ਜਪਾਨ 'ਚ ਹੜ੍ਹ ਨੇ ਮਚਾਈ ਤਬਾਹੀ, 155 ਮੌਤਾਂ

ਜਪਾਨ ਸਰਕਾਰ ਮੁਤਾਬਕ ਪੱਛਮੀ ਜਪਾਨ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਤਕਰੀਬ 141 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲਾਪਤਾ ਹਨ।

ਇਹ ਜਪਾਨ ਵਿੱਚ ਤਿੰਨ ਦਹਾਕਿਆਂ ਦੌਰਾਨ ਮੀਂਹ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ।

70 ਹਜ਼ਾਰ ਤੋਂ ਵੱਧ ਰਾਹਤ ਕਰਮੀ ਗਾਰੇ ਅਤੇ ਮਲਬੇ ਵਿੱਚ ਜਾ ਕੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।

ਇਸ ਇਲਾਕੇ ਵਿੱਚ ਨਦੀ ਦੇ ਬੰਨ੍ਹ ਟੁੱਟਣ ਕਾਰਨ ਫਸੇ 20 ਲੱਖ ਲੋਕਾਂ ਨੂੰ ਬਚਾਅ ਲਿਆ ਗਿਆ ਹੈ।

ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਦੇਸ ਦੇ ਹਾਲਾਤ ਨਾਲ ਸਿੱਝਣ ਲਈ ਆਪਣੇ ਵਿਦੇਸ਼ੀ ਦੌਰੇ ਵੀ ਰੱਦ ਕਰ ਦਿੱਤੇ ਹਨ।

ਭਾਰੀ ਮੀਂਹ ਨੇ ਮਕਾਨਾਂ ਅਤੇ ਵਾਹਨਾਂ ਨੂੰ ਤਬਾਹ ਕਰ ਦਿੱਤਾ ਹੈ, ਪੂਰਾ ਇਲਾਕਾ ਮਲਬੇ ਅਤੇ ਗਾਰੇ ਵਿੱਚ ਤਬਦੀਲ ਹੋ ਗਿਆ ਹੈ।

ਹਜ਼ਾਰਾਂ ਘਰ ਪਾਣੀ ਵਿੱਚ ਰੁੜ੍ਹ ਗਏ ਹਨ ਪਾਣੀ ਅਤੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ।

ਪਿਛਲੇ ਵੀਰਵਾਰ ਤੋਂ ਪੱਛਮੀ ਜਪਾਨ ਵਿੱਚ ਤਿੰਨ ਵਾਰ ਭਾਰੀ ਮੀਂਹ ਪੈ ਚੁੱਕਾ ਹੈ।

ਹਾਲਾਂਕਿ ਲਗਾਤਾਰ ਪੈਣ ਵਾਲਾ ਮੀਂਹ ਖ਼ਤਮ ਹੋ ਗਿਆ ਹੈ, ਅਧਿਕਾਰੀਆਂ ਨੇ ਫੇਰ ਵੀ ਅਚਾਨਕ ਮੀਂਹ, ਤੂਫਾਨ ਅਤੇ ਜ਼ਮੀਨ ਖਿਸਕਣ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)