ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਬੱਚੀ ਸਣੇ ਪਹੁੰਚੀ ਯੂਐਨ

New Zealand Prime Minister Jacinda Ardern sits with her baby Neve before speaking at the Nelson Mandela Peace Summit during the 73rd United Nations General Assembly

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 21 ਜੂਨ ਨੂੰ ਪੈਦਾ ਹੋਈ ਨੇਵ ਦਾ ਇਹ ਪਹਿਲਾ ਕੌਮਾਂਤਰੀ ਦੌਰਾ ਹੈ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਿਊ ਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਆਪਣਾ ਪਹਿਲਾ ਭਾਸ਼ਨ ਦਿੱਤਾ ਹੈ। ਇਸ ਦੌਰਾਨ ਉਹ ਆਪਣੀ ਬੱਚੀ ਨੂੰ ਵੀ ਨਾਲ ਲੈ ਕੇ ਆਈ।

ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ ਸੋਮਵਾਰ ਨੂੰ ਜੈਸਿੰਡਾ ਆਰਡਨ ਆਪਣੀ ਧੀ ਨੇਵ 'ਤੇ ਅਰੋਹਾ ਨਾਲ ਖੇਡੀ।

ਨੇਵ ਦਾ ਧਿਆਨ ਰੱਖਣ ਵਾਲੇ ਜੈਸਿੰਡਾ ਦੇ ਜੀਵਨ ਸਾਥੀ ਕਲਾਰਕ ਗੇਅਫੋਰਡ ਨੇ ਉਨ੍ਹਾਂ ਦੇ ਸੰਬੋਧਨ ਦੌਰਾਨ ਬੱਚੀ ਨੂੰ ਸਾਂਭਿਆ।

ਇਹ ਵੀ ਪੜ੍ਹੋ:

Clarke Gayford, partner to New Zealand Prime Minister Jacinda Ardern holds their baby Neve as Ardern speaks at the Nelson Mandela Peace Summit

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਦੇ ਪਤੀ ਕਲਾਰਕ ਗੇਅਫੋਰਡ, ਜੋ ਕਿ ਟੀਵੀ ਐਂਕਰ ਹਨ ਇਸ ਵੇਲੇ ਬੱਚੀ ਦਾ ਧਿਆਨ ਰਖਦੇ ਹਨ

ਜੈਸਿੰਡਾ ਆਰਡਨ ਦੂਜੀ ਔਰਤ ਹੈ ਜਿਸ ਨੇ ਅਹੁਦਾ ਸੰਭਾਲਦੇ ਹੋਏ ਬੱਚੇ ਨੂੰ ਜਨਮ ਦਿੱਤਾ ਹੈ।

ਤਿੰਨ ਮਹੀਨੇ ਦੀ ਹੀ ਹੈ ਬੱਚੀ

ਉਨ੍ਹਾਂ ਨੇ 'ਨੈਲਸਨ ਮੰਡੇਲਾ ਸ਼ਾਂਤੀ ਬੈਠਕ' ਵਿੱਚ ਆਪਣਾ ਪਹਿਲਾ ਭਾਸ਼ਨ ਦਿੱਤਾ, ਜਿੱਥੇ ਉਨ੍ਹਾਂ ਨੇ ਸਾਬਕਾ ਦੱਖਣੀ ਅਫ਼ਰੀਕੀ ਆਗੂ ਦੇ ਆਪਣੇ ਦੇਸ 'ਤੇ 'ਡੂੰਘੇ ਅਸਰ' ਨੂੰ ਉਜਾਗਰ ਕੀਤਾ।

New Zealand Prime Minister Jacinda Ardern speaks at the Nelson Mandela Peace Summit

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਿਊ ਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਆਪਣਾ ਪਹਿਲਾ ਭਾਸ਼ਨ ਦਿੱਤਾ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਹਾਲੇ ਤਿੰਨ ਮਹੀਨੇ ਦੀ ਬੱਚੀ ਨੇਵ ਨੂੰ ਦੁੱਧ ਚੁੰਘਾਉਂਦੀ ਹੈ। ਇਸ ਲਈ 6 ਦਿਨਾਂ ਦੇ ਕੌਮਾਂਤਰੀ ਦੌਰੇ 'ਤੇ ਬੱਚੀ ਨੂੰ ਲਿਆਉਣਾ 'ਵਾਜਿਬ ਫੈਸਲਾ ਸੀ'।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਜਦੋਂ ਯੂਐਨ ਦੀਆਂ ਬੈਠਕਾਂ ਵਿੱਚ ਸ਼ਾਮਿਲ ਹੋਣਗੇ ਤਾਂ ਗੇਅਫੋਰਡ ਬੱਚੀ ਦਾ ਧਿਆਨ ਰੱਖਣਗੇ। ਬੱਚੀ ਨੂੰ ਯੂਐਨ ਆਈਡੀ ਕਾਰਡ ਵੀ ਦਿੱਤਾ ਗਿਆ ਹੈ ਜਿਸ ਤੇ 'ਫਰਸਟ ਬੇਬੀ' ਲਿਖਿਆ ਹੋਇਆ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਪ੍ਰਧਾਨ ਮੰਤਰੀ ਜੈਸਿੰਡਾ ਦਾ ਕਹਿਣਾ ਹੈ ਕਿ ਉਹ ਆਪਣੇ ਜੀਵਨ ਸਾਥੀ ਦੇ ਸਫ਼ਰ ਦਾ ਖਰਚਾ ਚੁੱਕਣਗੇ ਕਿਉਂਕਿ ਉਨ੍ਹਾਂ ਨੂੰ ਬੱਚੀ ਦੀ ਦੇਖਭਾਲ ਲਈ ਲਿਆਂਦਾ ਗਿਆ ਹੈ।

6 ਹਫ਼ਤਿਆਂ ਦੀ ਮੈਟਰਨਿਟੀ ਛੁੱਟੀ ਤੋਂ ਬਾਅਦ ਅਗਸਤ ਦੀ ਸ਼ੁਰੂਆਤ ਵਿੱਚ ਹੀ ਆਰਡਨ ਕੰਮ 'ਤੇ ਪਰਤ ਆਏ ਹਨ।

New Zealand Prime Minister Jacinda Ardern kisses her baby Neve before speaking at the Nelson Mandela Peace Summit

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਜੈਸਿੰਡਾ ਦਾ ਕਹਿਣਾ ਹੈ ਕਿ ਉਹ ਆਪਣੇ ਜੀਵਨ ਸਾਥੀ ਦੇ ਸਫ਼ਰ ਦਾ ਖਰਚਾ ਚੁੱਕਣਗੇ

ਯੂਐਨ ਦੇ ਬੁਲਾਰੇ ਸਟੀਫਨ ਨੇ ਲਾਊਟਰਜ਼ ਨੂੰ ਦੱਸਿਆ, "ਪ੍ਰਧਾਨ ਮੰਤਰੀ ਆਰਡਨ ਇਹ ਦਿਖਾਉਣਾ ਚਾਹੁੰਦੇ ਹਨ ਕਿ ਇੱਕ ਕੰਮਕਾਜੀ ਮਾਂ ਤੋਂ ਵਧੀਆ ਉਨ੍ਹਾਂ ਦੇ ਦੇਸ ਦੀ ਨੁਮਾਇੰਦਗੀ ਨਹੀਂ ਕਰ ਸਕਦਾ।"

ਇਹ ਵੀ ਪੜ੍ਹੋ:

"ਦੁਨੀਆਂ ਵਿੱਚ 5 ਫੀਸਦੀ ਹੀ ਮਹਿਲਾ ਆਗੂ ਹਨ , ਇਸ ਲਈ ਜਿਨਾ ਹੋ ਸਕੇ ਸਾਨੂੰ ਉਨ੍ਹਾਂ ਦਾ ਸਵਾਗਤ ਕਰਨਾ ਚਾਹੀਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)