ਏਕਤਾ ਭਿਆਨ - ਇਹ ਕੁੜੀ ਕਦੇ ਪੈਨ ਨਹੀਂ ਸੀ ਫੜ ਸਕਦੀ, ਹੁਣ ਗੋਲਡ ਮੈਡਲ ਫੜਿਆ

ਏਕਤਾ ਬਹਿਆਂ

ਤਸਵੀਰ ਸਰੋਤ, Sat Singh/BBC

    • ਲੇਖਕ, ਸਤ ਸਿੰਘ
    • ਰੋਲ, ਹਿਸਾਰ ਤੋਂ ਬੀਬੀਸੀ ਪੰਜਾਬੀ ਲਈ

ਜਕਾਰਤਾ ਵਿੱਚ ਚੱਲ ਰਹੀਆਂ ਪੈਰਾ ਏਸ਼ੀਅਨ ਖੇਡਾਂ ਵਿੱਚ ਸੋਮ ਤਗਮਾ ਜਿੱਤਣ ਵਾਲੀ ਹਰਿਆਣਾ ਦੀ ਏਕਤਾ ਭਿਆਨ 15 ਸਾਲ ਪਹਿਲਾਂ ਰੀੜ੍ਹ ਦੀ ਹੱਡੀ ਦੀ ਸੱਟ ਕਰਕੇ ਪੈਨ ਵੀ ਨਹੀਂ ਸੀ ਫੜ ਸਕਦੀ।

ਹਰਿਆਣਾ ਦੇ ਹਿਸਾਰ ਜਿਲ੍ਹੇ ਦੀ ਏਕਤਾ ਭਿਆਨ ਨੇ ਇਸੇ ਸਾਲ ਇੰਡੀਅਨ ਓਪਨ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ।

ਹਾਦਸੇ ਤੋਂ ਬਾਅਦ 33 ਸਾਲਾ ਏਕਤਾ ਭਿਆਨ ਦੀ ਜ਼ਿੰਦਗੀ ਚੁਣੌਤੀਆਂ ਨਾਲ ਭਰੀ ਰਹੀ ਹੈ।

ਉਨ੍ਹਾਂ ਨੂੰ ਕਦੇ ਆਸਪਾਸ ਦੇ ਲੋਕ ਘਰ ਉੱਪਰ ਲੜਕੀ ਅਤੇ ਉੱਪਰੋਂ ਵੀਲ੍ਹ ਚੇਅਰ ਉੱਪਰ ਕਹਿ ਕੇ ਬੋਝ ਦਸਦੇ ਸਨ। ਪਰਿਵਾਰ ਦੇ ਉਸ ਦੇ ਇਲਾਜ ਅਤੇ ਪੜ੍ਹਾਈ ਉੱਪਰ ਕੀਤੇ ਖ਼ਰਚ ਨੂੰ ਬਰਬਾਦੀ ਦਸਦੇ ਸਨ।

ਜਕਾਰਤਾ ਤੋਂ ਏਕਤਾ ਭਿਆਨ ਨੇ ਦੱਸਿਆ, ''4 ਅਗਸਤ, 2003 ਨੂੰ ਉਹ ਆਪਣੇ ਛੇ ਦੋਸਤਾਂ ਸਮੇਤ ਪੀਐਮਟੀ ਦੀ ਕੋਚਿੰਗ ਲੈਣ ਦਿੱਲੀ ਜਾ ਰਹੀ ਸੀ ਜਦੋਂ ਸੋਨੀਪਤ ਦੇ ਕੁੰਡਲੀ ਵਿੱਚ ਇੱਕ ਓਵਰ ਲੋਡਡ ਟਰੱਕ ਨਾਲ ਉਨ੍ਹਾਂ ਦੀ ਕੈਬ ਦੀ ਟੱਕਰ ਹੋ ਗਈ। ਪੰਜ ਲੜਕੀਆਂ ਦੀ ਮੌਤ ਹੋ ਗਈ ਇੱਕ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਮੈਂ ਸਾਰੀ ਜ਼ਿੰਦਗੀ ਲਈ ਨਕਾਰਾ ਹੋ ਗਈ।"

ਇਹ ਵੀ ਪੜ੍ਹੋ꞉

ਏਕਤਾ ਦੀ ਉਮਰ ਉਸ ਸਮੇਂ ਮਹਿਜ਼ 18 ਸਾਲ ਸੀ ਅਤੇ ਉਹ ਡਾਕਟਰ ਬਣਨਾ ਚਾਹੁੰਦੀ ਸੀ ਜਦੋਂ ਜ਼ਿੰਦਗੀ ਨੇ ਉਨ੍ਹਾਂ ਨੂੰ ਹਸਪਤਾਲ ਦੇ ਬੈਡ ਨਾਲ ਚਿਪਕਿਆ ਲਾਚਾਰ ਮਰੀਜ਼ ਬਣਾ ਦਿੱਤਾ।

ਏਕਤਾ ਨੌਂ ਮਹੀਨਿਆਂ ਤੱਕ ਇੰਡੀਅਨ ਸਪਾਈਨਲ ਇੰਜਰੀਜ਼ ਸੈਂਟਰ ਵਿੱਚ ਜ਼ੇਰੇ ਇਲਾਜ ਰਹੀ। ਇਸ ਸਮੇਂ ਦੌਰਾਨ ਉਹ ਆਪਣੀ ਪੜ੍ਹਾਈ ਅਤੇ ਦੋਸਤਾਂ ਤੋਂ ਬਿਲਕੁਲ ਟੁੱਟ ਗਈ।

ਏਕਤਾ ਬਹਿਆਂ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਜਾਨਣ ਵਾਲੇ ਏਕਤਾ ਦੇ ਇਲਾਜ ਕਰਾ ਰਹੇ ਮਾਪਿਆਂ ਨੂੰ ਉਸ ਉੱਪਰ ਪੈਸਾ ਖ਼ਰਾਬ ਨਾ ਕਰਨ ਦੀ ਸਲਾਹ ਦਿੰਦੇ।

'ਹੌਂਸਲੇ ਦੀ ਥਾਂ ਤਰਸ'

ਏਕਤਾ ਨੇ ਦੱਸਿਆ ਕਿ ਉਸ ਨੂੰ ਮਿਲਣ ਆਉਣ ਵਾਲੇ ਉਸਦਾ ਹੌਂਸਲਾ ਵਧਾਉਣ ਦੀ ਥਾਂ ਉਸ ਉੱਪਰ ਤਰਸ ਕਰਦੇ।

"ਉਮੀਦ ਅਤੇ ਸਹਾਰਾ ਦੇਣ ਦੀ ਥਾਂ ਮੈਨੂੰ ਵੀਲ੍ਹ ਚੇਅਰ ਨਾਲ ਬੰਨ੍ਹੀਂ ਕੁੜੀ ਦਸਦੇ ਅਤੇ ਮੇਰਾ ਇਲਾਜ ਕਰਾ ਰਹੇ ਮਾਪਿਆਂ ਨੂੰ ਪੈਸਾ ਖ਼ਰਾਬ ਨਾ ਕਰਨ ਦੀ ਸਲਾਹ ਦਿੰਦੇ।".

ਨਵੀਂ ਸ਼ੁਰੂਆਤ...

ਏਕਤਾ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਵਿੱਚ ਉਸਨੇ 75% ਨੰਬਰ ਹਾਸਲ ਕੀਤੇ ਇਸ ਲਈ ਉਸਨੇ ਆਪਣਾ ਧਿਆਨ ਪੜ੍ਹਾਈ ਉੱਪਰ ਵਾਪਸ ਲਾਉਣ ਦਾ ਮਨ ਬਣਾਇਆ।

ਏਕਤਾ ਮੁਤਾਬਕ, "ਮੈਂ ਡਾਕਟਰ ਬਣਨ ਦਾ ਸੁਪਨਾ ਤਿਆਗ ਕੇ ਹਿਸਾਰ ਕਾਲਜ ਵਿੱਚ ਬੀਏ (ਅੰਗਰੇਜ਼ੀ ਆਨਰ) ਵਿੱਚ ਦਾਖਲਾ ਲਿਆ ਅਤੇ ਮਨੋਵਿਗਿਆਨ ਵਿਸ਼ੇ ਵਿੱਚ ਟੌਪ ਕੀਤਾ।"

ਏਕਤਾ ਬਹਿਆਂ

ਤਸਵੀਰ ਸਰੋਤ, Sat Singh/ BBC

ਤਸਵੀਰ ਕੈਪਸ਼ਨ, ਆਪਣੀਆਂ ਰੋਜ਼ਾਨਾ ਜ਼ਿੰਦਗੀ ਅਤੇ ਸਿਹਤ ਦੀਆਂ ਮੁਸ਼ਕਿਲਾਂ ਦੇ ਬਾਵਜੂਦ ਏਕਤਾ ਨੇ ਆਰਥਿਕ ਤੌਰ ਤੇ ਨਿਰਭਰ ਹੋਣ ਦਾ ਮਨ ਬਣਾਇਆ।

ਏਕਤਾ ਦੇ ਪਿਤਾ ਬਲਜੀਤ ਭਿਆਨ ਬਾਗ਼ਬਾਨੀ ਵਿਭਾਗ ਵਿੱਚੋਂ ਰਿਟਾਇਰ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਏਕਤਾ ਨੂੰ ਹਿਸਾਰ ਕਾਲਜ ਵਿੱਚ ਦਾਖਲਾ ਮਿਲਿਆ ਤਾਂ ਅਧਿਆਪਕਾਂ ਨੇ ਕਿਹਾ ਕਿ ਉਹ ਹਾਜ਼ਰੀ ਪ੍ਰਤੀ ਏਕਤਾ ਨਾਲ ਨਰਮੀ ਦਿਖਾਉਣਗੇ।

ਬਲਜੀਤ ਕਹਿੰਦੇ ਹਨ, "ਏਕਤਾ ਨੇ ਕਾਲਜ ਦੀ ਹਰੇਕ ਕਲਾਸ ਵਿੱਚ ਹਾਜ਼ਰ ਹੋ ਕੇ ਤੇ ਗਤੀਵਿਧੀ ਵਿੱਚ ਹਿੱਸਾ ਲੈ ਕੇ ਅਤੇ ਮਨੋਵਿਗਿਆਨ ਵਿੱਚ ਟੌਪ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।"

ਏਕਤਾ ਦੇ ਪਿਤਾ ਵੀ ਆਪਣੀ ਧੀ ਨਾਲ ਇਸ ਸਮੇਂ ਜਕਾਰਤਾ ਵਿੱਚ ਹੀ ਹਨ।

ਏਕਤਾ ਬਹਿਆਂ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਆਰਥਿਕ ਆਤਮ ਨਿਰਭਰਤਾ ਨੇ ਏਕਤਾ ਹਰ ਕੋਈ ਉਨ੍ਹਾਂ ਵੱਲ ਧਿਆਨ ਦੇਣ ਲੱਗਿਆ ਅਤੇ ਉਨ੍ਹਾਂ ਦਾ ਉਤਸ਼ਾਹ ਹੋਰ ਵਧ ਗਿਆ।

ਸਾਲ 2011 ਵਿੱਚ ਜ਼ਿੰਦਗੀ ਨੇ ਲਿਆ ਨਵਾਂ ਮੋੜ...

ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਅਸਫ਼ਲ ਰਹਿਣ ਮਗਰੋਂ ਕਿਸਮਤ ਏਕਤਾ ਉੱਪਰ ਮਿਹਰਬਾਨ ਹੋਈ ਅਤੇ ਸਾਲ 2011 ਏਕਤਾ ਨੇ ਹਰਿਆਣਾ ਸਰਕਾਰ ਵਿੱਚ ਆਡਿਟਰ ਦਾ ਟੈਸਟ ਪਾਸ ਕਰ ਲਿਆ।

ਇਸ ਮਗਰੋਂ ਉਹ ਹਰਿਆਣਾ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਕੇ ਹਿਸਾਰ ਵਿੱਚ ਹੀ ਜਿਲ੍ਹਾ ਰੋਜ਼ਗਾਰ ਅਫ਼ਸਰ ਬਣੀ। ਆਰਥਿਕ ਆਤਮ ਨਿਰਭਰ ਹੋਣ ਮਗਰੋਂ ਹਰ ਕੋਈ ਉਨ੍ਹਾਂ ਵੱਲ ਧਿਆਨ ਦੇਣ ਲੱਗਿਆ ਅਤੇ ਇਸ ਨਾਲ ਉਤਸ਼ਾਹ ਹੋਰ ਵਧ ਗਿਆ।

ਏਕਤਾ ਨੇ ਦੱਸਿਆ, "ਇਹ ਸਭ ਇਸ ਲਈ ਹੋ ਰਿਹਾ ਸੀ ਕਿਉਂਕਿ ਮੈਂ ਆਪਣਾ ਧਿਆਨ ਜੋ ਮੈਂ ਗੁਆ ਚੁੱਕੀ ਸੀ ਉਸ ਤੋਂ ਹਟਾ ਲਿਆ ਸੀ। ਇਸ ਮਗਰੋਂ ਤਬਦੀਲੀ ਆਉਣ ਲੱਗੀ।"

ਏਕਤਾ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਏਕਤਾ ਦੇ ਪਿਤਾ ਨੇ ਦੱਸਿਆ ਕਿ ਏਕਤਾ ਨੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।

ਖੇਡਾਂ ਵਿੱਚ ਸਫ਼ਲਤਾ...

ਪੈਰਾ ਖੇਡਾਂ ਵਿੱਚ ਆਪਣੀ ਸ਼ੁਰੂਆਤ ਬਾਰੇ ਯਾਦ ਕਰਦਿਆਂ ਏਕਤਾ ਨੇ ਦੱਸਿਆ ਕਿ ਉਹ ਕਦੇ ਵੀ ਖਿਡਾਰਨ ਨਹੀਂ ਰਹੀ।

"ਇਹ ਸਭ ਸ਼ੁਰੂ ਹੋਇਆ ਜਦੋਂ ਪੈਰਾ ਉਲੰਪੀਅਨ ਅਤੇ ਅਰਜਨ ਅਵਾਰਡੀ ਅਮਿਤ ਸਰੋਹਾ ਨੇ ਮੈਨੂੰ ਖੇਡਾਂ ਵਿੱਚ ਆਉਣ ਲਈ ਸੰਪਰਕ ਕੀਤਾ। ਹਿਚਕਿਚਾਹਟ ਵਿੱਚ ਹੀ ਮੈਂ ਉਨ੍ਹਾਂ ਦੀ ਅਗਵਾਈ ਅਤੇ ਪ੍ਰੇਰਨਾ ਸਦਕਾ ਕੋਚਿੰਗ ਸ਼ੁਰੂ ਕੀਤੀ ਅਤੇ ਨਤੀਜੇ ਆਉਣ ਲੱਗੇ ਅਤੇ ਅੱਜ ਮੈਂ ਇੱਥੇ ਪਹੁੰਚ ਗਈ ਹਾਂ।"

ਏਕਤਾ ਨੇ ਕਿਹਾ ਕਿ ਪੈਰਾ-ਖੇਡਾਂ ਵਿੱਚ ਲਿਆਉਣ ਵਾਲੇ ਅਮਿਤ ਸਰੋਹਾ ਉਨ੍ਹਾਂ ਦੇ ਰੋਲ ਮਾਡਲ ਹਨ। ਇਸ ਮਗਰੋ ਉਨ੍ਹਾਂ ਨੇ ਕਲੱਬ ਥਰੋਅ ਵਿੱਚ ਕੌਮੀ ਰਿਕਾਰਡ ਬਣਾਇਆ।

ਇਸੇ ਸਾਲ ਪੰਚਕੁਲਾ ਵਿੱਚ ਖੇਡੀਆਂ ਗਈਆਂ ਪੈਰਾ-ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਏਕਤਾ ਨੇ ਦੋ ਸੋਨੇ ਦੇ ਮੈਡਲ ਅਤੇ ਟੂਨੇਸ਼ੀ ਵਿੱਚ ਇਸੇ ਸਾਲ ਜੁਲਾਈ ਵਿੱਚ ਸੋਨੇ ਅਤੇ ਤਾਂਬੇ ਦੇ ਮੈਡਲ ਜਿੱਤੇ।

ਏਕਤਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬਾਕੀ ਬੱਚੇ ਸਧਾਰਨ ਜਿੰਦਗੀ ਜਿਉਂ ਰਹੇ ਹਨ ਪਰ ਇਸੇ ਨੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ꞉

"ਜਦੋਂ ਸਾਲ 2003 ਵਿੱਚ ਨੌਂ ਮਹੀਨਿਆਂ ਬਾਅਦ ਉਹ ਹਸਪਤਾਲ ਤੋਂ ਆਈ ਤਾਂ ਉਹ ਪੈਨ ਵੀ ਨਹੀਂ ਸੀ ਫੜ ਸਕਦੀ ਪਰ ਅੱਜ ਉਸਦੇ ਕਲੱਬ ਥਰੋਅ ਵਿੱਚ ਗੋਲਡ ਮੈਡਲ ਜਿੱਤਣ ਨਾਲ ਉਹ ਸਾਬਤ ਹੋ ਗਿਆ ਹੈ ਕਿ ਮੇਰੀ ਧੀ ਇੱਕ ਅਸਾਧਾਰਣ ਜ਼ਿੰਦਗੀ ਜਿਉਂ ਰਹੀ ਸੀ।"

ਉਨ੍ਹਾਂ ਕਿਹਾ ਕਿ ਇਹ ਤਾਂ ਏਕਤਾ ਦੀ ਸ਼ੁਰੂਆਤ ਹੈ। ਏਕਤਾ ਹੁਣ ਸਾਲ 2020 ਵਿੱਚ ਹੋਣ ਵਾਲੀਆਂ ਪੈਰਾ ਉਲੰਪਿਕ ਖੇਡਾਂ ਦੀ ਤਿਆਰੀ ਕਰ ਰਹੀ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)