ਕਰਤਾਰਪੁਰ ਲਾਂਘਾ: ਭਾਰਤ-ਪਾਕ ਦੇ ਵਿਦੇਸ਼ ਮੰਤਰੀ ਵਿਚਾਰਨਗੇ ਮਸਲਾ

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਿਊਯਾਰਕ ਵਿਚ ਮੁਲਾਕਾਤ ਕਰਨਗੇ।

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਨਵੀਂ ਦਿੱਲੀ 'ਚ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮੁਹੰਮਦ ਕੁਰੈਸ਼ੀ ਨਾਲ ਸਯੁੰਕਤ ਰਾਸ਼ਟਰਜ਼ ਸੰਮੇਲਨ ਦੌਰਾਨ ਮੁਲਾਕਾਤ ਕਰਨਗੇ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਹ ਮਾਮਲਾ ਪਾਕਿਸਤਾਨ ਕੋਲ ਚੁੱਕਿਆ ਗਿਆ ਸੀ ਪਰ ਕੋਈ ਸਾਰਥਕ ਜਵਾਬ ਨਹੀਂ ਮਿਲਿਆ । ਇਸ ਵਾਰ ਦੀ ਮੁਲਾਕਾਤ ਦੌਰਾਨ ਸੁਸ਼ਮਾ ਸਵਰਾਜ ਇਸ ਨੂੰ ਮੁਲਾਕਾਤ ਜਰੂਰ ਉਠਾਉਣਗੇ।

ਕਰਤਾਰਪੁਰ ਲਾਂਘੇ ਦਾ ਮਾਮਲਾ

ਰਵੀਸ਼ ਕੁਮਾਰ ਨੇ ਕਿਹਾ, " ਇਹ ਬੈਠਕ ਸਿਰਫ਼ ਮੁਲਾਕਾਤ ਹੈ ਇਹ ਗੱਲਬਾਤ ਸ਼ੁਰੂ ਹੋਣਾ ਨਹੀਂ ਹੈ, ਇਸ ਦਾ ਅਜੰਡਾ ਅਜੇ ਤੱਕ ਤੈਅ ਨਹੀਂ ਹੋਇਆ ਹੈ।' ਕਰਤਾਰਪੁਰ ਲਾਂਘੇ ਬਾਰੇ ਸਵਾਲ ਦੇ ਜਵਾਬ ਵਿਚ ਰਵੀਸ਼ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਬਾਰੇ ਹਾਲ ਹੀ ਵਿਚ ਕੋਈ ਤਾਜ਼ਾ ਗੱਲਬਾਤ ਨਹੀਂ ਹੋਈ ਹੈ।

ਰਵੀਸ਼ ਕਮਾਰ ਨੇ ਕਿਹਾ, 'ਜਦੋਂ ਇਹ ਮਾਮਲਾ ਨਵਜੋਤ ਸਿੰਘ ਸਿੱਧੂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ਼ ਉਠਾਇਆ ਸੀ ਤਾਂ ਉਨ੍ਹਾਂ ਦੱਸਿਆ ਸੀ ਕਿ ਹਰਸਿਮਰਤ ਕੌਰ ਬਾਦਲ ਨੇ ਵੀ ਇਹ ਮਸਲਾ ਉਨ੍ਹਾਂ ਕੋਲ ਉਠਾਇਆ ਹੈ।ਰਵੀਸ਼ ਮੁਤਾਬਕ ਮੁਲਾਕਾਤ ਜਾ ਏਜੰਡਾ ਅਜੇ ਤੈਅ ਨਹੀਂ ਹੋਇਆ ਪਰ ਕਰਤਾਰ ਲਾਂਘੇ ਦਾ ਮਾਮਲਾ ਸੁਸ਼ਮਾ ਸਵਰਾਜ ਮੁਲਾਕਾਤ ਦੌਰਾਨ ਜਰੂਰ ਉਠਾਉਣਗੇ।

ਇਮਰਾਨ ਦੀ ਪਹਿਲਕਦਮੀ

ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਜਿਸ ਵਿਚ 2015 ਤੋਂ ਬੰਦ ਪਿਆ ਗੱਲਬਾਤ ਦਾ ਸਿਲਸਿਲਾ ਮੁੜ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਮਰਾਨ ਨੇ ਸਾਰਕ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ।

ਪਰ ਇਸ ਨੂੰ ਅਜੇ ਸਵਿਕਾਰ ਨਹੀਂ ਕੀਤਾ ਗਿਆ ਹੈ। ਸਿਰਫ਼ ਮੁਲਾਕਾਤ ਕਰਨ ਲਈ ਸਹਿਮਤੀ ਦਿੱਤੀ ਗਈ ਹੈ। ਇਸ ਨੂੰ ਦੁਵੱਲੀ ਗੱਲਬਾਤ ਦਾ ਦੁਬਾਰਾ ਸ਼ੁਰੂ ਹੋਣਾ ਨਹੀਂ ਸਮਝਿਆ ਜਾਣਾ ਚਾਹੀਦਾ ਹੈ।

ਭਾਰਤ ਨੇ ਇਸੇ ਦੌਰਾਨ ਸਾਫ਼ ਕੀਤਾ ਹੈ ਕਿ ਅੱਤਵਾਦ ਉੱਤੇ ਭਾਰਤ ਦੇ ਰੁਖ਼ ਵਿਚ ਕੋਈ ਤਬਦੀਲੀ ਨਹੀਂ ਆਈ ਹੈ।ਇਮਰਾਨ ਖ਼ਾਨ ਨੇ ਇਹ ਪੱਤਰ ਪ੍ਰਧਾਨ ਨਰਿੰਦਰ ਮੋਦੀ ਦੇ ਵਧਾਈ ਪੱਤਰ ਦੇ ਜਵਾਬ ਵਿਚ ਲਿਖਿਆ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।