹੈਲਥ ਸਪਲੀਮੈਂਟਾਂ ਦੇ ਫਾਇਦੇਮੰਦ ਹੋਣ ਬਾਰੇ ਬਹਿਸ ਛਿੜ ਪਈ ਹੈ।

ਖ਼ਬਰ ਏਜੰਸੀ ਏਐਨਆਈ ਨੇ ਸ਼ਸ਼ੀ ਥਰੂਰ ਦੇ ਭਾਸ਼ਣ ਵਿੱਚੋਂ ਇਹ ਕਲਿੱਪ ਕੱਟ ਕੇ ਟਵੀਟ ਕੀਤਾ, ਜੋ ਤੁਰੰਤ ਹੀ ਵਾਇਰਲ ਹੋ ਗਿਆ।

ਸਹਿਤ ਸਪਲੀਮੈਂਟਾਂ ਦੇ ਸਰੀਰ ਨੂੰ ਸੰਭਾਵੀ ਖ਼ਤਰੇ ਹੋ ਸਕਦੇ ਹਨ?

ਜਿਮ ਮਕੈਂਟਸ ਨੇ ਗ੍ਰੀਨ-ਟੀ ਦੇ ਕੈਪਸੂਲ ਖਾਣੇ ਸ਼ੁਰੂ ਕਰਨ ਸਮੇਂ ਸੋਚਿਆ ਕਿ ਇਸ ਨਾਲ ਉਨ੍ਹਾਂ ਦੀ ਸਿਹਤ ਨੂੰ ਕੋਈ ਜਾਦੂਈ ਲਾਭ ਹੋਵੇਗਾ।

ਮਾਹਿਰਾਂ ਮੁਤਾਬਕ ਮਕੈਂਟਸਨ ਵਰਗਾ ਅਨੁਭਵ ਬਹੁਤ ਘੱਟ ਲੋਕਾਂ ਨਾਲ ਹੁੰਦਾ ਹੈ।

ਇਹ ਵੀ ਪੜ੍ਹੋ:

ਡਾਕਟਰਾਂ ਮੁਤਾਬਕ ਭਰੋਸੇਮੰਦ ਕੰਪਨੀਆਂ ਦੇ ਬਣਾਏ ਪ੍ਰਮਾਣਿਤ ਸਪਲੀਮੈਂਟ ਲਗਭਗ ਠੀਕ ਹੁੰਦੇ ਹਨ। ਬਾਸ਼ਰਤੇ ਕਿ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

ਯੂਨੀਵਰਸਿਟੀ ਆਫ ਨੌਟਿੰਘਮ ਦੇ ਡਾ.ਵੈਇਨ ਕਾਰਟਰ ਮੁਤਾਬਕ, ਇਸ ਦਾ ਮਤਲਬ ਇਹ ਬਿਲਕੁਲ ਨਹੀਂ ਲੈਣਾ ਚਾਹੀਦਾ ਕਿ ਖੁਰਾਕੀ-ਸਪਲੀਮੈਂਟ ਕਦੇ ਨੁਕਸਾਨਦਾਇਕ ਹੋ ਹੀ ਨਹੀਂ ਸਕਦੇ।

ਜੇ ਤੁਸੀਂ ਸਿਫਾਰਸ਼ਸ਼ੁਦਾ ਮਿਕਦਾਰ ਤੋਂ ਵਧੇਰੇ ਕੋਈ ਸਪਲੀਮੈਂਟ ਲੈਂਦੇ ਹੋ ਤਾਂ ਖਤਰਿਆਂ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।

ਆਮ ਹਾਲਤਾਂ ਵਿੱਚ ਵਾਧੂ ਸਪਲੀਮੈਂਟ ਸਰੀਰ ਵਿੱਚੋਂ ਖਾਰਜ ਕਰ ਦਿੱਤਾ ਜਾਂਦਾ ਹੈ ਪਰ ਫੇਰ ਵੀ ਇਸਦੇ ਜਿਗਰ ਵਿੱਚ ਜ਼ਹਿਰੀਲਾ ਮਾਦਾ ਬਣ ਜਾਣ ਦੀ ਸੰਭਾਵਨਾ ਰਹਿੰਦੀ ਹੈ। ਜਿਗਰ ਵਿੱਚ ਹੀ ਸਾਡੀ ਖੁਰਾਕ ਨੂੰ ਡੀਟੌਕਸੀਫਾਈ ਕੀਤਾ ਜਾਂਦਾ ਹੈ।

ਡਾ. ਕਾਰਟਰ ਨੇ ਦੱਸਿਆ, "ਮੈਨੂੰ ਲਗਦਾ ਹੈ ਕਦੇ ਕਦੇ ਲੋਕ ਇਹ ਸਮਝਦੇ ਹਨ ਕਿ ਇਹ ਚੀਜ਼ ਮੇਰੇ ਲਈ ਠੀਕ ਹੈ ਤਾਂ ਮੈਂ ਜਿਨ੍ਹਾਂ ਵਧੇਰੇ ਮਿਕਦਾਰ ਵਿੱਚ ਖਾਵਾਂ ਉਨ੍ਹਾਂ ਹੀ ਬਿਹਤਰ।"

"ਇਹ ਖ਼ਤਰੇ ਤੋਂ ਖਾਲੀ ਨਹੀਂ ਹੈ।"

ਡਾ. ਕਾਰਟਰ ਮੁਤਾਬਕ ਸਪਲੀਮੈਂਟਾਂ ਨੂੰ ਇੱਕ-ਦੂਜੇ ਨਾਲ ਮਿਲਾਉਣਾ ਵੀ ਖ਼ਤਰਨਾਕ ਹੈ।

ਇਹ ਵੀ ਪੜ੍ਹੋ:

ਕਈ ਵਾਰ ਇਹ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਹਨ-ਕੋਈ ਸਪਲੀਮੈਂਟ ਕਿਸੇ ਦੂਸਰੇ ਦੇ ਪ੍ਰਭਾਵਾਂ ਨੂੰ ਵਧਾ ਸਕਦਾ ਹੈ। ਕਈ ਵਾਰ ਵੱਖੋ-ਵੱਖ ਸਪਲਮੈਂਟਾਂ ਦੇ ਇੱਕੋ-ਜਿਹੇ ਪੋਸ਼ਕ ਤੱਤਾਂ (ਜਿਵੇਂ ਪ੍ਰੋਟੀਨ) ਦੀ ਸਰੀਰ ਵਿੱਚ ਮਾਤਰਾ ਵਧ ਜਾਂਦੀ ਹੈ। ਜਿਸ ਦੇ ਸਰੀਰ ਉੱਪਰ ਮਾੜੇ ਅਸਰ ਹੋ ਸਕਦੇ ਹਨ।

ਸਾਡੀ ਪਾਚਨ ਪ੍ਰਣਾਲੀ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਕਿ ਕੋਈ ਸਪਲੀਮੈਂਟ ਸਾਡੇ ਸਰੀਰ ਉੱਪਰ ਕਿਹੋ-ਜਿਹਾ ਅਸਰ ਪਾਵੇਗਾ। ਕਈ ਤੱਤਾਂ ਨੂੰ ਸਾਡੀ ਪਾਚਨ ਪ੍ਰਣਾਲੀ ਸਹੀ ਤਰ੍ਹਾਂ ਪਚਾ ਹੀ ਨਹੀਂ ਪਾਉਂਦੀ।

ਬੱਚਿਆਂ ਲਈ ਸਪਲੀਮੈਂਟ

ਕਈ ਸਪਲੀਮੈਂਟ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮਾਹਿਰ ਸਾਰੀਆਂ ਉਮਰਾਂ ਦੇ ਲੋਕਾਂ ਲਈ ਉਪਯੋਗੀ ਮੰਨਦੇ ਹਨ।

ਇੰਗਲੈਂਡ ਦੀ ਕੌਮੀ ਸਿਹਤ ਏਜੰਸੀ ਐਨਐਚਐਸ ਮੁਤਾਬਕ ਜਿਵੇਂ ਗਰਭਵਤੀ ਔਰਤਾਂ ਨੂੰ ਫੋਲਿਕ ਐਸਿਡ ਖਾਣਾ ਚਾਹੀਦਾ ਹੈ

ਮੰਨਿਆ ਜਾਂਦਾ ਹੈ ਕਿ ਇਸ ਨਾਲ ਬੱਚਿਆਂ ਨੂੰ ਕਈ ਜਮਾਂਦਰੂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।

ਪਿਛਲੇ ਦਿਨੀਂ ਇੰਗਲੈਂਡ ਸਰਕਾਰ ਨੇ ਕਿਹਾ ਕਿ ਉਹ ਫੋਲਿਕ ਐਸਿਡ ਆਟੇ ਵਿੱਚ ਮਿਲਾਉਣ ਦੀ ਸਿਫਾਰਿਸ਼ ਕਰਨ ਬਾਰੇ ਵਿਚਾਰ ਕਰ ਰਹੀ ਹੈ ਕਿਉਂਕਿ ਮਾਹਿਰ ਇਹ ਸਲਾਹ ਕਈ ਵਾਰ ਦੇ ਚੁੱਕੇ ਹਨ।

ਬੱਚਿਆਂ ਨੂੰ ਵਿਟਾਮਿਨ-ਡੀ ਦੀ ਵੀ ਸਿਫਾਰਿਸ਼ ਕੀਤੀ ਜਾਂਦੀ ਹੈ। ਇੱਕ ਤੋਂ ਚਾਰ ਸਾਲ ਦੇ ਬੱਚੇ ਅਤੇ ਉਹ ਲੋਕ ਜੋ ਸੂਰਜ ਦੀ ਧੁੱਪ ਤੋਂ ਪਰ੍ਹੇ ਰਹਿੰਦੇ ਹਨ।

ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨਦੇ ਹਨ ਜਾਂ ਘਰੋਂ ਬਾਹਰ ਨਹੀਂ ਨਿਕਲਦੇ।

ਦੂਸਰੇ ਲੋਕਾਂ ਨੂੰ ਵਿਟਾਮਿਨ ਡੀ ਦੇ ਸਪਲੀਮੈਂਟ ਲੈਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ।

ਵਿਟਾਮਿਨ-ਡੀ ਸੂਰਜ ਦੀ ਧੁੱਪ ਤੋਂ ਆਸਾਨੀ ਨਾਲ ਅਤੇ ਮੁਫਤ ਮਿਲ ਜਾਂਦਾ ਹੈ। ਇਸ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਬੱਚਿਆਂ ਵਿੱਚ ਇਸ ਨਾਲ ਰਿਕੇਟਿਸ ਬਿਮਾਰੀ ਹੋ ਸਕਦੀ ਹੈ ਉਨ੍ਹਾਂ ਦੀਆਂ ਹੱਡੀਆਂ ਦਰਦ ਕਰਦੀਆਂ ਹਨ ਜਿਸ ਨੂੰ ਬਾਲਗਾਂ ਵਿੱਚ ਓਸਟਿਓਮਲੇਸੀਆ ਕਿਹਾ ਜਾਂਦਾ ਹੈ।

ਡਾ਼ ਬੈਨਜਿਮਿਨ ਜੈਕਬਸ ਜੋ ਕਿ ਰੌਇਲ ਨੈਸ਼ਨਲ ਔਰਥੋਪੈਡਿਕ ਹੌਸਪੀਟਲ ਵਿੱਚ ਬੱਚਿਆਂ ਦੇ ਮਾਹਿਰ ਨੇ ਕਿਹਾ,"ਲਗਪਗ ਸੌ ਸਾਲ ਪਹਿਲਾਂ ਲੰਡਨ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਰਿਕੇਟ ਰੋਗ ਹੋਇਆ ਕਰਦਾ ਸੀ ਜਿਸ ਨੂੰ ਵਿਟਾਮਿਨ ਦਾ ਸਪਲੀਮੈਂਟ ਦੇ ਕੇ ਖ਼ਤਮ ਕਰ ਦਿੱਤਾ ਗਿਆ"

ਬੱਚਿਆਂ ਨੂੰ ਜਨਮ ਦੇ 24 ਘੰਟਿਆਂ ਦੇ ਅੰਦਰ-ਅੰਦਰ ਵਿਟਾਮਿਨ ਕੇ ਦਾ ਟੀਕਾ ਵੀ ਲਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਖੂਨ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

'ਨਿਰੰਤਰ ਵਿਕਸਿਤ ਹੁੰਦਾ ਵਿਗਿਆਨ'

ਡਾ. ਜੈਕਬਸ ਮੁਤਾਬਕ ਅਲਰਜੀ ਵਾਲੇ ਅਤੇ ਉਹ ਲੋਕ ਜਿਨ੍ਹਾਂ ਉੱਪਰ ਡਾਕਟਰਾਂ ਨੇ ਕੋਈ ਖਾਸ ਕਿਸਮ ਦੀ ਖੁਰਾਕ ਸੰਬੰਧੀ ਪਾਬੰਦੀਆਂ ਲਾਈਆਂ ਹੋਣ ਉਨ੍ਹਾਂ ਨੂੰ ਲਈ ਕੁਝ ਸਪਲੀਮੈਂਟ ਵਧੀਆ ਹੁੰਦੇ ਹਨ।

ਮਿਸਾਲ ਵਜੋਂ,ਐਨਐਚਐਸ ਮੁਤਾਬਕ ਸ਼ਾਕਾਹਾਰੀ ਲੋਕਾਂ ਨੂੰ ਵਿਟਾਮਿਨ-ਬੀ12 ਦਾ ਸਪਲੀਮੈਂਟ ਖਾਣਾ ਚਾਹੀਦਾ ਹੈ ਕਿਉਂਕਿ ਇਹ ਵਿਟਾਮਿਨ ਸਿਰਫ ਮਾਸ ਵਿੱਚੋਂ ਹੀ ਮਿਲਦਾ ਹੈ।

ਹਾਲਾਂਕਿ ਵਿਟਾਮਿਨ-ਬੀ12 ਤੋਂ ਇਲਾਵਾ ਦੂਸਰੇ ਸਪਲੀਮੈਂਟਾਂ ਦੇ ਬਹਤੇ ਲੋਕਾਂ ਲਈ ਲਾਭਦਾਇਕ ਹੋਣ ਦੇ ਬਹੁਤੇ ਸਬੂਤ ਨਹੀਂ ਹਨ।

ਐਨਐਚਐਸ ਦਾ ਕਹਿਣਾ ਹੈ ਕਿ ਬਹੁਤੇ ਲੋਕਾਂ ਨੂੰ ਵਿਟਾਮਿਨ ਦੇ ਸਪਲੀਮੈਂਟ ਵੱਖਰੇ ਲੈਣ ਦੀ ਲੋੜ ਨਹੀਂ ਹੁੰਦੀ ਅਤੇ ਲੋੜੀਂਦੇ ਪੋਸ਼ਕ ਤੱਤ ਉਨ੍ਹਾਂ ਨੂੰ ਸੰਤੁਲਿਤ-ਖੁਰਾਕ ਵਿੱਚੋਂ ਹੀ ਸਹਿਜੇ ਹੀ ਮਿਲ ਜਾਂਦੇ ਹਨ।

ਮੱਛੀ ਦੇ ਤੇਲ ਦੀਆਂ ਗੋਲੀਆਂ ਜਿਨ੍ਹਾਂ ਦੇ ਕਈ ਕਿਸਮ ਦੇ ਲਾਭ ਗਿਣਾਏ ਜਾਂਦੇ ਹਨ ਬਾਰੇ ਵੀ ਕੁਝ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ।

ਸੈਮ ਜੈਨਿੰਗਜ਼ ਬੈਰੀ ਔਟਾਵੇ ਐਂਡ ਐਸੋਸੀਏਟਸ ਲਿਮਟਿਡ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਕੰਪਨੀ ਸਪਲੀਮੈਂਟ ਨਿਰਮਾਤਾ ਕੰਪਨੀਆਂ ਨੂੰ ਸਲਾਹਕਾਰੀ ਸੇਵਾਵਾਂ ਪ੍ਰਦਾਨ ਕਰਦੀ ਹੈ। "ਵਿਗਿਆਨ ਨਿਰੰਤਰ ਵਿਕਾਸਸ਼ੀਲ ਰਹਿੰਦਾ ਹੈ, ਜਿਸ ਕਰਕੇ ਨਵਾਂ ਡਾਟਾ ਉੱਭਰਦਾ ਰਹਿੰਦਾ ਹੈ।"

ਡਾ਼ ਕਾਰਟਰ ਨੇ ਕਿਹਾ ਕਿ ਲੋਕਾਂ ਨੂੰ ਕੋਈ ਸਪਲੀਮੈਂਟ ਵਰਤਣ ਤੋਂ ਪਹਿਲਾਂ ਉਸ ਬਾਰੇ ਵਿਗਿਆਨਕ ਸਬੂਤਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਕਿਸੇ ਸਪਲੀਮੈਂਟ ਨਾਲ ਕਿਹੋ-ਜਿਹੀਆਂ ਚੇਤਾਵਨੀਆਂ ਜੁੜੀਆਂ ਹੋਈਆਂ ਹਨ।

ਸਪਲੀਮੈਂਟ ਲੈਣ ਬਾਰੇ ਕੁਝ ਸਲਾਹਾਂ

  • ਸਪਲੀਮੈਂਟ ਹਮੇਸ਼ਾ ਵਧੀਆ ਦੁਕਾਨ ਤੋਂ ਹੀ ਖਰੀਦੋ। ਉਨ੍ਹਾਂ ਨੇ ਬ੍ਰਾਂਡ ਰੱਖਣ ਤੋਂ ਪਹਿਲਾਂ ਢੁਕਵੀਂ ਰਿਸਰਚ ਕੀਤੀ ਹੋਵੇਗੀ
  • ਖਰੀਦਣ ਤੋਂ ਪਹਲਾਂ ਦੇਖ ਲਓ ਕਿ ਸਪਲੀਮੈਂਟ ਦੇ ਟ੍ਰਇਲ ਠੀਕ ਤਰੀਕੇ ਨਾਲ ਉਸ ਉਮਰ ਅਤੇ ਲਿੰਗ ਦੇ ਲੋਕਾਂ ਉੱਪਰ ਹੋਏ ਹੋਣ ਜਿਨ੍ਹਾਂ ਲਈ ਉਹ ਬਣਾਏ ਗਏ ਹਨ
  • ਇੱਕੋ ਸਮੇਂ ਵੱਖ-ਵੱਖ ਕਿਸਮ ਦੇ ਸਪਲੀਮੈਂਟ ਲੈਣ ਵੇਲੇ ਸਾਵਧਾਨੀ ਤੋਂ ਕੰਮ ਲਓ।
  • ਹਮੇਸ਼ਾ ਸਿਫਾਰਿਸ਼ ਕੀਤੀ ਮਾਤਰਾ ਦੀ ਹੀ ਖੁਰਾਕ ਲਵੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)