ਜਪਾਨ: ਭਿਆਨਕ ਤੂਫ਼ਾਨ ਨਾਲ ਮਚੀ ਤਬਾਹੀ ਦਾ ਮੰਜ਼ਰ

ਜਪਾਨ ਵਿੱਚ ਪਿਛਲੇ 25 ਸਾਲਾਂ ਤੋਂ ਹੁਣ ਤੱਕ ਦਾ ਸਭ ਤੋਂ ਖਤਰਨਾਕ ਤੂਫਾਨ ਆਇਆ ਹੈ। ਤੂਫਾਨ ਕਾਰਨ ਘੱਟੋ ਘੱਟ 9 ਮੌਤਾਂ ਹੋ ਗਈਆਂ ਹਨ ਅਤੇ 200 ਲੋਕ ਜ਼ਖਮੀ ਹੋਏ ਹਨ।

ਜੈਬੀ ਤੂਫਾਨ ਨੇ ਪੱਛਮੀ ਖੇਤਰ ਦੇ ਓਸਾਕਾ ਤੇ ਕਿਓਟੋ ਵਰਗੇ ਵੱਡੇ ਸ਼ਹਿਰਾਂ ਵਿਚ ਭਾਰੀ ਤਬਾਹੀ ਮਚਾਈ ਹੈ। ਭਾਰੀ ਮੀਂਹ ਅਤੇ 172 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਆਈ।

ਓਸਾਕਾ ਖਾੜੀ ਵਿੱਚ ਇੱਕ ਟੈਂਕਰ ਪੁੱਲ ਨਾਲ ਜਾ ਟਕਰਾਇਆ ਅਤੇ ਕਿਓਟੋ ਵਿੱਚ ਰੇਲਵੇ ਸਟੇਸ਼ਨ ਦੀ ਛੱਤ ਦੇ ਕਈ ਹਿੱਸੇ ਡਿੱਗ ਗਏ।

ਇਹ ਵੀ ਪੜ੍ਹੋ:

ਤੂਫਾਨ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਐਮਰਜੈਂਸੀ ਮੀਟਿੰਗ ਸੱਦੀ ਅਤੇ ਕਿਹਾ, "ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਤੁਰੰਤ ਕਾਰਵਾਈ ਕਰੋ ਅਤੇ ਹਾਦਸਾਗ੍ਰਸਤ ਖੇਤਰ ਜਲਦੀ ਖਾਲੀ ਕਰਵਾਏ ਜਾਣ।"

ਘਰ ਖਾਲੀ ਕਰਨ ਦੇ ਨਿਰਦੇਸ਼

ਅਧਿਕਾਰੀਆਂ ਨੇ ਹਾਦਸਾਗ੍ਰਸਤ ਖੇਤਰਾਂ ਵਿੱਚ ਤੇਜ਼ ਲਹਿਰਾਂ ਅਤੇ ਤੂਫਾਨ ਦੀ ਚੇਤਾਵਨੀ ਦਿੰਦਿਆਂ 12 ਲੱਖ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਹਨ।

ਹਜ਼ਾਰਾਂ ਘਰਾਂ ਵਿੱਚ ਬਿਜਲੀ ਗੁੱਲ ਹੋ ਗਈ ਹੈ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਹੁਕਮ ਦਿੱਤੇ ਹਨ।

ਮੰਗਲਵਾਰ ਦੁਪਹਿਰ ਨੂੰ ਸ਼ਿਕੋਕੂ ਵਿੱਚ ਢਿੱਗਾਂ ਡਿੱਗੀਆਂ ਅਤੇ ਫਿਰ ਜਪਾਨ ਦੇ ਸਭ ਤੋਂ ਵੱਡੇ ਟਾਪੂ ਹੋਂਸ਼ੂ ਵੱਲ ਤੂਫ਼ਾਨ ਵਧਿਆ।

ਹਾਲਾਂਕਿ ਉੱਤਰ ਦਿਸ਼ਾ ਵੱਲ ਜਾਣ 'ਤੇ ਤੂਫਾਨ ਦੇ ਕਮਜ਼ੋਰ ਹੋਣ ਦੀ ਉਮੀਦ ਹੈ। ਜਪਾਨ ਦੀ ਖਬਰ ਏਜੰਸੀ ਕਿਓਡੋ ਮੁਤਾਬਕ ਜਪਾਨ ਦੇ ਮੌਸਮ ਵਿਭਾਗ ਮੁਤਾਬਕ ਜੈਬੀ ਪਹਿਲਾ ਅਜਿਹਾ ਜ਼ਬਰਦਸਤ ਤੂਫਾਨ ਹੈ ਜਿਸ ਕਾਰਨ ਮੁੱਖ ਟਾਪੂਆਂ ਤੇ ਢਿੱਗਾਂ ਡਿੱਗ ਗਈਆਂ ਹਨ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ 1993 ਵਿੱਚ ਤੂਫਾਨ ਆਇਆ ਸੀ ਜਿਸ ਕਾਰਨ 48 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ ਸਨ।

ਤੂਫਾਨ ਕਾਰਨ ਤਬਾਹੀ

ਹਜ਼ਾਰਾਂ ਉਡਾਣਾ, ਟਰੇਨਾਂ ਅਤੇ ਬੇੜੀਆਂ ਦੀ ਆਵਾਜਾਈ ਰੱਦ ਕਰ ਦਿੱਤੀਆਂ ਗਈਆਂ ਹਨ। ਓਸਾਕਾ ਵਿੱਚ ਕਨਸਾਈ ਕੌਮਾਂਤਰੀ ਹਵਾਈ ਅੱਡੇ ਦਾ ਰਨਵੇਅ ਵੀ ਹੜ੍ਹ ਦੀ ਲਪੇਟ ਵਿੱਚ ਆ ਗਿਆ ਹੈ।

ਓਸਾਕਾ ਨੇੜੇ ਮਸ਼ਹੂਰ ਐਮਿਊਜ਼ਮੈਂਟ ਪਾਰਕ ਯੂਨੀਵਰਸਲ ਸਟੂਡੀਓ ਨੂੰ ਬੰਦ ਕਰ ਦਿੱਤਾ ਗਿਆ ਹੈ।

ਤੂਫਾਨ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਜ਼ਬੂਤ ਲਹਿਰਾਂ ਸਮੁੰਦਰੀ ਕੰਢੇ ਦੇ ਪਾਰ ਹੋ ਰਹੀਆਂ ਹਨ ਤੂਫਾਨ ਕਾਰਨ ਤਬਾਹੀ ਮਚਾ ਰਹੀਆਂ ਹਨ ਤੇ ਮਲਬਾ ਉੱਡ ਰਿਹਾ ਹੈ।

ਜਪਾਨ ਦੀ ਮੌਸਮ ਏਜੰਸੀ ਨੇ ਢਿੱਗਾਂ ਡਿੱਗਣ, ਹੜ੍ਹ ਅਤੇ ਜ਼ਬਰਦਸਤ ਹਨੇਰੀ, ਹਾਈ ਟਾਈਡ, ਬਿਜਲੀ ਡਿੱਗਣ ਤੇ ਬਵੰਡਰ ਦੀ ਚੇਤਾਵਨੀ ਦਿੱਤੀ ਹੈ।

ਦੇਸ ਵਿੱਚ ਅਕਸਰ ਤੂਫਾਨ ਆਉਂਦੇ ਰਹਿੰਦੇ ਹਨ ਪਰ ਇਸ ਗਰਮੀ ਵਿੱਚ ਸਭ ਤੋਂ ਭਿਆਨਕ ਮੌਸਮ ਰਿਹਾ ਹੈ।ਜਪਾਨ ਵਿੱਚ 25 ਸਾਲਾਂ 'ਚ ਸਭ ਤੋਂ ਖਤਰਨਾਕ ਤੂਫਾਨ

ਜੁਲਾਈ ਵਿੱਚ ਦਹਾਕੇ ਦਾ ਸਭ ਤੋਂ ਭਿਆਨਕ ਹੜ੍ਹ ਆਇਆ ਅਤੇ ਢਿੱਗਾਂ ਡਿੱਗੀਆਂ ਜਿਸ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਰਿਕਾਰਡ ਗਰਮੀ ਨੇ ਵੀ ਤਬਾਹੀ ਮਚਾਈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)