ਅਮਰੀਕਾ 'ਚ ਲੋਕ ਬੋਲ ਰਹੇ ਹਨ, 'ਫਲੋਰੈਂਸ ਚਲੇ ਜਾਓ': ਤਸਵੀਰਾਂ

ਫਲੋਰੈਂਸ ਨਾਂ ਦੇ ਇਸ ਭਿਆਨਕ ਤੂਫ਼ਾਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿੱਚ ਦਸਤਕ ਦਿੱਤੀ ਸੀ।

ਕਿਹਾ ਜਾ ਰਿਹਾ ਹੈ ਕਿ ਇਸ ਤੂਫ਼ਾਨ ਨੇ ਅਮਰੀਕਾ ਦੇ ਪੂਰਬੀ ਤੱਟ 'ਤੇ ਪੈਣ ਵਾਲੇ ਸੂਬਿਆਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।

ਤੂਫ਼ਾਨ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਉੱਥੇ ਹੀ ਹਜ਼ਾਰਾਂ ਲੋਕਾਂ ਨੂੰ ਕੈਂਪਾਂ ਵਿੱਚ ਸ਼ਰਨ ਲੈਣੀ ਪੈ ਰਹੀ ਹੈ।

ਤੂਫ਼ਾਨ ਲਈ ਕਈ ਸੂਬਿਆਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਸ਼ੁਰੂਆਤ ਵਿੱਚ ਕਿਹਾ ਗਿਆ ਸੀ ਕਿ ਫਲੋਰੈਂਸ ਇੱਕ ਹੁਰੀਕੇਨ ਹੈ ਪਰ ਬਾਅਦ ਵਿੱਚ ਇਸ ਨੂੰ ਇੱਕ ਵੱਡੇ ਤੂਫ਼ਾਨ ਵਜੋਂ ਐਲਾਨਿਆ ਗਿਆ।

ਫਲੋਰੈਂਸ ਕਾਰਨ ਕਰੀਬ 17 ਲੱਖ ਲੋਕਾਂ ਨੂੰ ਆਪਣੀ ਥਾਂ ਤੋਂ ਨਿਕਲਣ ਦੀ ਚਿਤਾਵਨੀ ਦਿੱਤੀ ਗਈ ਹੈ ਕਿਉਂਕਿ ਇਸ ਤੂਫ਼ਾਨ ਦਾ ਘੇਰਾ ਉੱਤਰੀ ਕੈਰੋਲੀਨਾ ਤੋਂ ਲੈ ਕੇ ਦੱਖਣੀ ਕੈਰੋਲੀਨਾ ਤੇ ਵਰਜਨੀਆ ਤੱਕ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)