ਅਮਰੀਕਾ 'ਚ ਲੋਕ ਬੋਲ ਰਹੇ ਹਨ, 'ਫਲੋਰੈਂਸ ਚਲੇ ਜਾਓ': ਤਸਵੀਰਾਂ

ਐਟਲਾਂਟਿਕ ਮਹਾਸਾਗਰ ਤੇ ਉੱਤੇ ਫਲੋਰੈਂਸ ਚੱਕਰਵਾਤ ਦਾ ਵੱਡਾ ਰੂਪ ਦੇਖੋ, ਇਹ ਤਸਵੀਰ ਫਲੋਰੈਂਸ ਦੇ ਪੂਰਬੀ ਅਮਰੀਕੀ ਤੱਟ ਤੋਂ ਟਕਰਾਉਣ ਤੋਂ ਪਹਿਲਾਂ ਲਈ ਗਈ ਸੀ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਐਟਲਾਂਟਿਕ ਮਹਾਸਾਗਰ ਤੇ ਉੱਤੇ ਫਲੋਰੈਂਸ ਚੱਕਰਵਾਤ ਦਾ ਵੱਡਾ ਰੂਪ ਦੇਖੋ, ਇਹ ਤਸਵੀਰ ਫਲੋਰੈਂਸ ਦੇ ਪੂਰਬੀ ਅਮਰੀਕੀ ਤੱਟ ਤੋਂ ਟਕਰਾਉਣ ਤੋਂ ਪਹਿਲਾਂ ਲਈ ਗਈ ਸੀ।

ਫਲੋਰੈਂਸ ਨਾਂ ਦੇ ਇਸ ਭਿਆਨਕ ਤੂਫ਼ਾਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿੱਚ ਦਸਤਕ ਦਿੱਤੀ ਸੀ।

ਕਿਹਾ ਜਾ ਰਿਹਾ ਹੈ ਕਿ ਇਸ ਤੂਫ਼ਾਨ ਨੇ ਅਮਰੀਕਾ ਦੇ ਪੂਰਬੀ ਤੱਟ 'ਤੇ ਪੈਣ ਵਾਲੇ ਸੂਬਿਆਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।

ਤੂਫ਼ਾਨ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਉੱਥੇ ਹੀ ਹਜ਼ਾਰਾਂ ਲੋਕਾਂ ਨੂੰ ਕੈਂਪਾਂ ਵਿੱਚ ਸ਼ਰਨ ਲੈਣੀ ਪੈ ਰਹੀ ਹੈ।

ਤੂਫ਼ਾਨ ਲਈ ਕਈ ਸੂਬਿਆਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਸ਼ੁਰੂਆਤ ਵਿੱਚ ਕਿਹਾ ਗਿਆ ਸੀ ਕਿ ਫਲੋਰੈਂਸ ਇੱਕ ਹੁਰੀਕੇਨ ਹੈ ਪਰ ਬਾਅਦ ਵਿੱਚ ਇਸ ਨੂੰ ਇੱਕ ਵੱਡੇ ਤੂਫ਼ਾਨ ਵਜੋਂ ਐਲਾਨਿਆ ਗਿਆ।

ਫਲੋਰੈਂਸ ਕਾਰਨ ਕਰੀਬ 17 ਲੱਖ ਲੋਕਾਂ ਨੂੰ ਆਪਣੀ ਥਾਂ ਤੋਂ ਨਿਕਲਣ ਦੀ ਚਿਤਾਵਨੀ ਦਿੱਤੀ ਗਈ ਹੈ ਕਿਉਂਕਿ ਇਸ ਤੂਫ਼ਾਨ ਦਾ ਘੇਰਾ ਉੱਤਰੀ ਕੈਰੋਲੀਨਾ ਤੋਂ ਲੈ ਕੇ ਦੱਖਣੀ ਕੈਰੋਲੀਨਾ ਤੇ ਵਰਜਨੀਆ ਤੱਕ ਹੋ ਸਕਦਾ ਹੈ।

ਪ੍ਰਭਾਵਿਤ ਇਲਾਕਿਆਂ ਦੇ ਬਹੁਤ ਸਾਰੇ ਲੋਕ ਆਪਣੇ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜਿਆਂ 'ਤੇ ਅਜਿਹੇ ਬੋਰਡ ਲਾ ਕੇ ਚਲੇ ਗਏ ਹਨ। ਇਨ੍ਹਾਂ ਬੋਰਡ 'ਤੇ ਲਿਖਿਆ ਹੈ, 'ਫਲੋਰੈਂਸ ਤੂਫ਼ਾਨ ਦੂਰ ਜਾਓ'

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪ੍ਰਭਾਵਿਤ ਇਲਾਕਿਆਂ ਦੇ ਬਹੁਤ ਸਾਰੇ ਲੋਕ ਆਪਣੇ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜਿਆਂ 'ਤੇ ਅਜਿਹੇ ਬੋਰਡ ਲਾ ਕੇ ਚਲੇ ਗਏ ਹਨ। ਇਨ੍ਹਾਂ ਬੋਰਡ 'ਤੇ ਲਿਖਿਆ ਹੈ, 'ਫਲੋਰੈਂਸ ਤੂਫ਼ਾਨ ਦੂਰ ਜਾਓ'
ਤੂਫ਼ਾਨ ਕਾਰਨ ਕਈ ਸ਼ਹਿਰਾਂ 'ਤੇ ਹੜ੍ਹ ਆ ਗਏ ਹਨ, ਸੜਕਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਤੂਫ਼ਾਨ ਕਾਰਨ ਕਈ ਸ਼ਹਿਰਾਂ 'ਤੇ ਹੜ੍ਹ ਆ ਗਏ ਹਨ, ਸੜਕਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ
ਬਚਾਅ ਦਲ ਦੇ ਲੋਕ ਉੱਤਰੀ ਕੈਰੋਲਾਈਨਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਵਿੱਚ ਜੁਟੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਚਾਅ ਦਲ ਦੇ ਲੋਕ ਉੱਤਰੀ ਕੈਰੋਲਾਈਨਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਵਿੱਚ ਜੁਟੇ ਹਨ
ਫਲੋਰਿਡਾ ਦੇ ਮਰੀਅਨ ਕਾਊਂਟੀ ਏਅਰਪੋਰਟ ਤੇ ਕਈ ਹਵਾਈ ਜਹਾਜ਼ ਅਤੇ ਹੈਲੀਕਾਪਟਰ ਤੂਫ਼ਾਨੀ ਹਵਾਵਾਂ ਕਾਰਨ ਨੁਕਸਾਨੇ ਗਏ ਹਨ

ਤਸਵੀਰ ਸਰੋਤ, JOJO TURBEVILLE

ਤਸਵੀਰ ਕੈਪਸ਼ਨ, ਫਲੋਰਿਡਾ ਦੇ ਮਰੀਅਨ ਕਾਊਂਟੀ ਏਅਰਪੋਰਟ ਤੇ ਕਈ ਹਵਾਈ ਜਹਾਜ਼ ਅਤੇ ਹੈਲੀਕਾਪਟਰ ਤੂਫ਼ਾਨੀ ਹਵਾਵਾਂ ਕਾਰਨ ਨੁਕਸਾਨੇ ਗਏ ਹਨ
ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਉੱਤਰੀ ਕੈਰੋਲੀਨਾ ਦੇ ਨਿਊ ਬੇਰਨ ਸ਼ਹਿਰ ਵਿੱਚ ਕਰੀਬ 150 ਲੋਕ ਆਪਣੇ ਘਰਾਂ ਵਿੱਚ ਫਸੇ ਹੋਏ ਹਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਰਕਾਰੀ ਅਧਿਕਾਰੀਆਂ ਅਨੁਸਾਰ ਉੱਤਰੀ ਕੈਰੋਲੀਨਾ ਦੇ ਨਿਊ ਬੇਰਨ ਸ਼ਹਿਰ ਵਿੱਚ ਕਰੀਬ 150 ਲੋਕ ਆਪਣੇ ਘਰਾਂ ਵਿੱਚ ਫਸੇ ਹੋਏ ਹਨ
ਸ਼ਹਿਰ ਦੇ ਨੇੜਿਓਂ ਗੁਜਰਨ ਵਾਲੀ ਨਿਊਸ ਨਦੀ ਦਾ ਪਾਣੀ ਤੂਫਾਨ ਕਾਰਨ ਸ਼ਹਿਰਾਂ ਵਿੱਚ ਵੜ੍ਹ ਗਿਆ ਹੈ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸ਼ਹਿਰ ਦੇ ਨੇੜਿਓਂ ਗੁਜਰਨ ਵਾਲੀ ਨਿਊਸ ਨਦੀ ਦਾ ਪਾਣੀ ਤੂਫਾਨ ਕਾਰਨ ਸ਼ਹਿਰਾਂ ਵਿੱਚ ਵੜ੍ਹ ਗਿਆ ਹੈ
ਸ਼ਨਿੱਚਰਵਾਰ ਨੂੰ ਹਵਾਵਾਂ ਇੰਨੀਆਂ ਤੇਜ਼ ਅਤੇ ਹੜ੍ਹ ਦਾ ਪਾਣੀ ਇੰਨਾ ਜ਼ਿਆਦਾ ਸੀ ਕਿ ਬੰਦਰਗਾਹ ਤੇ ਖੜ੍ਹੀਆਂ ਕਿਸ਼ਤੀਆਂ ਵੀ ਸ਼ਹਿਰ ਦੀਆਂ ਸੜ੍ਹਕਾਂ 'ਤੇ ਆ ਗਈਆਂ ਹਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸ਼ਨਿੱਚਰਵਾਰ ਨੂੰ ਹਵਾਵਾਂ ਇੰਨੀਆਂ ਤੇਜ਼ ਅਤੇ ਹੜ੍ਹ ਦਾ ਪਾਣੀ ਇੰਨਾ ਜ਼ਿਆਦਾ ਸੀ ਕਿ ਬੰਦਰਗਾਹ ਤੇ ਖੜ੍ਹੀਆਂ ਕਿਸ਼ਤੀਆਂ ਵੀ ਸ਼ਹਿਰ ਦੀਆਂ ਸੜ੍ਹਕਾਂ 'ਤੇ ਆ ਗਈਆਂ ਹਨ
ਬਚਾਅਕਰਮੀਆਂ ਅਨੁਸਾਰ, ਉੱਤਰੀ ਕੈਰੋਲੀਨਾ ਵਿੱਚ ਬਹੁਤ ਸਾਰੇ ਲੋਕ ਆਪਣਾ ਘਰ ਛੱਡਣ ਨੂੰ ਇਸ ਲਈ ਤਿਆਰ ਨਹੀਂ ਹੋ ਰਹੇ ਸਨ ਕਿਉਂਕਿ ਕੋਈ ਵੀ ਸ਼ਰਨਾਰਥੀ ਕੈਂਪ ਪਾਲਤੂ ਜਾਨਵਰਾਂ ਨੂੰ ਰੱਖਣ ਨੂੰ ਤਿਆਰ ਨਹੀਂ ਹੁੰਦੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਚਾਅਕਰਮੀਆਂ ਅਨੁਸਾਰ, ਉੱਤਰੀ ਕੈਰੋਲੀਨਾ ਵਿੱਚ ਬਹੁਤ ਸਾਰੇ ਲੋਕ ਆਪਣਾ ਘਰ ਛੱਡਣ ਨੂੰ ਇਸ ਲਈ ਤਿਆਰ ਨਹੀਂ ਹੋ ਰਹੇ ਸਨ ਕਿਉਂਕਿ ਕੋਈ ਵੀ ਸ਼ਰਨਾਰਥੀ ਕੈਂਪ ਪਾਲਤੂ ਜਾਨਵਰਾਂ ਨੂੰ ਰੱਖਣ ਨੂੰ ਤਿਆਰ ਨਹੀਂ ਹੁੰਦੇ
ਤੇਜ਼ ਹਵਾਵਾਂ ਕਾਰਨ ਸੂਬਿਆਂ ਵਿੱਚ ਕਈ ਸਦੀਆਂ ਪੁਰਾਣੇ ਤਮਾਮ ਰੁਖ ਡਿੱਗ ਗਏ ਹਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਤੇਜ਼ ਹਵਾਵਾਂ ਕਾਰਨ ਸੂਬਿਆਂ ਵਿੱਚ ਕਈ ਸਦੀਆਂ ਪੁਰਾਣੇ ਤਮਾਮ ਰੁਖ ਡਿੱਗ ਗਏ ਹਨ
ਫਲੋਰੈਂਸ ਤੂਫ਼ਾਨ ਦੀ ਰਫ਼ਤਾਰ ਪਹਿਲਾਂ ਦੇ ਮੁਕਾਬਲੇ ਕੁਝ ਘੱਟ ਹੋ ਗਈ ਹੈ ਪਰ ਤਬਾਹੀ ਅਜੇ ਵੀ ਜਾਰੀ ਹੈ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਫਲੋਰੈਂਸ ਤੂਫ਼ਾਨ ਦੀ ਰਫ਼ਤਾਰ ਪਹਿਲਾਂ ਦੇ ਮੁਕਾਬਲੇ ਕੁਝ ਘੱਟ ਹੋ ਗਈ ਹੈ ਪਰ ਤਬਾਹੀ ਅਜੇ ਵੀ ਜਾਰੀ ਹੈ

ਇਹ ਵੀ ਪੜ੍ਹੋ:

ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)