ਰਾਫ਼ੇਲ ਡੀਲ : ਔਲਾਂਦ ਦੇ ਦਾਅਵੇ 'ਤੇ ਕੀ ਬੋਲੀ ਫਰਾਂਸ ਸਰਕਾਰ

ਭਾਰਤ ਅਤੇ ਫਰਾਂਸ ਵਿਚਾਲੇ ਰਾਫੇ਼ਲ ਲੜਾਕੂ ਜਹਾਜ਼ ਦੇ ਖ਼ਰੀਦ ਸੌਦੇ ਨੂੰ ਲੈ ਕੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫ੍ਰਾਂਸਵਾ ਔਲਾਂਦ ਦੇ ਮੀਡੀਆ ਬਿਆਨ ਤੋਂ ਸ਼ੁਰੂ ਹੋਏ ਵਿਵਾਦ ਉੱਤੇ ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਹੈ।

ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਫਰਾਂਸ ਦੀ ਸਰਕਾਰ 'ਭਾਰਤੀ ਭਾਈਵਾਲ' ਦੀ ਚੋਣ ਵਿਚ ਕਿਸੇ ਵੀ ਤਰ੍ਹਾਂ ਸ਼ਾਮਲ ਨਹੀਂ ਸੀ।

ਇਸ ਬਿਆਨ ਵਿਚ ਕਿਹਾ ਗਿਆ ਹੈ, 'ਫਰਾਂਸ ਦੀ ਸਰਕਾਰ ਕਿਸੇ ਵੀ ਤਰ੍ਹਾਂ ਨਾਲ ਭਾਰਤੀ ਸਨਅਤੀ ਭਾਈਵਾਲ ਦੀ ਚੋਣ ਵਿਚ ਸ਼ਾਮਲ ਨਹੀਂ ਸੀ। ਇਸ ਦੀ ਚੋਣ ਫਰਾਂਸ ਦੀਆਂ ਕੰਪਨੀਆਂ ਕਰਨਗੀਆ ਜਾਂ ਕਰਦੀਆਂ ਹਨ। ਭਾਰਤੀ ਅਧਿਗ੍ਰਹਿਣ ਪ੍ਰਕਿਰਿਆ ਮੁਤਾਬਕ ਫਰਾਂਸ ਦੀਆਂ ਕੰਪਨੀਆਂ ਕੋਲ ਇਹ ਪੂਰੀ ਆਜ਼ਾਦੀ ਹੈ ਕਿ ਉਹ ਉਨ੍ਹਾਂ ਭਾਰਤੀ ਕੰਪਨੀਆਂ ਵਿਚੋਂ ਚੋਂਣ ਕਰੇ ਜਿਸ ਨੂੰ ਉਹ ਸਭ ਤੋਂ ਵੱਧ ਯੋਗ ਸਮਝਦੀਆਂ ਹਨ, ਉਨ੍ਹਾਂ ਨੇ ਫਿਰ ਪ੍ਰਸਤਾਵਿਤ ਕੰਪਨੀ ਬਾਰੇ ਭਾਰਤ ਸਰਕਾਰ ਤੋਂ ਇਜਾਜ਼ਤ ਲੈ ਕੇ ਇਸ ਕੰਪਨੀ ਰਾਹੀ ਭਾਰਤ ਵਿਚ ਵਿਦੇਸ਼ੀ ਪ੍ਰੋਜੈਕਟ ਪੂਰੇ ਕਰਨੇ ਹੁੰਦੇ ਹਨ'।

ਇਹ ਵੀ ਪੜ੍ਹੋ:

ਔਲਾਂਦ ਨੇ ਕੀ ਕਿਹਾ ਸੀ

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਔਲਾਂਦੇ ਨੇ ਰਾਫੇਲ ਡੀਲ ਮਾਮਲੇ ਵਿੱਚ ਖੁਲਾਸਾ ਕਰਦਿਆਂ ਕਿਹਾ ਸੀ ਕਿ ਇਸ ਸੌਦੇ ਵਿੱਚ ਲੋਕਲ ਪਾਰਟਨਰ ਦੀ ਚੋਣ ਦਾ ਪ੍ਰਸਤਾਵ ਭਾਰਤ ਵੱਲੋਂ ਦਿੱਤਾ ਗਿਆ ਸੀ।

ਫਰਾਂਸ ਦੇ ਇੱਕ ਮੈਗਜ਼ੀਨ ਮੀਡੀਆ ਪਾਰਟ ਵੱਲੋਂ ਇੰਟਰਵਿਊ ਦੌਰਾਨ ਹੌਲਾਂਡੇ ਨੂੰ ਜਦੋਂ ਪੁੱਛਿਆ ਗਿਆ ਕਿ ਰਾਫੇ਼ਲ ਲੜਾਕੂ ਜਹਾਜ਼ਾਂ ਦੇ ਸੌਦੇ ਵਿਚ ਅਨਿਲ ਅੰਬਾਨੀ ਦੀ ਰਿਲਾਇਸ ਕੰਪਨੀ ਨੂੰ ਭਾਈਵਾਲ ਕਿਸ ਨੇ ਬਣਾਇਆ ਸੀ। ਇਸ ਮੈਗਜ਼ੀਨ ਦੇ ਲੇਖ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਕਤ ਸਵਾਲ ਦੇ ਜਵਾਬ ਵਿਚ ਹੌਲਾਂਡੇ ਨੇ ਕਿਹਾ, 'ਰਿਲਾਇਸ ਦੇ ਨਾਂ ਦਾ ਪ੍ਰਸਤਾਵ ਭਾਰਤ ਸਰਕਾਰ ਦਾ ਸੀ ਅਤੇ ਡਾਸਾਲਟ ਕੋਲ ਉਸ ਕੰਪਨੀ ਦਾ ਨਾਂ ਸ਼ਾਮਲ ਕਰਨ ਤੋਂ ਇਲਾਲਾ ਹੋਰ ਕੋਈ ਵਿਕਲਪ ਨਹੀਂ ਸੀ।'

'ਸਾਡੀ ਇਸ ਵਿਚ ਕੋਈ ਭੂਮਿਕਾ ਨਹੀਂ ਸੀ । ਭਾਰਤ ਸਰਕਾਰ ਨੇ ਇਸ ਕੰਪਨੀ ਦੇ ਨਾਂ ਦਾ ਪ੍ਰਸਤਾਵ ਦਿੱਤਾ ਅਤੇ ਡਾਸਾਲਟ ਨੇ ਅੰਬਾਨੀ ਨਾਲ ਸੌਦਾ ਤੈਅ ਕੀਤਾ। ਸਾਡੀ ਕੋਈ ਭੂਮਿਕਾ ਨਹੀਂ ਸੀ , ਜਿਹੜੇ ਸਾਲਸ ਸਾਨੂੰ ਮੁਹੱਈਆ ਕਰਵਾਏ ਗਏ ਉਨ੍ਹਾਂ ਨਾਲ ਹੀ ਸਾਨੂੰ ਗੱਲ ਕਰਨੀ ਪਈ।'

ਭਾਰਤ ਸਰਕਾਰ ਦਾ ਜਵਾਬ

ਭਾਰਤੀ ਰੱਖਿਆ ਵਿਭਾਗ ਨੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਔਲਾਂਦੇ ਦੇ ਉਸ ਦਾਅਵੇ ਨੂੰ ਨਕਾਰਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਾਫੇਲ ਡੀਲ ਵਿੱਚ ਲੋਕਲ ਕਮਰਸ਼ੀਅਲ ਪਾਰਟਨਰ ਵਜੋਂ ਅਨਿਲ ਅੰਬਾਨੀ ਦੀ ਕਪੰਨੀ ਦੇ ਨਾਂ ਦਾ ਪ੍ਰਸਤਾਵ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਇੱਕ ਟਵੀਟ ਰਾਹੀਂ ਰੱਖਿਆ ਵਿਭਾਗ ਦੇ ਬੁਲਾਰੇ ਨੇ ਦੁਹਰਾਇਆ ਕਿ ਇਸ ਸੌਦੇ ਵਿੱਚ ਭਾਰਤ ਜਾਂ ਫਰਾਂਸ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ।

ਔਲਾਂਦ ਦੇ ਬਿਆਨ ਤੋਂ ਬਾਅਦ ਕਾਂਗਰਸ ਸਣੇ ਭਾਰਤੀ ਦੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਬਿਆਨਬਾਜ਼ੀ ਦਾ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਦਾ ਇਲਜ਼ਾਮ ਹੈ ਕਿ ਮੋਦੀ ਸਰਕਾਰ ਨੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਕੰਪਨੀ ਹਿੰਦੋਸਤਾਨ ਐਰੋਨੌਟਿਕਸ ਲਿਮਟਿਡ ਦੀ ਬਜਾਇ ਅਨਿਲ ਅੰਬਾਨੀ ਨੂੰ ਇਹ ਠੇਕਾ ਦੁਆਇਆ ਹੈ। ਪਰ ਸਰਕਾਰ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ।

ਤੁਹਾਨੂੰ ਇਹ ਵੀਡੀਓ ਪਸੰਦਾ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)