ਸੇਵਾ ਸਿੰਘ ਸੇਖਵਾਂ: ਮਤਭੇਦ ਤਾਂ ਹਰ ਪਾਰਟੀ 'ਚ ਹੁੰਦੇ ਹਨ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪਾਰਟੀ ਹਾਈ ਕਮਾਂਡ ਨਾਲ ਨਾਰਾਜ਼ਗੀ ਹੋਣ ਵੱਲ ਇਸ਼ਾਰਾ ਕੀਤਾ।

ਇੱਕ ਪ੍ਰੈੱਸ ਕਾਨਫਰੰਸ ਵਿੱਚ ਤਿੰਨ ਅਕਾਲੀ ਆਗੂਆਂ, ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਪਾਰਟੀ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਨੂੰ ਲੈ ਕੇ ਵੀ ਅਸਹਿਮਤੀ ਜਤਾਈ।

ਇਹ ਵੀ ਪੜ੍ਹੋ:

ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਖਦਸ਼ਾ ਸੀ ਕਿ ਪਾਰਟੀ ਦੇ ਹੋਰ ਆਗੂ ਵੀ ਅਸਤੀਫ਼ਾ ਦੇ ਸਕਦੇ ਹਨ।

ਪਰ ਖਬਰਾਂ ਮੁਤਾਬਕ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੋਰ ਆਗੂਆਂ ਨੂੰ ਪਾਰਟੀ ਦੇ ਖਿਲਾਫ ਬਗਾਵਤ ਕਰਨ ਤੋਂ ਰੋਕਿਆ।

ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਖਵਾਂ ਨੇ ਅਸਤੀਫੇ ਦੀ ਖ਼ਬਰ ਨੂੰ ਨਕਾਰਦਿਆਂ ਕਿਹਾ ਕਿ ਉਹ ਪਾਰਟੀ ਦੇ ਫੌਜੀ ਹਨ।

ਸੇਖਵਾਂ ਨੇ ਕਿਹਾ ਕਿ ਮਤਭੇਤ ਤਾਂ ਹਰ ਪਾਰਟੀ ਵਿੱਚ ਹੁੰਦੇ ਹਨ।

ਜਦ ਪੁੱਛਿਆ ਗਿਆ ਕਿ ਕੀ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿੱਪ ਤੋਂ ਖੁਸ਼ ਹਨ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।

ਤੂਫਾਨ ਦੀ ਨਿਸ਼ਾਨੀ

ਬੀਬੀਸੀ ਨਾਲ ਗੱਲ ਕਰਿਦਆਂ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਪੰਜਾਬ ਦੇ ਹਿੱਤ ਲਈ ਕੰਮ ਕੀਤਾ ਹੈ ਤੇ ਜੇ ਭਾਜਪਾ ਦਾ ਹਿੱਤ ਪੰਜਾਬ ਦੇ ਹਿੱਤ ਤੋਂ ਵੱਖ ਹੈ ਤਾਂ ਉਹ ਉਸ ਤੋਂ ਵੱਖ ਹੋਣ ਵਿੱਚ ਪਰਹੇਜ਼ ਨਹੀਂ ਕਰਨਗੇ।

ਕਾਨਫਰੰਸ ਵਿੱਚ ਕਿਸੇ ਵੀ ਆਗੂ ਨੇ ਪ੍ਰਕਾਸ਼ ਸਿੰਘ ਬਾਦਲ 'ਤੇ ਸਿੱਧਾ ਨਿਸ਼ਾਣਾ ਨਹੀਂ ਸਾਧਿਆ ਪਰ ਸਿਆਸੀ ਮਾਹਰ ਕਹਿੰਦੇ ਹਨ ਕਿ ਪਾਰਟੀ ਵਿਚਕਾਰ ਮਤਭੇਦ ਹੈ ਤੇ ਜਲਦ ਹੀ ਕੋਈ ਤੂਫਾਨ ਆਉਣ ਵਾਲਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)