You’re viewing a text-only version of this website that uses less data. View the main version of the website including all images and videos.
ਟ੍ਰਿਪਲ ਬ੍ਰੈਸਟ ਬਣਿਆ ਫੈਸ਼ਨ ਇੰਡਸਟਰੀ ਦਾ ਨਵਾਂ ਟਰੈਂਡ!
ਦੁਨੀਆਂ ਭਰ ਵਿੱਚ ਹੋਣ ਵਾਲੇ ਫੈਸ਼ਨ ਵੀਕ ਵਿੱਚ ਅਕਸਰ ਡਿਜ਼ਾਈਨਰ ਅਜਿਹੇ ਤਜਰਬੇ ਕਰਦੇ ਹਨ ਜੋ ਦਰਸ਼ਕਾਂ ਤੋਂ ਲੈ ਕੇ ਮੀਡੀਆ ਤੱਕ ਦਾ ਧਿਆਨ ਖਿੱਚ ਲੈਂਦੇ ਹਨ।
ਫੈਸ਼ਨ ਦੀ ਦੁਨੀਆਂ ਵਿੱਚ ਡਿਜ਼ਾਈਨਰ ਆਪਣੀ ਕਲਾਕਾਰੀ ਨਾਯਾਬ ਤਰੀਕੇ ਨਾਲ ਪੇਸ਼ ਕਰਦੇ ਹਨ।
ਅਜਿਹਾ ਹੀ ਇਸ ਵਾਰੀ ਦੇ ਮਿਲਾਨ ਫੈਸ਼ਨ ਵੀਕ ਵਿੱਚ ਹੋਇਆ, ਜਿਸ ਦਾ ਪ੍ਰਬੰਧ 22 ਸਤੰਬਰ ਨੂੰ ਕੀਤਾ ਗਿਆ ਸੀ। ਇੱਥੇ ਜਦੋਂ ਇੱਕ ਮਾਡਲ ਰੈਂਪ 'ਤੇ ਉਤਰੀ ਤਾਂ ਸਭ ਦੇਖਦੇ ਹੀ ਰਹਿ ਗਏ।
ਅਜਿਹਾ ਨਹੀਂ ਸੀ ਕਿ ਉਸ ਮਾਡਲ ਨੇ ਕੁਝ ਅਹਿਜੇ ਕੱਪੜੇ ਪਾਏ ਸਨ ਜੋ ਬਹੁਤ ਵੱਖਰੇ ਸਨ ਜਾਂ ਉਸ ਦਾ ਮੇਕਅਪ ਸਭ ਤੋਂ ਵੱਖਰਾ ਸੀ, ਸਗੋਂ ਜਿਸ ਗੱਲ ਨੇ ਸਭ ਦਾ ਧਿਆਨ ਖਿੱਚਿਆ ਉਹ ਸੀ ਮਾਡਲ ਦੀਆਂ ਤਿੰਨ ਬ੍ਰੈਸਟ।
ਕਿਵੇਂ ਬਣਾਈਆਂ ਤਿੰਨ ਬ੍ਰੈਸਟ?
ਆਮ ਮੇਕਅਪ ਵਿੱਚ ਚਿੱਟੇ ਅਤੇ ਸੀ ਗ੍ਰੀਨ ਰੰਗ ਦੇ ਕੱਪੜੇ ਪਾ ਕੇ ਇਹ ਮਾਡਲ ਰੈਂਪ 'ਤੇ ਆਈ। ਮਾਡਲ ਦੇ ਤਿੰਨ ਬ੍ਰੈਸਟ ਬਣਾਈਆਂ ਗਈਆਂ ਸਨ।
ਇਹ ਤੀਜੀ ਬ੍ਰੈਸਟ ਨਕਲੀ ਪ੍ਰਾਸਥੈਟਿਕ ਬ੍ਰੈਸਟ ਸੀ। ਤਿੰਨੋਂ ਬ੍ਰੈਸਟ ਨੂੰ ਇੱਕੋ ਜਿਹਾ ਦਿਖਾਉਣ ਲਈ ਅਸਲੀ ਬ੍ਰੈਸਟ ਨੂੰ ਮੇਕਅਪ ਜ਼ਰੀਏ ਨਕਲੀ ਬਣਾਇਆ ਗਿਆ ਸੀ।
ਇਹ ਕਲੈਕਸ਼ਨ ਇਟਲੀ ਦੇ ਸਟ੍ਰੀਟਵੀਅਰ ਬ੍ਰਾਂਡ ਜੀਸੀਡੀਐਸ (ਗੌਡ ਕਾਂਟ ਡਿਸਟ੍ਰਾਏ ਸਟ੍ਰੀਟਵੀਅਰ) ਨੇ ਪੇਸ਼ ਕੀਤਾ ਸੀ। ਇਸ ਬ੍ਰਾਂਡ ਦੇ ਕ੍ਰਿਏਟਿਵ ਡਾਇਰੈਕਟਰ ਜੂਲੀਆਨੋ ਕਾਲਸਾ ਹਨ ਜਿਨ੍ਹਾਂ ਨੇ ਇਸ ਤਜੁਰਬੇ ਦੇ ਪਿੱਛੇ ਦਾ ਕਾਰਨ ਦੱਸਿਆ।
ਹਫਪੋਸਟ ਮੁਤਾਬਕ ਕਾਲਸਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਦੀ ਮਾਂ ਨੂੰ ਛਾਤੀ ਦਾ ਕੈਂਸਰ ਸੀ ਅਤੇ ਇਹ ਪਤਾ ਲਗਣਾ ਉਨ੍ਹਾਂ ਲਈ ਨੀਂਦ ਟੁੱਟਣ ਵਰਗਾ ਸੀ ਕਿ ਸਾਡਾ ਭਵਿੱਖ ਕੀ ਹੋਣ ਵਾਲਾ ਹੈ? ਇਸ ਲਈ ਉਨ੍ਹਾਂ ਨੇ ਅਜਿਹੇ ਕਲਪਨਾਤਮਿਕ ਸੰਸਾਰ ਨੂੰ ਬਣਾਉਣ ਵਿੱਚ ਆਪਣੀ ਪੂਰੀ ਤਾਕਤ ਲਾ ਦਿੱਤੀ ਜਿੱਥੇ ਉਹ ਖੁਦ ਨੂੰ ਜ਼ਾਹਿਰ ਕਰ ਸਕਣ।
ਕਾਲਸਾ ਨੇ ਕਿਹਾ ਕਿ ਤਿੰਨ ਬ੍ਰੈਸਟ ਬਣਾਉਣਾ ਸਿਰਫ਼ 'ਟੋਟਲ ਰੀਕਾਲ' ਨਹੀਂ, ਸਗੋਂ ਇਹ ਇੱਕ ਤਰ੍ਹਾਂ ਦਾ ਸਿਆਸੀ ਬਿਆਨ ਵੀ ਹੈ ਅਤੇ ਉਹ ਵੀ ਉਸ ਵੇਲੇ ਜਦੋਂ ਕਲਾ ਅਤੇ ਸੱਭਿਆਚਾਰ ਬਾਰੇ ਹੋਰ ਸੋਚਣਾ ਜ਼ਰੂਰੀ ਹੈ। ਤਿੰਨ ਬ੍ਰੈਸਟ ਦਾ ਵਿਚਾਰ ਇਸ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ।
ਇੱਕ ਤਰ੍ਹਾਂ ਕਾਲਸਾ ਨੇ ਤਿੰਨ ਬ੍ਰੈਸਟ ਨੂੰ ਸੱਭਿਆਚਾਰ ਅਤੇ ਕਲਾ ਵਿੱਚ ਜ਼ਿਆਦਾ ਯੋਗਦਾਨ ਦੇਣ ਦੀ ਲੋੜ ਨਾਲ ਜੋੜਿਆ ਹੈ। ਕਾਲਸਾ ਨੇ ਇਸ ਬ੍ਰਾਂਡ ਦੀ ਸ਼ੁਰੂਆਤ ਸਾਲ 2014 ਵਿੱਚ ਕੀਤੀ ਸੀ।
ਇਸ ਫੈਸ਼ਨ ਸ਼ੋਅ ਵਿੱਚ ਦੋ ਮਾਡਲਾਂ ਨੂੰ ਤਿੰਨ ਬ੍ਰੈਸਟ ਨਾਲ ਲਿਆਇਆ ਗਿਆ ਸੀ। ਇਸ ਵਿੱਚ ਖਾਸ ਤੌਰ 'ਤੇ ਗੋਰੇ ਅਤੇ ਕਾਲੇ ਦੋਹਾਂ ਰੰਗਾਂ ਦੀਆਂ ਮਾਡਲਾਂ ਦੀ ਵਰਤੋਂ ਕੀਤੀ ਗਈ ਸੀ।
ਸੋਸ਼ਲ ਮੀਡੀਆ 'ਤੇ ਚਰਚਾ
ਸੋਸ਼ਲ ਮੀਡੀਆ 'ਤੇ ਵੀ ਤਿੰਨ ਬ੍ਰੈਸਟ ਦੇ ਵਿਚਾਰ 'ਤੇ ਚਰਚਾ ਛਿੜ ਗਈ। ਕਿਸੇ ਨੇ ਇਸ ਦਾ ਮਜ਼ਾਕ ਬਣਾਇਆ ਤਾਂ ਕਿਸੇ ਨੇ ਇਸ ਦੀ ਅਲੋਚਨਾ ਕੀਤੀ। ਕਈ ਲੋਕ ਇਸ ਤੋਂ ਹੈਰਾਨ ਹੋ ਕੇ ਬਸ ਖਬਰ ਹੀ ਸ਼ੇਅਰ ਕਰ ਰਹੇ ਸਨ।
ਇੱਕ ਯੂਜ਼ਰ ਡੇਵਿਡ ਨੇ ਲਿਖਿਆ, ''ਇਹ ਤਿੰਨ ਪੈਰ ਹੋਣ ਨਾਲੋਂ ਚੰਗਾ ਹੈ।''
ਯੂਜ਼ਰ ਮਾਰਕ ਅਤਰੀ ਨੇ ਟਵੀਟ ਕੀਤਾ, "ਔਰਤਾਂ ਦੇ ਸਰੀਰ ਲਈ ਸਭ ਤੋਂ ਵੱਧ ਕਾਲਪਨਿਕ ਮਾਪਦੰਡ।"
ਯੂਜ਼ਰ ਟਾਂਪਕਿਨ ਸਪਾਈਸ ਨੇ ਟਵੀਟ ਕੀਤਾ, ''ਭਵਿੱਖ ਦੇ ਉਦਾਰਵਾਦੀ ਇਹੀ ਚਾਹੁੰਦੇ ਹਨ।''
ਇੱਕ ਯੂਜ਼ਰ ਬ੍ਰੈਡ ਕੋਜ਼ਾਕ ਨੇ ਇਸ ਨਾਲ ਜੁੜੀ ਖ਼ਬਰ ਸ਼ੇਅਰ ਕਰਦੇ ਹੋਏ ਲਿਖਿਆ, ''ਇਹ ਫੈਸ਼ਨ ਹੈ? ਕਾਫ਼ੀ ਬੇਕਾਰ।''
ਯੂਜ਼ਰ ਮੇਲ ਕਾਰਗਲੇ ਨੇ ਲਿਖਿਆ ਹੈ, ''ਹੁਣ ਅਗਲੇ ਸਾਲ ਲਈ ਵਧੇਰੇ ਕੁਝ ਨਹੀਂ ਬਚਿਆ ਹੈ ਕਿ ਮਾਡਲਾਂ ਤਿੰਨ ਪੈਰਾਂ ਨਾਲ ਆਉਣ।''
ਵੱਖ-ਵੱਖ ਤਜਰਬੇ
ਫੈਸ਼ਨ ਵੀਕ ਵਿੱਚ ਅਕਸਰ ਇਸ ਤਰ੍ਹਾਂ ਦੇ ਤਜਰਬੇ ਹੁੰਦੇ ਰਹਿੰਦੇ ਹਨ।
ਜਿਵੇਂ ਇਸੇ ਸਾਲ ਫਰਵਰੀ ਵਿੱਚ ਹੋਏ ਫੈਸ਼ਨ ਵੀਕ ਵਿੱਚ ਮਾਡਲ ਫੈਸ਼ਨ ਵੀਕ ਵਿੱਚ ਬਿਲਕੁਲ ਆਪਣੇ ਚਿਹਰੇ ਵਰਗਾ ਨਜ਼ਰ ਆਉਣ ਵਾਲਾ ਨਕਲੀ ਸਿਰ ਲੈ ਕੇ ਰੈਂਪ ਉੱਤੇ ਉਤਰੀ ਸੀ।
ਇਹ ਸਿਰ ਬਿਲਕੁਲ ਮਾਡਲ ਦੇ ਚਿਹਰੇ ਅਤੇ ਐਕਸਪ੍ਰੈਸ਼ਨ ਨਾਲ ਮਿਲਦਾ-ਜੁਲਦਾ ਸੀ। ਇਹ ਕਲੈਕਸ਼ ਗੂਚੀ ਬ੍ਰਾਂਡ ਦਾ ਸੀ।
ਇਸ ਤੋਂ ਇਲਾਵਾ ਕੋਈ ਮਾਡਲ ਤੀਜੀ ਅੱਖ ਨਾਲ ਤਾਂ ਕੋਈ ਡ੍ਰੈਗਨ ਦੇ ਨਕਲੀ ਬੱਚੇ ਨੂੰ ਹੱਥ ਵਿੱਚ ਲੈ ਕੇ ਰੈਂਪ ਉੱਤੇ ਉਤਰੀ ਸੀ।