ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਬੱਚੀ ਸਣੇ ਪਹੁੰਚੀ ਯੂਐਨ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਿਊ ਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਆਪਣਾ ਪਹਿਲਾ ਭਾਸ਼ਨ ਦਿੱਤਾ ਹੈ। ਇਸ ਦੌਰਾਨ ਉਹ ਆਪਣੀ ਬੱਚੀ ਨੂੰ ਵੀ ਨਾਲ ਲੈ ਕੇ ਆਈ।

ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ ਸੋਮਵਾਰ ਨੂੰ ਜੈਸਿੰਡਾ ਆਰਡਨ ਆਪਣੀ ਧੀ ਨੇਵ 'ਤੇ ਅਰੋਹਾ ਨਾਲ ਖੇਡੀ।

ਨੇਵ ਦਾ ਧਿਆਨ ਰੱਖਣ ਵਾਲੇ ਜੈਸਿੰਡਾ ਦੇ ਜੀਵਨ ਸਾਥੀ ਕਲਾਰਕ ਗੇਅਫੋਰਡ ਨੇ ਉਨ੍ਹਾਂ ਦੇ ਸੰਬੋਧਨ ਦੌਰਾਨ ਬੱਚੀ ਨੂੰ ਸਾਂਭਿਆ।

ਇਹ ਵੀ ਪੜ੍ਹੋ:

ਜੈਸਿੰਡਾ ਆਰਡਨ ਦੂਜੀ ਔਰਤ ਹੈ ਜਿਸ ਨੇ ਅਹੁਦਾ ਸੰਭਾਲਦੇ ਹੋਏ ਬੱਚੇ ਨੂੰ ਜਨਮ ਦਿੱਤਾ ਹੈ।

ਤਿੰਨ ਮਹੀਨੇ ਦੀ ਹੀ ਹੈ ਬੱਚੀ

ਉਨ੍ਹਾਂ ਨੇ 'ਨੈਲਸਨ ਮੰਡੇਲਾ ਸ਼ਾਂਤੀ ਬੈਠਕ' ਵਿੱਚ ਆਪਣਾ ਪਹਿਲਾ ਭਾਸ਼ਨ ਦਿੱਤਾ, ਜਿੱਥੇ ਉਨ੍ਹਾਂ ਨੇ ਸਾਬਕਾ ਦੱਖਣੀ ਅਫ਼ਰੀਕੀ ਆਗੂ ਦੇ ਆਪਣੇ ਦੇਸ 'ਤੇ 'ਡੂੰਘੇ ਅਸਰ' ਨੂੰ ਉਜਾਗਰ ਕੀਤਾ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਹਾਲੇ ਤਿੰਨ ਮਹੀਨੇ ਦੀ ਬੱਚੀ ਨੇਵ ਨੂੰ ਦੁੱਧ ਚੁੰਘਾਉਂਦੀ ਹੈ। ਇਸ ਲਈ 6 ਦਿਨਾਂ ਦੇ ਕੌਮਾਂਤਰੀ ਦੌਰੇ 'ਤੇ ਬੱਚੀ ਨੂੰ ਲਿਆਉਣਾ 'ਵਾਜਿਬ ਫੈਸਲਾ ਸੀ'।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਜਦੋਂ ਯੂਐਨ ਦੀਆਂ ਬੈਠਕਾਂ ਵਿੱਚ ਸ਼ਾਮਿਲ ਹੋਣਗੇ ਤਾਂ ਗੇਅਫੋਰਡ ਬੱਚੀ ਦਾ ਧਿਆਨ ਰੱਖਣਗੇ। ਬੱਚੀ ਨੂੰ ਯੂਐਨ ਆਈਡੀ ਕਾਰਡ ਵੀ ਦਿੱਤਾ ਗਿਆ ਹੈ ਜਿਸ ਤੇ 'ਫਰਸਟ ਬੇਬੀ' ਲਿਖਿਆ ਹੋਇਆ ਹੈ।

ਪ੍ਰਧਾਨ ਮੰਤਰੀ ਜੈਸਿੰਡਾ ਦਾ ਕਹਿਣਾ ਹੈ ਕਿ ਉਹ ਆਪਣੇ ਜੀਵਨ ਸਾਥੀ ਦੇ ਸਫ਼ਰ ਦਾ ਖਰਚਾ ਚੁੱਕਣਗੇ ਕਿਉਂਕਿ ਉਨ੍ਹਾਂ ਨੂੰ ਬੱਚੀ ਦੀ ਦੇਖਭਾਲ ਲਈ ਲਿਆਂਦਾ ਗਿਆ ਹੈ।

6 ਹਫ਼ਤਿਆਂ ਦੀ ਮੈਟਰਨਿਟੀ ਛੁੱਟੀ ਤੋਂ ਬਾਅਦ ਅਗਸਤ ਦੀ ਸ਼ੁਰੂਆਤ ਵਿੱਚ ਹੀ ਆਰਡਨ ਕੰਮ 'ਤੇ ਪਰਤ ਆਏ ਹਨ।

ਯੂਐਨ ਦੇ ਬੁਲਾਰੇ ਸਟੀਫਨ ਨੇ ਲਾਊਟਰਜ਼ ਨੂੰ ਦੱਸਿਆ, "ਪ੍ਰਧਾਨ ਮੰਤਰੀ ਆਰਡਨ ਇਹ ਦਿਖਾਉਣਾ ਚਾਹੁੰਦੇ ਹਨ ਕਿ ਇੱਕ ਕੰਮਕਾਜੀ ਮਾਂ ਤੋਂ ਵਧੀਆ ਉਨ੍ਹਾਂ ਦੇ ਦੇਸ ਦੀ ਨੁਮਾਇੰਦਗੀ ਨਹੀਂ ਕਰ ਸਕਦਾ।"

ਇਹ ਵੀ ਪੜ੍ਹੋ:

"ਦੁਨੀਆਂ ਵਿੱਚ 5 ਫੀਸਦੀ ਹੀ ਮਹਿਲਾ ਆਗੂ ਹਨ , ਇਸ ਲਈ ਜਿਨਾ ਹੋ ਸਕੇ ਸਾਨੂੰ ਉਨ੍ਹਾਂ ਦਾ ਸਵਾਗਤ ਕਰਨਾ ਚਾਹੀਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)