ਕੋਹਲੂ ਦੇ ਬੈਲ ਨਾ ਬਣੋ, ਸਮਾਰਟ ਵਰਕ ਲਈ ਇਹ ਪੜ੍ਹੋ

ਤਸਵੀਰ ਸਰੋਤ, Getty Images
- ਲੇਖਕ, ਅਮੰਦਾ ਰੁਗੈਰੀ
- ਰੋਲ, ਬੀਬੀਸੀ ਨਿਊਜ਼
"ਆਰਾਮ ਕਰੋ ਤੇ ਕੰਮ ਘੱਟ ਕਰੋ" ਕਹਿਣਾ ਜਿੰਨਾਂ ਸੌਖਾ ਲੱਗਦਾ ਹੈ ਅਸਲ ਵਿੱਚ ਕਰਨਾ ਓਨਾ ਹੀ ਔਖਾ ਹੈ ਪਰ ਇੱਥੇ ਅਜਿਹਾ ਕਰਨ ਦੇ ਕੁਝ ਚੰਗੇ ਫਾਇਦੇ ਵੀ ਹਨ।
ਜਦੋਂ ਮੈਂ ਵਾਸ਼ਿੰਗਟਨ, ਡੀਸੀ ਤੋਂ ਰੋਮ ਗਈ ਤਾਂ ਇੱਕ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਇਹ ਸੀ ਕਿ ਉੱਥੇ ਲੋਕ ਕੁਝ ਕਰਦੇ ਹੀ ਨਹੀਂ ਸਨ।
ਮੈਂ ਹਮੇਸ਼ਾ ਇੱਕ ਬਜ਼ੁਰਗ ਔਰਤ ਨੂੰ ਦੇਖਦੀ ਜੋ ਆਪਣੀ ਖਿੜਕੀ ਹੇਠਾਂ ਆਉਣ-ਜਾਣ ਵਾਲੇ ਲੋਕਾਂ ਨੂੰ ਤੱਕਦੀ ਰਹਿੰਦੀ ਸੀ।
ਇਸ ਤੋਂ ਇਲਾਵਾ ਇੱਕ ਪਰਿਵਾਰ ਸੀ ਜੋ ਸ਼ਾਮ ਦੀ ਸੈਰ ਵੇਲੇ ਅਕਸਰ ਹਰ ਕਿਸੇ ਨੂੰ ਰੋਕ ਕੇ ਦੁਆ-ਸਲਾਮ ਕਰਦਾ ਰਹਿੰਦਾ।
ਇੱਥੋਂ ਤੱਕ ਕਿ ਕੰਮਕਾਜ ਵਾਲੀਆਂ ਥਾਵਾਂ 'ਤੇ ਵੀ ਜ਼ਿੰਦਗੀ ਕੁਝ ਵੱਖਰੀ ਸੀ। ਲੋਕਾਂ ਨੂੰ ਆਪਣੇ ਕੰਮ ਨਿਪਟਾਉਣ ਦੀ ਕੋਈ ਕਾਹਲੀ ਨਹੀਂ ਅਤੇ ਬਿਹਤਰੀਨ ਖਾਣੇ ਲਈ ਰੈਸਟੋਰੈਂਟ ਹਮੇਸ਼ਾ ਭਰੇ ਰਹਿੰਦੇ।
ਜਦੋਂ ਯਾਤਰੀਆਂ ਨੇ 17ਵੀਂ ਸਦੀ ਵਿੱਚ ਸਫ਼ਰਨਾਮੇ ਲਿਖਣੇ ਸ਼ੁਰੂ ਕੀਤੇ ਤਾਂ, ਇਸ ਦਾ ਸਭ ਤੋਂ ਵੱਧ ਪ੍ਰਭਾਵ ਇਟਲੀ ਦੇ ਲੋਕਾਂ ਉੱਪਰ ਪਿਆ।
ਇਹਾਂ ਸਫ਼ਰਨਾਮਿਆਂ ਨੂੰ ਪੜ੍ਹ ਕੇ ਇਤਲਾਵੀ ਲੋਕਾਂ ਨੂੰ 'ਆਲਸੀ' ਸਮਝਣ ਲੱਗ ਪਏ।
ਇਹ ਵੀ ਪੜ੍ਹੋ:
ਕੰਮ ਵੀ ਨਾ ਕਰਨਾ ਅਤੇ ਵਿਹਲੇ ਵੀ ਨਾ ਰਹਿਣਾ ਇਤਲਾਵੀਆਂ ਦਾ ਸੁਭਾਅ ਹੈ। ਸਖ਼ਤ ਮਿਹਨਤ ਦਾ ਆਪਣੀ ਆਲਸੀ ਜੀਵਨ ਸ਼ੈਲੀ ਨਾਲ ਸਮਤੋਲ ਕਾਇਮ ਕਰਨ ਦੇ ਉਨ੍ਹਾਂ ਦੇ ਗੁਣ ਨੇ ਮੈਨੂੰ ਹਮੇਸ਼ਾ ਆਪਣੇ ਵੱਲ ਖਿੱਚਿਆ ਹੈ।
ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਮਿਹਨਤੀ ਹੋਣ ਨੂੰ ਆਲਸੀ ਹੋਣ ਦਾ ਵੇਰੋਧੀ ਸਮਝਿਆ ਜਾਂਦਾ ਹੈ। ਆਖ਼ਰਕਾਰ ਸਾਡੇ ਲਈ ਵੀ ਤਾਂ ਰਚਨਾਤਮਿਕਤਾ ਦਾ ਮਤਲਬ ਕੁੱਝ ਬੌਧਿਕ ਜਾਂ ਉਦਯੌਗਿਕ ਕਰਨਾ ਹੀ ਅਖ਼ਰਕਾਰ ਸਾਡੇ ਸਮੇਂ ਦਾ ਸਹੀ ਉਪਯੋਗ ਹੈ।
ਕੰਮ ਕਰਨ ਦੇ ਤਰੀਕੇ
ਅਸੀਂ ਪੂਰਾ ਦਿਨ ਵੱਧ ਤੋਂ ਵੱਧ ਕੁਝ ਨਾ ਕੁਝ ਕਰਦੇ ਰਹਿੰਦੇ ਹਾਂ ਅਤੇ ਉੱਥੇ ਕਈ ਲੋਕ ਮੰਨਦੇ ਹਨ ਕਿ ਬਿਨਾਂ ਰੁਕੇ ਕੰਮ ਕਰਨਾ ਕੋਈ ਵਧੀਆ ਆਦਰਸ਼ ਨਹੀਂ ਹੈ ਅਤੇ ਨਾ ਹੀ ਇਸ ਦੇ ਨਾਲ ਉਤਪਾਦਕਤਾ ਦੇ ਗੁਣਾਂ ਵਿੱਚ ਵਾਧਾ ਹੁੰਦਾ ਹੈ।

ਤਸਵੀਰ ਸਰੋਤ, Getty Images
ਪਰ ਖੋਜਕਾਰਾਂ ਮੁਤਾਬਕ ਅਜਿਹਾ ਵੀ ਨਹੀਂ ਹੈ ਕਿ 14 ਘੰਟੇ ਦਿਨ ਵਿੱਚ ਜੋ ਕੰਮ ਅਸੀਂ ਕੀਤਾ ਇਹ ਘਟੀਆ ਹੈ।
ਕੰਮ ਕਰਨ ਦੇ ਤਰੀਕੇ ਨੇ ਵੀ ਸਾਡੀ ਸਿਰਜਣਾਤਮਕਤਾ ਅਤੇ ਸਮਝ ਨੂੰ ਕਮਜ਼ੋਰ ਕੀਤਾ ਹੈ। ਜਿਵੇਂ ਓਵਰ ਟਾਈਮ ਕਰਨ ਨਾਲ ਅਸੀਂ ਬਿਮਾਰ ਮਹਿਸੂਸ ਕਰਦੇ ਹਾਂ ਅਤੇ ਵਿਡੰਭਣਾ ਇਹ ਵੀ ਹੈ ਕਿ ਇੰਝ ਲਗਦਾ ਹੈ ਕਿ ਜਿਵੇਂ ਸਾਡੇ ਕੋਲ ਕੋਈ ਉਦੇਸ਼ ਹੀ ਨਹੀਂ ਹੈ, ਜ਼ਿੰਦਗੀ ਉਦੇਸ਼ਹੀਣ ਹੋ ਗਈ ਹੈ।
’ਟੂ ਓਸਮ ਆਵਰਜ਼’ ਦੇ ਲੇਖਕ ਜੋਸ਼ ਡੈਵਿਸ ਕਹਿੰਦੇ ਹਨ ਕਿ ਇਹ ਠੀਕ ਇਸੇ ਤਰ੍ਹਾਂ ਹੈ ਜਿਵੇਂ ਡੰਡ-ਬੈਠਕਾਂ ਲਗਾਉਣਾ ਹੈ, ਅਤੇ ਇਸ ਤਰ੍ਹਾਂ ਹੀ ਮਾਨਸਿਕ ਕੰਮਾਂ ਬਾਰੇ ਸੋਚੋ।
ਚਲੋ, ਦੱਸੋ ਜ਼ਰਾ, ਜੇਕਰ ਤੁਸੀਂ 10 ਹਜ਼ਾਰ ਦੰਡ-ਬੈਠਕਾਂ ਮਾਰਨਾ ਚਾਹੁੰਦੇ ਹੋ ਅਤੇ ਤੇ ਕਿਵੇਂ ਮਾਰੋਗੇ?
ਇਸ ਦਾ "ਸਭ ਤੋਂ ਵਧੀਆ" ਤਰੀਕਾ ਤਾਂ ਬਿਨਾਂ ਰੁਕੇ ਮਾਰਨ ਦਾ ਹੈ ਅਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਜਿਹਾ ਅਸੰਭਵ ਹੈ।
ਪਰ ਜੇਕਰ ਅਸੀਂ ਸਮਾਂ ਡੰਡ-ਬੈਠਕਾਂ ਮਾਰੀਆ ਅਤੇ ਫੇਰ ਦੂਜੇ ਕੰਮ ਕਾਰ ਨਿਪਟਾ ਲਏ ਅਤੇ ਇਸ ਵਿਚਾਲੇ ਫੇਰ ਸਮਾਂ ਕੱਢ ਕੇ ਬੈਠਕਾਂ ਮਾਰ ਲਈਆਂ ਜਾਣ ਤਾਂ ਹਫ਼ਤੇ ਤੱਕ ਅਸੀਂ 10 ਹਜ਼ਾਰ ਤਾਂ ਪੂਰੀਆਂ ਕਰ ਹੀ ਸਕਦੇ ਹਾਂ।
ਡੈਵਿਸ ਲਿਖਦੇ ਹਨ, "ਦਿਮਾਗ਼ ਵੀ ਮਾਸਪੇਸ਼ੀਆਂ ਵਾਂਗ ਹੀ ਹੈ। ਅਸੀਂ ਲਗਤਾਰ ਕੰਮ ਕਰਕੇ ਹਾਲਾਤ ਖਰਾਬ ਕਰ ਲੈਂਦੇ ਹਾਂ ਅਤੇ ਬਹੁਤ ਥੋੜ੍ਹਾ ਕੰਮ ਹੀ ਮੁਕੰਮਲ ਕਰਦੇ ਹਾਂ।"
ਇਹ ਵੀ ਪੜ੍ਹੋ:
ਕਰੋ ਜਾਂ ਮਰੋ
ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਸਾਡੇ ਵਿਚੋਂ ਬਹੁਤ ਸਾਰੇ ਲੋਕ ਸਾਡੇ ਦਿਮਾਗ਼ ਨੂੰ ਮਾਸਪੇਸ਼ੀ ਵਾਂਗ ਨਹੀਂ ਪਰ ਕੰਪਿਊਟਰ ਸਮਝਦੇ ਹਨ, ਇੱਕ ਅਜਿਹੀ ਮਸ਼ੀਨ ਜੋ ਲਗਾਤਾਰ ਕੰਮ ਕਰਦੀ ਹੈ।
ਇਹ ਬੇਹੱਦ ਗਲ਼ਤ ਹੈ, ਅਸੀਂ ਆਪਣੇ ਆਪ ਬਿਨਾਂ ਰੁਕੇ ਘੰਟਿਆਂ ਬੱਧੀ ਕੰਮ ਕਰਕੇ ਸਿਰਫ਼ ਸਜ਼ਾ ਦਿੰਦੇ ਹਾਂ।

ਤਸਵੀਰ ਸਰੋਤ, Getty Images
‘ਆਟੋਪਾਇਲਟ’ ਦੇ ਲੇਖਕ ਐਂਡਰਿਊ ਸਮਾਰਟ ਦਾ ਕਹਿਣਾ ਹੈ, "ਇਹ ਵਿਚਾਰ ਕਿ ਤੁਸੀਂ ਆਪਣਾ ਧਿਆਨ ਅਨਿਸ਼ਚਿਤ ਸਮੇਂ ਤੱਕ ਖਿੱਚ ਸਕਦੇ ਹੋ ਬਿਲਕੁਲ ਗਲਤ ਹੈ। ਇਹ ਆਪਣੇ ਆਪ ਨੂੰ ਹਰਾਉਣ ਵਾਂਗ ਹੈ।"
"ਜਦੋਂ ਤੁਹਾਡਾ ਸਰੀਰ ਆਰਾਮ ਮੰਗ ਚਾਹੁੰਦਾ ਹੋਵੇ ਤੇ ਤੁਸੀਂ ਲਗਾਤਾਰ ਕੋਹਲੂ ਦੇ ਬੈਲ ਵਾਂਗ ਆਪਣੇ ਆਪ ਨੂੰ ਲਾਈ ਰੱਖਦੇ ਹੋ ਤਾਂ ਸ਼ੁਰੂ ਵਿੱਚ ਭਾਵੇਂ ਤੁਹਾਨੂੰ ਤਣਾਅ ਘੱਟ ਹੁੰਦਾ ਹੈ ਜੋ ਸਮੇਂ ਦੇ ਨਾਲ ਨਾਲ ਬੇਹੱਦ ਖ਼ਤਰਨਾਕ ਹੋ ਜਾਂਦਾ ਹੈ।"
ਇੱਕ ਮੈਟਾ ਅਨੈਲਸਿਸ ਅਧਿਐਨ ਵਿੱਚ ਸਾਹਮਣੇ ਆਇਆ ਕਿ ਰੁਟੀਨ ਵਿੱਚ ਲੰਬੇ ਸਮੇਂ ਤੱਕ ਕੰਮ ਕਰਦੇ ਰਹਿਣ ਨਾਲ ਦਿਲ ਸੰਬੰਧੀ ਬਿਮਾਰੀਆਂ ਦਾ ਖ਼ਤਰਾ ਵੀ 40 ਫੀਸਦ ਵੱਧ ਜਾਂਦਾ ਹੈ।
ਇੱਕ ਹੋਰ ਅਧਿਐਨ ਵਿੱਚ ਸਾਹਮਣੇ ਆਇਆ ਕਿ ਜੋ ਲੋਕ ਜ਼ਿਆਦਾ ਘੰਟੇ ਕੰਮ ਕਰਦੇ ਹਨ ਉਨ੍ਹਾਂ ਵਿੱਚ ਦੌਰੇ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਜਦਕਿ 11 ਘੰਟੇ ਕੰਮ ਕਰਨ ਵਾਲੇ ਲੋਕਾਂ ਨੂੰ 7 ਘੰਟੇ ਕੰਮ ਕਰਨ ਵਾਲਿਆਂ ਦੀ ਤੁਲਨਾ ਵਿੱਚ ਡਿਪ੍ਰੈਸ਼ਨ ਹੋਣ ਦੀ ਸੰਭਾਵਨਾ ਲਗਭਗ 2.5 ਗੁਣਾ ਵਧੇਰੇ ਹੁੰਦੀ ਹੈ।
ਛੁੱਟੀਆਂ ਤੋਂ ਕਮਾਈ
ਜੇਰਕ ਤੁਸੀਂ ਸੋਚ ਰਹੇ ਹੋ ਕਿ ਉਹ ਛੁੱਟੀ ਜੋ ਤੁਸੀਂ ਹਮੇਸ਼ਾ ਤੋਂ ਟਾਲਦੇ ਰਹੇ ਹੋ ਲੈ ਲੈਣੀ ਚਾਹੀਦੀ ਹੈ ਤਾਂ, ਤੁਹਾਨੂੰ ਲੈ ਲੈਣੀ ਚਾਹੀਦੀ ਹੈ।
ਹੈਲਸਿੰਕੀ ਦੇ ਕਾਰੋੂਬਾਰੀਆਂ ਉੱਪਰ ਹੋਏ ਇੱਕ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ 26 ਸਾਲਾਂ ਦੇ ਅਰਸੇ ਦੌਰਾਨ ਜਿਨ੍ਹਾਂ ਲੋਕਾਂ ਨੇ ਕੰਮ ਦੌਰਾਨ ਘੱਟ ਛੁੱਟੀਆਂ ਲਈਆਂ ਅਤੇ ਉਨ੍ਹਾਂ ਦੀ ਸਮੇਂ ਤੋਂ ਪਹਿਲਾਂ ਮੌਤ ਅਤੇ ਬੁਢਾਪੇ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨ ਦੀਆਂ ਸੰਭਾਵਨਾਵਾਂ ਜ਼ਿਆਦਾ ਸਨ।
ਛੁੱਟੀਆਂ ਤੋਂ ਵੀ ਥੋੜ੍ਹੀ ਬਹੁਤ ਕਮਾਈ ਹੋ ਸਕਦੀ ਹੈ। 5 ਹਜ਼ਾਰ ਤੋਂ ਵਧੇਰੇ ਰੈਗੂਲਰ ਅਮਰੀਕੀ ਕਰਮਚਾਰੀਆਂ ਉੱਪਰ ਹੋਏ ਇੱਕ ਅਧਿਅਨ ਵਿੱਚ ਦੇਖਿਆ ਗਿਆ ਕਿ ਸਾਲਾਨਾ 10 ਜਾਂ ਉਸ ਤੋਂ ਵੀ ਘੱਟ ਤਨਖ਼ਾਹ ਵਾਲੀਆਂ ਛੁੱਟੀਆਂ ਲੈਣ ਵਾਲਿਆਂ ਨੂੰ ਬੋਨਸ ਮਿਲਣ ਜਾਂ ਉਨ੍ਹਾਂ ਦੀ ਤਨਖ਼ਾਹ ਵਧਣ ਦੇ ਤਿੰਨ ਸਾਲਾਂ ਵਿੱਚੋਂ ਇੱਕ ਸਾਲ ਦੀ ਹੀ ਸੰਭਾਵਨਾ ਸੀ। ਇਸ ਦੇ ਉਲਟ ਜੋ ਕਰਮਚਾਰੀ 10 ਤੋਂ ਵੱਧ ਛੁੱਟੀਆਂ ਲੈਂਦੇ ਹਨ ਉਨ੍ਹਾਂ ਇਹੋ ਮੌਕੇ ਤਿੰਨ ਵਿੱਚੋਂ ਦੋ ਹੁੰਦੇ ਹਨ।
ਇਹ ਕਹਿਣਾ ਕਿ ਉਤਪਾਦਕਤਾ ਅਤੇ ਕੁਸ਼ਲਤਾ ਕੋਈ ਮੂਲੋਂ ਹੀ ਨਵੇਂ ਸੰਕਲਪ ਹਨ, ਗਲਤ ਹੋਵੇਗਾ। ਬਰਟਰੈਂਡ ਰਸਲ ਨੇ 1932 ਵਿੱਚ ਲਿਖਿਆ ਸੀ,“ਹਾਲਾਂਕਿ ਥੋੜ੍ਹਾ ਬਹੁਤਾ ਆਰਾਮ ਵਧੀਆ ਹੁੰਦਾ ਹੈ ਪਰ ਜੇ ਲੋਕਾਂ ਨੇ ਚੌਵੀਆਂ ਵਿੱਚੋਂ ਸਿਰਫ ਚਾਰ ਘੰਟੇ ਹੀ ਕੰਮ ਕਰਨਾ ਹੋਵੇ ਤਾਂ ਉਨ੍ਹਾਂ ਲਈ ਵਿਹਲਾ ਸਮਾਂ ਲੰਘਾਉਣਾ ਮੁਸ਼ਕਿਲ ਹੋ ਜਾਵੇਗਾ।”

ਤਸਵੀਰ ਸਰੋਤ, Getty Images
ਦੁਨੀਆਂ ਦੇ ਕੁਝ ਮਹਾਨ ਅਤੇ ਸਿਰਜਣਾਤਮਿਕ ਲੋਕਾਂ ਨੇ ਵੀ ਫੁਰਸਤ ਨਾਲ ਕੰਮ ਕਰਨ ਦੀ ਅਹਿਮੀਅਤ ਨੂੰ ਪਛਾਣਿਆ ਹੈ।
ਹੈਨਰੀ ਮਿਲਰ ਨੇ 11 ਕਮਾਂਡਮੈਂਟਸ ਆਨ ਰਾਈਟਿੰਗ ਵਿੱਚ ਲਿਖਿਆ ਕਿ, ਇੱਕ ਸਮੇਂ ਇੱਕੋ ਕੰਮ ਕਰੋ ਮਿੱਥੇ ਸਮੇਂ ਤੇ ਆਰਾਮ ਕਰੋ, ਇਨਸਾਨ ਹੀ ਰਹੋ, ਲੋਕਾਂ ਨੂੰ ਮਿਲੋ ਘੁੰਮੋ-ਫਿਰੋ ਅਤੇ ਜੇ ਪਸੰਦ ਹੋਵੇ ਤਾਂ ਘੁੱਟ ਲਾ ਲਓ’
8 ਘੰਟੇ ਕੰਮ
ਦਿਨ 'ਚ 8 ਘੰਟੇ ਕੰਮ ਕਰਨ ਪਿੱਛੇ ਵੀ ਇੱਕ ਕਾਰਨ ਹੈ। ਸਨਅਤੀ ਇਨਕਲਾਬ ਦੌਰਾਨ 10 ਤੋਂ 16 ਘੰਟੇ ਕੰਮ ਕਰਨਾ ਆਮ ਗੱਲ ਸੀ। ਸਭ ਤੋਂ ਪਹਿਲਾਂ ਫੋਰਡ ਨੇ ਕੰਮ ਦੇ ਮਾਮਲੇ ਵਿੱਚ 8 ਘੰਟਿਆਂ ਵਾਲਾ ਤਜ਼ਰਬਾ ਕੀਤਾ।
ਕੰਪਨੀ ਨੇ ਦੇਖਿਆ ਕਿ ਅਜਿਹਾ ਕਰਨ ਨਾਲ ਕਾਮਿਆਂ ਦੀ ਕੁਸ਼ਲਤਾ ਵਿੱਚ ਸੁਧਾਰ ਆਇਆ। ਇਸ ਤੋਂ ਇਲਾਵਾ ਕੰਪਨੀ ਦਾ ਮੁਨਾਫਾ ਦੋ ਸਾਲ ਵਿੱਚ ਦੁੱਗਣਾ ਹੋ ਗਿਆ।
ਜੇਕਰ 10 ਘੰਟੇ ਕੰਮ ਕਰਨ ਨਾਲੋਂ 8 ਘੰਟੇ ਕੰਮ ਕਰਨਾ ਵਧੀਆ ਹੈ ਤਾਂ ਸ਼ਾਇਦ, ਹੋਰ ਘੱਟ ਸਮਾਂ ਵੀ ਵਧੇਰੇ ਕਾਰਗਰ ਹੋ ਸਕਦਾ ਹੈ?

ਤਸਵੀਰ ਸਰੋਤ, Getty Images
ਇੱਕ ਖੋਜ ਵਿੱਚ ਦੇਖਿਆ ਗਿਆ ਕਿ 40 ਤੋਂ ਵੱਧ ਉਮਰ ਦੇ ਲੋਕਾਂ ਲਈ ਹਫ਼ਤੇ ਵਿੱਚ 25 ਘੰਟਿਆਂ ਦਾ ਕੰਮ ਸਭ ਤੋਂ ਬਿਹਤਰੀਨ ਹੋ ਸਕਦਾ ਹੈ। ਉੱਥੇਂ ਹੀ ਸਵੀਡਨ ਇੱਕ ਖੋਜ ਦਿਨ ਵਿੱਚ 6 ਘੰਟਿਆਂ 'ਤੇ ਕੀਤੀ ਗਈ ਜਿਸ ਵਿੱਚ ਕਰਮੀਆਂ ਨੇ ਵਧੇਰੇ ਉਤਪਾਦਕਤਾ ਦਿੱਤੀ ਅਤੇ ਇਸ ਦੌਰਾਨ ਉਨ੍ਹਾਂ ਦੀ ਸਿਹਤ ਵੀ ਵਧੀਆ ਰਹੀ।
ਇਸ ਤੋਂ ਲੋਕਾਂ ਦੇ ਕੰਮਕਾਜੀ ਦਿਨਾਂ ਵਿੱਚ ਕੀਤੇ ਗਏ ਵਤੀਰੇ ਬਾਰੇ ਵੀ ਪਤਾ ਲਗਦਾ ਹੈ।
ਯੂਕੇ ਵਿੱਚ 2 ਹਜ਼ਾਰ ਰੈਗੂਲਰ ਕਾਮਿਆਂ ਉੱਪਰ ਹੋਏ ਇੱਕ ਸਰਵੇ ਮੁਤਾਬਕ ਦੇਖਿਆ ਗਿਆ ਕਿ ਲੋਕ ਦਿਨ ਦੇ 8 ਘੰਟਿਆਂ ਵਿਚੋਂ ਸਿਰਫ਼ ਦੋ ਘੰਟੇ ਅਤੇ 53 ਮਿੰਟ ਹੀ ਵਧੀਆ ਕੰਮ ਕਰਦੇ ਹਨ।
ਬਾਕੀ ਸਮਾਂ ਉਹ ਸੋਸ਼ਲ ਮੀਡੀਆ ਦੇਖਣ, ਖ਼ਬਰਾਂ ਪੜ੍ਹਣ, ਸਹਿਕਰਮੀਆਂ ਨਾਲ ਗੱਲਾਂ, ਖਾਣਾ ਅਤੇ ਨਵੀਆਂ ਨੌਕਰੀਆਂ ਲੱਭਣ ਵਿੱਚ ਲਗਾਉਂਦੇ ਹਨ।
ਹੋਰ ਵੀ ਕਈ ਅਧਿਅਨ ਕੰਮ ਵਿੱਚ ਛੋਟੇ-ਛੋਟੇ ਬ੍ਰੈਕ ਲੈਣ ਨਾਲ ਕੰਮ 'ਤੇ ਹੋਰ ਧਿਆਨ ਕੇਂਦਰਿਤ ਹੁੰਦਾ ਹੈ ਅਤੇ ਕਾਗੁਜ਼ਾਰੀ ਵਧੀਆ ਹੁੰਦੀ ਹੈ ਅਤੇ ਬ੍ਰੈਕ ਨਾ ਲੈਣ ਨਾਲ ਕਾਰਗੁਜ਼ਾਰੀ ਉੱਪਰ ਮਾੜਾ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ:
ਆਰਾਮ ਕਰਨਾ
ਜਿਵੇਂ ਕੁਝ ਖੋਜੀ ਦੱਸਦੇ ਹਨ ਕਿ ਇਹ ਜ਼ਰੂਰੀ ਨਹੀਂ ਕਿ ਜਦੋਂ ਅਸੀਂ ਕੁਝ ਨਹੀਂ ਕਰ ਰਹੇ ਹੁੰਦੇ, ਤਾਂ ਅਸੀਂ ਆਰਾਮ ਕਰ ਰਹੇ ਹੁੰਦੇ ਹਾਂ, ਕੰਮ ਦਾ ਉਲਟ ਵਿਹਲ ਢੁਕਵਾਂ ਵਿਰੋਧੀ ਸ਼ਬਦ ਨਹੀਂ ਹੈ।
ਜਦੋਂ ਅਸੀਂ ਵਿਹਲੇ ਹੁੰਦੇ ਹਾਂ ਤਾਂ ਸਾਡੇ ਦਿਮਾਗ਼ ਦਾ ਕੁਝ ਹਿੱਸਾ ਸਰਗਰਮ ਰਹਿੰਦਾ ਹੈ, ਜਿਸ ਨੂੰ ਡਿਫਾਲਟ ਮੋਡ ਨੈਟਵਰਕ (ਡੀਐਮਐਨ) ਕਹਿੰਦੇ ਹਨ। ਇਹ ਯਾਦਦਾਸ਼ਤ ਅਤੇ ਭਵਿੱਖ ਬਾਰੇ ਸੋਚਣ ਵਿੱਚ ਇੱਕ ਸੰਵੇਦਨਸ਼ੀਲ ਭੂਮਿਕਾ ਨਿਭਾਉਂਦਾ ਹੈ।

ਤਸਵੀਰ ਸਰੋਤ, Getty Images
ਇਹ ਉਹੀ ਹਿੱਸਾ ਹੈ ਜਿਹੜਾ ਉਸ ਸਮੇਂ ਸਰਗਰਮ ਹੁੰਦਾ ਹੈ ਜਦੋਂ ਕੋਈ ਹੋਰ ਲੋਕਾਂ ਨੂੰ ਦੇਖਦਾ ਹੈ, ਆਪਣੇ ਬਾਰੇ ਸੋਚਦਾ ਹੈ, ਜਦੋਂ ਕੋਈ ਨੈਤਿਕ ਫੈਸਲਾ ਲੈ ਰਿਹਾ ਹੁੰਦਾ ਹੈ ਜਾਂ, ਜਦੋਂ ਕਿਸੇ ਹੋਰ ਦੀਆਂ ਭਾਵਨਾਵਾਂ ਸਮਝਦਾ ਹੈ।
ਡੀਐਨਐਮ ਉਹ ਥਾਂ ਹੈ ਜਿੱਥੇ ਤੁਸੀਂ ਦੋ ਵਿਸ਼ਿਆਂ ਵਿੱਚ ਸੰਬੰਧ ਪੈਦਾ ਕਰਦੇ ਹੋ ਜਾਂ ਨਵੇਂ ਵਿਚਾਰਪੇਸ਼ ਕਰਦੇ ਹੋ। ਇਸ ਦੇ ਇਲਾਵਾ ਇਹ ਉਹ ਥਾਂ ਵੀ ਹੈ ਜਿੱਥੇ ਤੁਸੀਂ ਕੁਝ ਬਹੁਮੁੱਲੀਆਂ ਯਾਦਾਂ ਨੂੰ ਸੰਭਾਲ ਕੇ ਰੱਖਦੇ ਹੋ।
ਜੇਕਰ ਇਹ ਨੈਟਵਰਕ ਬੰਦ ਹੋ ਜਾਵੇ ਤਾਂ ਸਾਨੂੰ ਯਾਦ ਕਰਨ ਵਿੱਚ, ਨਤੀਜਿਆਂ ਦਾ ਅਨੁਮਾਨ ਲਾਉਣ ਵਿੱਚ, ਸਮਾਜਿਕ ਰਿਸ਼ਤਿਆਂ ਨੂੰ ਸਮਝਣ ਵਿੱਚ ਅਤੇ ਆਪਣੇ-ਆਪ ਨੂੰ ਸਮਝਣ ਵਿੱਚ ਮੁਸ਼ਕਿਲ ਆਉਂਦੀ ਹੈ।
ਜੇ ਅਜਿਹਾ ਹੋ ਜਾਵੇ ਤਾਂ ਵਾਕਈ ਸਾਡੇ ਲਈ ਕੰਮ ਕਰਨਾ ਮੁਸ਼ਕਿਲ ਹੋ ਜਾਵੇਗਾ।
ਵਿਹਲੇ ਰਹਿਣਾ ਔਖਾ
ਧਿਆਨ ਲਾਉਣ ਵਾਲੇ ਜਾਂ ਮੈਡਟੇਸ਼ਨ ਕਰਨ ਵਾਲੇ ਜਾਣਦੇ ਹਨ ਕਿ ‘ਕੁਝ ਨਹੀਂ ਕਰਨਾ’ ਕਿੰਨਾ ਔਖਾ ਹੈ। ਸਾਡੇ ਵਿੱਚੋਂ ਕਿੰਨੇ ਲੋਕ 30 ਸਕਿੰਟ ਤੋਂ ਬਾਅਦ ਆਪਣਾ ਫੋਨ ਚੈੱਕ ਕਰਦੇ ਹਨ।
ਅਸੀਂ ਆਪਣੇ ਆਪ ਜਿਵੇਂ ਨੂੰ ਪ੍ਰੇਸ਼ਾਨ ਕਰ ਰਹੇ ਹਾਂ ਇਹ ਉਸ ਲਿਹਾਜ਼ ਨਾਲ ਸਾਨੂੰ ਸਹਿਜ ਬਣਾਉਂਦਾ ਹੈ।

ਤਸਵੀਰ ਸਰੋਤ, Getty Images
11 ਵੱਖ-ਵੱਖ ਅਧਿਅਨ ਦੱਸਦੇ ਹਨ ਕਿ ਜਦੋਂ ਲੋਕਾਂ ਲੰਬੇ ਸਮੇਂ ਲਈ ਵਿਹਲੇ ਬੈਠਣ ਲਈ ਕਿਹਾ ਤਾਂ ਉਹ ਸਿਰਫ਼ 6 ਤੋਂ 15 ਮਿੰਟ ਹੀ ਬੈਠ ਸਕੇ ਅਤੇ ਵਧੇਰੇ ਚਿਰ ਵਿਹਲ ਦੀ ਹਾਲਾਤ ਵਿੱਚ ਕੁਝ ਵੀ ਕਰ ਸਕਦੇ ਹਨ ਉਹ ਆਪਣੇ ਆਪ ਨੂੰ ਬਿਜਲੀ ਦੇ ਝਟਕੇ ਵੀ ਲਗਾ ਸਕਦੇ ਹਨ।
ਇਹ ਵੀ ਨਹੀਂ ਕਿ ਤੁਸੀਂ ਸਾਰੇ ਕੰਮ ਛੱਡ ਕੇ, ਹੱਥ ਤੇ ਹੱਥ ਧਰ ਕੇ ਬੈਠ ਜਾਓ। ਸਗੋਂ ਨਿਰੰਤਰ ਚਿੰਤਨ ਬਹੁਤ ਜ਼ਰੂਰੀ ਹੈ।
ਇਮੋਰਡਿਨੋ ਯੈਂਗ ਮੁਤਾਬਕ, ਕੁਝ ਵੀ ਅਜਿਹਾ ਜਿਸ ਵਿੱਚ ਕੋਈ ਕਲਪਨਾਸ਼ੀਲਤਾ ਸ਼ਾਮਲ ਹੋਵੇ, ਜਿਸ ਵਿੱਚ ਕੋਈ ਚੰਗੀ ਕਿਤਾਬ ਪੜ੍ਹਨਾ ਵੀ ਸ਼ਾਮਲ ਹੋ ਸਕਦਾ ਹੈ ਤੁਹਾਡੇ ਲਈ ਮਦਦਗਾਰ ਹੋ ਸਕਦਾ ਹੈ।
ਜੇਕਰ ਤੁਸੀਂ ਉਦੇਸ਼ਪੂਰਨ ਵੀ ਹੋ ਅਤੇ ਆਪਣਾ ਸੋਸ਼ਲ ਮੀਡੀਆ ਵੀ ਦੇਖ ਰਹੇ ਹੋ ਤਾਂ ਤੁਸੀਂ ਵੀ ਆਪਣੇ ਡੀਐਮਐਨ ਨੂੰ ਮਸਰੂਫ਼ ਰੱਖ ਸਕਦੇ ਹੋ।
ਉਹ ਕਹਿੰਦੇ ਹਨ, "ਜੇਕਰ ਤੁਸੀਂ ਕੋਈ ਵਧੀਆ ਫੋਟੋ ਦੇਖੀ ਤੇ ਦੇਖ ਕੇ ਛੱਡ ਦਿੱਤੀ ਹੈ ਤਾਂ ਡੀਐਮਐਨ ਕੰਮ ਨਹੀਂ ਕਰ ਰਿਹਾ ਪਰ ਜੇਕਰ ਤੁਸੀਂ ਉਸ ਫੋਟੋ ਬਾਰੇ ਕੁਝ ਸੋਚ ਰਹੇ ਹੋ ਅਤੇ ਕੋਈ ਕਹਾਣੀ ਘੜ ਰਹੇ ਹੋ ਤਾਂ ਡੀਐਮਐਨ ਸਰਗਰਮ ਹੁੰਦਾ ਹੈ।"
ਇਹ ਲਗਾਤਾਰ ਕੀਤੇ ਕੰਮਕਾਜ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਖ਼ਤਮ ਕਰਨ ਲਈ ਬਹੁਤਾ ਸਮਾਂ ਨਹੀਂ ਲਗਾਉਂਦਾ।
ਧਿਆਨ ਜਾਂ ਮੈਡੀਟੇਸ਼ਨ
ਬਾਲਗ਼ ਅਤੇ ਬੱਚੇ ਦੋਵਾਂ ਨੂੰ ਆਪਣੇ ਫੋਨ ਦੇ ਬਿਨਾਂ ਬਾਹਰ ਚਾਰ ਦਿਨਾਂ ਲਈ ਛੱਡ ਦਿੱਤਾ ਗਿਆ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖਿਆ ਗਿਆ ਤਾਂ ਸਾਹਮਣੇ ਆਇਆ ਕਿ ਉਨ੍ਹਾਂ ਦੀ ਕਾਰਗੁਜ਼ਾਰੀ 50 ਫੀਸਦ ਵੱਧ ਗਈ।
ਨੁਕਸਾਨ ਦੀ ਪੂਰਤੀਾ ਦਾ ਇੱਕ ਹੋਰ ਵਧੀਆ ਤਰੀਕਾ ਹੈ ਧਿਆਨ ਲਗਾਉਣਾ ਜਾਂ ਮੈਡੀਟੇਸ਼ਨ।

ਤਸਵੀਰ ਸਰੋਤ, Getty Images
ਧਿਆਨ, ਅਤੀ ਨਾਲ ਕੰਮ ਕਰਨ ਨਾਲ ਹੋ ਚੁੱਕੇ ਨੁਕਸਾਨ ਨੂੰ ਦਰੁਸਤ ਕਰਨ ਦਾ ਇੱਕ ਤਰੀਕਾ ਇਹ ਹੋ ਸਕਦਾ ਹੈ। ਜਿਨ੍ਹਾਂ ਨੇ ਕਦੇ ਧਿਆਨ ਨਹੀਂ ਲਾਇਆ ਉਨ੍ਹਾਂ ਨੂੰ ਹਫਤਾ ਕੁ ਇਸ ਦੀਆਂ ਕਲਾਸਾਂ ਲੈਣੀਆਂ ਚਾਹੀਦੀਆਂ ਹਨ ਅਤੇ ਅਨੁਭਵੀਆਂ ਲਈ ਇੱਕ ਸੈਸ਼ਨ ਵੀ ਕਾਫੀ ਕੰਮ ਕਰ ਸਕਦਾ ਹੈ। ਇਸ ਨਾਲ ਕ੍ਰਿਆਸ਼ੀਲਤਾ, ਮੂਡ ਅਤੇ ਚੇਤੇ ਵਿੱਚ ਵਧੀਆ ਸੁਧਾਰ ਹੋ ਸਕਦਾ ਹੈ।
ਆਪਣੇ ਕੰਮ ਵਿਚੋਂ 15 ਮਿੰਟ ਲਈ ਫੁਰਸਤ ਦਾ ਸਮਾਂ ਕੱਢ ਕੇ ਘੁੰਮਣਾ ਜਾਂ ਈਮੇਲ ਰਾਤ ਨੂੰ ਬੰਦ ਕਰਨ ਨਾਲ ਵੀ, ਕੁਝ ਚੈਨ ਮਹਿਸੂਸ ਕੀਤਾ ਜਾ ਸਕਦਾ ਹੈ। ਸਾਡੇ ਸੰਘਰਸ਼ ਦਾ ਵੱਡਾ ਹਿੱਸਾ ਤਾਂ ਇਹ ਡਰ ਹੈ ਕਿ ਹੈ ਕਿ ਜੇ ਅਸੀਂ ਇੱਕ ਪਲ ਲਈ ਵੀ ਢਿੱਲੇ ਪਏ ਜਾਂ ਆਰਾਮ ਕੀਤਾ ਤਾਂ ਪਰਲੋ ਆ ਜਾਵੇਗੀ।
ਇਹ ਵੀ ਪੜ੍ਹੋ:
'ਦੂਜਿਆਂ 'ਤੇ ਵਿਸ਼ਵਾਸ ਨਹੀਂ'
ਜੇਨ ਰੋਬੀਸਨ ਮੁਤਾਬਕ ਇਹ ਗ਼ਲਤ ਹੈ। ਇਸ ਲਈ ਉਹ ਅੱਗ ਸ਼ਬਦ ਦੀ ਵਰਤੋਂ ਨੂੰ ਪਹਿਲ ਦਿੰਦੇ ਹਨ।
"ਮੈਂ ਜਿਸ ਰੂਪਕ ਦੀ ਵਰਤੋਂ ਕਰਨਾ ਚਾਹੁੰਦੀ ਹਾਂ ਉਹ ਹੈ, ਅੱਗ । ਅਸੀਂ ਕਾਰੋਬਾਰਨ ਸ਼ੁਰੂ ਕੀਤਾ ਅਤੇ ਇੱਕ ਹਫ਼ਤੇ ਬਾਅਦ ਅਸੀਂ ਇੰਨੇ ਥੱਕ ਗਏ ਕਿ ਇੱਕ ਹਫ਼ਤੇ ਦੀਆਂ ਛੁੱਟੀਆਂ ਲੈਣ ਦਾ ਮਨ ਕੀਤਾ। ਅਸੀਂ ਸੋਚਿਆ ਕਿ ਕਿਸੇ ਹੋਰ ਨੂੰ ਰੱਖ ਲਈਏ? ਸਾਡੇ 'ਚੋਂ ਵਧੇਰੇ ਲੋਕ ਦੂਜਿਆਂ 'ਤੇ ਵਿਸ਼ਵਾਸ ਨਹੀਂ ਕਰਦੇ ਅਤੇ ਇੰਝ ਮਹਿਸੂਸ ਕਰਦੇ ਹਾਂ ਕਿ ਦੂਸਰਾ ਸਾਡੇ ਵਾਂਗ ਕੰਮ ਨਹੀਂ ਕਰੇਗਾ ਅਤੇ ਅੱਗ ਬੁਝ ਜਾਵੇਗੀ।'
ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਲਗਾਤਰ ਕੰਮ ਵਿੱਚ ਲੱਗੇ ਰਹਿਣ ਲਈ ਸਾਨੂੰ ਆਰਾਮ ਨਾਲ ਕੰਮ ਕਰਦੇ ਰਹਿਣ ਦੀ ਆਦਤ ਵੀ ਪਾ ਲੈਣੀ ਚਾਹੀਦੀ ਹੈ।
ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












